T20 World Cup ਵਿਚਾਲੇ ਟੀਮ ਇੰਡੀਆ ਨੂੰ ਵੱਡਾ ਝਟਕਾ, ਇਸ ਖਿਡਾਰੀ ਨੇ ਅਚਾਨਕ ਲਿਆ ਸੰਨਿਆਸ
T20 World Cup 2024: ਟੀਮ ਇੰਡੀਆ ਟੀ-20 ਵਿਸ਼ਵ ਕੱਪ ਖੇਡਣ ਲਈ ਅਮਰੀਕਾ ਪਹੁੰਚ ਅਭਿਆਸ ਵਿੱਚ ਜੁੱਟ ਚੁੱਕੀ ਹੈ। ਦੱਸ ਦੇਈਏ ਕਿ 1 ਜੂਨ ਨੂੰ ਭਾਰਤੀ ਟੀਮ ਨੇ ਬੰਗਲਾਦੇਸ਼ ਖਿਲਾਫ ਅਭਿਆਸ ਮੈਚ 'ਚ ਵੀ
T20 World Cup 2024: ਟੀਮ ਇੰਡੀਆ ਟੀ-20 ਵਿਸ਼ਵ ਕੱਪ ਖੇਡਣ ਲਈ ਅਮਰੀਕਾ ਪਹੁੰਚ ਅਭਿਆਸ ਵਿੱਚ ਜੁੱਟ ਚੁੱਕੀ ਹੈ। ਦੱਸ ਦੇਈਏ ਕਿ 1 ਜੂਨ ਨੂੰ ਭਾਰਤੀ ਟੀਮ ਨੇ ਬੰਗਲਾਦੇਸ਼ ਖਿਲਾਫ ਅਭਿਆਸ ਮੈਚ 'ਚ ਵੀ ਹਿੱਸਾ ਲਿਆ ਸੀ। ਇਸ ਮੈਚ ਵਿੱਚ ਭਾਰਤੀ ਟੀਮ ਨੇ ਬੰਗਲਾਦੇਸ਼ੀ ਟੀਮ ਨੂੰ 60 ਦੌੜਾਂ ਨਾਲ ਹਰਾਇਆ। ਭਾਰਤੀ ਟੀਮ ਦੇ ਸਾਰੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਅਤੇ ਇਸ ਪ੍ਰਦਰਸ਼ਨ ਦੀ ਬਦੌਲਤ ਟੀਮ ਨੇ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਪਰ ਟੀ-20 ਵਿਸ਼ਵ ਕੱਪ ਦੇ ਮੁੱਖ ਮੈਚ ਤੋਂ ਪਹਿਲਾਂ ਹੀ ਭਾਰਤੀ ਸਮਰਥਕਾਂ ਨੂੰ ਵੱਡਾ ਝਟਕਾ ਲੱਗਾ ਹੈ ਅਤੇ ਟੀਮ ਦੇ ਸਟਾਰ ਵਿਕਟਕੀਪਰ ਬੱਲੇਬਾਜ਼ ਨੇ ਆਪਣੇ ਕਰੀਅਰ ਨੂੰ ਖਤਮ ਕਰਨ ਦਾ ਫੈਸਲਾ ਕਰ ਲਿਆ ਹੈ।
ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਸੰਨਿਆਸ ਲੈਣ ਦਾ ਕੀਤਾ ਐਲਾਨ
ਭਾਰਤੀ ਟੀਮ ਟੀ-20 ਵਿਸ਼ਵ ਕੱਪ ਖੇਡਣ ਲਈ ਅਮਰੀਕਾ ਪਹੁੰਚ ਚੁੱਕੀ ਹੈ ਅਤੇ ਇਸ ਟੂਰਨਾਮੈਂਟ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਭਾਰਤੀ ਟੀਮ ਦੇ ਸਟਾਰ ਵਿਕਟਕੀਪਰ ਬੱਲੇਬਾਜ਼ ਦਿਨੇਸ਼ ਕਾਰਤਿਕ ਨੇ ਸੰਨਿਆਸ ਦਾ ਐਲਾਨ ਕਰਕੇ ਸਾਰੇ ਸਮਰਥਕਾਂ ਨੂੰ ਨਿਰਾਸ਼ ਕਰ ਦਿੱਤਾ ਹੈ। ਦਿਨੇਸ਼ ਕਾਰਤਿਕ ਨੇ ਕੱਲ ਭਾਵ 1 ਜੂਨ ਨੂੰ ਆਪਣੇ ਜਨਮ ਦਿਨ ਦੇ ਮੌਕੇ 'ਤੇ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ। ਕੁਝ ਹਫ਼ਤੇ ਪਹਿਲਾਂ ਹੀ ਦਿਨੇਸ਼ ਕਾਰਤਿਕ ਨੇ ਵੀ ਆਈਪੀਐਲ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਸੀ ਅਤੇ ਹੁਣ ਉਹ ਕੁਮੈਂਟੇਟਰ ਵਜੋਂ ਨਜ਼ਰ ਆ ਸਕਦੇ ਹਨ।
