ਪੜਚੋਲ ਕਰੋ
Advertisement
Happy Birthday MS Dhoni: ਇਹ 11 ਰਿਕਾਰਡ ਦੱਸਦੇ ਹਨ ਕਿ ਟੀਮ ਇੰਡੀਆ ਨੂੰ ਨਹੀਂ ਮਿਲ ਸਕਦਾ ਦੂਜਾ ਧੋਨੀ
ਧੋਨੀ ਦੇ ਨਾਂ ਆਈਸੀਸੀ ਦੀਆਂ ਤਿੰਨ ਵੱਡੀਆਂ ਟਰਾਫੀਆਂ ਹਨ। ਜਿਸ ਵਿਚ 2007 ਵਰਲਡ ਟੀ-20, 2011 ਵਰਲਡ ਕੱਪ ਅਤੇ 2013 ਆਈਸੀਸੀ ਚੈਂਪੀਅਨਜ਼ ਟਰਾਫੀ ਸ਼ਾਮਲ ਹੈ। ਧੋਨੀ ਨੇ ਟੀਮ ਇੰਡੀਆ ਨੂੰ ਆਈਸੀਸੀ ਟੈਸਟ ਰੈਂਕਿੰਗ ਵਿਚ ਟੌਪ 'ਤੇ ਪਹੁੰਚਾਇਆ।
ਨਵੀਂ ਦਿੱਲੀ: ਅੱਜ ਐਮਐਸ ਧੋਨੀ ਦਾ ਜਨਮਦਿਨ ਹੈ ਧੋਨੀ ਅੱਜ 39 ਸਾਲਾਂ ਦੇ ਹੋਣਗੇ। ਧੋਨੀ ਨੇ 2004 ਵਿੱਚ ਭਾਰਤ ਲਈ ਡੈਬਿਊ ਕੀਤਾ ਸੀ। ਫਿਲਹਾਲ, ਐਮਐਸ ਲੰਬੇ ਸਮੇਂ ਤੋਂ ਮੈਦਾਨ ਤੋਂ ਦੂਰ ਹੈ ਪਰ ਧੋਨੀ ਅਜੇ ਵੀ ਗ੍ਰੇਟ ਫਿਨਿਸ਼ਰ ਵਜੋਂ ਜਾਣੇ ਜਾਂਦੇ ਹਨ। ਸਾਲ 2008 ਅਤੇ 2009 ਵਿਚ ਧੋਨੀ ਨੂੰ ਆਈਸੀਸੀ ਵਨਡੇ ਪਲੇਅਰ ਦਾ ਖਿਤਾਬ ਮਿਲਿਆ ਹੈ। ਉਸ ਦੇ ਜਨਮ ਦਿਨ ਮੌਕੇ ਆਓ ਕੁਝ ਰਿਕਾਰਡਾਂ 'ਤੇ ਝਾਤ ਮਾਰੀਏ ਜੋ ਧੋਨੀ ਨੂੰ ਕਪਤਾਨ ਕੂਲ ਨਾਲ ਅਜਿਹਾ ਖਿਡਾਰੀ ਬਣਾਉਂਦੇ ਹਨ ਜਿਸਦਾ ਰਿਕਾਰਡ ਤੋੜਿਆ ਨਹੀਂ ਜਾ ਸਕਦਾ।
- ਧੋਨੀ ਕੋਲ ਆਈਸੀਸੀ ਦੀ ਤਿੰਨ ਵੱਡੀਆਂ ਟਰਾਫੀਆਂ ਹਨ। ਜਿਸ ਵਿਚ 2007 ਵਰਲਡ ਟੀ-20, 2011 ਵਰਲਡ ਕੱਪ ਅਤੇ 2013 ਆਈਸੀਸੀ ਚੈਂਪੀਅਨਜ਼ ਟਰਾਫੀ ਸ਼ਾਮਲ ਹੈ। ਧੋਨੀ ਨੇ ਟੀਮ ਇੰਡੀਆ ਨੂੰ ਆਈਸੀਸੀ ਟੈਸਟ ਰੈਂਕਿੰਗ ਵਿਚ ਸਿਖਰਾਂ 'ਤੇ ਪਹੁੰਚਾਇਆ।
- ਧੋਨੀ ਤੀਜਾ ਸਭ ਤੋਂ ਸਫਲ ਵਿਕਟਕੀਪਰ ਹੈ ਜਿਸ ਨੇ ਆਪਣੇ 500 ਮੈਚਾਂ ਵਿਚ 780 ਖਿਡਾਰੀਆਂ ਨੂੰ ਪਵੇਲੀਅਨ ਭੇਜਿਆ ਹੈ। ਇਸ ਵਿਚ ਪਹਿਲੇ ਨੰਬਰ ‘ਤੇ ਦੱਖਣੀ ਅਫਰੀਕਾ ਦਾ ਮਾਰਕ ਬਾਊਚਰ ਅਤੇ ਦੂਜੇ ਨੰਬਰ ‘ਤੇ ਆਸਟਰੇਲੀਆ ਦਾ ਐਡਮ ਗਿਲਕ੍ਰਿਸਟ ਹੈ। ਜਿਨ੍ਹਾਂ ਨੇ 998 ਅਤੇ 905 ਖਿਡਾਰੀਆਂ ਨੂੰ ਵਾਪਸ ਭੇਜਿਆ ਹੈ।
- ਸਭ ਤੋਂ ਜ਼ਿਆਦਾ ਸਟੰਪਿੰਗ ਕਰਨ ਦਾ ਰਿਕਾਰਡ ਵੀ ਧੋਨੀ ਦੇ ਕੋਲ ਹੈ। ਉਨ੍ਹਾਂ ਨੇ ਹੁਣ ਤੱਕ 178 ਸਟੰਪਿੰਗ ਕੀਤੀ ਹੈ।
- ਧੋਨੀ ਟੀ-20 ਵਿਚ ਸਭ ਤੋਂ ਸਫਲ ਵਿਕਟਕੀਪਰ ਹੈ ਜਿੱਥੇ ਉਸ ਦੇ ਨਾਂ 82 ਖਿਜਾਰੀਆਂ ਦਾ ਸ਼ਿਕਾਰ ਹੋਇਆ।
- ਐਮਐਸ ਧੋਨੀ ਨੇ ਆਪਣਾ ਪਹਿਲਾ ਵਨਡੇ ਅਤੇ ਟੈਸਟ ਸੈਂਕੜਾ ਪਾਕਿਸਤਾਨ ਦੇ ਖਿਲਾਫ ਠੋਕਿਆ ਜਿੱਥੇ ਉਸਨੇ 148 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਸੀ।
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਪੰਜਾਬ
ਆਟੋ
ਕਾਰੋਬਾਰ
Advertisement