ਟੀਮ ਇੰਡੀਆ ਦੀ ਜਰਸੀ 'ਤੇ ਨਾਮ ਲਿਖਣ 'ਤੇ ਕਿੰਨੇ ਪੈਸੇ ਲੈਂਦਾ BCCI? ਇੱਕ ਮੈਚ 'ਚ ਹੀ ਹੋ ਜਾਂਦੀ ਕਰੋੜਾਂ ਰੁਪਏ ਦੀ ਕਮਾਈ
ਬੀਸੀਸੀਆਈ ਦੁਨੀਆ ਦਾ ਸਭ ਤੋਂ ਅਮੀਰ ਕ੍ਰਿਕਟ ਬੋਰਡ ਹੈ, ਜਿਸ ਦੀ ਕੁੱਲ ਜਾਇਦਾਦ 18 ਹਜ਼ਾਰ ਕਰੋੜ ਰੁਪਏ ਤੋਂ ਵੱਧ ਦਾ ਅਨੁਮਾਨ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਕੋਲ ਆਮਦਨ ਦੇ ਬਹੁਤ ਸਾਰੇ ਸਰੋਤ ਹਨ।
BCCI Title Sponsor Team India: ਬੀਸੀਸੀਆਈ ਦੁਨੀਆ ਦਾ ਸਭ ਤੋਂ ਅਮੀਰ ਕ੍ਰਿਕਟ ਬੋਰਡ ਹੈ, ਜਿਸ ਦੀ ਕੁੱਲ ਜਾਇਦਾਦ 18 ਹਜ਼ਾਰ ਕਰੋੜ ਰੁਪਏ ਤੋਂ ਵੱਧ ਦਾ ਅਨੁਮਾਨ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਕੋਲ ਆਮਦਨ ਦੇ ਬਹੁਤ ਸਾਰੇ ਸਰੋਤ ਹਨ। ਇੰਡੀਅਨ ਪ੍ਰੀਮੀਅਰ ਲੀਗ, ਮੀਡੀਆ ਅਧਿਕਾਰ ਅਤੇ ਟਾਈਟਲ ਸਪਾਂਸਰਸ਼ਿਪ ਇਸਦੀ ਆਮਦਨ ਦੇ ਕੁਝ ਮੁੱਖ ਸਰੋਤ ਹਨ। ਇੱਥੇ, ਖਾਸ ਤੌਰ 'ਤੇ ਜੇਕਰ ਅਸੀਂ ਟਾਈਟਲ ਸਪਾਂਸਰਸ਼ਿਪ ਦੀ ਗੱਲ ਕਰੀਏ, ਤਾਂ ਅਸੀਂ ਸਾਰੇ ਪਿਛਲੇ ਇੱਕ ਸਾਲ ਤੋਂ ਟੀਮ ਇੰਡੀਆ ਦੀ ਜਰਸੀ 'ਤੇ ਵੱਡੇ ਅੱਖਰਾਂ ਵਿੱਚ ਲਿਖਿਆ 'ਡ੍ਰੀਮ 11' ਵੇਖ ਰਹੇ ਹਾਂ।
ਪਰ ਸਵਾਲ ਇਹ ਹੈ ਕਿ ਕੋਈ ਕੰਪਨੀ ਜਰਸੀ ਦੇ ਅਗਲੇ ਹਿੱਸੇ 'ਤੇ ਆਪਣਾ ਨਾਮ ਲਿਖਣ ਲਈ ਬੀਸੀਸੀਆਈ ਨੂੰ ਕਿੰਨੇ ਪੈਸੇ ਦੇਵੇਗੀ?
