WPL 2023, DCW vs GG : ਦਿੱਲੀ ਨੂੰ ਸੱਤਵਾਂ ਝਟਕਾ, ਤਾਨੀਆ ਤੋਂ ਬਾਅਦ ਮਾਰੀਜਾਨੇ ਕੈਪ ਵੀ ਆਊਟ, ਗੁਜਰਾਤ ਨੇ 147 ਦੌੜਾਂ ਬਣਾਈਆਂ
WPL 2023, Delhi Capitals vs Gujarat Giants Playing XI : ਮਹਿਲਾ ਪ੍ਰੀਮੀਅਰ ਲੀਗ ਦਾ ਰੋਮਾਂਚ ਸਿਰ ਚੜ ਕੇ ਬੋਲ ਰਿਹਾ ਹੈ। ਪ੍ਰਸ਼ੰਸਕ ਇਸ ਲੀਗ ਨੂੰ ਕਾਫੀ ਪਸੰਦ ਕਰ ਰਹੇ ਹਨ। ਟੂਰਨਾਮੈਂਟ ਵਿੱਚ ਹੁਣ ਤੱਕ
LIVE
Background
DC-W vs GG-W Live: ਦਿੱਲੀ ਦੀ ਟੀਮ ਮੁਸੀਬਤ 'ਚ
ਦਿੱਲੀ ਦੀ ਟੀਮ ਮੁਸੀਬਤ ਵਿੱਚ ਘਿਰਦੀ ਨਜ਼ਰ ਆ ਰਹੀ ਹੈ। ਟੀਮ ਨੂੰ 14ਵੇਂ ਓਵਰ ਵਿੱਚ ਦੋ ਝਟਕੇ ਲੱਗੇ। ਐਸ਼ਲੇ ਗਾਰਡਨਰ ਨੇ ਤਾਨੀਆ ਭਾਟੀਆ ਨੂੰ ਪਹਿਲਾਂ ਕਲੀਨ ਬੋਲਡ ਕੀਤਾ। ਤਾਨੀਆ ਇਕ ਦੌੜ ਹੀ ਬਣਾ ਸਕੀ। ਇਸ ਤੋਂ ਬਾਅਦ ਸ਼ਾਨਦਾਰ ਫਾਰਮ 'ਚ ਚੱਲ ਰਹੇ ਮਾਰੀਜੇਨ ਕੈਪ ਚੌਥੀ ਗੇਂਦ 'ਤੇ ਰਨ ਆਊਟ ਹੋ ਗਏ। ਉਹ 29 ਗੇਂਦਾਂ ਵਿੱਚ ਚਾਰ ਚੌਕਿਆਂ ਅਤੇ ਇੱਕ ਛੱਕੇ ਦੀ ਮਦਦ ਨਾਲ 36 ਦੌੜਾਂ ਬਣਾ ਸਕੀ। ਦਿੱਲੀ ਦਾ ਸਕੋਰ 14 ਓਵਰਾਂ ਤੋਂ ਬਾਅਦ ਸੱਤ ਵਿਕਟਾਂ 'ਤੇ 99 ਦੌੜਾਂ ਹੈ। ਉਨ੍ਹਾਂ ਨੂੰ ਜਿੱਤ ਲਈ ਅਜੇ 36 ਗੇਂਦਾਂ ਵਿੱਚ 49 ਦੌੜਾਂ ਦੀ ਲੋੜ ਹੈ। ਫਿਲਹਾਲ ਰਾਧਾ ਯਾਦਵ ਅਤੇ ਅਰੁੰਧਤੀ ਰੈੱਡੀ ਕ੍ਰੀਜ਼ 'ਤੇ ਹਨ।
DC-W vs GG-W Live: ਗਾਰਡਨਰ-ਵੋਲਵਰਡਟ ਨੇ ਪਾਰੀ ਨੂੰ ਸੰਭਾਲਿਆ
16 ਓਵਰਾਂ ਤੋਂ ਬਾਅਦ ਗੁਜਰਾਤ ਜਾਇੰਟਸ ਨੇ ਦੋ ਵਿਕਟਾਂ ਗੁਆ ਕੇ 109 ਦੌੜਾਂ ਬਣਾ ਲਈਆਂ ਹਨ। ਫਿਲਹਾਲ ਐਲ ਵੋਲਵਾਰਡ 38 ਗੇਂਦਾਂ 'ਚ 47 ਦੌੜਾਂ ਅਤੇ ਐਸ਼ਲੇ ਗਾਰਡਨਰ 19 ਗੇਂਦਾਂ 'ਚ 26 ਦੌੜਾਂ ਬਣਾ ਕੇ ਬੱਲੇਬਾਜ਼ੀ ਕਰ ਰਹੇ ਹਨ। ਦੋਵਾਂ ਵਿਚਾਲੇ ਹੁਣ ਤੱਕ 37 ਗੇਂਦਾਂ 'ਚ 56 ਦੌੜਾਂ ਦੀ ਸਾਂਝੇਦਾਰੀ ਹੋ ਚੁੱਕੀ ਹੈ।
