(Source: ECI/ABP News/ABP Majha)
Chetan Sharma Resign : ਚੇਤਨ ਸ਼ਰਮਾ ਨੇ BCCI ਦੇ ਮੁੱਖ ਚੋਣਕਾਰ ਦੇ ਅਹੁਦੇ ਤੋਂ ਦਿੱਤਾ ਅਸਤੀਫਾ, ਪੜ੍ਹੋ ਸਟਿੰਗ ਆਪ੍ਰੇਸ਼ਨ ਤੋਂ ਹੁਣ ਤੱਕ ਦੀ ਕਹਾਣੀ
Chetan Sharma Resign BCCI Chief Selector : BCCI ਦੇ ਮੁੱਖ ਚੋਣਕਾਰ ਚੇਤਨ ਸ਼ਰਮਾ ਨੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਹ ਹਾਲ ਹੀ ਵਿੱਚ ਇੱਕ ਨਿਊਜ਼ ਚੈਨਲ ਦੇ ਸਟਿੰਗ ਆਪ੍ਰੇਸ਼ਨ ਕਾਰਨ ਵਿਵਾਦਾਂ ਵਿੱਚ ਘਿਰ ਗਏ ਸੀ। ਚੇਤਨ ਨੇ ਸਟਿੰਗ 'ਚ ਟੀਮ ਇੰਡੀਆ ਦੇ ਕਈ
ਚੇਤਨ ਸ਼ਰਮਾ ਦਾ ਹਾਲ ਹੀ ਵਿੱਚ ਇੱਕ ਨਿਊਜ਼ ਚੈਨਲ ਵੱਲੋਂ ਸਟਿੰਗ ਆਪ੍ਰੇਸ਼ਨ ਕੀਤਾ ਗਿਆ ਸੀ। ਇਸ 'ਚ ਚੇਤਨ ਨੇ ਟੀਮ ਇੰਡੀਆ ਦੇ ਸਾਬਕਾ ਕਪਤਾਨ ਦੀ ਫਿਟਨੈੱਸ ਨੂੰ ਲੈ ਕੇ ਵੱਡਾ ਰਾਜ਼ ਖੋਲ੍ਹਿਆ ਸੀ ਹੈ। ਉਨ੍ਹਾਂ ਨੇ ਬੀਸੀਸੀਆਈ ਦੇ ਸਾਬਕਾ ਪ੍ਰਧਾਨ ਨਾਲ ਜੁੜਿਆ ਖੁਲਾਸਾ ਕੀਤਾ ਸੀ। ਚੇਤਨ ਨੇ ਹਾਰਦਿਕ ਪੰਡਯਾ ਬਾਰੇ ਕਿਹਾ ਸੀ ਕਿ ਉਹ ਕਪਤਾਨੀ ਲਈ ਕਈ ਵਾਰ ਉਨ੍ਹਾਂ ਦੇ ਘਰ ਮਿਲਣ ਆਇਆ ਹੈ। ਚੇਤਨ ਦੇ ਸਟਿੰਗ ਤੋਂ ਬਾਅਦ ਬੀਸੀਸੀਆਈ ਉਸ ਖ਼ਿਲਾਫ਼ ਕਾਰਵਾਈ ਕਰਨਾ ਚਾਹੁੰਦਾ ਸੀ। ਰਿਪੋਰਟ ਮੁਤਾਬਕ ਇਹੀ ਕਾਰਨ ਸੀ ਕਿ ਉਨ੍ਹਾਂ ਨੂੰ ਅਸਤੀਫਾ ਦੇਣਾ ਪਿਆ।
ਅਧੂਰਾ ਰਿਹਾ ਚੇਤਨ ਸ਼ਰਮਾ ਦਾ ਦੂਜਾ ਕਾਰਜਕਾਲ
ਟੀਮ ਇੰਡੀਆ ਦੇ ਸਾਬਕਾ ਖਿਡਾਰੀ ਚੇਤਨ ਦਾ ਮੁੱਖ ਚੋਣਕਾਰ ਵਜੋਂ ਇਹ ਦੂਜਾ ਕਾਰਜਕਾਲ ਸੀ। ਇਸ ਤੋਂ ਪਹਿਲਾਂ ਟੀ-20 ਵਿਸ਼ਵ ਕੱਪ 'ਚ ਭਾਰਤੀ ਟੀਮ ਦੇ ਖਰਾਬ ਪ੍ਰਦਰਸ਼ਨ ਕਾਰਨ ਉਨ੍ਹਾਂ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ ਪਰ ਉਨ੍ਹਾਂ ਨੂੰ ਹਾਲ ਹੀ ਵਿੱਚ ਦੁਬਾਰਾ ਮੁੱਖ ਚੋਣਕਾਰ ਬਣਾਇਆ ਗਿਆ ਸੀ। ਚੇਤਨ ਨੇ ਸਟਿੰਗ ਆਪ੍ਰੇਸ਼ਨ 'ਚ ਖਿਡਾਰੀਆਂ ਦੀ ਫਿਟਨੈੱਸ ਨੂੰ ਲੈ ਕੇ ਕਈ ਵੱਡੇ ਰਾਜ਼ ਖੋਲ੍ਹੇ ਸਨ।
ਸਟਿੰਗ ਆਪ੍ਰੇਸ਼ਨ 'ਚ ਚੇਤਨ ਸ਼ਰਮਾ ਨੇ ਖੋਲ੍ਹੇ ਸਨ ਕਈ ਰਾਜ਼
ਇੱਕ ਨਿਊਜ਼ ਚੈਨਲ ਨੇ ਹਾਲ ਹੀ ਵਿੱਚ ਚੇਤਨ ਸ਼ਰਮਾ ਨੂੰ ਲੈ ਕੇ ਸਟਿੰਗ ਆਪ੍ਰੇਸ਼ਨ ਕੀਤਾ ਸੀ। ਇਸ 'ਚ ਚੇਤਨ ਨੇ ਖਿਡਾਰੀਆਂ ਨਾਲ ਜੁੜੇ ਕਈ ਰਾਜ਼ ਖੋਲ੍ਹੇ ਸਨ। ਚੇਤਨ ਨੇ ਕਿਹਾ ਸੀ ਕਿ 80-85 ਫੀਸਦੀ ਫਿੱਟ ਹੋਣ ਦੇ ਬਾਵਜੂਦ ਟੀਕੇ ਦੀ ਵਰਤੋਂ ਕਰਦੇ ਹਨ। ਉਸ ਨੇ ਦੱਸਿਆ ਸੀ ਕਿ ਸੌਰਵ ਗਾਂਗੁਲੀ ਅਤੇ ਵਿਰਾਟ ਕੋਹਲੀ ਦੇ ਰਿਸ਼ਤੇ ਖ਼ਰਾਬ ਹੋ ਗਏ ਸੀ। ਕੋਹਲੀ ,ਗਾਂਗੁਲੀ ਨੂੰ ਕਪਤਾਨੀ ਖੋਹਣ ਦਾ ਦੋਸ਼ੀ ਮੰਨਦੇ ਸੀ ਪਰ ਅਜਿਹਾ ਨਹੀਂ ਸੀ। ਕੋਹਲੀ ਅਤੇ ਗਾਂਗੁਲੀ ਵਿਚਾਲੇ ਟਕਰਾਅ ਦਾ ਸਭ ਤੋਂ ਵੱਡਾ ਕਾਰਨ ਉਨ੍ਹਾਂ ਦੀ ਹਉਮੈ ਸੀ। ਵਿਰਾਟ ਨੇ ਕਪਤਾਨੀ ਛੱਡਣ ਤੋਂ ਬਾਅਦ ਗਾਂਗੁਲੀ 'ਤੇ ਕਈ ਝੂਠੇ ਦੋਸ਼ ਲਗਾਏ ਸਨ।
ਸਾਬਕਾ ਮੁੱਖ ਚੋਣਕਾਰ ਨੇ ਹਾਰਦਿਕ ਪੰਡਯਾ ਬਾਰੇ ਦੱਸਿਆ ਕਿ ਉਹ ਕਪਤਾਨੀ ਲਈ ਆਪਣੀ ਹਾਜ਼ਰੀ ਲਗਾਉਣ ਲਈ ਘਰ ਆਉਂਦਾ ਰਹਿੰਦਾ ਹੈ। ਉਸ ਨੇ ਦੱਸਿਆ ਕਿ ਉਹ ਅੱਧੇ ਘੰਟੇ ਤੱਕ ਰੋਹਿਤ ਸ਼ਰਮਾ ਨਾਲ ਫੋਨ 'ਤੇ ਗੱਲ ਕਰਦਾ ਰਹਿੰਦਾ ਸੀ। ਚੇਤਨ ਨੇ ਸਟਿੰਗ ਦੌਰਾਨ ਉਮੇਸ਼ ਯਾਦਵ ਅਤੇ ਦੀਪਕ ਹੁੱਡਾ ਅਤੇ ਕਈ ਹੋਰ ਖਿਡਾਰੀਆਂ ਦਾ ਨਾਂ ਵੀ ਲਿਆ ਸੀ।
ਜ਼ਿਕਰਯੋਗ ਹੈ ਕਿ ਦਸੰਬਰ 2020 'ਚ ਚੇਤਨ ਸ਼ਰਮਾ ਨੂੰ ਪਹਿਲੀ ਵਾਰ ਮੁੱਖ ਚੋਣਕਾਰ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਨਵੰਬਰ 2022 'ਚ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। ਟੀ-20 ਵਿਸ਼ਵ ਕੱਪ 'ਚ ਭਾਰਤੀ ਕ੍ਰਿਕਟ ਟੀਮ ਦਾ ਪ੍ਰਦਰਸ਼ਨ ਖਰਾਬ ਰਿਹਾ। ਇਹੀ ਕਾਰਨ ਸੀ ਕਿ ਉਨ੍ਹਾਂ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਪਰ ਉਸ ਨੂੰ ਇਹ ਜ਼ਿੰਮੇਵਾਰੀ ਦੁਬਾਰਾ ਸੌਂਪੀ ਗਈ।