ਪਾਕਿਸਤਾਨ ਦੇ ਬਾਬਰ ਆਜ਼ਮ ਨੇ ਤੋੜਿਆ ਵਿਰਾਟ ਕੋਹਲੀ ਦਾ ਰਿਕਾਰਡ
ਸਭ ਤੋਂ ਤੇਜ਼ 2,000 ਦੌੜਾਂ ਬਣਾਉਣ ਦੇ ਮਾਮਲੇ ਵਿੱਚ ਆਸਟ੍ਰੇਲੀਆ ਦੇ ਏਰੋਨ ਫ਼ਿੰਚ ਤੀਜੇ ਸਥਾਨ ’ਤੇ ਹਨ। ਉਨ੍ਹਾਂ T20 ਇੰਟਰਨੈਸ਼ਨਲ ਵਿੱਚ ਆਪਣੀਆਂ 2,000 ਦੌੜਾਂ 62 ਪਾਰੀਆਂ ਵਿੱਚ ਪੂਰੀਆਂ ਕੀਤੀਆਂ ਸੀ।
ਨਵੀਂ ਦਿੱਲੀ: ਪਾਕਿਸਤਾਨ ਦੇ ਬੱਲੇਬਾਜ਼ ਬਾਬਰ ਆਜ਼ਮ ਦੇ ਨਾਂ ਇੱਕ ਹੋਰ ਰਿਕਾਰਡ ਦਰਜ ਹੋ ਗਿਆ ਹੈ। ਉਹ ਕੌਮਾਂਤਰੀ T-20 ਕ੍ਰਿਕੇਟ ਦੇ ਇਤਿਹਾਸ ਵਿੱਚ ਸਭ ਤੋਂ ਤੇਜ਼ੀ ਨਾਲ 2,000 ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣ ਗਏ ਹਨ। ਇਸ ਤੋਂ ਪਹਿਲਾਂ ਇਹ ਰਿਕਾਰਡ ਭਾਰਤੀ ਕਪਤਾਨ ਵਿਰਾਟ ਕੋਹਲੀ ਦੇ ਨਾਂ ਦਰਜ ਸੀ।
ਕੋਹਲੀ ਨੇ T-20 ਇੰਟਰਨੈਸ਼ਨਲ ਦੀਆਂ 56 ਪਾਰੀਆਂ ਵਿੱਚ ਆਪਣੀਆਂ 2,000 ਦੌੜਾਂ ਪੂਰੀਆਂ ਕੀਤੀਆਂ ਸਨ। ਬਾਬਰ ਆਜ਼ਮ ਨੇ ਇਸ ਰਿਕਾਰਡ ਤੱਕ ਪੁੱਜਣ ਲਈ 52 ਪਾਰੀਆਂ ਦਾ ਹੀ ਸਮਾਂ ਲਿਆ। ਆਜ਼ਮ ਨੇ ਕੱਲ੍ਹ ਜ਼ਿੰਬਾਬਵੇ ਵਿਰੁੱਧ ਹੋਏ ਮੁਕਾਬਲੇ ’ਚ ਇਹ ਮੁਕਾਮ ਹਾਸਲ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਇਸ ਮੈਚ ਵਿੱਚ ਆਪਣੇ T-20 ਇੰਟਰਨੈਸ਼ਨ ਕਰੀਅਰ ਦਾ 18ਵਾਂ ਅਰਧ ਸੈਂਕੜਾ ਵੀ ਲਾਇਆ ਤੇ 46 ਗੇਂਦਾਂ ਉੱਤੇ 52 ਦੌੜਾਂ ਬਣਾ ਕੇ ਆਊਟ ਹੋਏ।
ਸਭ ਤੋਂ ਤੇਜ਼ 2,000 ਦੌੜਾਂ ਬਣਾਉਣ ਦੇ ਮਾਮਲੇ ਵਿੱਚ ਆਸਟ੍ਰੇਲੀਆ ਦੇ ਏਰੋਨ ਫ਼ਿੰਚ ਤੀਜੇ ਸਥਾਨ ’ਤੇ ਹਨ। ਉਨ੍ਹਾਂ T20 ਇੰਟਰਨੈਸ਼ਨਲ ਵਿੱਚ ਆਪਣੀਆਂ 2,000 ਦੌੜਾਂ 62 ਪਾਰੀਆਂ ਵਿੱਚ ਪੂਰੀਆਂ ਕੀਤੀਆਂ ਸਨ। ਇਸ ਤੋਂ ਇਲਾਵਾ ਨਿਊ ਜ਼ੀਲੈਂਡ ਦੇ ਸਾਬਕਾ ਸਲਾਮੀ ਬੱਲੇਬਾਜ਼ ਮੈਕੁਲਮ ਨੇ ਇਹ ਕਾਰਨਾਮਾ 66 ਪਾਰੀਆਂ ਵਿੱਚ ਪਾ ਕੀਤਾ ਸੀ।
ਨਿਊ ਜ਼ੀਲੈਂਡ ਦੇ ਸਲਾਮੀ ਬੱਲੇਬਾਜ਼ ਮਾਰਟਿਨ ਗਪਟਿਲ ਇਸ ਲਿਸਟ ਵਿੱਚ 5ਵੇਂ ਸਥਾਨ ’ਤੇ ਹਨ। ਉਨ੍ਹਾਂ 68 ਪਾਰੀਆਂ ਵਿੱਚ ਆਪਣੀਆਂ 2,000 T–20 ਦੌੜਾਂ ਦੌੜਾਂ ਪੂਰੀਆਂ ਕਰਨ ਦਾ ਕਮਾਲ ਵਿਖਾਇਆ ਹੈ।
ਉਂਝ T-20 ਇੰਟਰਨੈਸ਼ਨਲ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਦੇ ਮਾਮਲੇ ’ਚ ਵਿਰਾਟ ਕੋਹਲੀ ਪਹਿਲੇ ਸਥਾਨ ’ਤੇ ਹਨ। ਉਨ੍ਹਾਂ ਦੇ ਨਾਂਅ 52.65 ਦੀ ਔਸਤ ਨਾਲ 3,165 ਦੌੜਾਂ ਦਰਜ ਹਨ; ਜਦ ਕਿ ਬਾਬਰ ਆਜ਼ਮ ਇਸ ਲਿਸਟ ਵਿੱਚ 11ਵੇਂ ਸਥਾਨ ’ਤੇ ਹਨ। ਉਨ੍ਹਾਂ ਹੁਣ ਤੱਕ T–20 ਇੰਟਰਨੈਸ਼ਨਲ ਵਿੱਚ 2,035 ਦੌੜਾਂ ਬਣਾਈਆਂ ਹਨ।
ਬਾਬਰ ਆਜ਼ਮ ਨੇ 41 ਮਹੀਨਿਆਂ ਦੇ ਲੰਮੇ ਵਕਫ਼ੇ ਤੋਂ ਬਾਅਦ ਆਈਸੀਸੀ ਵਨ–ਡੇਅ ਰੈਂਕਿੰਗ ਵਿੱਚ ਵਿਰਾਟ ਕੋਹਲੀ ਦੀ ਬਾਦਸ਼ਾਹਤ ਖ਼ਤਮ ਕੀਤੀ ਹੈ।
ਇਹ ਵੀ ਪੜ੍ਹੋ: ਕੋਰੋਨਾ ਕਾਲ ਦੀਆਂ ਪਾਬੰਦੀਆਂ ’ਚ ਵੀ ਭਾਰਤੀ ਨਰਸਾਂ ਇੰਝ ਜਾ ਸਕਦੀਆਂ ਕੈਨੇਡਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin