DC-W vs MI-W Live : ਮੁੰਬਈ ਇੰਡੀਅਨਜ਼ ਨੂੰ 106 ਦੌੜਾਂ ਦਾ ਮਿਲਿਆ ਟੀਚਾ
DC-W vs MI-W, WPL 2023 LIVE Score : ਮਹਿਲਾ ਪ੍ਰੀਮੀਅਰ ਲੀਗ 2023 ਦਾ ਸੱਤਵਾਂ ਮੈਚ ਅੱਜ ਦਿੱਲੀ ਕੈਪੀਟਲਜ਼ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਡੀਵਾਈ ਪਾਟਿਲ ਸਟੇਡੀਅਮ ਵਿੱਚ ਸ਼ਾਮ 7:30 ਵਜੇ ਖੇਡਿਆ ਜਾਵੇਗਾ।

Background
DC-W vs MI-W, WPL 2023 LIVE Score : ਮਹਿਲਾ ਪ੍ਰੀਮੀਅਰ ਲੀਗ (WPL) ਦੇ ਸੱਤਵੇਂ ਮੈਚ ਵਿੱਚ ਮੁੰਬਈ ਇੰਡੀਅਨਜ਼ ਦੇ ਸਾਹਮਣੇ ਦਿੱਲੀ ਕੈਪੀਟਲਸ ਦੀ ਚੁਣੌਤੀ ਹੈ। ਇਹ ਮੈਚ ਮੁੰਬਈ ਦੇ ਡੀਵਾਈ ਪਾਟਿਲ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਦਿੱਲੀ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਦਿੱਲੀ ਦੀ ਕਪਤਾਨ ਮੇਗ ਲੈਨਿੰਗ ਨੇ ਟੀਮ 'ਚ ਇਕ ਬਦਲਾਅ ਕੀਤਾ ਹੈ। ਮਿੰਨੂ ਮਨੀ ਨੂੰ ਅਰੁੰਧਤੀ ਰੈੱਡੀ ਦੀ ਜਗ੍ਹਾ ਟੀਮ 'ਚ ਸ਼ਾਮਲ ਕੀਤਾ ਗਿਆ ਹੈ। ਦੂਜੇ ਪਾਸੇ ਮੁੰਬਈ ਇੰਡੀਅਨਜ਼ ਨੇ ਕੋਈ ਬਦਲਾਅ ਨਹੀਂ ਕੀਤਾ।
ਮੁੰਬਈ ਇੰਡੀਅਨਜ਼ ਦਾ ਬੇਹਤਰੀਨ ਰਿਹਾ ਹੁਣ ਤੱਕ ਦਾ ਸਫਰ
ਮੁੰਬਈ ਇੰਡੀਅਨਜ਼ ਦਾ ਹੁਣ ਤੱਕ ਦਾ ਸਫਰ ਸ਼ਾਨਦਾਰ ਰਿਹਾ ਹੈ। ਹਰਮਨਪ੍ਰੀਤ ਦੀ ਕਪਤਾਨੀ ਵਾਲੀ MI ਨੇ ਹੁਣ ਤੱਕ ਦੋ ਮੈਚ ਖੇਡੇ ਹਨ। MI ਨੇ ਦੋਵੇਂ ਮੈਚ ਜਿੱਤੇ ਹਨ। ਐਮਆਈ ਨੇ ਪਹਿਲੇ ਹੀ ਮੈਚ ਵਿੱਚ ਗੁਜਰਾਤ ਜਾਇੰਟਸ ਨੂੰ 143 ਦੌੜਾਂ ਦੇ ਵੱਡੇ ਫਰਕ ਨਾਲ ਹਰਾ ਕੇ ਧਮਾਕੇਦਾਰ ਪ੍ਰਦਰਸ਼ਨ ਕੀਤਾ। ਇਸ ਤੋਂ ਬਾਅਦ ਮੁੰਬਈ ਨੇ ਆਰਸੀਬੀ ਨੂੰ 9 ਵਿਕਟਾਂ ਨਾਲ ਹਰਾਇਆ ਅਤੇ ਅੰਕ ਸੂਚੀ ਵਿੱਚ ਪਹਿਲੇ ਸਥਾਨ 'ਤੇ ਹੈ। ਮੁੰਬਈ ਇੰਡੀਅਨਜ਼ ਆਪਣਾ ਤੀਜਾ ਮੈਚ ਵੀਰਵਾਰ ਨੂੰ ਦਿੱਲੀ ਖਿਲਾਫ ਖੇਡੇਗੀ। ਦੇਖਣਾ ਹੋਵੇਗਾ ਕਿ ਮੁੰਬਈ ਇੰਡੀਅਨਜ਼ ਇਸ ਮੈਚ ਨੂੰ ਵੀ ਜਿੱਤ ਸਕੇਗੀ ਜਾਂ ਨਹੀਂ।
