ICC World Cup 2023: ਇਸ ਵਿਸ਼ਵ ਕੱਪ ਦੇ ਫਾਈਨਲ ਮੈਚ ਵਿੱਚ ਆਸਟਰੇਲੀਆ ਨੇ ਭਾਰਤ ਨੂੰ 6 ਵਿਕਟਾਂ ਨਾਲ ਹਰਾ ਕੇ ਵਿਸ਼ਵ ਕੱਪ ਜਿੱਤਿਆ। ਭਾਰਤ ਸ਼ੁਰੂ ਤੋਂ ਹੀ ਸ਼ਾਨਦਾਰ ਪ੍ਰਦਰਸ਼ਨ ਦੇ ਨਾਲ ਇਸ ਵਿਸ਼ਵ ਕੱਪ ਵਿੱਚ ਜਲਵਾ ਦਿਖਾ ਰਿਹਾ ਸੀ ਅਤੇ ਇੱਕ ਵੀ ਮੈਚ ਨਹੀਂ ਹਾਰਿਆ ਸੀ, ਪਰ ਆਖਰੀ ਮੈਚ ਹਾਰਨ ਕਾਰਨ ਵਿਸ਼ਵ ਚੈਂਪੀਅਨ ਨਹੀਂ ਬਣ ਸਕਿਆ। ਭਾਰਤ ਦੀ ਇਸ ਹਾਰ ਤੋਂ ਬਾਅਦ ਆਸਟ੍ਰੇਲੀਆ ਦੇ ਕਈ ਮੀਡੀਆ ਹਾਊਸਾਂ ਨੇ ਭਾਰਤ ਦਾ ਮਜ਼ਾਕ ਉਡਾਇਆ। ਇਨ੍ਹਾਂ 'ਚੋਂ ਇਕ 'ਤੇ ਆਸਟ੍ਰੇਲੀਅਨ ਮੀਡੀਆ ਦੇ ਸੋਸ਼ਲ ਮੀਡੀਆ ਪੇਜ 'ਤੇ ਭਾਰਤੀ ਖਿਡਾਰੀਆਂ ਪ੍ਰਤੀ ਅਪਮਾਨਜਨਕ ਪੋਸਟ ਪਾਈ ਗਈ ਹੈ, ਜਿਸ ਨੂੰ ਗਲੇਨ ਮੈਕਸਵੈੱਲ ਨੇ ਲਾਈਕ ਕੀਤਾ ਹੈ ਅਤੇ ਆਸਟ੍ਰੇਲੀਆਈ ਕਪਤਾਨ ਪੈਟ ਕਮਿੰਸ ਨੇ ਵੀ ਟਿੱਪਣੀ ਕੀਤੀ ਹੈ।


ਸੋਸ਼ਲ ਮੀਡੀਆ 'ਤੇ ਕੀਤੀ ਅਪਮਾਨਜਨਕ ਪੋਸਟ


ਅਸਲ 'ਚ ਇਸ ਸੋਸ਼ਲ ਮੀਡੀਆ ਪੋਸਟ 'ਚ ਹਸਪਤਾਲ ਦੀ ਇੱਕ ਤਸਵੀਰ ਸਾਹਮਣੇ ਆਈ ਹੈ, ਜਿਸ 'ਚ ਆਸਟ੍ਰੇਲੀਆ ਦੇ ਟ੍ਰੈਵਿਸ ਹੈੱਡ ਬੱਚੇ ਨੂੰ ਜਨਮ ਦੇਣ ਵਾਲੇ ਕਿਸੇੇ ਮਾਂ ਦੀ ਤਰ੍ਹਾਂ ਬੈੱਡ ਤੇ ਲੇਟਿਆ ਹੋਇਆ ਹੈ ਅਤੇ ਉਸ ਦੇ ਆਲੇ-ਦੁਆਲੇ ਕਈ ਨਰਸਾਂ ਬੱਚਿਆਂ ਨੂੰ ਗੋਦ ਲਈ ਨਜ਼ਰ ਆ ਰਹੀਆਂ ਹਨ। ਇਨ੍ਹਾਂ ਬੱਚਿਆਂ ਦੇ ਚਿਹਰਿਆਂ 'ਤੇ ਵਿਰਾਟ ਕੋਹਲੀ, ਰੋਹਿਤ ਸ਼ਰਮਾ ਅਤੇ ਕੇਐੱਲ ਰਾਹੁਲ ਵਰਗੇ ਭਾਰਤੀ ਕ੍ਰਿਕਟਰਾਂ ਦੀਆਂ ਤਸਵੀਰਾਂ ਲਗਾਈਆਂ ਗਈਆਂ ਹਨ। ਇਸ ਤਸਵੀਰ ਦੇ ਨਾਲ ਕੈਪਸ਼ਨ 'ਚ ਲਿਖਿਆ ਹੈ ਕਿ ਦੱਖਣੀ ਆਸਟ੍ਰੇਲੀਆ ਦੇ ਇਕ ਵਿਅਕਤੀ ਨੇ 11 ਬੱਚਿਆਂ ਨੂੰ ਜਨਮ ਦੇ ਕੇ ਵਿਸ਼ਵ ਰਿਕਾਰਡ ਬਣਾਇਆ ਹੈ। ਇਸ ਸੋਸ਼ਲ ਮੀਡੀਆ ਪੋਸਟ ਦਾ ਮਤਲਬ ਸੀ ਕਿ ਦੱਖਣੀ ਆਸਟ੍ਰੇਲੀਆ ਨਿਵਾਸੀ ਟ੍ਰੈਵਿਸ ਹੈੱਡ ਨੇ ਭਾਰਤ ਖਿਲਾਫ ਵਿਸ਼ਵ ਕੱਪ ਫਾਈਨਲ ਮੈਚ 'ਚ ਸੈਂਕੜਾ ਲਗਾ ਕੇ ਆਪਣੀ ਟੀਮ ਨੂੰ ਵਿਸ਼ਵ ਚੈਂਪੀਅਨ ਬਣਾਇਆ ਤਾਂ ਰੋਹਿਤ ਸ਼ਰਮਾ ਸਮੇਤ ਉਸ ਦੀ ਟੀਮ ਕੋਲ ਉਸ ਨੂੰ ਰੋਕਣ ਦਾ ਕੋਈ ਰਾਹ ਨਹੀਂ ਸੀ।






