ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਮਿਸਬਾਹ ਉਲ ਹੱਕ ਨੇ ਕਿਹਾ, ਜੇਕਰ ਇੰਗਲੈਂਡ ਦੀ ਟੀਮ ਪਾਕਿਸਤਾਨ ਆਉਂਦੀ ਤਾਂ ਇਹ ਬਹੁਤ ਚੰਗਾ ਹੋਏਗਾ
ਪਾਕਿਸਤਾਨ ਦੇ ਮੁੱਖ ਕੋਚ ਤੇ ਮੁੱਖ ਚੋਣਕਾਰ ਮਿਸਬਾਹ-ਉਲ-ਹੱਕ ਨੇ ਕਿਹਾ ਹੈ ਕਿ ਜੇਕਰ ਇੰਗਲੈਂਡ ਦੀ ਕ੍ਰਿਕਟ ਟੀਮ ਪਾਕਿਸਤਾਨ ਦਾ ਦੌਰਾ ਕਰਦੀ ਹੈ ਤਾਂ ਇਹ ਸ਼ਲਾਘਾਯੋਗ ਹੋਵੇਗਾ। ਉਨ੍ਹਾਂ ਭਰੋਸਾ ਦਿੱਤਾ ਕਿ ਖਿਡਾਰੀਆਂ ਦੀ ਸੁਰੱਖਿਆ ‘ਤੇ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ।
![ਮਿਸਬਾਹ ਉਲ ਹੱਕ ਨੇ ਕਿਹਾ, ਜੇਕਰ ਇੰਗਲੈਂਡ ਦੀ ਟੀਮ ਪਾਕਿਸਤਾਨ ਆਉਂਦੀ ਤਾਂ ਇਹ ਬਹੁਤ ਚੰਗਾ ਹੋਏਗਾ England vs Pakistan, England Must Tour of Pakistan Invites Misbah Ul Haq ਮਿਸਬਾਹ ਉਲ ਹੱਕ ਨੇ ਕਿਹਾ, ਜੇਕਰ ਇੰਗਲੈਂਡ ਦੀ ਟੀਮ ਪਾਕਿਸਤਾਨ ਆਉਂਦੀ ਤਾਂ ਇਹ ਬਹੁਤ ਚੰਗਾ ਹੋਏਗਾ](https://static.abplive.com/wp-content/uploads/sites/5/2020/08/27170136/misbah-ul-haq.jpg?impolicy=abp_cdn&imwidth=1200&height=675)
ਕਰਾਚੀ: ਹਾਲ ਹੀ ਵਿੱਚ ਪਾਕਿਸਤਾਨ ਤੇ ਇੰਗਲੈਂਡ ਵਿਚਾਲੇ ਤਿੰਨ ਮੈਚਾਂ ਦੀ ਸੀਰੀਜ਼ ਖੇਡੀ ਗਈ ਸੀ, ਜਿਸ ਨੂੰ ਇੰਗਲੈਂਡ ਨੇ ਆਪਣੇ ਨਾਂ ਕੀਤਾ। ਮਿਸਬਾਹ ਨੇ ਪਾਕਿਸਤਾਨ ਕ੍ਰਿਕਟ ਬੋਰਡ ਲਈ ਕਾਲਮ ਵਿੱਚ ਲਿਖਿਆ, "ਭਵਿੱਖ ਦੀ ਗੱਲ ਕਰੀਏ ਤਾਂ ਜੇਕਰ ਇੰਗਲੈਂਡ ਦੀ ਟੀਮ ਪਾਕਿਸਤਾਨ ਆਉਂਦੀ ਹੈ ਤਾਂ ਇਹ ਬਹੁਤ ਚੰਗੀ ਗੱਲ ਹੋਵੇਗੀ।"
ਮਿਸਬਾਹ-ਉਲ-ਹੱਕ ਦਾ ਕਹਿਣਾ ਹੈ, "ਇੰਗਲੈਂਡ ਦੇ ਬਹੁਤ ਸਾਰੇ ਖਿਡਾਰੀ ਐਚਬੀਐਲ ਪਾਕਿਸਤਾਨ ਸੁਪਰ ਲੀਗ 2020 ਵਿੱਚ ਖੇਡੇ ਸੀ।" ਇਸ ਤੋਂ ਬਾਅਦ ਸ਼੍ਰੀਲੰਕਾ, ਬੰਗਲਾਦਸ਼ ਤੇ ਐਮਸੀਸੀ ਦੀਆਂ ਟੀਮਾਂ ਪਾਕਿਸਤਾਨ ਆ ਗਈਆਂ ਹਨ। ਇਸ ਤੋਂ ਪਹਿਲਾਂ ਵਿਸ਼ਵ ਇਲੈਵਨ ਤੇ ਵੈਸਟਇੰਡੀਜ਼ ਦੀਆਂ ਟੀਮਾਂ ਆਈਆਂ ਸੀ।”
ਉਨ੍ਹਾਂ ਨੇ ਕਿਹਾ, “ਪੂਰੀ ਦੁਨੀਆ ਦੇ ਖਿਡਾਰੀ ਜਾਣਦੇ ਹਨ ਕਿ ਪਾਕਿਸਤਾਨ ਵਿੱਚ ਕਿਸ ਤਰ੍ਹਾਂ ਦੀ ਸੁਰੱਖਿਆ ਉਪਲਬਧ ਹੈ ਤੇ ਉਹ ਕਿਵੇਂ ਸੰਭਾਲ ਸਕਦੇ ਹਨ। ਪਾਕਿਸਤਾਨੀ ਕ੍ਰਿਕਟ ਪ੍ਰੇਮੀ ਵੀ ਆਪਣੀ ਧਰਤੀ 'ਤੇ ਕ੍ਰਿਕਟ ਦੇਖਣਾ ਚਾਹੁੰਦੇ ਹਨ।"
ਮਿਸਬਾਹ ਨੇ ਕਿਹਾ, "ਇਸ ਤਰ੍ਹਾਂ ਤੁਸੀਂ ਮੁਸ਼ਕਲ ਸਮੇਂ 'ਚ ਇੱਕ-ਦੂਜੇ ਦੀ ਮਦਦ ਕਰ ਸਕਦੇ ਹੋ। ਸਮੁੱਚੇ ਕ੍ਰਿਕਟ ਭਾਈਚਾਰੇ ਨੂੰ ਇੱਕ ਦੂਜੇ ਦਾ ਸਮਰਥਨ ਕਰਨਾ ਚਾਹੀਦਾ ਹੈ ਤਾਂ ਜੋ ਖੇਡ ਨੂੰ ਅੱਗੇ ਵਧਾਇਆ ਜਾ ਸਕੇ ਤੇ ਕ੍ਰਿਕਟ ਪ੍ਰਸ਼ੰਸਕਾਂ ਦੇ ਚਿਹਰਿਆਂ 'ਤੇ ਮੁਸਕਰਾਹਟ ਆ ਸਕੇ।”
ਅਨੁਸ਼ਕਾ ਨੇ ਵਿਰਾਟ ਨਾਲ ਸਾਂਝੀ ਕੀਤੀ ਤਸਵੀਰ, ਕਿਹਾ ਜਨਵਰੀ 'ਚ ਹੋਵਾਂਗੇ ਦੋ ਤੋਂ ਤਿੰਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅਪਰਾਧ
ਵਿਸ਼ਵ
ਵਿਸ਼ਵ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)