BCCI ਨੇ ਮਹਿੰਦਰ ਸਿੰਘ ਧੋਨੀ ਨੂੰ ਦਿੱਤਾ ਵੱਡਾ ਝਟਕਾ, ਨਹੀਂ ਸੁਣੀ ਗੱਲ!
ਬੀਸੀਸੀਆਈ ਨੇ ਚੇਨਈ ਸੁਪਰ ਕਿੰਗਜ਼ ਦੀ ਇਸ ਯੋਜਨਾ 'ਤੇ ਇਹ ਕਹਿੰਦੇ ਹੋਏ ਪਾਣੀ ਫੇਰ ਦਿੱਤਾ ਕਿ ਜਦੋਂ ਤੱਕ ਧੋਨੀ ਆਈਪੀਐਲ ਜਾਂ ਬੀਸੀਸੀਆਈ ਦੇ ਕਿਸੇ ਇਕਰਾਰਨਾਮੇ 'ਚ ਹਨ, ਉਦੋਂ ਤੱਕ ਉਹ ਕਿਸੇ ਹੋਰ ਦੇਸ਼ ਦੀ ਲੀਗ 'ਚ ਹਿੱਸਾ ਨਹੀਂ ਲੈ ਸਕਦੇ।
MS Dhoni and BCCI : 2 ਦਿਨ ਪਹਿਲਾਂ ਚੇਨਈ ਸੁਪਰ ਕਿੰਗਜ਼ (CSK) ਵੱਲੋਂ ਕਿਹਾ ਗਿਆ ਸੀ ਕਿ ਜੋਹਾਨਸਬਰਗ ਸੀਐਸਕੇ 'ਚ ਐਮਐਸ ਧੋਨੀ (MS Dhoni) ਮੈਂਟਰਸ਼ਿੱਪ ਕਰਦੇ ਹੋਏ ਨਜ਼ਰ ਆ ਸਕਦੇ ਹਨ। ਇਸ ਤੋਂ ਤੁਰੰਤ ਬਾਅਦ ਬੀਸੀਸੀਆਈ ਨੇ ਚੇਨਈ ਸੁਪਰ ਕਿੰਗਜ਼ (CSK) ਦੀ ਇਸ ਯੋਜਨਾ 'ਤੇ ਇਹ ਕਹਿੰਦੇ ਹੋਏ ਪਾਣੀ ਫੇਰ ਦਿੱਤਾ ਕਿ ਜਦੋਂ ਤੱਕ ਮਹਿੰਦਰ ਸਿੰਘ ਧੋਨੀ (MSD) ਆਈਪੀਐਲ ਜਾਂ ਬੀਸੀਸੀਆਈ ਦੇ ਕਿਸੇ ਇਕਰਾਰਨਾਮੇ 'ਚ ਹਨ, ਉਦੋਂ ਤੱਕ ਉਹ ਕਿਸੇ ਹੋਰ ਦੇਸ਼ ਦੀ ਲੀਗ 'ਚ ਹਿੱਸਾ ਨਹੀਂ ਲੈ ਸਕਦੇ। ਹੁਣ ਰਿਪੋਰਟ ਇਹ ਹੈ ਕਿ ਕੱਲ੍ਹ ਫਿਰ ਸੀਐਸਕੇ ਪ੍ਰਬੰਧਨ ਨੇ ਬੀਸੀਸੀਆਈ ਅਧਿਕਾਰੀਆਂ ਨਾਲ ਗੱਲ ਕੀਤੀ ਅਤੇ ਮੈਂਟਰਸ਼ਿਪ ਲਈ ਬੇਨਤੀ ਕੀਤੀ। ਪਰ ਬੀ.ਸੀ.ਸੀ.ਆਈ. ਨੇ ਇਸ ਨੂੰ ਫਿਰ ਤੋਂ ਖਾਰਜ ਕਰ ਦਿੱਤਾ।
ਬੀਸੀਸੀਆਈ (BCCI) ਨੇ ਕਿਹਾ ਹੈ ਕਿ ਮਹਿੰਦਰ ਸਿੰਘ ਧੋਨੀ (MSD) ਇੱਕ ਵੱਡਾ ਨਾਮ ਹੈ। ਉਨ੍ਹਾਂ ਨੇ ਦੇਸ਼ ਲਈ ਉਹ ਸਾਰੇ ਕੰਮ ਕੀਤੇ ਹਨ, ਜਿਨ੍ਹਾਂ 'ਤੇ ਦੇਸ਼ ਨੂੰ ਮਾਣ ਹੈ। ਪਰ ਜੇਕਰ ਧੋਨੀ ਨੂੰ ਇਹ ਛੋਟ ਦਿੱਤੀ ਜਾਂਦੀ ਹੈ ਤਾਂ ਬਾਕੀ ਖਿਡਾਰੀਆਂ ਲਈ ਚੰਗਾ ਮੈਸੇਜ ਨਹੀਂ ਜਾਵੇਗਾ। ਅਜਿਹੇ 'ਚ ਫਿਰ ਸਾਰੇ ਖਿਡਾਰੀਆਂ ਨੂੰ ਰਿਆਇਤ ਦੇਣੀ ਪਵੇਗੀ, ਜੋ ਬੀਸੀਸੀਆਈ ਲਈ ਕਾਫੀ ਮੁਸ਼ਕਲ ਹੋ ਸਕਦਾ ਹੈ।
