Cricketers Struggling Financially: ਕਦੇ ਕ੍ਰਿਕਟ ਮੈਦਾਨ 'ਤੇ ਬੋਲਦੀ ਸੀ ਤੂਤੀ, ਸੰਨਿਆਸ ਤੋਂ ਬਾਅਦ ਆਮ ਨੌਕਰੀ ਕਰ ਰਹੇ ਕ੍ਰਿਕਟ ਦੇ ਇਹ ਦਿੱਗਜ਼, ਇੱਕ ਤਾਂ ਹੋਇਆ ਪਾਈ-ਪਾਈ ਲਈ ਮੋਹਤਾਜ
ਹਰ ਕਿਸੇ ਨੂੰ ਕ੍ਰਿਕਟਰ ਦੀ ਲਾਈਫ ਚਮਕਦਾਰ ਅਤੇ ਆਰਾਮਦਾਇਕ ਲੱਗਦੀ ਹੈ। ਵੈਸੇ ਵੀ ਕ੍ਰਿਕਟ ਜਗਤ ਦਾ ਆਪਣਾ ਹੀ ਇੱਕ ਚਾਮ ਹੈ। ਪਰ ਕੁੱਝ ਖਿਡਾਰੀ ਅਜਿਹੇ ਹਨ ਜਿਨ੍ਹਾਂ ਨੇ ਸੰਨਿਆਸ ਲੈ ਲਿਆ, ਇਸ ਤੋਂ ਬਾਅਦ ਉਨ੍ਹਾਂ ਨੂੰ ਜ਼ਿੰਦਗੀ ਚ ਅਜਿਹੇ ਉਤਾਰ-ਚੜਾਅ..

Cricketers Financial Challenges In Life: ਕ੍ਰਿਕਟ ਖਿਡਾਰੀਆਂ ਦੀ ਜ਼ਿੰਦਗੀ ਦੂਰੋਂ ਬਹੁਤ ਚਮਕਦਾਰ ਅਤੇ ਆਰਾਮਦਾਇਕ ਲੱਗਦੀ ਹੈ। ਉਨ੍ਹਾਂ ਨੂੰ ਵੇਖ ਕੇ ਇਹ ਅੰਦਾਜ਼ਾ ਲਗਾਇਆ ਜਾਂਦਾ ਹੈ ਕਿ ਉਨ੍ਹਾਂ ਕੋਲ ਪੈਸਾ ਅਤੇ ਸ਼ਾਨਦਾਰ ਜ਼ਿੰਦਗੀ ਹੈ। ਪਰ ਹਰੇਕ ਖਿਡਾਰੀ ਦੀ ਹਕੀਕਤ ਅਜਿਹੀ ਨਹੀਂ ਹੁੰਦੀ। ਕਈ ਖਿਡਾਰੀ ਅਜਿਹੇ ਵੀ ਹਨ ਜਿਨ੍ਹਾਂ ਨੇ ਅੰਤਰਰਾਸ਼ਟਰੀ ਕ੍ਰਿਕਟ ਖੇਡਿਆ, ਪਰ ਅੱਜ ਉਹਨਾਂ ਦੇ ਜੀਵਨ ਵਿੱਚ ਪੈਸਿਆਂ ਦੀ ਘਾਟ ਹੈ। ਕੁਝ ਤਾਂ ਅਜੇ ਵੀ ਇੱਕ-ਇੱਕ ਪਾਈ ਲਈ ਤਰਸ ਰਹੇ ਹਨ। ਇਨ੍ਹਾਂ ਵਿੱਚ ਕੁਝ ਖਿਡਾਰੀ ਭਾਰਤ ਦੀ ਕ੍ਰਿਕਟ ਟੀਮ ਨਾਲ ਵੀ ਜੁੜੇ ਰਹੇ ਹਨ।
ਵਿਨੋਦ ਕਾਂਬਲੀ (Vinod Kambli)
ਭਾਰਤੀ ਕ੍ਰਿਕਟ ਦੇ ਮਸ਼ਹੂਰ ਦਿੱਗਜ਼ ਖਿਡਾਰੀ ਵਿਨੋਦ ਕਾਂਬਲੀ ਕੁਝ ਸਮਾਂ ਪਹਿਲਾਂ ਮੀਡੀਆ ਵਿਚ ਚਰਚਾ ਦਾ ਕੇਂਦਰ ਬਣੇ ਸਨ। ਇਸਦੀ ਵਜ੍ਹਾ ਸਿਰਫ਼ ਉਨ੍ਹਾਂ ਦੀ ਤਬੀਅਤ ਹੀ ਨਹੀਂ, ਬਲਕਿ ਉਨ੍ਹਾਂ ਦੀ ਮਾਲੀ ਹਾਲਤ ਵੀ ਸੀ।
ਉਹਨਾਂ ਨੇ ਇੱਕ ਇੰਟਰਵਿਊ ਦੌਰਾਨ ਕਬੂਲ ਕੀਤਾ ਕਿ ਉਹ ਇਸ ਸਮੇਂ ਆਰਥਿਕ ਤੰਗੀ 'ਚੋਂ ਲੰਘ ਰਹੇ ਹਨ। ਕਾਂਬਲੀ ਨੇ ਦੱਸਿਆ ਕਿ ਉਨ੍ਹਾਂ ਨੂੰ BCCI ਵਲੋਂ 30 ਹਜ਼ਾਰ ਰੁਪਏ ਮਹੀਨਾਵਾਰ ਪੈਨਸ਼ਨ ਮਿਲਦੀ ਹੈ ਅਤੇ ਉਹੀ ਪੈਸਾ ਉਨ੍ਹਾਂ ਦੇ ਘਰ ਦੇ ਖਰਚਾਂ ਲਈ ਕਾਫੀ ਨਹੀਂ ਹੁੰਦਾ। ਇਸ ਤੋਂ ਬਾਅਦ ਭਾਰਤ ਦੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਕਪਿਲ ਦੇਵ ਅਤੇ ਦਿੱਗਜ਼ ਖਿਡਾਰੀ ਸੁਨੀਲ ਗਾਵਸਕਰ ਨੇ ਉਨ੍ਹਾਂ ਦੀ ਮਦਦ ਲਈ ਹੱਥ ਵਧਾਇਆ।
