Watch: 'ਮੈਂ ਹਮੇਸ਼ਾ ਸਚਿਨ ਤੇਂਦੁਲਕਰ ਵਾਂਗ ਖੇਡਣਾ ਚਾਹੁੰਦਾ ਸੀ ਪਰ...' ਬੱਚਿਆਂ ਨਾਲ ਗੱਲਬਾਤ ਦੌਰਾਨ ਧੋਨੀ ਨੇ ਕਹੀ ਦਿਲ ਦੀ ਗੱਲ
MS Dhoni: ਸਾਬਕਾ ਭਾਰਤੀ ਕਪਤਾਨ ਐਮਐਸ ਧੋਨੀ ਇੱਕ ਵੀਡੀਓ ਵਿੱਚ ਸਚਿਨ ਤੇਂਦੁਲਕਰ ਨੂੰ ਆਪਣਾ ਆਦਰਸ਼ ਕ੍ਰਿਕਟਰ ਕਹਿੰਦੇ ਹੋਏ ਨਜ਼ਰ ਆਏ ਹਨ।
MS Dhoni And Sachin Tendulkar: ਚੇਨਈ ਸੁਪਰ ਕਿੰਗਜ਼ (CSK) ਨੇ ਟਵਿੱਟਰ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਐੱਮ.ਐੱਸ.ਧੋਨੀ (MS Dhoni) ਬੱਚਿਆਂ ਦੇ ਸਵਾਲਾਂ ਦੇ ਜਵਾਬ ਦਿੰਦੇ ਨਜ਼ਰ ਆ ਰਹੇ ਹਨ। ਇਸ ਵੀਡੀਓ 'ਚ ਧੋਨੀ ਆਪਣੇ ਆਈਡਲ ਕ੍ਰਿਕਟਰ ਲਈ ਸਚਿਨ ਤੇਂਦੁਲਕਰ (Sachin Tendulkar) ਦਾ ਨਾਂ ਲੈਂਦੇ ਨਜ਼ਰ ਆ ਰਹੇ ਹਨ। ਧੋਨੀ ਦਾ ਕਹਿਣਾ ਹੈ ਕਿ ਉਹ ਹਮੇਸ਼ਾ ਸਚਿਨ ਤੇਂਦੁਲਕਰ ਵਾਂਗ ਖੇਡਣਾ ਚਾਹੁੰਦਾ ਸੀ।
ਵੀਡੀਓ 'ਚ ਧੋਨੀ ਕਹਿ ਰਹੇ ਹਨ, 'ਜਦੋਂ ਮੈਂ ਤੁਹਾਡੀ ਉਮਰ 'ਚ ਸੀ ਤਾਂ ਮੈਂ ਉਨ੍ਹਾਂ (Sachin Tendulkar) ਨੂੰ ਦੇਖਦਾ ਸੀ। ਮੈਂ ਹਮੇਸ਼ਾ ਸੋਚਦਾ ਸੀ ਕਿ ਮੈਨੂੰ ਇਸ ਤਰ੍ਹਾਂ ਖੇਡਣਾ ਹੈ ਪਰ ਅਜਿਹਾ ਨਹੀਂ ਹੋ ਸਕਿਆ। ਮੇਰੇ ਦਿਲ ਵਿਚ ਮੈਂ ਹਮੇਸ਼ਾ ਉਸ ਵਾਂਗ ਬੱਲੇਬਾਜ਼ੀ ਕਰਨਾ ਚਾਹੁੰਦਾ ਸੀ। ਉਹ cricketing idol ਸੀ।
Even Thala’s favourite period is PT! 😉#WhistlePodu #Yellove 🦁💛 @msdhoni pic.twitter.com/t4MInuQhxu
— Chennai Super Kings (@ChennaiIPL) October 13, 2022
IPL 2022 'ਚ ਵੀ ਧੋਨੀ ਦਾ ਖੂਬ ਚੱਲਿਆ ਬੱਲਾ
ਐਮਐਸ ਧੋਨੀ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ। ਉਹ ਹੁਣ ਸਿਰਫ਼ ਆਈਪੀਐਲ ਦਾ ਹਿੱਸਾ ਹੈ। ਆਈਪੀਐਲ ਦੇ ਪਿਛਲੇ ਸੀਜ਼ਨ ਵਿੱਚ ਉਨ੍ਹਾਂ ਨੇ ਆਪਣੀ ਦਮਦਾਰ ਬੱਲੇਬਾਜ਼ੀ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ ਸੀ। ਧੋਨੀ ਨੇ IPL 2022 ਵਿੱਚ 14 ਮੈਚਾਂ ਵਿੱਚ 33.14 ਦੀ ਬੱਲੇਬਾਜ਼ੀ ਔਸਤ ਨਾਲ 232 ਦੌੜਾਂ ਬਣਾਈਆਂ। ਇਸ ਦੌਰਾਨ ਉਹ 6 ਵਾਰ ਨਾਬਾਦ ਪੈਵੇਲੀਅਨ ਪਰਤੇ ਸੀ।
ਸਭ ਤੋਂ ਸਫਲ ਭਾਰਤੀ ਕਪਤਾਨ
ਧੋਨੀ ਦੀ ਕਪਤਾਨੀ ਵਿੱਚ ਭਾਰਤੀ ਟੀਮ ਨੇ ਆਈਸੀਸੀ ਦੇ ਸਾਰੇ ਵੱਡੇ ਟੂਰਨਾਮੈਂਟ ਜਿੱਤੇ ਹਨ। ਧੋਨੀ ਦੇ ਕਪਤਾਨ ਬਣਦੇ ਹੀ ਟੀਮ ਇੰਡੀਆ ਨੇ ਸਾਲ 2007 'ਚ ਪਹਿਲੀ ਵਾਰ ਟੀ-20 ਵਿਸ਼ਵ ਕੱਪ ਜਿੱਤਿਆ ਸੀ। ਇਸ ਤੋਂ ਬਾਅਦ ਧੋਨੀ ਦੀ ਕਪਤਾਨੀ 'ਚ ਭਾਰਤੀ ਟੀਮ ਨੇ ਵਨਡੇ ਵਿਸ਼ਵ ਕੱਪ ਅਤੇ ਆਈਸੀਸੀ ਚੈਂਪੀਅਨਸ ਟਰਾਫੀ ਵੀ ਜਿੱਤੀ। ਉਹਨਾਂ ਨੂੰ ਦੁਨੀਆ ਦੇ ਸਰਵੋਤਮ ਕਪਤਾਨਾਂ 'ਚੋਂ ਇਕ ਮੰਨਿਆ ਜਾਂਦਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।