Gautam Gambhir: ਗੌਤਮ ਗੰਭੀਰ ਨੂੰ ਆਇਆ ਗੁੱਸਾ, ਸ਼ਖਸ਼ ਨੂੰ ਗਲੇ ਤੋਂ ਫੜ੍ਹ ਕੀਤਾ ਅਜਿਹਾ ਸਲੂਕ, ਫਿਰ...
Gautam Gambhir: ਗੌਤਮ ਗੰਭੀਰ ਲਗਾਤਾਰ ਸੁਰਖੀਆਂ ਦਾ ਵਿਸ਼ਾ ਬਣੇ ਹੋਏ ਹਨ। ਦਰਅਸਲ, ਹੁਣ ਉਨ੍ਹਾਂ ਨੂੰ ਟੀਮ ਇੰਡੀਆ ਦਾ ਮੁੱਖ ਕੋਚ ਬਣਾਇਆ ਗਿਆ ਹੈ। ਉਦੋਂ ਤੋਂ ਹੀ ਚਰਚਾ ਹੈ ਕਿ ਉਹ ਵਧੀਆ ਕੰਮ ਕਰਨਗੇ।
Gautam Gambhir: ਗੌਤਮ ਗੰਭੀਰ ਲਗਾਤਾਰ ਸੁਰਖੀਆਂ ਦਾ ਵਿਸ਼ਾ ਬਣੇ ਹੋਏ ਹਨ। ਦਰਅਸਲ, ਹੁਣ ਉਨ੍ਹਾਂ ਨੂੰ ਟੀਮ ਇੰਡੀਆ ਦਾ ਮੁੱਖ ਕੋਚ ਬਣਾਇਆ ਗਿਆ ਹੈ। ਉਦੋਂ ਤੋਂ ਹੀ ਚਰਚਾ ਹੈ ਕਿ ਉਹ ਵਧੀਆ ਕੰਮ ਕਰਨਗੇ। ਪਰ ਇਸ ਦੌਰਾਨ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਗੌਤਮ ਗੰਭੀਰ ਨੇ ਇੱਕ ਵਿਅਕਤੀ ਦਾ ਗਲਾ ਘੁੱਟਦੇ ਹੋਏ ਉਸਦੇ ਸਿਰ 'ਤੇ ਪਿਸਤੌਲ ਵਰਗੀ ਕੋਈ ਚੀਜ਼ ਲਗਾ ਕੇ ਰੱਖੀ ਹੈ। ਇਹ ਵੀਡੀਓ ਸੋਸ਼ਲ ਮੀਡੀਆ ਉੱਪਰ ਵਾਇਰਲ ਹੁੰਦੇ ਹੀ ਤਹਿਲਕਾ ਮੱਚ ਗਿਆ ਹੈ। ਆਖਿਰ ਵਾਇਰਲ ਹੋ ਰਹੇ ਇਸ ਵੀਡੀਓ ਦੀ ਅਸਲ ਸੱਚਾਈ ਕੀ ਹੈ, ਤੁਸੀ ਵੀ ਜਾਣੋ...
ਹਰ ਕੋਈ ਜਾਣਦਾ ਗੌਤਮ ਗੰਭੀਰ ਦਾ ਸੁਭਾਅ ਗੁੱਸੇ ਵਾਲਾ...