It's official 💖
— DK (@DineshKarthik) June 1, 2024
Thanks
DK 🙏🏽 pic.twitter.com/NGVnxAJMQ3
ਐਮਐਸ ਧੋਨੀ ਦੇ ਕਾਰਨ ਦਿਨੇਸ਼ ਕਾਰਤਿਕ ਨੂੰ ਮੌਕਾ ਨਹੀਂ ਮਿਲਿਆ
ਦਿਨੇਸ਼ ਕਾਰਤਿਕ ਉਨ੍ਹਾਂ ਚੋਣਵੇਂ ਪ੍ਰਤਿਭਾਸ਼ਾਲੀ ਖਿਡਾਰੀਆਂ ਦੀ ਸੂਚੀ ਵਿੱਚ ਸ਼ਾਮਲ ਹੈ, ਜਿਨ੍ਹਾਂ ਨੂੰ ਐਮਐਸ ਧੋਨੀ ਦੇ ਸਮੇਂ ਵਿੱਚ ਖੇਡਣ ਕਾਰਨ ਜ਼ਿਆਦਾ ਮੌਕੇ ਨਹੀਂ ਮਿਲੇ ਸਨ। ਹਾਲਾਂਕਿ ਧੋਨੀ ਤੋਂ ਪਹਿਲਾਂ ਦਿਨੇਸ਼ ਕਾਰਤਿਕ ਨੇ ਅੰਤਰਰਾਸ਼ਟਰੀ ਕ੍ਰਿਕਟ 'ਚ ਡੈਬਿਊ ਕੀਤਾ ਸੀ ਪਰ ਫਿਰ ਵੀ ਕਪਤਾਨ ਅਤੇ ਚੋਣਕਾਰਾਂ ਨੇ ਧੋਨੀ 'ਤੇ ਜ਼ਿਆਦਾ ਭਰੋਸਾ ਦਿਖਾਇਆ। ਹਾਲਾਂਕਿ, ਦਿਨੇਸ਼ ਕਾਰਤਿਕ ਨੇ ਕਦੇ ਵੀ ਐਮਐਸ ਧੋਨੀ ਅਤੇ ਪ੍ਰਬੰਧਨ ਨੂੰ ਆਪਣੇ ਛੋਟੇ ਕਰੀਅਰ ਲਈ ਜ਼ਿੰਮੇਵਾਰ ਨਹੀਂ ਠਹਿਰਾਇਆ ਅਤੇ ਉਸਨੂੰ ਹਮੇਸ਼ਾ ਇੱਕ ਟੀਮ-ਮੈਨ ਦੇ ਰੂਪ ਵਿੱਚ ਦੇਖਿਆ ਗਿਆ ਹੈ।
ਇਸ ਤਰ੍ਹਾਂ ਰਿਹਾ ਕਰੀਅਰ
ਜੇਕਰ ਟੀਮ ਇੰਡੀਆ ਦੇ ਵਿਕਟਕੀਪਰ ਬੱਲੇਬਾਜ਼ ਦਿਨੇਸ਼ ਕਾਰਤਿਕ ਦੇ ਕ੍ਰਿਕਟ ਕਰੀਅਰ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਕਰੀਅਰ ਬਹੁਤ ਹੀ ਸ਼ਾਨਦਾਰ ਰਿਹਾ ਹੈ ਅਤੇ ਉਨ੍ਹਾਂ ਨੇ ਤਿੰਨਾਂ ਫਾਰਮੈਟਾਂ 'ਚ ਭਾਰਤੀ ਟੀਮ ਦੀ ਨੁਮਾਇੰਦਗੀ ਕੀਤੀ ਹੈ। ਦਿਨੇਸ਼ ਕਾਰਤਿਕ ਨੇ ਆਪਣੇ ਕਰੀਅਰ 'ਚ ਹੁਣ ਤੱਕ ਖੇਡੇ ਗਏ 26 ਟੈਸਟ ਮੈਚਾਂ 'ਚ 25 ਦੀ ਔਸਤ ਨਾਲ 1025 ਦੌੜਾਂ ਬਣਾਈਆਂ ਹਨ। ਇਸ ਤਰ੍ਹਾਂ ਵਨਡੇ 'ਚ ਉਸ ਨੇ 94 ਮੈਚਾਂ 'ਚ 30.20 ਦੀ ਔਸਤ ਨਾਲ 1752 ਦੌੜਾਂ ਬਣਾਈਆਂ ਹਨ, ਜਦਕਿ ਟੀ-20 'ਚ ਉਸ ਨੇ 60 ਮੈਚਾਂ 'ਚ 142.61 ਦੀ ਸਟ੍ਰਾਈਕ ਰੇਟ ਨਾਲ 686 ਦੌੜਾਂ ਬਣਾਈਆਂ ਹਨ।