(Source: ECI/ABP News/ABP Majha)
ਹਾਰਦਿਕ ਤੇ ਵਿਰਾਟ ਨੇ ਧੋਨੀ ਤੇ ਯੂਸੁਫ਼ ਪਠਾਨ ਦਾ 12 ਸਾਲ ਪੁਰਾਣਾ ਰਿਕਾਰਡ ਤੋੜਿਆ
5 ਮੈਚਾਂ ਦੀ ਲੜੀ ਦੇ ਪਹਿਲੇ ਦੋ ਮੈਚਾਂ 'ਚ ਦਰਸ਼ਕਾਂ ਨੂੰ ਸਟੇਡੀਅਮ 'ਚ ਐਂਟਰੀ ਮਿਲੀ ਸੀ, ਪਰ ਕੋਵਿਡ-19 ਮਹਾਂਮਾਰੀ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਗੁਜਰਾਤ ਕ੍ਰਿਕਟ ਐਸੋਸੀਏਸ਼ਨ ਨੇ ਬਾਕੀ ਤਿੰਨ ਮੈਚ ਖਾਲੀ ਸਟੇਡੀਅਮ 'ਚ ਕਰਵਾਉਣ ਦਾ ਫ਼ੈਸਲਾ ਕੀਤਾ ਹੈ।
ਅਹਿਮਦਾਬਾਦ : ਭਾਰਤ ਤੇ ਇੰਗਲੈਂਡ (India vs England) ਵਿਚਾਲੇ 5 ਮੈਚਾਂ ਦੀ ਟੀ20 ਕੌਮਾਂਤਰੀ ਲੜੀ (T20 International Series) ਦਾ ਤੀਜਾ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ (Narendra Modi Stadium) 'ਚ ਖੇਡਿਆ ਗਿਆ। ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਭਾਰਤ ਨੇ ਆਪਣੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ 'ਚ 6 ਵਿਕਟਾਂ ਗੁਆ ਕੇ 156 ਦੌੜਾਂ ਬਣਾਈਆਂ। ਵਿਰਾਟ ਕੋਹਲੀ ਨੇ ਲਗਾਤਾਰ ਦੂਜੇ ਟੀ20 ਮੈਚ 'ਚ ਅਰਧ ਸੈਂਕੜਾ ਜੜਿਆ। ਕੋਹਲੀ ਨੇ 77 ਦੌੜਾਂ ਬਣਾਈਆਂ।
ਇਸ ਮੈਚ 'ਚ ਵਿਰਾਟ ਕੋਹਲੀ (Virat Kohli) ਤੇ ਹਾਰਦਿਕ ਪਾਂਡਿਆ (Hardik Pandya) ਨੇ 6ਵੇਂ ਵਿਕਟ ਲਈ 70 ਦੌੜਾਂ ਦੀ ਭਾਈਵਾਲੀ ਕੀਤੀ। ਟੀ20 'ਚ ਭਾਰਤ ਵੱਲੋਂ 6ਵੇਂ ਵਿਕਟ ਲਈ ਇਹ ਨਵਾਂ ਰਿਕਾਰਡ ਹੈ। ਇਸ ਤੋਂ ਪਹਿਲਾਂ ਇਹ ਰਿਕਾਰਡ ਮਹਿੰਦਰ ਸਿੰਘ ਧੋਨੀ ਤੇ ਯੂਸੁਫ਼ ਪਠਾਨ ਦੇ ਨਾਮ ਸੀ। ਦੋਵਾਂ ਨੇ 2009 'ਚ ਇੰਗਲੈਂਡ ਦੇ ਲਾਰਡਜ਼ ਮੈਦਾਨ 'ਚ 6ਵੇਂ ਵਿਕਟ ਲਈ 63 ਦੌੜਾਂ ਦੀ ਭਾਈਵਾਲੀ ਕੀਤੀ ਸੀ।
ਹਾਰਦਿਕ ਪਾਂਡਿਆ ਨੇ 15 ਗੇਂਦਾਂ 'ਚ 17 ਦੌੜਾਂ ਬਣਾਈਆਂ। ਮਾਰਕ ਵੁੱਡ ਇੰਗਲੈਂਡ ਲਈ ਸਭ ਤੋਂ ਸਫ਼ਲ ਗੇਂਦਬਾਜ਼ ਰਹੇ। ਉਨ੍ਹਾਂ ਨੇ 4 ਓਵਰਾਂ 'ਚ 31 ਦੌੜਾਂ ਦੇ ਕੇ 3 ਵਿਕਟਾਂ ਹਾਸਲ ਕੀਤੀਆਂ। ਇਸ ਮੈਚ 'ਚ ਇੰਗਲੈਂਡ ਦੀ ਟੀਮ ਵਿੱਚ ਟੌਮ ਕਰਨ ਦੀ ਥਾਂ ਮਾਰਕ ਵੁੱਡ ਦੀ ਵਾਪਸੀ ਹੋਈ, ਉੱਥੇ ਹੀ ਭਾਰਤੀ ਟੀਮ 'ਚ ਸੂਰਿਆ ਕੁਮਾਰ ਯਾਦਵ ਦੀ ਥਾਂ ਰੋਹਿਤ ਸ਼ਰਮਾ ਨੂੰ ਖੇਡਣ ਦਾ ਮੌਕਾ ਮਿਲਿਆ। ਇਸ ਸਮੇਂ ਇੰਗਲੈਂਡ ਟੀਮ ਲੜੀ 'ਚ 2-1 ਨਾਲ ਅੱਗੇ ਹੈ।
ਜ਼ਿਕਰਯੋਗ ਹੈ ਕਿ 5 ਮੈਚਾਂ ਦੀ ਲੜੀ ਦੇ ਪਹਿਲੇ ਦੋ ਮੈਚਾਂ 'ਚ ਦਰਸ਼ਕਾਂ ਨੂੰ ਸਟੇਡੀਅਮ 'ਚ ਐਂਟਰੀ ਮਿਲੀ ਸੀ, ਪਰ ਕੋਵਿਡ-19 ਮਹਾਂਮਾਰੀ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਗੁਜਰਾਤ ਕ੍ਰਿਕਟ ਐਸੋਸੀਏਸ਼ਨ ਨੇ ਬਾਕੀ ਤਿੰਨ ਮੈਚ ਖਾਲੀ ਸਟੇਡੀਅਮ 'ਚ ਕਰਵਾਉਣ ਦਾ ਫ਼ੈਸਲਾ ਕੀਤਾ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904