ਡਰੀਮ 11 ਇੱਕ ਫੈਨਟਸੀ ਸਪੋਰਟਸ ਬ੍ਰਾਂਡ ਹੈ, ਜਿਸਦੀ ਕੁੱਲ ਕੀਮਤ ਕਰੋੜਾਂ ਵਿੱਚ ਹੈ। ਉਨ੍ਹਾਂ ਨੇ ਟੀਮ ਇੰਡੀਆ ਦੇ ਲੀਡ ਸਪਾਂਸਰਸ਼ਿਪ ਰਾਈਟਸ ਨੂੰ 358 ਕਰੋੜ ਰੁਪਏ 'ਚ ਖਰੀਦਿਆ ਸੀ। ਬੀਸੀਸੀਆਈ ਨਾਲ 358 ਕਰੋੜ ਰੁਪਏ ਦਾ ਇਹ ਸੌਦਾ ਜੁਲਾਈ 2023 ਤੋਂ ਮਾਰਚ 2026 ਤੱਕ ਚੱਲੇਗਾ। ਬੀਸੀਸੀਆਈ ਨੇ ਦੁਵੱਲੀ ਸੀਰੀਜ਼ ਵਿੱਚ ਟਾਈਟਲ ਸਪਾਂਸਰਸ਼ਿਪ ਲਈ ਬੇਸ ਪ੍ਰਾਈਸ 3 ਕਰੋੜ ਰੁਪਏ ਪ੍ਰਤੀ ਮੈਚ ਰੱਖਿਆ ਸੀ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਭਾਰਤੀ ਟੀਮ ਦੀ ਜਰਸੀ 'ਤੇ ਐਜੂਕੇਸ਼ਨ ਬ੍ਰਾਂਡ (Byju's) ਲਿਖਿਆ ਹੋਇਆ ਸੀ, ਜੋ ਪ੍ਰਤੀ ਮੈਚ 5.5 ਕਰੋੜ ਰੁਪਏ ਅਦਾ ਕਰਦਾ ਸੀ। ਹੁਣ 'ਡ੍ਰੀਮ 11' ਭਾਰਤ ਦੀ ਪੁਰਸ਼, ਮਹਿਲਾ ਅਤੇ ਅੰਡਰ-19 ਪੱਧਰ ਦੀਆਂ ਟੀਮਾਂ ਦੀ ਜਰਸੀ 'ਤੇ ਅੰਗਰੇਜ਼ੀ ਦੇ ਵੱਡੇ ਅੱਖਰਾਂ 'ਚ ਲਿਖਿਆ ਦੇਖਿਆ ਗਿਆ ਹੈ।
ਹੁਣ ਮੀਡੀਆ ਦੇ ਅਧਿਕਾਰ ਕਿਸ ਕੋਲ ਹਨ?
ਭਾਰਤ ਵਿੱਚ ਭਾਰਤੀ ਕ੍ਰਿਕਟ ਟੀਮ ਅਤੇ ਕ੍ਰਿਕਟ ਦੀ ਲੋਕਪ੍ਰਿਅਤਾ ਨੂੰ ਦੇਖਦੇ ਹੋਏ ਹਰ ਵਾਰ ਮੀਡੀਆ ਦੇ ਅਧਿਕਾਰ ਵੀ ਹਜ਼ਾਰਾਂ ਕਰੋੜਾਂ ਵਿੱਚ ਵੇਚੇ ਗਏ ਹਨ। ਟੀਮ ਇੰਡੀਆ ਦੇ ਮੌਜੂਦਾ ਮੀਡੀਆ ਅਧਿਕਾਰ ਵਾਇਕਾਮ ਨੈੱਟਵਰਕ ਕੋਲ ਹਨ, ਜਿਸ ਨੇ ਸਤੰਬਰ 2023 ਤੋਂ ਮਾਰਚ 2028 ਤੱਕ ਭਾਰਤ ਦੇ ਮੈਚਾਂ ਦੇ ਪ੍ਰਸਾਰਣ ਲਈ 5,963 ਕਰੋੜ ਰੁਪਏ ਦੀ ਰਕਮ ਅਦਾ ਕੀਤੀ ਸੀ।