ਇਸ ਵੀਡੀਓ 'ਚ ਤੁਸੀਂ ਦੇਖੋਂਗੇ ਕਿ ਗੌਤਮ ਗੰਭੀਰ ਨੇ ਪਿੱਛੇ ਤੋਂ ਇਕ ਵਿਅਕਤੀ ਨੂੰ ਫੜਿਆ ਹੋਇਆ ਹੈ, ਜਦਕਿ ਉਸ ਦੀ ਗਰਦਨ ਨੂੰ ਦਬਾਉਂਦੇ ਹੋਏ ਉਨ੍ਹਾਂ ਉਸਦੇ ਸਿਰ ਤੇ ਬੰਦੂਕ ਨਹੀਂ ਸਗੋਂ ਹੇਅਰ ਡਰਾਇਰ ਫੜੀ ਹੋਈ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਇੱਕ ਫਨੀ ਵੀਡੀਓ ਹੈ ਅਤੇ ਦੋਵੇਂ ਐਕਟਿੰਗ ਕਰਦੇ ਨਜ਼ਰ ਆ ਰਹੇ ਹਨ। ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਦੱਸ ਦੇਈਏ ਕਿ ਗੰਭੀਰ ਇਸ ਸਾਲ ਕੇਕੇਆਰ ਨੂੰ ਆਈਪੀਐਲ ਟਰਾਫੀ ਜਿੱਤਣ ਵਿੱਚ ਮਦਦ ਕਰਨ ਲਈ ਸੁਰਖੀਆਂ ਵਿੱਚ ਸੀ।
View this post on Instagram
ਲੋਕ ਕਰ ਰਹੇ ਖੂਬ ਕਮੈਂਟ
ਵੀਡੀਓ ਦੇ ਵਾਇਰਲ ਹੁੰਦੇ ਹੀ ਲੋਕ ਇਸ 'ਤੇ ਆਪਣੀ-ਆਪਣੀ ਟਿੱਪਣੀ ਦੇ ਰਹੇ ਹਨ। ਇੱਕ ਨੇ ਲਿਖਿਆ, "ਸ਼ਾਇਦ ਉਸ ਵਿਅਕਤੀ ਨੇ ਗੰਭੀਰ ਨੂੰ 7 ਨੰਬਰ ਦਿਖਾਇਆ ਹੈ।" ਇੱਕ ਨੇ ਲਿਖਿਆ, "ਗੌਤਮ ਗੰਭੀਰ - ਮੈਂ ਹਮੇਸ਼ਾ ਗੁੱਸੇ ਵਿੱਚ ਰਹਿੰਦਾ ਹਾਂ ਅਤੇ ਤੁਸੀਂ ਕਹਿ ਰਹੇ ਹੋ ਕਿ ਮੈਨੂੰ ਗੁੱਸਾ ਕਿਉਂ ਆਇਆ?" ਇਕ ਨੇ ਲਿਖਿਆ, ''ਹੇ ਭਾਈ, ਹੇਅਰ ਡਰਾਇਰ ਨਾਲ ਕੌਣ ਬੰਦੂਕ ਚਲਾਉਂਦਾ ਹੈ ਭਾਈ...''
ਗੰਭੀਰ ਦੀ ਕੁੱਲ ਜਾਇਦਾਦ
ਕੁਝ ਖਬਰਾਂ ਮੁਤਾਬਕ ਤੁਹਾਨੂੰ ਦੱਸ ਦੇਈਏ ਕਿ ਗੌਤਮ ਗੰਭੀਰ 150 ਕਰੋੜ ਰੁਪਏ ਦੀ ਜਾਇਦਾਦ ਦੇ ਮਾਲਕ ਹਨ। ਇਸ ਤੋਂ ਇਲਾਵਾ ਉਸ ਨੇ 2017 ਤੋਂ 2018 ਦਰਮਿਆਨ 12 ਕਰੋੜ ਰੁਪਏ ਕਮਾਏ ਸਨ। ਇਸ ਦੌਰਾਨ ਉਸ ਨੇ ਆਈਪੀਐਲ ਅਤੇ ਘਰੇਲੂ ਮੈਚਾਂ ਦੀ ਫੀਸ ਆਪਣੇ ਨਾਂ ’ਤੇ ਇਕੱਠੀ ਕੀਤੀ ਸੀ। ਹਾਲਾਂਕਿ, ਤੁਹਾਨੂੰ ਦੱਸ ਦੇਈਏ ਕਿ ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਬਾਅਦ ਗੌਤਮ ਗੰਭੀਰ ਨੇ ਰਾਜਨੀਤੀ ਵੱਲ ਰੁਖ ਕਰ ਲਿਆ ਸੀ। ਗੌਤਮ ਗੰਭੀਰ ਨੇ 2019 ਵਿੱਚ ਲੋਕ ਸਭਾ ਚੋਣਾਂ ਲੜੀਆਂ ਸਨ ਅਤੇ ਪੂਰਬੀ ਦਿੱਲੀ ਤੋਂ ਜਿੱਤੇ ਸਨ। ਦਿੱਲੀ ਵਿੱਚ ਉਹ ਲੋਕਾਂ ਨੂੰ ਸਿਰਫ਼ 1 ਰੁਪਏ ਵਿੱਚ ਢਿੱਡ ਭਰਕੇ ਖਾਣਾ ਖੁਆਉਂਦੇ ਹਨ।