(Source: Poll of Polls)
RCB ਨੂੰ ਲੱਗਾ ਵੱਡਾ ਝਟਕਾ, ਏਬੀ ਡਿਵੀਲੀਅਰਜ਼ ਨੇ ਕ੍ਰਿਕਟ ਤੋਂ ਲਿਆ ਸੰਨਿਆਸ
ਡਿਵੀਲੀਅਰਜ਼ ਨੇ ਅੱਗੇ ਕਿਹਾ ਕਿ ਮੈਂ ਹਰ ਟੀਮ ਦੇ ਸਾਥੀ, ਹਰ ਕੋਚ, ਫਿਜਿਓ ਤੇ ਹਰ ਸਟਾਫ ਮੈਂਬਰ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ।
ਨਵੀਂ ਦਿੱਲੀ: ਸਾਊਥ ਅਫ਼ਰੀਕਾ ਦੀ ਟੀਮ ਦੇ ਸਾਬਕਾ ਕਪਤਾਨ ਤੇ ਦਿਗਜ਼ ਬੱਲੇਬਾਜ਼ ਏਬੀ ਡਿਵੀਲੀਅਰਜ਼ ਨੇ ਹੁਣ ਹਰ ਤਰ੍ਹਾਂ ਦੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ। ਏਬੀ ਡਿਵੀਲੀਅਰਜ਼ ਕਾਫੀ ਸਮਾਂ ਪਹਿਲਾਂ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿ ਚੁੱਕੇ ਹਨ ਤੇ ਹੁਣ ਉਹ ਇੰਡੀਅਨ ਪ੍ਰੀਮੀਅਰ ਲੀਗ ਭਾਵ ਆਈਪੀਐਲ ਵਰਗੇ ਟੂਰਨਾਮੈਂਟ 'ਚ ਵੀ ਖੇਡਦੇ ਨਜ਼ਰ ਨਹੀਂ ਆਉਣਗੇ। ਇਸ ਤਰ੍ਹਾਂ ਰਾਇਲ ਚੈਲੇਂਜਰਜ਼ ਬੈਂਗਲੌਰ ਭਾਵ RCB ਲਈ ਇਹ ਵੱਡਾ ਝਟਕਾ ਹੈ।
ਇਸ ਬਾਰੇ ਏਬੀ ਡਿਵੀਲੀਅਰਜ਼ ਨੇ ਖੁਦ ਟਵੀਟ ਕੀਤਾ ਹੈ ਤੇ ਕਿਹਾ ਇਹ ਯਾਤਰਾ ਬਹੁਤ ਰੌਚਕ ਰਹੀ ਹੈ ਪਰ ਮੈਂ ਸਾਰੇ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਫੈਸਲਾ ਕੀਤਾ ਹੈ। ਜਦੋਂ ਤੋਂ ਮੈਂ ਖੇਡਣਾ ਸ਼ੁਰੂ ਕੀਤਾ ਤਾਂ ਮੈਂ ਵੱਡੇ ਭਰਾਵਾਂ ਨਾਲ ਆਨੰਦ ਲਿਆ। ਮੈਂ ਇਸ ਖੇਡ ਦਾ ਭਰਪੂਰ ਆਨੰਦ ਲਿਆ। ਹੁਣ ਮੈਂ 37 ਸਾਲ ਦੀ ਉਮਰ 'ਚ ਏਨੀ ਤੇਜ਼ ਨਹੀਂ ਖੇਡ ਸਕਦਾ ਇਸ ਲਈ ਮੈਂ ਸੰਨਿਆਸ ਦਾ ਐਲਾਨ ਕਰਦਾ ਹਾਂ।
It has been an incredible journey, but I have decided to retire from all cricket.
— AB de Villiers (@ABdeVilliers17) November 19, 2021
Ever since the back yard matches with my older brothers, I have played the game with pure enjoyment and unbridled enthusiasm. Now, at the age of 37, that flame no longer burns so brightly. pic.twitter.com/W1Z41wFeli
ਉਨ੍ਹਾਂ ਨੇ ਅੱਗੇ ਆਪਣੇ ਟਵੀਟ 'ਚ ਲਿਖਿਆ ਮੈਂ ਇਸ ਅਸਲੀਅਤ ਨੂੰ ਸਵੀਕਾਰ ਕਰਨਾ ਚਾਹੀਦਾ ਤੇ ਬੇਸ਼ੱਕ ਇਹ ਅਚਾਨਕ ਲੱਗ ਸਕਦਾ ਹੈ। ਇਸ ਲਈ ਮੈਂ ਅੱਜ ਇਹ ਐਲਾਨ ਕਰ ਰਿਹਾ ਹਾਂ। ਮੇਰੇ ਕੋਲ ਮੇਰਾ ਸਮਾਂ ਹੈ। ਕ੍ਰਿਕਟ ਮੇਰੇ ਲਈ ਆਸਾਧਾਰਨ ਰੂਪ ਨਾਲ ਦਿਆਲੂ ਰਹੀ ਹੈ। ਖੇਡ ਨੇ ਮੈਨੂੰ ਤਜ਼ਰਬਾ ਤੇ ਮੌਕਾ ਦਿੱਤਾ ਹੈ ਤੇ ਮੈਂ ਹਮੇਸ਼ਾ ਧੰਨਵਾਦੀ ਰਹਾਂਗਾ।
ਡਿਵੀਲੀਅਰਜ਼ ਨੇ ਅੱਗੇ ਕਿਹਾ ਕਿ ਮੈਂ ਹਰ ਟੀਮ ਦੇ ਸਾਥੀ, ਹਰ ਕੋਚ, ਫਿਜਿਓ ਤੇ ਹਰ ਸਟਾਫ ਮੈਂਬਰ ਨੂੰ ਧੰਨਵਾਦ ਦੇਣਾ ਚਾਹੁੰਦਾ ਹਾਂ ਜਿਨ੍ਹਾਂ ਨੇ ਇਕ ਹੀ ਰਸਤੇ ਤੇ ਦੱਖਣੀ ਅਫਰੀਕਾ 'ਚ, ਭਾਰਤ 'ਚ ਜਿੱਥੇ ਵੀ ਮੈਂ ਖੇਡਿਆ ਮੈਨੂੰ ਸਮਰਥਨ ਮਿਲਿਆ।