BCCI ਨੇ ਭਾਰਤੀ ਮਹਿਲਾ ਟੀਮ 'ਤੇ ਵਰ੍ਹਾਇਆ ਨੋਟਾਂ ਦਾ ਮੀਂਹ, T20 ਵਰਲਡ ਕੱਪ ਜਿੱਤਣ 'ਤੇ ਕਰੋੜਾਂ ਦੀ ਇਨਾਮੀ ਰਾਸ਼ੀ ਦਾ ਕੀਤਾ ਐਲਾਨ
Under 19 Womens T20 World Cup 2025: ਭਾਰਤ ਨੇ ਫਾਈਨਲ ਵਿੱਚ ਦੱਖਣੀ ਅਫਰੀਕਾ ਨੂੰ 9 ਵਿਕਟਾਂ ਨਾਲ ਹਰਾ ਕੇ ਅੰਡਰ-19 ਲੈਵਲ 'ਤੇ ਮਹਿਲਾ ਟੀ-20 ਵਿਸ਼ਵ ਕੱਪ ਦਾ ਖਿਤਾਬ ਜਿੱਤ ਲਿਆ ਹੈ।

BCCI Prize Money Under-19 Womens T20 World Cup Champion: ਭਾਰਤ ਨੇ ਮਹਿਲਾ ਅੰਡਰ-19 ਟੀ-20 ਵਿਸ਼ਵ ਕੱਪ 2025 ਦਾ ਖਿਤਾਬ ਜਿੱਤ ਲਿਆ ਹੈ। ਟੀਮ ਇੰਡੀਆ ਨੇ ਫਾਈਨਲ ਵਿੱਚ ਦੱਖਣੀ ਅਫਰੀਕਾ ਨੂੰ 9 ਵਿਕਟਾਂ ਨਾਲ ਹਰਾ ਕੇ ਇਤਿਹਾਸ ਰਚ ਦਿੱਤਾ। ਲਗਭਗ 7 ਮਹੀਨੇ ਪਹਿਲਾਂ, ਭਾਰਤ ਦੀ ਮੈਨਸ ਸੀਨੀਅਰ ਟੀਮ ਨੇ 2024 ਟੀ-20 ਵਿਸ਼ਵ ਕੱਪ ਦਾ ਖਿਤਾਬ ਜਿੱਤਿਆ ਸੀ। ਖੈਰ, ਹੁਣ BCCI ਨੇ ਮਹਿਲਾ ਅੰਡਰ-19 ਕ੍ਰਿਕਟ ਟੀਮ ਲਈ ਇਨਾਮੀ ਰਾਸ਼ੀ ਦਾ ਐਲਾਨ ਕਰ ਦਿੱਤਾ ਹੈ। ਇਹ ਜਿੱਤ ਭਾਰਤੀ ਟੀਮ ਲਈ ਇਸ ਲਈ ਵੀ ਖਾਸ ਸੀ ਕਿਉਂਕਿ ਪੂਰੇ ਵਿਸ਼ਵ ਕੱਪ ਟੂਰਨਾਮੈਂਟ ਵਿੱਚ ਕੋਈ ਵੀ ਇਸ ਨੂੰ ਹਰਾ ਨਹੀਂ ਸਕਿਆ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਭਾਰਤ ਦੀ ਜੇਤੂ ਟੀਮ ਲਈ 5 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਦਾ ਐਲਾਨ ਕੀਤਾ ਹੈ।
BCCI ਨੇ 5 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਦਾ ਕੀਤਾ ਐਲਾਨ