ਮੈਥਿਊ ਸਿੰਕਲੇਅਰ (Matthew Sinclair)
ਮੈਥਿਊ ਸਿੰਕਲੇਅਰ ਦਾ ਜਨਮ ਤਾਂ ਆਸਟਰੇਲੀਆ ਵਿੱਚ ਹੋਇਆ ਸੀ, ਪਰ ਉਨ੍ਹਾਂ ਨੇ ਨਿਊਜ਼ੀਲੈਂਡ ਦੀ ਕ੍ਰਿਕਟ ਟੀਮ ਵੱਲੋਂ ਅੰਤਰਰਾਸ਼ਟਰੀ ਕ੍ਰਿਕਟ ਖੇਡਿਆ। ਉਨ੍ਹਾਂ ਨੇ ਟੈਸਟ ਡੈਬਿਊ ਮੈਚ ਵਿੱਚ ਹੀ ਨਿਊਜ਼ੀਲੈਂਡ ਲਈ ਦੋਹਰਾ ਸ਼ਤਕ ਜੜ੍ਹਿਆ ਸੀ।
ਸਿੰਕਲੇਅਰ ਨੇ 2013 ਵਿੱਚ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਸੀ। ਉਸ ਤੋਂ ਬਾਅਦ ਕਾਫੀ ਸਮੇਂ ਤੱਕ ਉਨ੍ਹਾਂ ਕੋਲ ਕੋਈ ਨੌਕਰੀ ਨਹੀਂ ਸੀ। ਉਨ੍ਹਾਂ ਦੀ ਮਾਲੀ ਹਾਲਤ ਨੇ ਉਨ੍ਹਾਂ ਦੀ ਵਿਆਹਸ਼ੁਦਾ ਜ਼ਿੰਦਗੀ 'ਤੇ ਵੀ ਬੁਰਾ ਅਸਰ ਪਾਇਆ।
ਅਰਸ਼ਦ ਖਾਨ (Arshad Khan)
ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਅਰਸ਼ਦ ਖਾਨ ਟੀਮ ਦੇ ਇਕ ਧਾਕੜ ਆਫ਼-ਸਪਿਨ ਗੇਂਦਬਾਜ਼ ਰਹੇ ਹਨ। ਪਰ ਉਨ੍ਹਾਂ ਦੀ ਮਾਲੀ ਹਾਲਤ ਇੰਨੀ ਖ਼ਰਾਬ ਹੋ ਗਈ ਕਿ ਉਨ੍ਹਾਂ ਨੂੰ ਪਾਕਿਸਤਾਨ ਛੱਡਣਾ ਪਿਆ।
ਅਰਸ਼ਦ ਖਾਨ ਨੇ ਆਪਣੀ ਸਾਰੀ ਜਾਇਦਾਦ ਪਾਕਿਸਤਾਨ ਵਿੱਚ ਵੇਚ ਦਿੱਤੀ ਅਤੇ ਉਸ ਪੈਸੇ ਨਾਲ ਆਸਟਰੇਲੀਆ ਚਲੇ ਗਏ। ਉਥੇ ਉਨ੍ਹਾਂ ਨੇ ਜ਼ਿੰਦਗੀ ਚਲਾਉਣ ਲਈ ਟੈਕਸੀ ਚਲਾਉਣ ਦਾ ਕੰਮ ਸ਼ੁਰੂ ਕੀਤਾ।
ਜਦੋਂ ਪਾਕਿਸਤਾਨ ਕ੍ਰਿਕਟ ਬੋਰਡ ਨੂੰ ਉਨ੍ਹਾਂ ਦੀ ਹਾਲਤ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਨੂੰ ਬੋਰਡ ਵੱਲੋਂ ਇੱਕ ਨੌਕਰੀ ਦੀ ਪੇਸ਼ਕਸ਼ ਕੀਤੀ ਗਈ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਪਾਕਿਸਤਾਨ ਦੀ ਔਰਤਾਂ ਦੀ ਕ੍ਰਿਕਟ ਟੀਮ ਦਾ ਬੌਲਿੰਗ ਕੋਚ ਨਿਯੁਕਤ ਕੀਤਾ ਗਿਆ।




















