Cheteshwar Pujara ਨੇ ਬਣਾਇਆ ਟੈਸਟ ਕ੍ਰਿਕਟ ਦਾ ਵੱਡਾ ਰਿਕਾਰਡ, ਦਿੱਗਜ ਖਿਡਾਰੀਆਂ ਦੀ ਸੂਚੀ 'ਚ ਹੋਏ ਸ਼ਾਮਲ
Cheteshwar Pujara Test Record : ਭਾਰਤੀ ਕ੍ਰਿਕਟ ਟੀਮ (Indian Cricket Team) ਦੇ ਦਿੱਗਜ ਬੱਲੇਬਾਜ਼ ਚੇਤੇਸ਼ਵਰ ਪੁਜਾਰਾ (Cheteshwar Pujara) ਨੇ ਟੈਸਟ ਕ੍ਰਿਕਟ ਦਾ ਵੱਡਾ ਰਿਕਾਰਡ ਆਪਣੇ ਨਾਂ ਕਰ ਲਿਆ ਹੈ।
ਰਜਨੀਸ਼ ਕੌਰ ਦੀ ਰਿਪੋਰਟ
Cheteshwar Pujara Test Record : ਭਾਰਤੀ ਕ੍ਰਿਕਟ ਟੀਮ (Indian Cricket Team) ਦੇ ਦਿੱਗਜ ਬੱਲੇਬਾਜ਼ ਚੇਤੇਸ਼ਵਰ ਪੁਜਾਰਾ (Cheteshwar Pujara) ਨੇ ਟੈਸਟ ਕ੍ਰਿਕਟ ਦਾ ਵੱਡਾ ਰਿਕਾਰਡ ਆਪਣੇ ਨਾਂ ਕਰ ਲਿਆ ਹੈ। ਉਹ ਹੁਣ ਟੈਸਟ ਕ੍ਰਿਕਟ ਵਿੱਚ ਸੱਤ ਹਜ਼ਾਰ ਦੌੜਾਂ ਬਣਾਉਣ ਵਾਲੇ ਖਿਡਾਰੀਆਂ ਦੀ ਸੂਚੀ ਵਿੱਚ ਸ਼ਾਮਲ ਹੋ ਗਏ ਹਨ। ਚੇਤੇਸ਼ਵਰ ਪੁਜਾਰਾ ਨੇ ਬੰਗਲਾਦੇਸ਼ ਖਿਲਾਫ਼ ਢਾਕਾ ਟੈਸਟ ਮੈਚ ਦੇ ਦੂਜੇ ਦਿਨ ਸ਼ਾਕਿਬ ਅਲ ਹਸਨ ਦੀ ਗੇਂਦ 'ਤੇ ਤਿੰਨ ਦੌੜਾਂ ਲੈ ਕੇ ਟੈਸਟ ਕ੍ਰਿਕਟ 'ਚ ਆਪਣੀਆਂ 7,000 ਦੌੜਾਂ ਪੂਰੀਆਂ ਕਰ ਲਈਆਂ।
ਚੇਤੇਸ਼ਵਰ ਪੁਜਾਰਾ ਲੰਬੇ ਸਮੇਂ ਤੋਂ ਖੇਡ ਰਿਹੈ ਭਾਰਤੀ ਟੀਮ ਲਈ ਟੈਸਟ ਕ੍ਰਿਕਟ
ਚੇਤੇਸ਼ਵਰ ਪੁਜਾਰਾ ਲੰਬੇ ਸਮੇਂ ਤੋਂ ਭਾਰਤੀ ਟੀਮ ਲਈ ਟੈਸਟ ਕ੍ਰਿਕਟ ਖੇਡ ਰਹੇ ਹਨ। ਉਨ੍ਹਾਂ ਨੇ ਟੈਸਟ ਮੈਚਾਂ 'ਚ ਕਈ ਸ਼ਾਨਦਾਰ ਪਾਰੀਆਂ ਖੇਡੀਆਂ ਹਨ ਅਤੇ ਭਾਰਤੀ ਟੀਮ ਨੂੰ ਜਿੱਤ ਦਿਵਾਈ ਹੈ। ਆਸਟ੍ਰੇਲੀਆ ਦੇ ਖਿਲਾਫ ਟੈਸਟ ਸੀਰੀਜ਼ ਜਿੱਤਣ 'ਚ ਉਨ੍ਹਾਂ ਦਾ ਵੱਡਾ ਯੋਗਦਾਨ ਸੀ। ਪੁਜਾਰਾ ਨੇ ਆਪਣੇ ਕਰੀਅਰ 'ਚ ਹੁਣ ਤੱਕ 19 ਸੈਂਕੜੇ ਅਤੇ 3 ਦੋਹਰੇ ਸੈਂਕੜੇ ਲਾਏ ਹਨ। 206 ਦੌੜਾਂ ਉਸ ਦਾ ਸਭ ਤੋਂ ਵੱਡਾ ਸਕੋਰ ਹੈ।
ਚੇਤੇਸ਼ਵਰ ਪੁਜਾਰਾ ਨੇ ਸਰ ਡੌਨ ਬ੍ਰੈਡਮੈਨ ਨੂੰ ਛੱਡ ਦਿੱਤਾ ਹੈ ਪਿੱਛੇ
ਰਿਕਾਰਡਾਂ ਦੇ ਇਸ ਕੜੀ 'ਚ ਹੁਣ ਉਨ੍ਹਾਂ ਦੇ ਨਾਂ ਇਕ ਹੋਰ ਵੱਡਾ ਰਿਕਾਰਡ ਦਰਜ ਹੋ ਗਿਆ ਹੈ। ਚੇਤੇਸ਼ਵਰ ਪੁਜਾਰਾ ਹੁਣ ਟੈਸਟ ਕ੍ਰਿਕਟ ਵਿੱਚ ਸੱਤ ਹਜ਼ਾਰ ਦੌੜਾਂ ਬਣਾਉਣ ਵਾਲੇ ਬੱਲੇਬਾਜ਼ਾਂ ਦੀ ਸੂਚੀ ਵਿੱਚ ਸ਼ਾਮਲ ਹੋ ਗਏ ਹਨ। ਉਹਨਾਂ ਨੇ ਆਪਣੇ 98ਵੇਂ ਟੈਸਟ ਮੈਚ ਵਿੱਚ ਇਹ ਉਪਲਬਧੀ ਹਾਸਲ ਕੀਤੀ। ਇਸ ਉਪਲਬਧੀ ਨਾਲ ਪੁਜਾਰਾ ਨੇ ਮਹਾਨ ਬੱਲੇਬਾਜ਼ ਡੌਨ ਬ੍ਰੈਡਮੈਨ ਨੂੰ ਪਿੱਛੇ ਛੱਡ ਦਿੱਤਾ ਹੈ। ਸਰ ਡੌਨ ਬ੍ਰੈਡਮੈਨ ਨੇ ਕੁੱਲ 52 ਟੈਸਟ ਮੈਚ ਖੇਡੇ, ਜਿਸ ਵਿੱਚ ਉਨ੍ਹਾਂ ਨੇ 6996 ਦੌੜਾਂ ਬਣਾਈਆਂ।
ਬੰਗਲਾਦੇਸ਼ ਖਿਲਾਫ਼ ਲਾਇਆ ਸੈਂਕੜਾ
ਚੇਤੇਸ਼ਵਰ ਪੁਜਾਰਾ ਫਿਲਹਾਲ ਸ਼ਾਨਦਾਰ ਫਾਰਮ 'ਚ ਚੱਲ ਰਿਹਾ ਹੈ। ਪੁਜਾਰਾ ਨੇ ਬੰਗਲਾਦੇਸ਼ ਖਿਲਾਫ ਟੈਸਟ ਸੀਰੀਜ਼ ਦੇ ਪਹਿਲੇ ਮੈਚ 'ਚ ਵੀ ਸੈਂਕੜਾ ਲਗਾਇਆ ਸੀ। ਚਟੋਗਰਾਮ ਟੈਸਟ ਦੀ ਪਹਿਲੀ ਪਾਰੀ 'ਚ ਉਸ ਨੇ 90 ਦੌੜਾਂ ਬਣਾਈਆਂ, ਜਦਕਿ ਦੂਜੀ ਪਾਰੀ 'ਚ ਉਸ ਨੇ ਅਜੇਤੂ 102 ਦੌੜਾਂ ਬਣਾਈਆਂ ਅਤੇ ਟੀਮ ਇੰਡੀਆ ਦੀ ਜਿੱਤ 'ਚ ਅਹਿਮ ਯੋਗਦਾਨ ਪਾਇਆ।
ਅੱਠਵੇਂ ਸਥਾਨ 'ਤੇ ਆਏ ਪੁਜਾਰਾ
ਭਾਰਤ ਲਈ ਟੈਸਟ ਕ੍ਰਿਕਟ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਰਿਕਾਰਡ ਸਚਿਨ ਤੇਂਦੁਲਕਰ ਦੇ ਨਾਂ ਹੈ। ਇਸ ਤੋਂ ਬਾਅਦ ਰਾਹੁਲ ਦ੍ਰਾਵਿੜ, ਸੁਨੀਲ ਗਾਵਸਕਰ ਅਤੇ ਵੀਵੀਐਸ ਲਕਸ਼ਮਣ ਵਰਗੇ ਦਿੱਗਜਾਂ ਦਾ ਨਾਂ ਆਉਂਦਾ ਹੈ। ਪੁਜਾਰਾ ਹੁਣ ਇਸ ਸੂਚੀ 'ਚ ਅੱਠਵੇਂ ਸਥਾਨ 'ਤੇ ਆ ਗਿਆ ਹੈ।