Gautam Gambhir On Viral Video: ਸਾਬਕਾ ਭਾਰਤੀ ਕ੍ਰਿਕਟਰ ਗੌਤਮ ਗੰਭੀਰ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਦਰਅਸਲ, ਭਾਰਤ-ਨੇਪਾਲ ਮੈਚ ਦੌਰਾਨ ਗੌਤਮ ਗੰਭੀਰ ਨੇ ਪ੍ਰਸ਼ੰਸਕਾਂ ਨੂੰ ਮਿਡਲ ਫਿੰਗਰ ਦਿਖਾਈ। ਸਾਬਕਾ ਭਾਰਤੀ ਕ੍ਰਿਕਟਰ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਸੀ। ਇਸ ਤੋਂ ਬਾਅਦ ਗੌਤਮ ਗੰਭੀਰ ਨੂੰ ਸੋਸ਼ਲ ਮੀਡੀਆ 'ਤੇ ਆਲੋਚਨਾ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਹੁਣ ਗੌਤਮ ਗੰਭੀਰ ਨੇ ਖੁਦ ਸੋਸ਼ਲ ਮੀਡੀਆ 'ਤੇ ਵਾਇਰਲ ਵੀਡੀਓ ਨੂੰ ਲੈ ਕੇ ਆਪਣਾ ਸਪੱਸ਼ਟੀਕਰਨ ਦਿੱਤਾ ਹੈ। ਨਾਲ ਹੀ ਉਨ੍ਹਾਂ ਦੱਸਿਆ ਕਿ ਸਾਰਾ ਮਾਮਲਾ ਕੀ ਸੀ?


ਗੌਤਮ ਗੰਭੀਰ ਨੇ ਆਪਣੇ ਸਪੱਸ਼ਟੀਕਰਨ 'ਚ ਕੀ ਕਿਹਾ?


ਗੌਤਮ ਗੰਭੀਰ ਨੇ ਆਪਣੇ ਸਪਸ਼ਟੀਕਰਨ ਵਿੱਚ ਕਿਹਾ ਕਿ ਜਦੋਂ ਮੈਂ ਜਾ ਰਿਹਾ ਸੀ ਤਾਂ ਉਸ ਵੇਲੇ ਮੈਦਾਨ ਵਿੱਚ ਮੌਜੂਦ ਕੁਝ ਪਾਕਿਸਤਾਨੀ ਪ੍ਰਸ਼ੰਸਕ ਭਾਰਤ ਵਿਰੋਧੀ ਨਾਅਰੇ ਲਗਾ ਰਹੇ ਸਨ। ਜਿਸ ਦਾ ਮੈਂ ਮਹਿਜ਼ ਜਵਾਬ ਦਿੱਤਾ ਸੀ। ਗੌਤਮ ਗੰਭੀਰ ਮੁਤਾਬਕ ਭਾਰਤ ਵਿਰੋਧੀ ਨਾਅਰਿਆਂ ਤੋਂ ਇਲਾਵਾ ਪਾਕਿਸਤਾਨੀ ਪ੍ਰਸ਼ੰਸਕ ਕਸ਼ਮੀਰ ਨੂੰ ਲੈ ਕੇ ਵੀ ਨਾਅਰੇ ਲਗਾ ਰਹੇ ਸਨ, ਜਿਸ ਤੋਂ ਬਾਅਦ ਉਨ੍ਹਾਂ ਨੇ ਉਨ੍ਹਾਂ ਲੋਕਾਂ ਨੂੰ ਜਵਾਬ ਦਿੱਤਾ। ਸਾਬਕਾ ਭਾਰਤੀ ਕ੍ਰਿਕਟਰ ਨੇ ਕਿਹਾ ਕਿ ਜੇਕਰ ਕੋਈ ਭਾਰਤ ਵਿਰੋਧੀ ਨਾਅਰੇ ਲਾਉਂਦਾ ਹੈ ਜਾਂ ਭਾਰਤ ਵਿਰੁੱਧ ਗੱਲ ਕਰਦਾ ਹੈ ਤਾਂ ਮੈਂ ਜਵਾਬ ਜ਼ਰੂਰ ਦੇਵਾਂਗਾ।




ਇਹ ਵੀ ਪੜ੍ਹੋ: IND vs NEP: ਨੇਪਾਲ ਨੇ ਭਾਰਤ ਨੂੰ ਦਿੱਤਾ 231 ਦਾ ਟੀਚਾ, ਆਸਿਫ਼ ਸ਼ੇਖ, ਕੁਸ਼ਲ ਭੁਰਤੇਲ ਤੇ ਸੋਮਪਾਲ ਕਾਮੀ ਨੇ ਕੀਤਾ ਕਮਾਲ


ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ


ਹਾਲਾਂਕਿ ਗੌਤਮ ਗੰਭੀਰ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਗੌਤਮ ਗੰਭੀਰ ਦੇ ਵਾਇਰਲ ਵੀਡੀਓ 'ਤੇ ਸੋਸ਼ਲ ਮੀਡੀਆ ਯੂਜ਼ਰਸ ਲਗਾਤਾਰ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਜ਼ਿਕਰਯੋਗ ਹੈ ਕਿ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਗੌਤਮ ਗੰਭੀਰ ਦਾ ਇਹ ਵੀਡੀਓ ਭਾਰਤ-ਨੇਪਾਲ ਮੈਚ ਦੌਰਾਨ ਦਾ ਹੈ। ਮਿਡਲ ਫਿੰਗਰ ਦੇ ਵੀਡੀਓ ਤੋਂ ਬਾਅਦ ਗੌਤਮ ਗੰਭੀਰ ਆਲੋਚਕਾਂ ਦੇ ਨਿਸ਼ਾਨੇ 'ਤੇ ਆ ਗਏ ਹਨ। ਉਹ ਲਗਾਤਾਰ ਆਲੋਚਨਾ ਦਾ ਸ਼ਿਕਾਰ ਹੋ ਰਹੇ ਹਨ। ਖੈਰ, ਹੁਣ ਉਨ੍ਹਾਂ ਨੇ ਖੁਦ ਵਾਇਰਲ ਵੀਡੀਓ 'ਤੇ ਆਪਣਾ ਸਪੱਸ਼ਟੀਕਰਨ ਦਿੱਤਾ ਹੈ।


ਇਹ ਵੀ ਪੜ੍ਹੋ: Asia Cup 2023: ਭਲਕੇ ਸ੍ਰੀਲੰਕਾ 'ਚ ਭਾਰਤੀ ਟੀਮ ਨਾਲ ਜੁੜਨਗੇ ਕੇਐਲ ਰਾਹੁਲ, ਸੁਪਰ-4 ਦੇ ਮੈਚਾਂ ਦੇ ਲਈ ਰਹਿਣਗੇ ਉਪਲਬਧ