(Source: ECI/ABP News)
Punjab News: ਪੰਜਾਬਵਾਸੀਆਂ ਨੂੰ 21 ਦਿਨਾਂ ਤੱਕ ਕਰਨਾ ਪਏਗਾ ਮੁਸ਼ਕਿਲਾਂ ਦਾ ਸਾਹਮਣਾ, ਸਵੇਰੇ 9 ਤੋਂ ਸ਼ਾਮ 4 ਵਜੇ ਤੱਕ...
Amritsar News: ਪੰਜਾਬਵਾਸੀਆਂ ਲਈ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਹੈ। ਜਿਸਦੇ ਚੱਲਦੇ ਉਨ੍ਹਾਂ ਨੂੰ ਲਗਾਤਾਰ 21 ਦਿਨਾਂ ਤੱਕ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦਰਅਸਲ, ਪੰਜਾਬ ਦੇ ਕਈ ਇਲਾਕਿਆਂ 'ਚ

Amritsar News: ਪੰਜਾਬਵਾਸੀਆਂ ਲਈ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਹੈ। ਜਿਸਦੇ ਚੱਲਦੇ ਉਨ੍ਹਾਂ ਨੂੰ ਲਗਾਤਾਰ 21 ਦਿਨਾਂ ਤੱਕ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦਰਅਸਲ, ਪੰਜਾਬ ਦੇ ਕਈ ਇਲਾਕਿਆਂ 'ਚ ਬਿਜਲੀ ਕੱਟਾਂ ਦੀਆਂ ਖਬਰਾਂ ਆਈਆਂ ਹਨ। ਜਾਣਕਾਰੀ ਮਿਲੀ ਹੈ ਕਿ ਅੰਮ੍ਰਿਤਸਰ ਵਿੱਚ ਬਿਜਲੀ 21 ਦਿਨਾਂ ਲਈ ਰੋਜ਼ਾਨਾ ਬੰਦ ਰਹੇਗੀ।
ਜੰਡਿਆਲਾ ਗੁਰੂ ਦੇ ਵਧੀਕ ਸੁਪਰਡੈਂਟ ਇੰਜਨੀਅਰ ਗੁਰਮੁੱਖ ਸਿੰਘ ਅਤੇ ਉਪ ਮੰਡਲ ਅਫਸਰ ਜੰਡਿਆਲਾ ਗੁਰੂ ਸੁਖਜੀਤ ਸਿੰਘ ਨੇ ਦੱਸਿਆ ਕਿ ਏਕਲਗੜ੍ਹ ਦੇ 132 ਕੇਵੀ ਫੀਡਰ ਵਿੱਚ ਸੁਧਾਰ ਹੋਣ ਕਾਰਨ ਬਿਜਲੀ ਸਪਲਾਈ ਬੰਦ ਰੱਖੀ ਜਾਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ 26 ਦਸੰਬਰ ਤੋਂ 15 ਜਨਵਰੀ ਤੱਕ 132 ਕੇ.ਵੀ. ਏਕਲਗੜਾ ਤੋਂ ਚੱਲਣ ਵਾਲੇ ਸਾਰੇ ਫੀਡਰ ਹਰ ਰੋਜ਼ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਰਹਿਣਗੇ।
ਦੂਜੇ ਪਾਸੇ ਹੁਸ਼ਿਆਰਪੁਰ ਵਿੱਚ 11 ਕੇ. ਵੀ. ਕੈਲੋ ਫੀਡਰ ਯੂ. ਪੀ.ਐੱਸ. ਫੀਡਰਾਂ ਦੀ ਸਾਂਭ-ਸੰਭਾਲ ਅਤੇ ਰੁੱਖਾਂ ਦੀ ਛਾਂਟੀ ਕਰਨੀ ਪੈਂਦੀ ਹੈ। ਜਿਸ ਕਾਰਨ 26 ਦਸੰਬਰ ਨੂੰ ਸਵੇਰੇ 10 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਪਿੰਡ ਕੈਲੋ, ਭੀਖੋਵਾਲ, ਬਸੀ ਉਮਰ ਖਾਂ, ਬਸੀ ਬਾਹੱਦ, ਕੁਲੀਆਂ, ਖੁੰਡਾ, ਨੂਰਤਲਾਈ, ਕੰਠੀਆ, ਜਲਾਲਪੁਰ ਅਤੇ ਚੱਕਾ ਸਮਾਣਾ ਆਦਿ ਪਿੰਡਾਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ। ਇਸ ਦੇ ਨਾਲ ਹੀ ਸੁਰੱਖਿਆ ਦੇ ਤੌਰ 'ਤੇ 11 ਕੇ. ਵੀ. ਭੀਖੋਵਾਲ ਏ. ਪੀ ਕੰਢੀ ਫੀਡਰ ਦੀ ਸਪਲਾਈ ਵੀ ਬੰਦ ਰਹੇਗੀ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
