Hardik Pandya: ਹਾਰਦਿਕ ਪੰਡਯਾ ਨੇ ਵੈਸਟਇੰਡੀਜ਼ ਬੋਰਡ ਨੂੰ ਸੁਣਾਈਆਂ ਕਰਾਰੀਆਂ ਗੱਲਾਂ, ਗੁੱਸੇ 'ਚ ਬੋਲੇ- 'ਸਾਨੂੰ ਲਗਜ਼ਰੀ ਸਹੂਲਤਾਂ ਨਹੀਂ...'
Hardik Pandya Criticized West Indies Cricket Board: ਭਾਰਤੀ ਕ੍ਰਿਕਟ ਟੀਮ ਇਸ ਸਮੇਂ ਵੈਸਟਇੰਡੀਜ਼ ਦੇ ਦੌਰੇ 'ਤੇ ਹੈ। 2 ਮੈਚਾਂ ਦੀ ਟੈਸਟ ਸੀਰੀਜ਼ 1-0 ਨਾਲ ਜਿੱਤਣ ਤੋਂ ਬਾਅਦ ਟੀਮ ਇੰਡੀਆ ਨੇ 3 ਮੈਚਾਂ ਦੀ ਵਨਡੇ ਸੀਰੀਜ਼ ਵੀ 2-1 ਨਾਲ
Hardik Pandya Criticized West Indies Cricket Board: ਭਾਰਤੀ ਕ੍ਰਿਕਟ ਟੀਮ ਇਸ ਸਮੇਂ ਵੈਸਟਇੰਡੀਜ਼ ਦੇ ਦੌਰੇ 'ਤੇ ਹੈ। 2 ਮੈਚਾਂ ਦੀ ਟੈਸਟ ਸੀਰੀਜ਼ 1-0 ਨਾਲ ਜਿੱਤਣ ਤੋਂ ਬਾਅਦ ਟੀਮ ਇੰਡੀਆ ਨੇ 3 ਮੈਚਾਂ ਦੀ ਵਨਡੇ ਸੀਰੀਜ਼ ਵੀ 2-1 ਨਾਲ ਜਿੱਤ ਲਈ ਹੈ। ਦੂਜੇ ਪਾਸੇ ਪਿਛਲੇ ਦੋ ਵਨਡੇ ਮੈਚਾਂ 'ਚ ਰੋਹਿਤ ਸ਼ਰਮਾ ਦੀ ਜਗ੍ਹਾ ਟੀਮ ਦੀ ਕਪਤਾਨੀ ਕਰਨ ਵਾਲੇ ਆਲਰਾਊਂਡਰ ਹਾਰਦਿਕ ਪੰਡਯਾ ਨੇ ਇਸ ਦੌਰੇ 'ਤੇ ਵੈਸਟਇੰਡੀਜ਼ ਬੋਰਡ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ 'ਤੇ ਨਾਰਾਜ਼ਗੀ ਜ਼ਾਹਰ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ।
ਟੀਮ ਇੰਡੀਆ ਨੇ 3 ਮੈਚਾਂ ਦੀ ਵਨਡੇ ਸੀਰੀਜ਼ ਦੇ ਸ਼ੁਰੂਆਤੀ 2 ਮੁਕਾਬਲੇ ਬਾਰਬਾਡੋਸ ਦੇ ਮੈਦਾਨ 'ਤੇ ਖੇਡੇ, ਜਿਸ 'ਚ ਉਸ ਨੂੰ ਇਕ 'ਚ ਜਿੱਤ ਅਤੇ 1 'ਚ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਬਾਅਦ ਸੀਰੀਜ਼ ਦਾ ਤੀਜਾ ਮੈਚ ਤ੍ਰਿਨੀਦਾਦ ਦੇ ਬ੍ਰਾਇਨ ਲਾਰਾ ਸਟੇਡੀਅਮ 'ਚ ਖੇਡਿਆ ਗਿਆ। ਇਹ ਮੈਚ ਨੂੰ ਟੀਮ ਇੰਡੀਆ ਨੇ 200 ਦੌੜਾਂ ਦੇ ਅੰਤਰ ਨਾਲ ਜਿੱਤਣ ਦੇ ਨਾਲ ਹੀ ਵਨਡੇ ਸੀਰੀਜ਼ ਨੂੰ ਵੀ ਆਪਣੇ ਨਾਂਅ ਕੀਤਾ।
