Naseem Shah, World Cup 2023: ਅਗਲੇ ਮਹੀਨੇ ਤੋਂ ਭਾਰਤ 'ਚ ਹੋਣ ਵਾਲੇ ਵਨਡੇ ਵਿਸ਼ਵ ਕੱਪ ਤੋਂ ਪਹਿਲਾਂ ਪਾਕਿਸਤਾਨ ਨੂੰ ਵੱਡਾ ਝਟਕਾ ਲੱਗ ਸਕਦਾ ਹੈ। ਰਿਪੋਰਟਸ ਮੁਤਾਬਕ ਟੀਮ ਦੇ ਸਟਾਰ ਤੇਜ਼ ਗੇਂਦਬਾਜ਼ ਨਸੀਮ ਸ਼ਾਹ ਦਾ ਵਿਸ਼ਵ ਕੱਪ 'ਚ ਹਿੱਸਾ ਲੈਣਾ ਮੁਸ਼ਕਿਲ ਦੱਸਿਆ ਜਾ ਰਿਹਾ ਹੈ। 20 ਸਾਲਾ ਪਾਕਿਸਤਾਨੀ ਤੇਜ਼ ਗੇਂਦਬਾਜ਼ ਨੂੰ ਭਾਰਤ ਖਿਲਾਫ ਏਸ਼ੀਆ ਕੱਪ ਦੇ ਸੁਪਰ-4 ਮੈਚ ਦੌਰਾਨ ਮੋਢੇ 'ਤੇ ਸੱਟ ਲੱਗ ਗਈ ਸੀ। ਸੱਟ ਕਾਰਨ ਪਾਕਿਸਤਾਨੀ ਗੇਂਦਬਾਜ਼ ਸ਼੍ਰੀਲੰਕਾ ਦੇ ਖਿਲਾਫ ਅਗਲੇ ਸੁਪਰ-4 ਮੈਚ ਤੋਂ ਖੁੰਝ ਗਏ ਅਤੇ ਫਿਰ ਉਹ ਟੂਰਨਾਮੈਂਟ ਤੋਂ ਬਾਹਰ ਹੋ ਗਏ ਸਨ।


ਭਾਰਤ ਖ਼ਿਲਾਫ਼ ਮੈਚ ਵਿੱਚ ਜ਼ਖ਼ਮੀ ਹੋਏ ਨਸੀਮ ਸ਼ਾਹ ਪਹਿਲੀ ਪਾਰੀ ਦੇ 46ਵੇਂ ਓਵਰ ਦੌਰਾਨ ਮੈਦਾਨ ਤੋਂ ਬਾਹਰ ਚਲੇ ਗਏ। ਨਸੀਮ ਸ਼ਾਹ ਦੇ ਸਿੱਧੇ ਮੋਢੇ 'ਤੇ ਸੱਟ ਲੱਗੀ ਸੀ। 'ESPNcricinfo' ਦੀ ਰਿਪੋਰਟ ਮੁਤਾਬਕ ਪਾਕਿਸਤਾਨ ਕ੍ਰਿਕਟ ਬੋਰਡ ਨੇ ਨਸੀਮ 'ਤੇ ਤੁਰੰਤ ਕਾਰਵਾਈ ਕੀਤੀ ਅਤੇ ਦੁਬਈ 'ਚ ਉਨ੍ਹਾਂ ਦੀ ਸਕੈਨਿੰਗ ਕਰਵਾਈ ਸੀ। ਸਕੈਨ ਤੋਂ ਕੁਝ ਸੰਕੇਤ ਮਿਲੇ ਹਨ ਕਿ ਨਸੀਮ ਪੂਰੇ ਸਾਲ ਲਈ ਕ੍ਰਿਕਟ ਤੋਂ ਦੂਰ ਹੋ ਸਕਦਾ ਹੈ, ਜਿਸ ਦਾ ਮਤਲਬ ਹੈ ਕਿ ਉਨ੍ਹਾਂ ਦਾ ਵਿਸ਼ਵ ਕੱਪ ਤੋਂ ਬਾਹਰ ਹੋਣਾ ਲਗਭਗ ਤੈਅ ਹੈ।


