Photos: Dhanashree Verma ਨੇ ਵੀਡੀਓ ਕਾਲਿੰਗ ਰਾਹੀਂ ਮਨਾਇਆ Karwa Chauth, ਯੁਜਵੇਂਦਰ ਚਾਹਲ ਨੇ ਇੰਝ ਦਿੱਤਾ ਸਾਥ
Dhanashree Verma Karwa Chauth: ਕਰਵਾ ਚੌਥ ਦੇ ਮੌਕੇ 'ਤੇ ਯੁਜਵੇਂਦਰ ਚਾਹਲ ਦੀ ਪਤਨੀ ਧਨਸ਼੍ਰੀ ਵਰਮਾ ਨੇ ਵੀਡੀਓ ਕਾਲ ਰਾਹੀਂ ਵਰਤ ਤੋੜਿਆ।
Dhanashree Verma Yuzvendra Chahal Karwa Chauth 2022 : ਭਾਰਤੀ ਕ੍ਰਿਕਟ ਟੀਮ ਇਸ ਸਮੇਂ ਆਸਟ੍ਰੇਲੀਆ 'ਚ ਹੈ। ਟੀ-20 ਵਿਸ਼ਵ ਕੱਪ 2022 ਇੱਥੇ 16 ਅਕਤੂਬਰ ਤੋਂ ਸ਼ੁਰੂ ਹੋਵੇਗਾ। ਟੀਮ ਇੰਡੀਆ ਨੇ ਇਸ ਟੂਰਨਾਮੈਂਟ ਲਈ ਯੁਜਵੇਂਦਰ ਚਾਹਲ ਨੂੰ ਵੀ ਸ਼ਾਮਲ ਕੀਤਾ ਹੈ। ਚਾਹਲ ਆਪਣੇ ਕਰੀਅਰ ਦਾ ਪਹਿਲਾ ਟੀ-20 ਵਿਸ਼ਵ ਕੱਪ ਖੇਡਣਗੇ। ਕਰਵਾ ਚੌਥ ਦੇ ਮੌਕੇ 'ਤੇ ਉਹ ਆਪਣੀ ਪਤਨੀ ਧਨਸ਼੍ਰੀ ਵਰਮਾ ਤੋਂ ਦੂਰ ਸੀ। ਇਸ ਕਾਰਨ ਧਨਸ਼੍ਰੀ ਨੇ ਵੀਡੀਓ ਕਾਲ ਰਾਹੀਂ ਵਰਤ ਤੋੜਿਆ।
ਇੰਡੀਅਨ ਪ੍ਰੀਮੀਅਰ ਲੀਗ ਦੀ ਟੀਮ ਰਾਜਸਥਾਨ ਰਾਇਲਜ਼ ਨੇ ਇੱਕ ਤਸਵੀਰ ਟਵੀਟ ਕੀਤੀ ਹੈ। ਇਸ 'ਚ ਚਾਹਲ ਅਤੇ ਉਨ੍ਹਾਂ ਦੀ ਪਤਨੀ ਧਨਸ਼੍ਰੀ ਵਰਮਾ ਨਜ਼ਰ ਆ ਰਹੇ ਹਨ। ਧਨਸ਼੍ਰੀ ਅਤੇ ਯੁਜੀ ਦੋਵੇਂ ਵੀਡੀਓ ਕਾਲ ਰਾਹੀਂ ਇਕ-ਦੂਜੇ ਨੂੰ ਦੇਖ ਰਹੇ ਹਨ ਅਤੇ ਇਸ ਜ਼ਰੀਏ ਧਨਸ਼੍ਰੀ ਆਪਣਾ ਵਰਤ ਤੋੜਦੀ ਹੈ। ਟਵਿੱਟਰ 'ਤੇ ਪ੍ਰਸ਼ੰਸਕਾਂ ਨੇ ਇਸ ਤਸਵੀਰ ਨੂੰ ਕਾਫੀ ਪਸੰਦ ਕੀਤਾ ਹੈ। ਇਸ 'ਤੇ ਕਈ ਲੋਕਾਂ ਨੇ ਆਪਣੀ ਪ੍ਰਤੀਕਿਰਿਆ ਵੀ ਜ਼ਾਹਰ ਕੀਤੀ ਹੈ।
ਜ਼ਿਕਰਯੋਗ ਹੈ ਕਿ ਧਨਸ਼੍ਰੀ ਪੇਸ਼ੇ ਤੋਂ ਕੋਰੀਓਗ੍ਰਾਫਰ ਹੈ। ਉਹ ਬਹੁਤ ਵਧੀਆ ਡਾਂਸ ਕਰਦੀ ਹੈ। ਉਸ ਦੇ ਡਾਂਸ ਵੀਡੀਓਜ਼ ਅਕਸਰ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੇ ਹਨ ਅਤੇ ਖੂਬ ਪਸੰਦ ਵੀ ਕੀਤੇ ਜਾਂਦੇ ਹਨ। ਧਨਸ਼੍ਰੀ ਅਤੇ ਚਾਹਲ ਦਾ ਵਿਆਹ ਸਾਲ 2020 ਵਿੱਚ ਹੋਇਆ ਸੀ। ਇਨ੍ਹਾਂ ਦੋਹਾਂ ਦਾ ਵਿਆਹ ਵੀ ਕਾਫੀ ਮਸ਼ਹੂਰ ਹੋਇਆ ਸੀ।
View this post on Instagram
💗 A Yuzi-Dhana Karwa Chauth special! 😍 pic.twitter.com/gsNlSNBQB6
— Rajasthan Royals (@rajasthanroyals) October 14, 2022