IPL 2024: ਫੈਨਜ਼ ਦੇ ਸਿਰ ਚੜ੍ਹ ਬੋਲ ਰਿਹਾ ਚੇਨਈ ਸੁਪਰ ਕਿੰਗਜ਼ ਦਾ ਕ੍ਰੇਜ਼, CSK ਦੀ ਥੀਮ 'ਤੇ ਬਣਾਇਆ ਵਿਆਹ ਦਾ ਕਾਰਡ
CSK Theme Marriage Card: ਚੇਨਈ ਸੁਪਰ ਕਿੰਗਜ਼ (CSK) ਆਈਪੀਐਲ ਉਹ ਟੀਮ ਹੈ, ਜਿਸ ਨੂੰ ਹਰ ਮੈਦਾਨ 'ਤੇ ਹੋਮ ਗਰਾਊਂਡ ਵਰਗਾ ਟ੍ਰੀਟਮੈਂਟ ਮਿਲਦਾ ਹੈ। ਚੇਨਈ ਦੇ ਚੇਪੌਕ ਸਟੇਡੀਅਮ ਦੇ ਨਾਲ-ਨਾਲ ਪ੍ਰਸ਼ੰਸਕ CSK
CSK Theme Marriage Card: ਚੇਨਈ ਸੁਪਰ ਕਿੰਗਜ਼ (CSK) ਆਈਪੀਐਲ ਉਹ ਟੀਮ ਹੈ, ਜਿਸ ਨੂੰ ਹਰ ਮੈਦਾਨ 'ਤੇ ਹੋਮ ਗਰਾਊਂਡ ਵਰਗਾ ਟ੍ਰੀਟਮੈਂਟ ਮਿਲਦਾ ਹੈ। ਚੇਨਈ ਦੇ ਚੇਪੌਕ ਸਟੇਡੀਅਮ ਦੇ ਨਾਲ-ਨਾਲ ਪ੍ਰਸ਼ੰਸਕ CSK ਦਾ ਸਮਰਥਨ ਕਰਨ ਲਈ ਹਰ ਮੈਦਾਨ 'ਤੇ ਪਹੁੰਚਦੇ ਹਨ। ਜਿੱਥੇ ਵੀ ਚੇਨਈ ਦਾ ਮੈਚ ਕਿਸੇ ਵੀ ਟੀਮ ਦੇ ਖਿਲਾਫ ਹੋਵੇ, ਤੁਹਾਨੂੰ ਭੀੜ ਪੀਲੀ ਜਰਸੀ ਪਹਿਨੇ ਹੀ ਨਜ਼ਰ ਆਵੇਗੀ। ਐੱਮ.ਐੱਸ.ਧੋਨੀ ਦੇ ਕਾਰਨ ਪ੍ਰਸ਼ੰਸਕ ਚੇਨਈ ਨੂੰ ਬਹੁਤ ਪਿਆਰ ਕਰਦੇ ਹਨ। ਹੁਣ ਮੈਦਾਨ ਦੇ ਬਾਹਰ ਵੀ ਚੇਨਈ ਦਾ ਕ੍ਰੇਜ਼ ਪ੍ਰਸ਼ੰਸਕਾਂ ਦੇ ਸਿਰ ਚੜ੍ਹ ਬੋਲ ਰਿਹਾ ਹੈ ਅਤੇ ਉਨ੍ਹਾਂ ਨੇ ਸੀਏਕੇ ਦੀ ਥੀਮ 'ਤੇ ਬਣਿਆ ਆਪਣੇ ਵਿਆਹ ਦਾ ਕਾਰਡ ਬਣਵਾ ਲਿਆ ਹੈ।
ਚੇਨਈ ਸੁਪਰ ਕਿੰਗਜ਼ ਦੀ ਥੀਮ ਵਾਲਾ ਵਿਆਹ ਦਾ ਕਾਰਡ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਕਾਰਡ ਨੂੰ ਚੇਨਈ ਸੁਪਰ ਕਿੰਗਜ਼ ਦੀ ਮੈਚ ਟਿਕਟ ਵਾਂਗ ਡਿਜ਼ਾਈਨ ਕੀਤਾ ਗਿਆ ਸੀ। ਕਾਰਡ 'ਤੇ ਐਂਟਰੀ ਫੀਸ ਦੀ ਥਾਂ 'ਆਪਕਾ ਪਿਆਰ', ਟੈਕਸ ਦੀ ਥਾਂ 'ਆਸ਼ੀਰਵਾਦ' ਅਤੇ ਕੁੱਲ ਮੁੱਲ ਦੀ ਥਾਂ 'ਤੇਰੀ ਹਾਜ਼ਰੀ' ਲਿਖਿਆ ਹੋਇਆ ਸੀ। ਇਸ ਤੋਂ ਇਲਾਵਾ ਜਿਸ ਤਰ੍ਹਾਂ ਦੋ ਟੀਮਾਂ ਦੇ ਨਾਂ ਲਿਖੇ ਜਾਂਦੇ ਹਨ, ਉਸੇ ਤਰ੍ਹਾਂ ਜੋੜੇ ਦਾ ਨਾਂ ਲਿਖਕੇ 'ਵੇਡਸ' ਲਿਖਿਆ ਗਿਆ। ਇਸ ਤੋਂ ਅੱਗੇ ਵਿਆਹ ਦਾ ਦਿਨ ਅਤੇ ਤਰੀਕ ਵੀ ਲਿਖੀ ਗਈ। ਇਸ ਕਾਰਡ ਨੂੰ ਬਹੁਤ ਹੀ ਰਚਨਾਤਮਕ ਤਰੀਕੇ ਨਾਲ ਡਿਜ਼ਾਈਨ ਕੀਤਾ ਗਿਆ ਹੈ। ਵਾਇਰਲ ਕਾਰਡ ਇੱਥੇ ਦੇਖੋ...
ਇਸ ਸੀਜ਼ਨ 'ਚ ਚੇਨਈ ਦਾ ਪ੍ਰਦਰਸ਼ਨ
ਦੱਸ ਦੇਈਏ ਕਿ ਚੇਨਈ ਨੇ ਇਸ ਸੀਜ਼ਨ 'ਚ ਹੁਣ ਤੱਕ 7 ਮੈਚ ਖੇਡੇ ਹਨ, ਜਿਸ 'ਚ ਉਸ ਨੇ 4 ਜਿੱਤੇ ਹਨ ਅਤੇ 3 ਹਾਰੇ ਹਨ। ਰੁਤੁਰਾਜ ਗਾਇਕਵਾੜ ਦੀ ਕਪਤਾਨੀ ਵਾਲੀ ਚੇਨਈ ਸੁਪਰ ਕਿੰਗਜ਼ ਨੇ ਟੂਰਨਾਮੈਂਟ ਦੀ ਸ਼ੁਰੂਆਤ ਜਿੱਤ ਨਾਲ ਕੀਤੀ। ਸੀਜ਼ਨ ਦੇ ਆਪਣੇ ਪਹਿਲੇ ਮੈਚ ਵਿੱਚ, ਸੀਐਸਕੇ ਨੇ ਰਾਇਲ ਚੈਲੇਂਜਰਜ਼ ਬੰਗਲੌਰ ਨੂੰ 6 ਵਿਕਟਾਂ ਨਾਲ ਹਰਾਇਆ। ਇਸ ਤੋਂ ਬਾਅਦ ਦੂਜੇ ਮੈਚ ਵਿੱਚ ਚੇਨਈ ਨੇ ਗੁਜਰਾਤ ਟਾਈਟਨਸ ਨੂੰ 63 ਦੌੜਾਂ ਨਾਲ ਹਰਾਇਆ। ਫਿਰ ਦਿੱਲੀ ਕੈਪੀਟਲਸ ਖਿਲਾਫ ਤੀਜੇ ਮੈਚ 'ਚ ਸੁਪਰ ਕਿੰਗਜ਼ ਨੂੰ 20 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਇਸ ਤੋਂ ਬਾਅਦ ਚੇਨਈ ਨੇ ਅਗਲਾ ਯਾਨੀ ਚੌਥਾ ਮੈਚ ਹੈਦਰਾਬਾਦ ਤੋਂ 6 ਵਿਕਟਾਂ ਨਾਲ ਹਾਰਿਆ। ਫਿਰ ਟੀਮ ਨੇ ਅਗਲੇ ਦੋ ਮੈਚ ਕੋਲਕਾਤਾ ਨਾਈਟ ਰਾਈਡਰਜ਼ ਅਤੇ ਮੁੰਬਈ ਇੰਡੀਅਨਜ਼ ਖਿਲਾਫ ਜਿੱਤੇ। ਪਰ ਇਸ ਤੋਂ ਬਾਅਦ ਚੇਨਈ ਨੂੰ ਸੱਤਵੇਂ ਮੈਚ ਵਿੱਚ ਲਖਨਊ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ।