AUS vs AFG: ਅਫਗਾਨਿਸਤਾਨ ਕ੍ਰਿਕਟ ਨੂੰ ਨੁਕਸਾਨ ਦੇ ਗਿਆ ਤਾਲਿਬਾਨ ਦਾ ਇਹ ਫੈਸਲੇ, ਆਸਟ੍ਰੇਲੀਆ ਨੇ ਮਾਰਚ 'ਚ ਹੋਣ ਵਾਲੀ ਸੀਰੀਜ਼ ਕਰ ਦਿੱਤੀ ਹੈ ਰੱਦ
Cricket Australia: ਆਸਟ੍ਰੇਲੀਆ ਨੇ ਮਾਰਚ 'ਚ ਅਫਗਾਨਿਸਤਾਨ ਖਿਲਾਫ਼ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਖੇਡੀ ਸੀ। ਕ੍ਰਿਕਟ ਆਸਟ੍ਰੇਲੀਆ ਨੇ ਇਸ ਸੀਰੀਜ਼ ਨੂੰ ਰੱਦ ਕਰ ਦਿੱਤਾ ਹੈ।
AUS vs AFG ODI Series: ਕ੍ਰਿਕਟ ਆਸਟ੍ਰੇਲੀਆ (Cricket Australia) ਨੇ ਅਫਗਾਨਿਸਤਾਨ (Afghanistan) ਖਿਲਾਫ਼ ਮਾਰਚ 'ਚ ਹੋਣ ਵਾਲੀ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਨੂੰ ਰੱਦ ਕਰ ਦਿੱਤਾ ਹੈ। ਅਫਗਾਨਿਸਤਾਨ 'ਚ ਤਾਲਿਬਾਨ ਸਰਕਾਰ (Taliban Government) ਦੇ ਇਕ ਫੈਸਲੇ ਕਾਰਨ ਕ੍ਰਿਕਟ ਆਸਟ੍ਰੇਲੀਆ ਨੇ ਇਹ ਫੈਸਲਾ ਲਿਆ ਹੈ। ਦਰਅਸਲ, ਤਾਲਿਬਾਨ ਨੇ ਅਫਗਾਨਿਸਤਾਨ ਵਿੱਚ ਲੜਕੀਆਂ ਅਤੇ ਔਰਤਾਂ ਦੀ ਸਿੱਖਿਆ ਅਤੇ ਰੁਜ਼ਗਾਰ 'ਤੇ ਪਾਬੰਦੀ ਲਾ ਦਿੱਤੀ ਹੈ। ਔਰਤਾਂ ਨਾਲ ਹੋ ਰਹੇ ਇਸ ਵਿਤਕਰੇ ਕਾਰਨ ਆਸਟ੍ਰੇਲੀਆ ਨੇ ਤਾਲਿਬਾਨ ਦੇ ਵਿਰੋਧ ਵਜੋਂ ਅਫਗਾਨਿਸਤਾਨ ਨਾਲ ਕ੍ਰਿਕਟ ਨਾ ਖੇਡਣ ਦਾ ਫੈਸਲਾ ਕੀਤਾ ਹੈ।
ਆਸਟ੍ਰੇਲੀਆ ਦੀ ਟੀਮ ਨੇ ਅਫਗਾਨਿਸਤਾਨ ਖਿਲਾਫ਼ UAE 'ਚ ਇਹ ਵਨਡੇ ਸੀਰੀਜ਼ ਖੇਡਣੀ ਸੀ। ਵੀਰਵਾਰ ਨੂੰ ਕ੍ਰਿਕਟ ਆਸਟ੍ਰੇਲੀਆ ਨੇ ਇਸ ਵਨਡੇ ਸੀਰੀਜ਼ ਨੂੰ ਰੱਦ ਕਰਨ ਦਾ ਐਲਾਨ ਕੀਤਾ। ਕ੍ਰਿਕਟ ਆਸਟ੍ਰੇਲੀਆ ਨੇ ਟਵੀਟ ਰਾਹੀਂ ਕਿਹਾ, 'ਕ੍ਰਿਕਟ ਆਸਟ੍ਰੇਲੀਆ ਅਫਗਾਨਿਸਤਾਨ ਸਮੇਤ ਦੁਨੀਆ ਭਰ 'ਚ ਇਸ ਖੇਡ ਦਾ ਸਮਰਥਨ ਕਰਦਾ ਹੈ ਅਤੇ ਚਾਹੁੰਦਾ ਹੈ। ਅਸੀਂ ਅਫਗਾਨਿਸਤਾਨ ਕ੍ਰਿਕੇਟ ਬੋਰਡ ਦੇ ਨਾਲ ਇਸ ਉਮੀਦ ਵਿੱਚ ਜੁੜੇ ਰਹਾਂਗੇ ਕਿ ਉੱਥੇ ਔਰਤਾਂ ਅਤੇ ਲੜਕੀਆਂ ਦੀ ਸਥਿਤੀ ਵਿੱਚ ਹੋਰ ਸੁਧਾਰ ਹੋਵੇਗਾ। ਅਸੀਂ ਇਸ ਮਾਮਲੇ ਵਿੱਚ ਸਾਡਾ ਸਮਰਥਨ ਕਰਨ ਲਈ ਆਸਟ੍ਰੇਲੀਆ ਸਰਕਾਰ ਦਾ ਵੀ ਧੰਨਵਾਦ ਕਰਨਾ ਚਾਹੁੰਦੇ ਹਾਂ।
Cricket Australia is committed to supporting growing the game for women and men around the world, including in Afghanistan, and will continue to engage with the Afghanistan Cricket Board in anticipation of improved conditions for women and girls in the country. pic.twitter.com/cgQ2p21X2Q
— Cricket Australia (@CricketAus) January 12, 2023
ਅਫਗਾਨਿਸਤਾਨ ਕ੍ਰਿਕਟ ਲਈ ਇਹ ਵੱਡਾ ਝਟਕਾ ਹੈ। ਦਰਅਸਲ, ਇਹ ਟੀਮ ਪਿਛਲੇ ਕੁਝ ਸਾਲਾਂ ਤੋਂ ਚੰਗਾ ਖੇਡ ਰਹੀ ਹੈ। ਜੇਕਰ ਇਸ ਟੀਮ ਨੂੰ ਵੱਡੀਆਂ ਟੀਮਾਂ ਖਿਲਾਫ਼ ਦੁਵੱਲੀ ਸੀਰੀਜ਼ ਖੇਡਣ ਦੇ ਹੋਰ ਮੌਕੇ ਮਿਲੇ ਤਾਂ ਇਹ ਟੀਮ ਭਵਿੱਖ 'ਚ ਬਿਹਤਰ ਪ੍ਰਦਰਸ਼ਨ ਕਰ ਸਕਦੀ ਹੈ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।