ਇਹ ਵੀ ਪੜ੍ਹੋ: Asia Cup 2023 Final: 8 ਵਾਰ ਭਾਰਤ-ਸ਼੍ਰੀਲੰਕਾ ਵਿਚਾਲੇ ਖੇਡਿਆ ਗਿਆ ਖਿਤਾਬੀ ਮੁਕਾਬਲਾ, ਜਾਣੋ ਕਿਸ ਨੇ ਕਿੰਨੀ ਵਾਰ ਜਿੱਤਿਆ ਮੈਚ


ਉੱਥੇ ਹੀ ਵਿਸ਼ਵ ਕੱਪ ਤੋਂ ਬਾਅਦ ਪਾਕਿਸਤਾਨ ਨੂੰ ਦਸੰਬਰ 'ਚ ਆਸਟ੍ਰੇਲੀਆ ਦੇ ਖਿਲਾਫ ਟੈਸਟ ਸੀਰੀਜ਼ ਖੇਡਣੀ ਹੈ। ਹੁਣ ਇਹ ਪੱਕਾ ਨਹੀਂ ਲੱਗ ਰਿਹਾ ਹੈ ਕਿ ਨਸੀਮ ਟੈਸਟ ਸੀਰੀਜ਼ 'ਚ ਵੀ ਖੇਡਣਗੇ। ਹਾਲਾਂਕਿ ਪਾਕਿਸਤਾਨ ਕ੍ਰਿਕਟ ਬੋਰਡ ਫਿਲਹਾਲ ਨਸੀਮ ਦੇ ਦੂਜੇ ਸਕੈਨ ਦੀ ਉਡੀਕ ਕਰ ਰਿਹਾ ਹੈ, ਜੋ ਆਉਣ ਵਾਲੇ ਦਿਨਾਂ 'ਚ ਆ ਸਕਦਾ ਹੈ। ਦੂਜੀ ਸਕੈਨ ਤੋਂ ਬਾਅਦ ਹੀ ਇਹ ਫੈਸਲਾ ਕੀਤਾ ਜਾ ਸਕਦਾ ਹੈ ਕਿ ਸੱਟ ਕਿੰਨੀ ਗੰਭੀਰ ਹੈ।


ਏਸ਼ੀਆ ਕੱਪ 'ਚ ਜਮਾਲ ਖਾਨ ਨੇ ਕੀਤਾ ਸੀ ਰਿਪਲੇਸ


ਤੁਹਾਨੂੰ ਦੱਸ ਦਈਏ ਕਿ ਏਸ਼ੀਆ ਕੱਪ ਤੋਂ ਬਾਹਰ ਹੋਣ ਤੋਂ ਬਾਅਦ ਤੇਜ਼ ਗੇਂਦਬਾਜ਼ ਜ਼ਮਾਨ ਖਾਨ ਨੇ ਨਸੀਮ ਸ਼ਾਹ ਦੀ ਜਗ੍ਹਾ ਲਈ ਸੀ। ਹਾਲਾਂਕਿ ਪਾਕਿਸਤਾਨ ਨੂੰ ਸੁਪਰ-4 'ਚ ਸ਼੍ਰੀਲੰਕਾ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ, ਜਿਸ ਤੋਂ ਬਾਅਦ ਉਹ ਫਾਈਨਲ 'ਚ ਜਗ੍ਹਾ ਨਹੀਂ ਬਣਾ ਸਕਿਆ ਸੀ। ਨਸੀਮ ਦਾ ਵਿਸ਼ਵ ਕੱਪ 'ਚ ਨਾ ਖੇਡਣਾ ਪਾਕਿਸਤਾਨ ਲਈ ਵੱਡੀਆਂ ਮੁਸ਼ਕਲਾਂ ਖੜ੍ਹੀਆਂ ਕਰ ਸਕਦਾ ਹੈ। ਨਸੀਮ ਟੀਮ ਦੇ ਮੁੱਖ ਤੇਜ਼ ਗੇਂਦਬਾਜ਼ਾਂ ਵਿੱਚੋਂ ਇੱਕ ਹੈ।


ਇਹ ਵੀ ਪੜ੍ਹੋ: Asia Cup 2023 Final: ਸ਼੍ਰੀਲੰਕਾ ਖਿਲਾਫ ਫਾਈਨਲ 'ਚ ਇਦਾਂ ਦੀ ਹੋ ਸਕਦੀ ਭਾਰਤ ਦੀ ਪਲੇਇੰਗ 11, ਹੋ ਸਕਦੇ ਵੱਡੇ ਬਦਲਾਅ!