ਦਿੱਲੀ ਕੈਪੀਟਲਸ ਬਰਕਰਾਰ ਰੱਖਣਾ ਚਾਹੇਗੀ ਜਿੱਤ ਦਾ ਸਿਲਸਿਲਾ
ਦਿੱਲੀ ਕੈਪੀਟਲਸ ਨੇ ਵੀ ਚੰਗੀ ਸ਼ੁਰੂਆਤ ਕੀਤੀ ਹੈ। ਮੇਗ ਲੈਨਿੰਗ ਦੀ ਕਪਤਾਨੀ ਵਾਲੀ ਦਿੱਲੀ ਕੈਪੀਟਲਸ ਨੇ ਆਪਣੇ ਪਹਿਲੇ ਮੈਚ ਵਿੱਚ ਆਰਸੀਬੀ ਨੂੰ 60 ਦੌੜਾਂ ਦੇ ਵੱਡੇ ਫਰਕ ਨਾਲ ਹਰਾ ਕੇ ਜਿੱਤ ਨਾਲ ਲੀਗ ਦੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਦਿੱਲੀ ਨੇ ਆਪਣੇ ਦੂਜੇ ਮੈਚ ਵਿੱਚ ਯੂਪੀ ਵਾਰੀਅਰਜ਼ ਨੂੰ 42 ਦੌੜਾਂ ਦੇ ਫਰਕ ਨਾਲ ਹਰਾ ਕੇ ਲਗਾਤਾਰ ਤੀਜੀ ਜਿੱਤ ਦਰਜ ਕੀਤੀ। ਦਿੱਲੀ ਕੈਪੀਟਲਸ ਦਾ ਵੀ ਇਹ ਤੀਜਾ ਮੈਚ ਹੈ। ਹੁਣ ਦੇਖਣਾ ਹੋਵੇਗਾ ਕਿ ਦਿੱਲੀ ਇਹ ਮੈਚ ਜਿੱਤ ਪਾਉਂਦੀ ਹੈ ਜਾਂ ਨਹੀਂ।
ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ ਇਲੈਵਨ
ਦਿੱਲੀ ਕੈਪੀਟਲਜ਼ ਪੋਸੀਬਲ ਪਲੇਇੰਗ ਇਲੈਵਨ : ਮੇਗ ਲੈਨਿੰਗ (ਕਪਤਾਨ), ਸ਼ੈਫਾਲੀ ਵਰਮਾ, ਮਾਰਿਜਨ ਕੈਪ, ਜੇਮਿਮਾਹ ਰੌਡਰਿਗਜ਼, ਐਲਿਸ ਕੈਪਸ, ਜੇਸ ਜੋਨਾਸੇਨ, ਤਾਨਿਆ ਭਾਟੀਆ (ਵਿਕੇਟਕੀਪਰ), ਅਰੁੰਧਤੀ ਰੈਡੀ, ਸ਼ਿਖਾ ਪਾਂਡੇ, ਰਾਧਾ ਯਾਦਵ, ਤਾਰਾ ਨੌਰਿਸ।
DC-W vs MI-W Live: 2 ਵਿਕਟਾਂ ਦੇ ਨੁਕਸਾਨ 'ਤੇ 89 ਦੌੜਾਂ
DC-W vs MI-W Live: ਮੁੰਬਈ ਦੀ ਕਪਤਾਨ ਹਰਮਨਪ੍ਰੀਤ ਕੌਰ (2*) ਅਤੇ ਨੈਟਲੀ ਸਕਾਈਵਰ ਬਰੰਟ (12*) ਕਰੀਜ਼ 'ਤੇ ਹਨ। 13 ਓਵਰਾਂ ਤੋਂ ਬਾਅਦ ਟੀਮ ਨੇ 2 ਵਿਕਟਾਂ 'ਤੇ 89 ਦੌੜਾਂ ਬਣਾ ਲਈਆਂ ਹਨ।
DC-W vs MI-W Live : 10 ਓਵਰਾਂ ਵਿੱਚ 75 ਦੌੜਾਂ
DC-W vs MI-W Live : ਮੁੰਬਈ ਦੇ ਸਲਾਮੀ ਬੱਲੇਬਾਜ਼ ਹੇਲੀ ਮੈਥਿਊਜ਼ (31*) ਅਤੇ ਨੈਟਲੀ ਸਕਾਈਵਰ ਬਰੰਟ (1*) ਕਰੀਜ਼ 'ਤੇ ਹਨ। 10 ਓਵਰਾਂ ਤੋਂ ਬਾਅਦ ਟੀਮ ਨੇ ਬਿਨਾਂ ਕਿਸੇ ਨੁਕਸਾਨ ਦੇ 75 ਦੌੜਾਂ ਬਣਾ ਲਈਆਂ ਹਨ।




















