(Source: ECI/ABP News/ABP Majha)
IPL 2024: ਸਨਰਾਈਜ਼ਰਸ ਹੈਦਰਾਬਾਦ 'ਚ ਵੱਡਾ ਬਦਲਾਅ, ਬ੍ਰਾਇਨ ਲਾਰਾ ਦੀ ਹੋਈ ਛੁੱਟੀ, ਹੁਣ ਇਸ ਸਟਾਰ ਆਲਰਾਊਂਡਰ ਨੇ ਸੰਭਾਲੀ ਹੈਡ ਕੋਚ ਦੀ ਜ਼ਿੰਮੇਵਾਰੀ
Sunrisers Hyderabad: ਆਈਪੀਐਲ 2023 ਦਾ ਸੀਜ਼ਨ ਸਨਰਾਈਜ਼ਰਸ ਹੈਦਰਾਬਾਦ ਲਈ ਨਿਰਾਸ਼ਾਜਨਕ ਰਿਹਾ। ਹਾਲਾਂਕਿ ਹੁਣ ਸਨਰਾਈਜ਼ਰਸ ਹੈਦਰਾਬਾਦ ਨੇ ਮੁੱਖ ਕੋਚ ਬ੍ਰਾਇਨ ਲਾਰਾ ਦੀ ਛੁੱਟੀ ਕਰ ਦਿੱਤੀ ਹੈ।
Daniel Vettori, Sunrisers Hyderabad: ਆਈਪੀਐਲ 2024 ਤੋਂ ਪਹਿਲਾਂ, ਸਨਰਾਈਜ਼ਰਸ ਹੈਦਰਾਬਾਦ ਨੇ ਕੋਚਿੰਗ ਸਟਾਫ ਵਿੱਚ ਵੱਡਾ ਫੇਰਬਦਲ ਕੀਤਾ ਹੈ। ਦਰਅਸਲ ਸਨਰਾਈਜ਼ਰਸ ਹੈਦਰਾਬਾਦ ਨੇ ਮੁੱਖ ਕੋਚ ਬ੍ਰਾਇਨ ਲਾਰਾ ਦੀ ਛੁੱਟੀ ਕਰ ਦਿੱਤੀ ਹੈ। ਹੁਣ ਬ੍ਰਾਇਨ ਲਾਰਾ ਦੀ ਜਗ੍ਹਾ ਨਿਊਜ਼ੀਲੈਂਡ ਦੇ ਸਾਬਕਾ ਆਲਰਾਊਂਡਰ ਡੇਨੀਅਲ ਵਿਟੋਰੀ ਨੂੰ ਕਪਤਾਨ ਬਣਾਇਆ ਗਿਆ ਹੈ। ਆਈਪੀਐਲ 2023 ਦਾ ਸੀਜ਼ਨ ਸਨਰਾਈਜ਼ਰਸ ਹੈਦਰਾਬਾਦ ਲਈ ਨਿਰਾਸ਼ਾਜਨਕ ਰਿਹਾ। ਸਨਰਾਈਜ਼ਰਸ ਹੈਦਰਾਬਾਦ ਆਈਪੀਐਲ 2023 ਸੀਜ਼ਨ ਵਿੱਚ ਅੰਕ ਸੂਚੀ ਵਿੱਚ ਸਭ ਤੋਂ ਹੇਠਾਂ ਸੀ। ਇਸ ਟੀਮ ਨੇ ਪੂਰੇ ਸੀਜ਼ਨ 'ਚ ਸਿਰਫ 4 ਮੈਚ ਜਿੱਤੇ ਹਨ। ਹਾਲਾਂਕਿ ਹੁਣ ਸਨਰਾਈਜ਼ਰਸ ਹੈਦਰਾਬਾਦ ਨੇ ਡੇਨੀਅਲ ਵਿਟੋਰੀ 'ਤੇ ਬਾਜ਼ੀ ਮਾਰੀ ਹੈ।
ਸਨਰਾਈਜ਼ਰਸ ਹੈਦਰਾਬਾਦ ਨੇ ਸੋਸਲ ਮੀਡੀਆ ਪੋਸਟ ‘ਤੇ ਦਿੱਤੀ ਜਾਣਕਾਰੀ
