Hardik Pandya: ਵਿਸ਼ਵ ਕੱਪ ਨਾ ਖੇਡਣ 'ਤੇ ਝਲਕਿਆ ਹਾਰਦਿਕ ਪਾਂਡਿਆ ਦਾ ਦਰਦ, ਬੋਲੇ- 3 ਇੰਜੈਕਸ਼ਨ ਲਾਏ, ਗਿੱਟੇ 'ਚੋਂ ਕੱਢਿਆ ਲਹੂ, ਪਰ...
Hardik Pandya On His Injury: ਭਾਰਤੀ ਕ੍ਰਿਕਟ ਟੀਮ ਦੇ ਆਲਰਾਊਂਡਰ ਹਾਰਦਿਕ ਪਾਂਡਿਆ ਲੰਬੇ ਸਮੇਂ ਤੋਂ ਮੈਦਾਨ ਤੋਂ ਦੂਰ ਹਨ। ਹਾਲਾਂਕਿ, ਆਈਪੀਐਲ 2024 ਸੀਜ਼ਨ ਤੋਂ ਵਾਪਸੀ ਲਈ ਪੂਰੀ ਤਰ੍ਹਾਂ ਤਿਆਰ ਹੈ।
Hardik Pandya On His Injury: ਭਾਰਤੀ ਕ੍ਰਿਕਟ ਟੀਮ ਦੇ ਆਲਰਾਊਂਡਰ ਹਾਰਦਿਕ ਪਾਂਡਿਆ ਲੰਬੇ ਸਮੇਂ ਤੋਂ ਮੈਦਾਨ ਤੋਂ ਦੂਰ ਹਨ। ਹਾਲਾਂਕਿ, ਆਈਪੀਐਲ 2024 ਸੀਜ਼ਨ ਤੋਂ ਵਾਪਸੀ ਲਈ ਪੂਰੀ ਤਰ੍ਹਾਂ ਤਿਆਰ ਹੈ। ਹਾਰਦਿਕ ਪਾਂਡਿਆ ਇਸ ਸੀਜ਼ਨ 'ਚ ਮੁੰਬਈ ਇੰਡੀਅਨਜ਼ ਦੀ ਕਪਤਾਨੀ ਕਰਨਗੇ। ਰੋਹਿਤ ਸ਼ਰਮਾ ਦੀ ਥਾਂ ਹਾਰਦਿਕ ਨੂੰ ਮੁੰਬਈ ਇੰਡੀਅਨਜ਼ ਦਾ ਕਪਤਾਨ ਬਣਾਇਆ ਗਿਆ ਹੈ। ਦਰਅਸਲ, ਪਿਛਲੇ ਦਿਨੀਂ ਵਨਡੇ ਵਰਲਡ ਕੱਪ 'ਚ ਹਾਰਦਿਕ ਬੰਗਲਾਦੇਸ਼ ਖਿਲਾਫ ਖੇਡਦੇ ਹੋਏ ਜ਼ਖਮੀ ਹੋ ਗਏ ਸੀ। ਉਦੋਂ ਤੋਂ ਹੀ ਉਹ ਕ੍ਰਿਕਟ ਦੇ ਮੈਦਾਨ ਤੋਂ ਦੂਰ ਹਨ। ਹਾਲਾਂਕਿ ਹੁਣ ਇਸ ਆਲਰਾਊਂਡਰ ਨੇ ਜ਼ਖਮੀ ਹੋਣ ਤੋਂ ਬਾਅਦ ਵਿਸ਼ਵ ਕੱਪ ਨਾ ਖੇਡਣ 'ਤੇ ਆਪਣਾ ਦਰਦ ਜ਼ਾਹਰ ਕੀਤਾ ਹੈ।
'ਮੈਂ ਆਪਣੇ ਗਿੱਟੇ 'ਤੇ 3 ਟੀਕੇ ਲਾਏ, ਗਿੱਟੇ 'ਚੋਂ ਖੂਨ ਨਿਕਲਿਆ, ਪਰ...'