ਸੀਰੀਜ਼ ਜਿੱਤਣ ਤੋਂ ਬਾਅਦ ਹਾਰਦਿਕ ਪੰਡਯਾ ਨੇ ਪੇਸ਼ਕਾਰੀ ਸਮਾਰੋਹ ਦੌਰਾਨ ਕਿਹਾ ਕਿ ਅਸੀਂ ਹੁਣ ਤੱਕ ਜਿੰਨੇ ਵੀ ਮੈਦਾਨਾਂ ਵਿੱਚ ਖੇਡੇ ਇਹ ਸਭ ਤੋਂ ਵਧੀਆ ਮੈਦਾਨਾਂ 'ਚੋਂ ਇੱਕ ਸੀ। ਜਦੋਂ ਅਸੀ ਅਗਲੀ ਵਾਰ ਵੈਸਟਇੰਡੀਜ਼ ਆਏ 'ਤਾਂ ਚੀਜ਼ਾਂ ਬੇਹਤਰ ਕੀਤੀਆਂ ਜਾ ਸਕਦੀਆਂ ਹਨ। ਪਿਛਲੇ ਸਾਲ ਵੀ ਜਦੋਂ ਅਸੀਂ ਟੂਰ 'ਤੇ ਆਏ ਸੀ ਤਾਂ ਸਾਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ। ਮੈਨੂੰ ਲੱਗਦਾ ਹੈ ਕਿ ਵੈਸਟਇੰਡੀਜ਼ ਕ੍ਰਿਕਟ ਬੋਰਡ ਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ।
ਅਗਲੀ ਵਾਰ ਕੋਈ ਟੀਮ ਆਵੇ ਤਾਂ ਬੋਰਡ ਨੂੰ ਧਿਆਨ ਦੇਣਾ ਚਾਹੀਦਾ
ਹਾਰਦਿਕ ਪਾਂਡਿਆ ਨੇ ਆਪਣੇ ਬਿਆਨ 'ਚ ਅੱਗੇ ਕਿਹਾ ਕਿ ਅਗਲੀ ਵਾਰ ਵੈਸਟਇੰਡੀਜ਼ ਦੌਰੇ 'ਤੇ ਕੋਈ ਟੀਮ ਆਵੇਗੀ ਤਾਂ ਇੱਥੋਂ ਦੇ ਕ੍ਰਿਕਟ ਬੋਰਡ ਨੂੰ ਇਸ ਦਾ ਧਿਆਨ ਰੱਖਣਾ ਚਾਹੀਦਾ ਹੈ। ਅਸੀਂ ਉਨ੍ਹਾਂ ਤੋਂ ਲਗਜ਼ਰੀ ਸਹੂਲਤਾਂ ਦੀ ਮੰਗ ਨਹੀਂ ਕਰ ਰਹੇ। ਅਸੀਂ ਸਿਰਫ ਬੁਨਿਆਦੀ ਗੱਲਾਂ ਨੂੰ ਧਿਆਨ ਵਿੱਚ ਰੱਖਣ ਦੀ ਗੱਲ ਕਰ ਰਹੇ ਹਾਂ। ਇਸ ਤੋਂ ਇਲਾਵਾ ਮੈਂਨੂੰ ਇੱਥੇ ਆ ਕੇ ਖੇਡਣਾ ਹਮੇਸ਼ਾ ਵਧੀਆ ਲੱਗਦਾ ਹੈ। ਦੱਸ ਦੇਈਏ ਕਿ ਜਦੋਂ ਭਾਰਤੀ ਟੀਮ ਟੈਸਟ ਸੀਰੀਜ਼ ਖਤਮ ਹੋਣ ਤੋਂ ਬਾਅਦ ਬਾਰਬਾਡੋਸ ਲਈ ਰਵਾਨਾ ਹੋਈ ਸੀ ਤਾਂ ਫਲਾਈਟ ਲੇਟ ਹੋਣ ਕਾਰਨ ਉਨ੍ਹਾਂ ਨੂੰ 4 ਘੰਟੇ ਏਅਰਪੋਰਟ 'ਤੇ ਬਿਤਾਉਣੇ ਪਏ।