ਸਨਰਾਈਜ਼ਰਸ ਹੈਦਰਾਬਾਦ ਨੇ ਸੋਸ਼ਲ ਮੀਡੀਆ 'ਤੇ ਡੇਨੀਅਲ ਵਿਟੋਰੀ ਦੇ ਮੁੱਖ ਕੋਚ ਬਣਨ ਬਾਰੇ ਜਾਣਕਾਰੀ ਦਿੱਤੀ। ਇਸ ਪੋਸਟ 'ਚ ਲਿਖਿਆ ਗਿਆ ਹੈ ਕਿ ਬ੍ਰਾਇਨ ਲਾਰਾ ਨਾਲ ਸਾਡਾ 2 ਸਾਲ ਦਾ ਕਰਾਰ ਖਤਮ ਹੋ ਗਿਆ ਹੈ। ਸਨਰਾਈਜ਼ਰਸ ਹੈਦਰਾਬਾਦ ਲਈ ਤੁਹਾਡੇ ਯੋਗਦਾਨ ਲਈ ਧੰਨਵਾਦ... ਅਸੀਂ ਤੁਹਾਡੇ ਭਵਿੱਖ ਦੇ ਯਤਨਾਂ ਲਈ ਤੁਹਾਨੂੰ ਸ਼ੁਭਕਾਮਨਾਵਾਂ ਦਿੰਦੇ ਹਾਂ। ਜ਼ਿਕਰਯੋਗ ਹੈ ਕਿ ਬ੍ਰਾਇਨ ਲਾਰਾ ਸਨਰਾਈਜ਼ਰਸ ਹੈਦਰਾਬਾਦ ਨਾਲ ਬੱਲੇਬਾਜ਼ੀ ਕੋਚ ਦੇ ਤੌਰ 'ਤੇ ਜੁੜੇ ਹੋਏ ਸਨ।
ਇਹ ਵੀ ਪੜ੍ਹੋ: IND vs WI: ਭਲਕੇ ਭਾਰਤ-ਵੈਸਟਇੰਡੀਜ਼ ਵਿਚਾਲੇ ਖੇਡਿਆ ਜਾਵੇਗਾ ਤੀਜਾ ਟੀ-20, ਭਾਰਤੀ ਟੀਮ ਲਈ ਹੋਵੇਗਾ 'ਕਰੋ ਜਾਂ ਮਰੋ' ਦਾ ਮੁਕਾਬਲਾ
ਇਨ੍ਹਾਂ ਟੀਮਾਂ ਨੂੰ ਕੋਚਿੰਗ ਦੇ ਚੁੱਕੇ ਡੇਨੀਅਲ ਵਿਟੋਰੀ
ਉੱਥੇ ਹੀ ਡੇਨੀਅਲ ਵਿਟੋਰੀ ਦੀ ਗੱਲ ਕਰੀਏ ਤਾਂ ਉਹ IPL 'ਚ ਰਾਇਲ ਚੈਲੇਂਜਰਸ ਬੈਂਗਲੁਰੂ ਲਈ ਕੋਚ ਰਹਿ ਚੁੱਕੇ ਹਨ। ਇਸ ਤੋਂ ਇਲਾਵਾ ਡੇਨੀਅਲ ਵਿਟੋਰੀ ਨੇ ਆਸਟਰੇਲੀਆਈ ਟੀਮ ਦੇ ਸਹਾਇਕ ਕੋਚ ਦੀ ਜ਼ਿੰਮੇਵਾਰੀ ਸੰਭਾਲ ਲਈ ਹੈ। ਡੇਨੀਅਲ ਵਿਟੋਰੀ 2014 ਤੋਂ 2018 ਤੱਕ ਆਈਪੀਐਲ ਵਿੱਚ ਰਾਇਲ ਚੈਲੇਂਜਰਜ਼ ਬੈਂਗਲੁਰੂ ਦੇ ਮੁੱਖ ਕੋਚ ਸਨ। ਵਰਤਮਾਨ ਵਿੱਚ, ਡੇਨੀਅਲ ਵਿਟੋਰੀ ਦ ਹੰਡਰਡ ਵਿੱਚ ਬਰਮਿੰਘਮ ਦੇ ਕੋਚ ਹਨ। ਮਹੱਤਵਪੂਰਨ ਗੱਲ ਇਹ ਹੈ ਕਿ ਡੇਨੀਅਲ ਵਿਟੋਰੀ ਵੀ ਆਈਪੀਐਲ ਵਿੱਚ ਰਾਇਲ ਚੈਲੰਜਰਜ਼ ਬੈਂਗਲੁਰੂ ਲਈ ਖੇਡ ਚੁੱਕੇ ਹਨ।
ਇਹ ਵੀ ਪੜ੍ਹੋ: Virat Kohli: ਵਿਰਾਟ ਕੋਹਲੀ ਦਾ ਵੀਡੀਓ ਵਾਇਰਲ, ਕੁੜੀਆਂ ਪਟਾਉਣ ਦਾ ਦੱਸਿਆ ਤਰੀਕਾ, ਫਿਰ ਇਸ ਅਭਿਨੇਤਰੀ ਤੋਂ...
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।