ਦੱਸ ਦੇਈਏ ਕਿ ਟੀ-20 ਲੀਗ ਅਗਲੇ ਸਾਲ ਦੱਖਣੀ ਅਫ਼ਰੀਕਾ (South Africa) 'ਚ ਖੇਡੀ ਜਾਣ ਵਾਲੀ ਹੈ, ਜਿਸ 'ਚ 6 ਟੀਮਾਂ ਨੂੰ ਆਈ.ਪੀ.ਐਲ. ਫ੍ਰੈਂਚਾਇਜ਼ੀਜ਼ ਨੇ ਖਰੀਦਿਆ ਹੈ। ਇਸ 'ਚ CSK ਦੀ ਸੀਐਸਕੇ ਜੋਹਾਨਸਬਰਗ ਹੈ। ਅਜਿਹੇ 'ਚ ਚੇਨਈ ਸੁਪਰ ਕਿੰਗਜ਼ ਦਾ ਪ੍ਰਬੰਧਨ ਚਾਹੁੰਦਾ ਸੀ ਕਿ ਜੇਕਰ ਐਮਐਸ ਧੋਨੀ ਸ਼ੁਰੂਆਤ 'ਚ ਜੋਹਾਨਸਬਰਗ ਦੀ ਟੀਮ ਨਾਲ ਮੈਂਟਰਸ਼ਿਪ ਕਰਦੇ ਹਨ ਤਾਂ ਟੀਮ ਨੂੰ ਇੱਥੇ ਸਫ਼ਲਤਾ ਮਿਲ ਸਕਦੀ ਹੈ। ਪਰ ਬੀਸੀਸੀਆਈ ਨੇ ਇਸ ਪੂਰੀ ਯੋਜਨਾ 'ਤੇ ਪਾਣੀ ਫੇਰ ਦਿੱਤਾ।
ਮੈਦਾਨ 'ਚ ਵਾਪਸੀ ਲਈ ਤਿਆਰ ਹਨ ਯੁਵਰਾਜ ਸਿੰਘ
ਟੀਮ ਇੰਡੀਆ (Team India) ਦੇ ਸਾਬਕਾ ਧਾਕੜ ਖਿਡਾਰੀ ਯੁਵਰਾਜ ਸਿੰਘ ਨੇ ਇਕ ਵਾਰ ਫਿਰ ਮੈਦਾਨ 'ਚ ਵਾਪਸੀ ਕੀਤੀ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਹ ਮੈਦਾਨ 'ਚ ਪ੍ਰੈਕਟਿਸ ਕਰਦੇ ਹੋਏ ਲੰਬੇ ਸ਼ਾਟ ਲਗਾਉਂਦੇ ਨਜ਼ਰ ਆ ਰਹੇ ਹਨ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਯੁਵਰਾਜ ਸਿੰਘ ਕਾਰ 'ਚ ਆਪਣੀ ਕ੍ਰਿਕਟ ਕਿੱਟ ਲੈ ਕੇ ਮੈਦਾਨ 'ਤੇ ਜਾਂਦੇ ਹਨ ਅਤੇ ਜੰਮ ਕੇ ਪ੍ਰੈਕਟਿਸ ਕਰਦੇ ਹਨ। ਉਨ੍ਹਾਂ ਨੇ ਵੀਡੀਓ ਦੇ ਕੈਪਸ਼ਨ 'ਚ ਲਿਖਿਆ, "ਕੀ ਮੈਂ ਬਹੁਤ ਬੁਰਾ ਤਾਂ ਨਹੀਂ ਕੀਤਾ? ਜੋ ਹੋਣ ਜਾ ਰਿਹਾ ਹੈ, ਉਸ ਲਈ ਮੈਂ ਬਹੁਤ ਉਤਸ਼ਾਹਿਤ ਹਾਂ।" ਵੀਡੀਓ 'ਚ ਯੁਵਰਾਜ ਸਿੰਘ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ, "ਵਾਰੀਅਰ ਇਜ ਬੈਕ'। ਯੁਵਰਾਜ ਸਿੰਘ ਦੇ ਇਸ ਵੀਡੀਓ 'ਤੇ ਫੈਨਜ਼ ਦੇ ਨਾਲ-ਨਾਲ ਖਿਡਾਰੀਆਂ ਦੀਆਂ ਟਿੱਪਣੀਆਂ ਵੀ ਆ ਰਹੀਆਂ ਹਨ।