BCCI Pay Equity Policy: ਹੁਣ ਪੁਰਸ਼ ਤੇ ਮਹਿਲਾ ਕ੍ਰਿਕਟਰਾਂ ਲਈ ਬਰਾਬਰ ਮੈਚ ਫੀਸ, ਜੈ ਸ਼ਾਹ ਬੋਲੇ- ਨਵੇਂ ਯੁੱਗ ਦੀ ਸ਼ੁਰੂਆਤ
Indian Team Players Match Fee: BCCI ਨੇ ਲਿਆ ਵੱਡਾ ਫੈਸਲਾ ਹੁਣ ਮਹਿਲਾ ਕ੍ਰਿਕਟਰਾਂ ਨੂੰ ਪੁਰਸ਼ ਕ੍ਰਿਕਟਰਾਂ ਦੇ ਬਰਾਬਰ ਮੈਚ ਫੀਸ ਮਿਲੇਗੀ।
Indian Team Players Match Fee: ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਵੀਰਵਾਰ ਨੂੰ ਇਕ ਇਤਿਹਾਸਕ ਫੈਸਲਾ ਲਿਆ। ਮਹਿਲਾ ਕ੍ਰਿਕਟਰਾਂ ਨੂੰ ਧਿਆਨ 'ਚ ਰੱਖਦੇ ਹੋਏ ਬੋਰਡ ਨੇ ਮੈਚ ਫੀਸ ਨੂੰ ਲੈ ਕੇ ਨਵੀਂ ਨੀਤੀ ਲਾਗੂ ਕੀਤੀ ਹੈ। ਹੁਣ ਮਹਿਲਾ ਅਤੇ ਪੁਰਸ਼ ਖਿਡਾਰੀਆਂ ਨੂੰ ਬਰਾਬਰ ਮੈਚ ਫੀਸ ਮਿਲੇਗੀ। ਬੀਸੀਸੀਆਈ ਸਕੱਤਰ ਜੈ ਸ਼ਾਹ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਅਸੀਂ ਮਹਿਲਾ ਅਤੇ ਪੁਰਸ਼ ਖਿਡਾਰੀਆਂ ਵਿਚਕਾਰ ਭੇਦਭਾਵ ਨੂੰ ਖ਼ਤਮ ਕਰਨ ਵੱਲ ਵਧ ਰਹੇ ਹਾਂ।
ਜੈ ਸ਼ਾਹ ਨੇ ਸੋਸ਼ਲ ਮੀਡੀਆ ਰਾਹੀਂ ਮੈਚ ਫੀਸ ਨੂੰ ਲੈ ਕੇ ਲਏ ਇਤਿਹਾਸਕ ਫੈਸਲੇ ਦਾ ਐਲਾਨ ਕੀਤਾ। ਉਨ੍ਹਾਂ ਨੇ ਦੋ ਟਵੀਟ ਕੀਤੇ। ਦੱਸਿਆ ਗਿਆ ਕਿ ਬੀਸੀਸੀਆਈ ਮਹਿਲਾ ਖਿਡਾਰੀਆਂ ਲਈ ਵੇਜ ਇਕੁਇਟੀ ਨੀਤੀ ਲਾਗੂ ਕਰ ਰਹੀ ਹੈ।
ਉਨ੍ਹਾਂ ਨੇ ਟਵੀਟ 'ਚ ਲਿਖਿਆ, ''ਮੈਨੂੰ ਇਹ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਬੀਸੀਸੀਆਈ ਨੇ ਭੇਦਭਾਵ ਨਾਲ ਨਜਿੱਠਣ ਲਈ ਪਹਿਲਾ ਕਦਮ ਚੁੱਕਿਆ ਹੈ। ਅਸੀਂ ਮਹਿਲਾ ਕ੍ਰਿਕਟਰਾਂ ਲਈ ਵੇਜ ਇਕੁਇਟੀ ਨੀਤੀ (Wage equity policy) ਲਾਗੂ ਕਰ ਰਹੇ ਹਾਂ। ਕ੍ਰਿਕੇਟ ਵਿੱਚ ਲਿੰਗ ਸਮਾਨਤਾ ਦੇ ਇੱਕ ਨਵੇਂ ਯੁੱਗ ਵਿੱਚ ਦਾਖਲ ਹੋਣ ਦੇ ਨਾਲ ਹੀ ਮੈਚ ਫੀਸ ਪੁਰਸ਼ ਅਤੇ ਮਹਿਲਾ ਕ੍ਰਿਕਟਰਾਂ ਲਈ ਇੱਕੋ ਜਿਹੀ ਹੋਵੇਗੀ।
ਉਨ੍ਹਾਂ ਨੇ ਅੱਗੇ ਲਿਖਿਆ, ''ਮਹਿਲਾ ਕ੍ਰਿਕਟਰਾਂ ਨੂੰ ਉਨ੍ਹਾਂ ਦੇ ਪੁਰਸ਼ ਹਮਰੁਤਬਾ ਦੇ ਬਰਾਬਰ ਮੈਚ ਫੀਸ ਦਾ ਭੁਗਤਾਨ ਕੀਤਾ ਜਾਵੇਗਾ। ਟੈਸਟ ਮੈਚ ਲਈ 15 ਲੱਖ ਰੁਪਏ, ਵਨਡੇ ਲਈ 6 ਲੱਖ ਰੁਪਏ ਅਤੇ ਟੀ-20 ਲਈ 3 ਲੱਖ ਰੁਪਏ ਦਿੱਤੇ ਜਾਣਗੇ। ਜੈ ਹਿੰਦ''
I’m pleased to announce @BCCI’s first step towards tackling discrimination. We are implementing pay equity policy for our contracted @BCCIWomen cricketers. The match fee for both Men and Women Cricketers will be same as we move into a new era of gender equality in 🇮🇳 Cricket. pic.twitter.com/xJLn1hCAtl
— Jay Shah (@JayShah) October 27, 2022
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।ਇਹ ਵੀ ਪੜ੍ਹੋ:Himachal Election 2022: ਆਮ ਆਦਮੀ ਪਾਰਟੀ ਨੇ ਐਲਾਨੇ 20 ਸਟਾਰ ਪ੍ਰਚਾਰਕ, ਪੰਜਾਬ ਦੇ 9 ਲੀਡਰਾਂ ਨੂੰ ਮਿਲੀ ਜ਼ਿੰਮੇਵਾਰੀ
Sidhu Moosewala: ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿੰਡ ਵਾਸੀਆਂ ਨੇ ਕੀਤਾ ਕਾਲੀ ਦੀਵਾਲੀ ਮਨਾਉਣ ਦਾ ਐਲਾਨ, ਇਨਸਾਫ਼ ਨਾ ਮਿਲਣ 'ਤੇ ਪਰਿਵਾਰ ਤੇ ਪਿੰਡ 'ਚ ਰੋਸ ਦੀ ਲਹਿਰਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :