BCCI ਕਿਵੇਂ ਸੁਲਝਾ ਸਕਦਾ ਸੀ ਵਿਰਾਟ ਕੋਹਲੀ ਦਾ ਵਿਵਾਦ? ਸਾਬਕਾ ਖਿਡਾਰੀ ਨੇ ਦੱਸੀ ਅਸਲੀਅਤ
ਸਾਬਕਾ ਕ੍ਰਿਕਟਰ ਅਤੇ ਮੌਜੂਦਾ ਭਾਜਪਾ ਸੰਸਦ ਗੌਤਮ ਗੰਭੀਰ (Gautam Gambhir) ਨੇ ਪਿਛਲੇ ਸਾਲ ਸੌਰਵ ਗਾਂਗੁਲੀ (Sourav Ganguly) ਤੇ ਵਿਰਾਟ ਕੋਹਲੀ (Virat Kohli) ਵਿਚਾਲੇ ਹੋਏ ਵਿਵਾਦ 'ਤੇ ਪ੍ਰਤੀਕਿਰਿਆ ਦਿੱਤੀ ਹੈ।
Gautam Gambhir on Sourav-Virat Controversy: ਸਾਬਕਾ ਕ੍ਰਿਕਟਰ ਅਤੇ ਮੌਜੂਦਾ ਭਾਜਪਾ ਸੰਸਦ ਗੌਤਮ ਗੰਭੀਰ (Gautam Gambhir) ਨੇ ਪਿਛਲੇ ਸਾਲ ਸੌਰਵ ਗਾਂਗੁਲੀ (Sourav Ganguly) ਤੇ ਵਿਰਾਟ ਕੋਹਲੀ (Virat Kohli) ਵਿਚਾਲੇ ਹੋਏ ਵਿਵਾਦ 'ਤੇ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਹੈ ਕਿ ਇਸ ਮਾਮਲੇ ਨੂੰ ਸ਼ਾਂਤੀਪੂਰਵਕ ਤੇ ਬੰਦ ਦਰਵਾਜ਼ਿਆਂ ਪਿੱਛੇ ਸੁਲਝਾਇਆ ਜਾ ਸਕਦਾ ਸੀ।
ਇੱਕ ਨਿਊਜ਼ ਚੈਨਲ ਨਾਲ ਗੱਲਬਾਤ ਦੌਰਾਨ ਗੌਤਮ ਗੰਭੀਰ ਨੇ ਕਿਹਾ ਕਿ ਮੇਰੇ ਮੁਤਾਬਕ ਇਸ ਮਾਮਲੇ ਨੂੰ ਬੰਦ ਦਰਵਾਜ਼ਿਆਂ ਪਿੱਛੇ ਸੁਲਝਾਉਣਾ ਚਾਹੀਦਾ ਸੀ। ਇਹ ਅੰਦਰੂਨੀ ਮਾਮਲਾ ਸੀ। ਇਹ ਕਈ ਨਿਊਜ਼ ਚੈਨਲਾਂ ਲਈ ਸ਼ਾਨਦਾਰ ਟੀਆਰਪੀ ਵਾਲਾ ਸ਼ੋਅ ਸੀ, ਪਰ ਇਹ ਠੀਕ ਹੈ। ਜੇ ਤੁਸੀਂ ਇਸ ਮਾਮਲੇ ਦੀ ਡੂੰਘਾਈ ਵਿਚ ਜਾਉ, ਤਾਂ ਤੁਸੀਂ ਦੇਖੋਗੇ ਕਿ ਇਸ ਨੂੰ ਆਸਾਨੀ ਨਾਲ ਹੱਲ ਕੀਤਾ ਜਾ ਸਕਦਾ ਸੀ। ਇਹ ਇੰਨਾ ਵੱਡਾ ਵਿਵਾਦ ਨਹੀਂ ਸੀ।
ਇਸ ਦੌਰਾਨ ਗੌਤਮ ਗੰਭੀਰ ਨੇ ਇਹ ਵੀ ਕਿਹਾ ਕਿ ਜਿਸ ਤਰ੍ਹਾਂ ਇਸ ਮਾਮਲੇ ਨੂੰ ਪੇਸ਼ ਕੀਤਾ ਗਿਆ, ਮੈਂ ਅਜਿਹਾ ਕੋਈ ਵਿਵਾਦ ਨਹੀਂ ਦੇਖਿਆ। ਗੰਭੀਰ ਨੇ ਕਿਹਾ, 'ਇਹ ਉਸ ਤਰ੍ਹਾਂ ਦਾ ਵਿਵਾਦ ਨਹੀਂ ਸੀ ਜਿਸ ਤਰ੍ਹਾਂ ਇਹ ਬਣਾਇਆ ਗਿਆ ਸੀ। ਜੇਕਰ ਵਿਰਾਟ ਨੇ ਟੀ-20 ਦੀ ਕਪਤਾਨੀ ਛੱਡਣ ਦਾ ਫੈਸਲਾ ਕੀਤਾ ਸੀ ਤਾਂ ਵਨਡੇ ਦੀ ਕਪਤਾਨੀ ਵੀ ਛੱਡ ਦੇਣੀ ਚਾਹੀਦੀ ਸੀ। ਵਾਈਟ-ਬਾਲ ਕ੍ਰਿਕਟ ਦੀ ਕਪਤਾਨੀ ਲਈ ਬੀਸੀਸੀਆਈ ਅਤੇ ਚੋਣਕਾਰਾਂ ਦੀ ਪਹੁੰਚ ਬਿਲਕੁਲ ਸਹੀ ਸੀ। ਮੈਨੂੰ ਲੱਗਦਾ ਹੈ ਕਿ ਵਿਰਾਟ ਨੂੰ ਟੈਸਟ ਟੀਮ ਦੀ ਕਪਤਾਨੀ ਕਰਦੇ ਰਹਿਣਾ ਚਾਹੀਦਾ ਸੀ। ਹਾਲਾਂਕਿ ਇਸ ਨੂੰ ਛੱਡਣਾ ਉਨ੍ਹਾਂ ਦਾ ਨਿੱਜੀ ਫੈਸਲਾ ਸੀ।
ਗੌਰਤਲਬ ਹੈ ਕਿ ਪਿਛਲੇ ਸਾਲ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਹੀ ਵਿਰਾਟ ਨੇ ਸਫੇਦ ਗੇਂਦ ਕ੍ਰਿਕਟ ਦੇ ਇਸ ਸਭ ਤੋਂ ਛੋਟੇ ਫਾਰਮੈਟ ਦੀ ਕਪਤਾਨੀ ਛੱਡਣ ਦਾ ਐਲਾਨ ਕੀਤਾ ਸੀ। ਟੀ-20 ਵਿਸ਼ਵ ਕਪਤਾਨ ਦੇ ਤੌਰ 'ਤੇ ਉਨ੍ਹਾਂ ਦਾ ਆਖਰੀ ਟੀ-20 ਟੂਰਨਾਮੈਂਟ ਸੀ। ਇਸ ਤੋਂ ਬਾਅਦ BCCI ਨੇ ਉਨ੍ਹਾਂ ਤੋਂ ਵਨਡੇ ਟੀਮ ਦੀ ਕਪਤਾਨੀ ਖੋਹ ਲਈ। ਇਸ ਦੇ ਪਿੱਛੇ BCCI ਦਾ ਤਰਕ ਸੀ ਕਿ ਟੀ-20 ਅਤੇ ਵਨਡੇ ਵਿੱਚ ਇੱਕ ਹੀ ਕਪਤਾਨ ਹੋਣਾ ਚਾਹੀਦਾ ਹੈ।
ਇਸ ਤੋਂ ਬਾਅਦ ਵਿਰਾਟ ਕੋਹਲੀ ਨੇ ਪ੍ਰੈੱਸ ਕਾਨਫਰੰਸ ਕਰਕੇ ਕਈ ਗੱਲਾਂ ਜਨਤਕ ਕੀਤੀਆਂ। ਇਸ ਕਾਨਫਰੰਸ ਵਿੱਚ ਉਨ੍ਹਾਂ ਦੇ ਸ਼ਬਦ BCCI ਦੇ ਪ੍ਰਧਾਨ ਸੌਰਵ ਗਾਂਗੁਲੀ ਦੀ ਗੱਲ ਦੇ ਬਿਲਕੁਲ ਉਲਟ ਸਨ। ਇਸ ਪ੍ਰੈੱਸ ਕਾਨਫਰੰਸ ਤੋਂ ਬਾਅਦ BCCI ਅਤੇ ਵਿਰਾਟ ਕੋਹਲੀ ਵਿਚਾਲੇ ਮਤਭੇਦ ਖੁੱਲ੍ਹ ਕੇ ਸਾਹਮਣੇ ਆਏ ਸੀ।