BCCI ਨੇ ਇਸ ਸਬੰਧ ਵਿੱਚ ਇੱਕ ਬਿਆਨ ਜਾਰੀ ਕਰਦਿਆਂ ਕਿਹਾ, "BCCI ਭਾਰਤ ਦੀ ਅੰਡਰ-19 ਮਹਿਲਾ ਟੀਮ ਨੂੰ ਲਗਾਤਾਰ ਦੂਜੀ ਵਾਰ ਟੀ-20 ਵਿਸ਼ਵ ਕੱਪ ਜਿੱਤਣ 'ਤੇ ਵਧਾਈ ਦਿੰਦਾ ਹੈ। ਇਸ ਇਤਿਹਾਸਕ ਪ੍ਰਾਪਤੀ ਦੇ ਸਨਮਾਨ ਵਿੱਚ BCCI ਨੇ ਜੇਤੂ ਟੀਮ ਅਤੇ ਸਪੋਰਟ ਸਟਾਫ਼ ਨੂੰ "ਨੂੰ 5 ਕਰੋੜ ਰੁਪਏ ਦਾ ਇਨਾਮ ਦੇਣ ਦਾ ਫੈਸਲਾ ਕੀਤਾ ਹੈ।"
ਵਿਸ਼ਵ ਕੱਪ ਵਿੱਚ ਅਜੇਤੂ ਰਹੀ ਟੀਮ ਇੰਡੀਆ
ਇਹ ਟੂਰਨਾਮੈਂਟ ਭਾਰਤੀ ਮਹਿਲਾ ਅੰਡਰ-19 ਟੀਮ ਲਈ ਬਹੁਤ ਯਾਦਗਾਰ ਰਿਹਾ। ਇਸ ਤੋਂ ਪਹਿਲਾਂ, ਗਰੁੱਪ ਏ ਵਿੱਚ ਹੁੰਦਿਆਂ ਇਸਨੇ ਸ਼੍ਰੀਲੰਕਾ, ਵੈਸਟਇੰਡੀਜ਼ ਅਤੇ ਮੇਜ਼ਬਾਨ ਮਲੇਸ਼ੀਆ ਨੂੰ ਵੀ ਹਰਾਇਆ ਸੀ। ਭਾਰਤੀ ਟੀਮ ਆਪਣੇ ਤਿੰਨੋਂ ਮੈਚ ਜਿੱਤ ਕੇ ਗਰੁੱਪ ਸਟੇਜ ਵਿੱਚ ਟਾਪ 'ਤੇ ਰਹੀ। ਜਦੋਂ ਸੁਪਰ-6 ਸਟੇਜ ਦੀ ਵਾਰੀ ਆਈ, ਤਾਂ ਟੀਮ ਇੰਡੀਆ ਇੱਕ ਵਾਰ ਫਿਰ ਆਪਣੇ ਚਾਰੇ ਮੈਚ ਜਿੱਤ ਕੇ ਗਰੁੱਪ ਵਿੱਚ ਟਾਪ 'ਤੇ ਰਹੀ। ਭਾਰਤ ਨੇ ਸੈਮੀਫਾਈਨਲ ਵਿੱਚ ਇੰਗਲੈਂਡ ਨੂੰ 9 ਵਿਕਟਾਂ ਨਾਲ ਹਰਾ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ ਅਤੇ ਫਿਰ ਫਾਈਨਲ ਮੁਕਾਬਲੇ ਵਿੱਚ ਦੱਖਣੀ ਅਫਰੀਕਾ ਨੂੰ 9 ਵਿਕਟਾਂ ਨਾਲ ਹਰਾ ਕੇ ਖਿਤਾਬ ਜਿੱਤਿਆ।
ਤੁਹਾਨੂੰ ਦੱਸ ਦੇਈਏ ਕਿ ਅੰਡਰ-19 ਮਹਿਲਾ ਟੀ-20 ਵਿਸ਼ਵ ਕੱਪ ਪਹਿਲੀ ਵਾਰ 2023 ਵਿੱਚ ਆਯੋਜਿਤ ਕੀਤਾ ਗਿਆ ਸੀ। 2 ਸਾਲ ਪਹਿਲਾਂ ਵੀ ਭਾਰਤ ਨੇ ਟੀ-20 ਵਿਸ਼ਵ ਕੱਪ ਜਿੱਤਿਆ ਸੀ। ਹੁਣ 2025 ਵਿੱਚ, ਟੀਮ ਇੰਡੀਆ ਨੇ ਆਪਣਾ ਖਿਤਾਬ ਸੁਰੱਖਿਅਤ ਰੱਖਿਆ ਹੈ।




