ਪੈਟ ਕਮਿੰਸ ਦਾ ਨਿਕਲਿਆ ਹਾਸਾ


ਆਸਟ੍ਰੇਲੀਆਈ ਮੀਡੀਆ ਵੱਲੋਂ ਭਾਰਤੀ ਕ੍ਰਿਕਟਰਾਂ ਲਈ ਕੀਤੀ ਗਈ ਇਸ ਅਪਮਾਨਜਨਕ ਪੋਸਟ ਨੂੰ ਹਰ ਸਾਲ ਕਈ ਮਹੀਨੇ ਭਾਰਤ 'ਚ ਰਹਿਣ ਵਾਲੇ ਗਲੇਨ ਮੈਕਸਵੈੱਲ ਨੇ ਕਾਫੀ ਪਸੰਦ ਕੀਤਾ ਹੈ ਅਤੇ ਪੈਟ ਕਮਿੰਸ ਨੇ ਉਸ ਤੋਂ ਇਕ ਕਦਮ ਅੱਗੇ ਜਾ ਕੇ ਇਸ ਪੋਸਟ 'ਤੇ ਹਾਸੇ ਦਾ ਇਮੋਜੀ ਕਮੈਂਟ ਕਰਕੇ ਟੀਮ ਇੰਡੀਆ ਦਾ ਮਜ਼ਾਕ ਉਡਾਇਆ। ਦੱਸ ਦੇਈਏ ਕਿ ਇਹ ਦੋਵੇਂ ਆਸਟ੍ਰੇਲੀਆਈ ਖਿਡਾਰੀ ਹਰ ਸਾਲ ਭਾਰਤ 'ਚ IPL ਖੇਡਦੇ ਹਨ ਅਤੇ ਪਿਛਲੇ ਕਈ ਸਾਲਾਂ ਤੋਂ ਉਹ ਭਾਰਤ 'ਚ ਘੱਟੋ-ਘੱਟ 2-3 ਮਹੀਨੇ ਬਿਤਾਉਂਦੇ ਹਨ। ਭਾਰਤੀ ਕ੍ਰਿਕਟ ਪ੍ਰਸ਼ੰਸਕ ਵੀ ਇਨ੍ਹਾਂ ਖਿਡਾਰੀਆਂ ਨੂੰ ਕਾਫੀ ਪਿਆਰ ਕਰਦੇ ਹਨ ਪਰ ਵਿਸ਼ਵ ਕੱਪ ਦੇ ਫਾਈਨਲ ਮੈਚ 'ਚ ਭਾਰਤ ਨੂੰ ਹਰਾਉਣ ਤੋਂ ਬਾਅਦ ਉਨ੍ਹਾਂ ਨੇ ਭਾਰਤੀ ਕ੍ਰਿਕਟਰਾਂ ਦਾ ਮਜ਼ਾਕ ਉਡਾਉਣਾ ਸ਼ੁਰੂ ਕਰ ਦਿੱਤਾ ਹੈ।


ਹਾਲਾਂਕਿ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਹੋਏ ਫਾਈਨਲ ਮੈਚ 'ਚ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 50 ਓਵਰਾਂ 'ਚ 240 ਦੌੜਾਂ ਬਣਾਈਆਂ ਅਤੇ ਆਸਟ੍ਰੇਲੀਆ ਨੇ ਸਿਰਫ 4 ਵਿਕਟਾਂ ਗੁਆ ਕੇ ਮੈਚ ਜਿੱਤ ਲਿਆ। ਉਸ ਮੈਚ ਵਿੱਚ ਟ੍ਰੈਵਿਸ ਹੈੱਡ ਨੂੰ ਸੈਂਕੜਾ ਪਾਰੀ ਖੇਡਣ ਲਈ ਪਲੇਅਰ ਆਫ ਦ ਮੈਚ ਦਾ ਐਵਾਰਡ ਦਿੱਤਾ ਗਿਆ ਸੀ।