ਹਾਰਦਿਕ ਪਾਂਡਿਆ ਨੇ ਕਿਹਾ ਕਿ ਬੰਗਲਾਦੇਸ਼ ਖਿਲਾਫ ਜ਼ਖਮੀ ਹੋਣ ਤੋਂ ਬਾਅਦ ਮੈਂ ਟੀਮ ਪ੍ਰਬੰਧਨ ਨੂੰ ਕਿਹਾ ਕਿ ਮੈਂ 5 ਦਿਨਾਂ ਬਾਅਦ ਵਾਪਸੀ ਕਰਾਂਗਾ। ਇਸ ਤੋਂ ਬਾਅਦ ਮੈਂ ਆਪਣੇ ਗਿੱਟੇ 'ਤੇ 3 ਇੰਜੈਕਸ਼ਨ ਲਗਾਏ, ਮੈਂ ਆਪਣੇ ਗਿੱਟੇ ਤੋਂ ਖੂਨ ਕੱਢਿਆ, ਆਪਣਾ ਸਭ ਕੁਝ ਦੇ ਦਿੱਤਾ, ਪਰ ਖੇਡਣ ਦੇ ਯੋਗ ਨਹੀਂ ਹੋ ਸਕਿਆ। ਮੈਂ ਆਪਣੇ ਆਪ ਤੁਰਨ ਦੇ ਯੋਗ ਨਹੀਂ ਸੀ, ਪਰ ਪੇਨ ਕਿਲਰ ਦਵਾਈਆਂ ਲੈ ਰਿਹਾ ਸੀ। ਭਾਰਤੀ ਆਲਰਾਊਂਡਰ ਨੇ ਕਿਹਾ ਕਿ ਸੱਟ ਤੋਂ ਲੱਗਣ ਤੋਂ ਬਾਅਦ 10 ਦਿਨਾਂ ਤੱਕ ਮੈਂ ਵਾਪਸੀ ਲਈ ਹਰ ਸੰਭਵ ਕੋਸ਼ਿਸ਼ ਕਰਦਾ ਰਿਹਾ, ਪਰ ਫਿੱਟ ਨਹੀਂ ਹੋ ਸਕਿਆ। ਮੇਰੇ ਲਈ ਆਪਣੇ ਦੇਸ਼ ਲਈ ਖੇਡਣਾ ਮਾਣ ਵਾਲੀ ਗੱਲ ਹੈ, ਪਰ ਮੈਂ ਫਿੱਟ ਨਹੀਂ ਹੋ ਸਕਿਆ।
Hardik Pandya said "I told management that I will return after 5 days then I got injections done on my ankle in three places, I had to remove blood from my ankle, I wanted to give everything then recurrence came as I was pushing so it become 3 month injury, I wasn't able to walk… pic.twitter.com/rd0fd2NV6a
— Johns. (@CricCrazyJohns) March 17, 2024
ਮੁੰਬਈ ਇੰਡੀਅਨਜ਼ ਦੀ ਕਪਤਾਨੀ ਕਰਦੇ ਨਜ਼ਰ ਆਉਣਗੇ ਹਾਰਦਿਕ
ਤੁਹਾਨੂੰ ਦੱਸ ਦੇਈਏ ਕਿ ਇਸ ਸੀਜ਼ਨ ਵਿੱਚ ਹਾਰਦਿਕ ਮੁੰਬਈ ਇੰਡੀਅਨਜ਼ ਦੀ ਕਪਤਾਨੀ ਕਰਦੇ ਨਜ਼ਰ ਆਉਣਗੇ। ਉਥੇ ਹੀ ਮੁੰਬਈ ਇੰਡੀਅਨਜ਼ ਆਪਣੇ ਸੀਜ਼ਨ ਦੀ ਸ਼ੁਰੂਆਤ ਗੁਜਰਾਤ ਟਾਈਟਨਸ ਦੇ ਖਿਲਾਫ ਮੈਚ ਨਾਲ ਕਰੇਗੀ। ਪਾਂਡਿਆ ਦੀ ਅਗਵਾਈ ਵਾਲੀ ਮੁੰਬਈ ਇੰਡੀਅਨਜ਼ ਅਤੇ ਗੁਜਰਾਤ ਟਾਈਟਨਸ ਵਿਚਾਲੇ ਮੈਚ 24 ਮਾਰਚ ਨੂੰ ਖੇਡਿਆ ਜਾਵੇਗਾ।