T10 League 2022: ਤੇਜ਼ ਪਾਰੀ ਖੇਡਦਿਆਂ ਫਿਰ ਤੋਂ ਖਿੱਚ ਦਾ ਕੇਂਦਰ ਬਣੇ ਆਜ਼ਮ ਖਾਨ, 223 ਤੋਂ ਵੱਧ ਦੀ ਸਟ੍ਰਾਈਕ ਰੇਟ 'ਤੇ ਦੌੜਾਂ ਬਣਾਈਆਂ
T10 League 2022- ਆਜ਼ਮ ਖਾਨ ਆਪਣੀ ਹਮਲਾਵਰ ਬੱਲੇਬਾਜ਼ੀ ਲਈ ਜਾਣੇ ਜਾਂਦੇ ਹਨ। ਇਨ੍ਹੀਂ ਦਿਨੀਂ ਟੀ10 ਲੀਗ ਵਿੱਚ ਆਜ਼ਮ ਦਾ ਕਹਿਰ ਨਿਊਯਾਰਕ ਸਟ੍ਰਾਈਕਰਜ਼ ਅਤੇ ਮੋਰਿਸਵਿਲੇ ਸੈਂਪ ਆਰਮੀ ਵਿਚਾਲੇ ਖੇਡੇ ਗਏ ਮੈਚ 'ਚ ਦੇਖਣ ਨੂੰ ਮਿਲਿਆ।
T10 League 2022: ਸਾਬਕਾ ਪਾਕਿਸਤਾਨੀ ਕ੍ਰਿਕਟਰ ਮੋਇਨ ਖਾਨ ਦੇ ਬੇਟੇ ਆਜ਼ਮ ਖਾਨ (Azam Khan) ਅਕਸਰ ਆਪਣੀ ਤੇਜ਼ ਪਾਰੀ ਨੂੰ ਲੈ ਕੇ ਚਰਚਾ 'ਚ ਰਹਿੰਦੇ ਹਨ। ਆਜ਼ਮ ਖਾਨ ਆਪਣੀ ਹਮਲਾਵਰ ਬੱਲੇਬਾਜ਼ੀ ਲਈ ਜਾਣੇ ਜਾਂਦੇ ਹਨ। ਇਨ੍ਹੀਂ ਦਿਨੀਂ ਆਜ਼ਮ ਖਾਨ ਟੀ10 ਲੀਗ ਖੇਡਦੇ ਨਜ਼ਰ ਆ ਰਹੇ ਹਨ। ਇਸ ਲੀਗ 'ਚ ਉਨ੍ਹਾਂ ਇੱਕ ਵਾਰ ਫਿਰ ਆਪਣੀ ਤੇਜ਼ ਬੱਲੇਬਾਜ਼ੀ ਨਾਲ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਆਜ਼ਮ ਦਾ ਕਹਿਰ ਨਿਊਯਾਰਕ ਸਟ੍ਰਾਈਕਰਜ਼ ਅਤੇ ਮੋਰਿਸਵਿਲੇ ਸੈਂਪ ਆਰਮੀ ਵਿਚਾਲੇ ਖੇਡੇ ਗਏ ਮੈਚ 'ਚ ਦੇਖਣ ਨੂੰ ਮਿਲਿਆ।
223 ਤੋਂ ਜ਼ਿਆਦਾ ਦੇ ਸਟਰਾਈਕਰਜ਼ ਨਾਲ ਕੀਤੀ ਬੱਲੇਬਾਜ਼ੀ
ਇਸ ਮੈਚ ਵਿੱਚ ਆਜ਼ਮ ਖਾਨ ਦੀ ਟੀਮ ਨਿਊਯਾਰਕ ਸਟਰਾਈਕਰਜ਼ ਨੇ 12 ਦੌੜਾਂ ਨਾਲ ਜਿੱਤ ਦਰਜ ਕੀਤੀ। ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਊਯਾਰਕ ਸਟਰਾਈਕਰਜ਼ ਨੇ 10 ਓਵਰਾਂ 'ਚ 8 ਵਿਕਟਾਂ ਦੇ ਨੁਕਸਾਨ 'ਤੇ 110 ਦੌੜਾਂ ਬਣਾਈਆਂ। ਇਸ ਵਿੱਚ ਆਜ਼ਮ ਖਾਨ ਨੇ 21 ਗੇਂਦਾਂ ਵਿੱਚ 47 ਦੌੜਾਂ ਦੀ ਪਾਰੀ ਖੇਡੀ। ਉਨ੍ਹਾਂ ਦੀ ਪਾਰੀ ਵਿੱਚ 3 ਚੌਕੇ ਅਤੇ ਪੰਜ ਛੱਕੇ ਸ਼ਾਮਲ ਸਨ। ਇਸ ਦੌਰਾਨ ਉਨ੍ਹਾਂ ਦਾ ਸਟ੍ਰਾਈਕ ਰੇਟ 223.81 ਰਿਹਾ। ਆਜ਼ਮ ਖਾਨ ਨੇ ਇੱਕ ਵਾਰ ਫਿਰ ਧਮਾਕੇਦਾਰ ਪਾਰੀ ਖੇਡੀ ਅਤੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਣ ਵਿੱਚ ਕਾਮਯਾਬ ਰਹੇ।
ਆਜ਼ਮ ਖਾਨ ਨੇ ਟੀ-10 ਲੀਗ 'ਚ ਹੁਣ ਤੱਕ ਚਾਰ ਮੈਚਾਂ 'ਚ 39.33 ਦੀ ਔਸਤ ਅਤੇ 176.12 ਦੀ ਸਟ੍ਰਾਈਕ ਰੇਟ ਨਾਲ 118 ਦੌੜਾਂ ਬਣਾਈਆਂ ਹਨ। ਲੀਗ 'ਚ ਸਭ ਤੋਂ ਵੱਧ ਦੌੜਾਂ ਬਣਾਉਣ ਦੇ ਮਾਮਲੇ 'ਚ ਉਹ ਸੱਤਵੇਂ ਨੰਬਰ 'ਤੇ ਮੌਜੂਦ ਹੈ। ਇਸ ਦੇ ਨਾਲ ਹੀ ਵੈਸਟਇੰਡੀਜ਼ ਦੇ ਨਿਕੋਲਸ ਪੂਰਨ 198 ਦੌੜਾਂ ਦੇ ਨਾਲ ਪਹਿਲੇ ਨੰਬਰ 'ਤੇ ਬਰਕਰਾਰ ਹਨ।
ਅੰਤਰਰਾਸ਼ਟਰੀ ਕ੍ਰਿਕਟ ਖੇਡ ਚੁੱਕੇ ਹਨ
ਕਾਬਲੇਗੌਰ ਹੈ ਕਿ ਆਜ਼ਮ ਖਾਨ ਪਾਕਿਸਤਾਨ ਲਈ ਅੰਤਰਰਾਸ਼ਟਰੀ ਕ੍ਰਿਕਟ ਵੀ ਖੇਡ ਚੁੱਕੇ ਹਨ। ਉਨ੍ਹਾਂ ਟੀਮ ਲਈ ਕੁੱਲ 3 ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਹਨ। ਇਸ 'ਚ ਉਨ੍ਹਾਂ ਦੋ ਪਾਰੀਆਂ 'ਚ ਬੱਲੇਬਾਜ਼ੀ ਕਰਦੇ ਹੋਏ 6 ਦੌੜਾਂ ਬਣਾਈਆਂ। ਉਨ੍ਹਾਂ ਆਪਣਾ ਪਹਿਲਾ ਮੈਚ 16 ਜੁਲਾਈ, 2021 ਨੂੰ ਇੰਗਲੈਂਡ ਖਿਲਾਫ ਖੇਡਿਆ। ਇਸ ਦੇ ਨਾਲ ਹੀ, ਉਨ੍ਹਾਂ ਆਪਣਾ ਆਖਰੀ ਟੀ-20 ਅੰਤਰਰਾਸ਼ਟਰੀ ਮੈਚ 28 ਜੁਲਾਈ, 2021 ਨੂੰ ਵੈਸਟਇੰਡੀਜ਼ ਵਿਰੁੱਧ ਖੇਡਿਆ ਸੀ।