Hardik-Natasa Divorce: ਹਾਰਦਿਕ ਪਾਂਡਿਆ ਨੇ ਨਤਾਸ਼ਾ ਨਾਲ ਤਲਾਕ ਦਾ ਕੀਤਾ ਐਲਾਨ, ਫੈਨਜ਼ ਹੋਏ ਦੁੱਖੀ
ਕ੍ਰਿਕਟਰ ਹਾਰਦਿਕ ਪਾਂਡਿਆ ਅਤੇ ਨਤਾਸ਼ਾ ਦੀਆਂ ਪਿਛਲੇ ਕੁੱਝ ਸਮੇਂ ਤੋਂ ਵੱਖ ਹੋਣ ਦੀਆਂ ਖਬਰਾਂ ਨੇ ਜ਼ੋਰ ਫੜਿਆ ਹੋਇਆ ਸੀ। ਪਰ ਦੋਵਾਂ ਵੱਲੋਂ ਤਲਾਕ ਨੂੰ ਲੈ ਕੇ ਕੋਈ ਪੁਸ਼ਟੀ ਨਹੀਂ ਸੀ ਕੀਤੀ ਗਈ। ਪਰ ਹੁਣ ਹਾਰਦਿਨ ਨੇ ਲੰਬੀ ਚੌੜੀ ਪੋਸਟ ਪਾ ਕੇ ਤਲਾਕ...
Hardik Pandya-Natasa Stankovic Divorce: ਹਾਰਦਿਕ ਪਾਂਡਿਆ ਨੇ ਪਤਨੀ ਨਤਾਸ਼ਾ ਸਟੈਨਕੋਵਿਕ ਨਾਲ ਤਲਾਕ ਦੀ ਪੁਸ਼ਟੀ ਕੀਤੀ ਹੈ। ਇਸ ਗੱਲ ਦਾ ਐਲਾਨ ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਪੋਸਟ ਪਾ ਕੀਤਾ ਹੈ।
View this post on Instagram
ਉਨ੍ਹਾਂ ਨੇ ਲਿਖਿਆ, "4 ਸਾਲ ਇਕੱਠੇ ਰਹਿਣ ਤੋਂ ਬਾਅਦ, ਮੈਂ ਅਤੇ ਨਤਾਸ਼ਾ ਨੇ ਸਹਿਮਤੀ ਦੇ ਨਾਲ ਵੱਖ ਹੋਣ ਦਾ ਫੈਸਲਾ ਕੀਤਾ ਹੈ। ਅਸੀਂ ਮਿਲ ਕੇ ਆਪਣੀ ਪੂਰੀ ਕੋਸ਼ਿਸ਼ ਕੀਤੀ ਹੈ ਅਤੇ ਸਾਨੂੰ ਵਿਸ਼ਵਾਸ ਹੈ ਕਿ ਇਹ ਸਾਡੇ ਦੋਵਾਂ ਦੇ ਹਿੱਤ ਵਿੱਚ ਹੈ।"
ਕ੍ਰਿਕਟਰ ਨੇ ਅੱਗੇ ਕਿਹਾ- ਇਹ ਸਾਡੇ ਲਈ ਇੱਕ ਮੁਸ਼ਕਲ ਫੈਸਲਾ ਸੀ, ਕਿਉਂਕਿ ਅਸੀਂ ਇੱਕਜੁਟਤਾ, ਆਪਸੀ ਸਤਿਕਾਰ, ਅਤੇ ਸਾਡੇ ਪਰਿਵਾਰ ਦੇ ਵਧਣ ਦੇ ਨਾਲ-ਨਾਲ ਇੱਕ ਦੂਜੇ ਦੀ ਸੰਗਤ ਦਾ ਆਨੰਦ ਮਾਣਿਆ। ਸਾਨੂੰ ਪੁੱਤ ਦੇ ਰੂਪ ਵਿੱਚ ਅਗਸਤਿਆ ਮਿਲਿਆ, ਜੋ ਸਾਡੇ ਦੋਵਾਂ ਦੀਆਂ ਜ਼ਿੰਦਗੀਆਂ ਦਾ ਕੇਂਦਰ ਬਣਿਆ ਰਹੇਗਾ ਅਤੇ ਅਸੀਂ ਇਹ ਯਕੀਨੀ ਬਣਾਉਣ ਲਈ ਸਹਿ-ਮਾਪੇ ਬਣਾਂਗੇ ਕਿ ਅਸੀਂ ਉਸਦੀ ਖੁਸ਼ੀ ਲਈ ਅਸੀਂ ਜੋ ਕੁਝ ਕਰ ਸਕਦੇ ਹਾਂ, ਦੇਵਾਂਗੇ। ਅਸੀਂ ਇਸ ਮੁਸ਼ਕਿਲ ਸਮੇਂ ਦੇ ਵਿੱਚ ਸਾਡੀ Privacy ਦੇ ਲਈ ਤੁਹਾਡੇ ਤੋਂ ਸਮਰਥਨ ਅਤੇ ਸਮਝਦਾਰੀ ਦੇ ਲਈ ਬੇਨਤੀ ਕਰਦੇ ਹਾਂ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।