DC-W vs GG-W Live : ਦਿੱਲੀ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਲਿਆ ਫ਼ੈਸਲਾ , ਗੁਜਰਾਤ ਲਈ ਕਰੋ ਜਾਂ ਮਰੋ ਦਾ ਮੁਕਾਬਲਾ
ਮਹਿਲਾ ਪ੍ਰੀਮੀਅਰ ਲੀਗ ਦੇ 14ਵੇਂ ਮੈਚ ਵਿੱਚ ਦਿੱਲੀ ਕੈਪੀਟਲਜ਼ ਦਾ ਸਾਹਮਣਾ ਗੁਜਰਾਤ ਜਾਇੰਟਸ ਨਾਲ ਹੋਵੇਗਾ। ਇਹ ਮੈਚ ਮੁੰਬਈ ਦੇ ਬ੍ਰੇਬੋਰਨ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਦਿੱਲੀ ਕੈਪੀਟਲਜ਼ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਲਿਆ ਹੈ।
DC-W vs GG-W Live : ਗੁਜਰਾਤ ਲਈ ਕਰੋ ਜਾਂ ਮਰੋ ਮੁਕਾਬਲਾ , ਪਲੇਆਫ ਵਿੱਚ ਜਗ੍ਹਾ ਪੱਕੀ ਕਰਨ ਲਈ ਉਤਰੇਗੀ ਦਿੱਲੀ ਦੀ ਟੀਮ
ਮਹਿਲਾ ਪ੍ਰੀਮੀਅਰ ਲੀਗ ਦੇ 14ਵੇਂ ਮੈਚ ਵਿੱਚ ਅੱਜ ਦਿੱਲੀ ਕੈਪੀਟਲਜ਼ ਦਾ ਸਾਹਮਣਾ ਗੁਜਰਾਤ ਜਾਇੰਟਸ ਨਾਲ ਹੋਵੇਗਾ। ਦਿੱਲੀ ਦੀ ਟੀਮ ਇਸ ਸਮੇਂ ਪੰਜ ਵਿੱਚੋਂ ਚਾਰ ਮੈਚ ਜਿੱਤ ਕੇ ਅੰਕ ਸੂਚੀ ਵਿੱਚ ਦੂਜੇ ਸਥਾਨ ’ਤੇ ਹੈ। ਇਸ ਦੇ ਨਾਲ ਹੀ ਗੁਜਰਾਤ ਦੀ ਟੀਮ ਪੰਜ ਵਿੱਚੋਂ ਇੱਕ ਮੈਚ ਜਿੱਤ ਕੇ ਆਖਰੀ ਯਾਨੀ ਪੰਜਵੇਂ ਸਥਾਨ 'ਤੇ ਹੈ। ਜੇਕਰ ਦਿੱਲੀ ਦੀ ਟੀਮ ਅੱਜ ਜਿੱਤ ਜਾਂਦੀ ਹੈ ਤਾਂ ਉਹ ਪਲੇਆਫ ਵਿੱਚ ਆਪਣੀ ਥਾਂ ਪੱਕੀ ਕਰ ਲਵੇਗੀ। ਦੂਜੇ ਪਾਸੇ ਜੇਕਰ ਗੁਜਰਾਤ ਦੀ ਟੀਮ ਹਾਰ ਜਾਂਦੀ ਹੈ ਤਾਂ ਉਸ 'ਤੇ ਪਲੇਆਫ ਤੋਂ ਬਾਹਰ ਹੋਣ ਦਾ ਖ਼ਤਰਾ ਮੰਡਰਾ ਸਕਦਾ ਹੈ।

ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