ICC 2025 Champions Trophy: ਭਾਰਤ-ਪਾਕਿ ਵਿਚਾਲੇ 23 ਫਰਵਰੀ ਨੂੰ ਟੱਕਰ, 9 ਮਾਰਚ ਨੂੰ ਫਾਈਨਲ; ਜਾਣੋ ICC ਚੈਂਪੀਅਨਸ ਟਰਾਫੀ ਦਾ ਸ਼ਡਿਊਲ
ICC 2025 Champions Trophy Full Schedule: ਵਿਸ਼ਵ ਕ੍ਰਿਕਟ 'ਚ ਇਸ ਸਮੇਂ 2025 ਦੀ ਚੈਂਪੀਅਨਸ ਟਰਾਫੀ ਨੂੰ ਲੈ ਕੇ ਚਰਚਾ ਹੈ। ਇਸ ਗਲੋਬਲ ਟੂਰਨਾਮੈਂਟ ਨੂੰ ਸ਼ੁਰੂ ਹੋਣ 'ਚ ਦੋ ਮਹੀਨੇ ਤੋਂ ਵੀ ਘੱਟ ਸਮਾਂ ਬਾਕੀ ਹੈ, ਪਰ ਇਸ ਦੇ ਸ਼ਡਿਊਲ

ICC 2025 Champions Trophy Full Schedule: ਵਿਸ਼ਵ ਕ੍ਰਿਕਟ 'ਚ ਇਸ ਸਮੇਂ 2025 ਦੀ ਚੈਂਪੀਅਨਸ ਟਰਾਫੀ ਨੂੰ ਲੈ ਕੇ ਚਰਚਾ ਹੈ। ਇਸ ਗਲੋਬਲ ਟੂਰਨਾਮੈਂਟ ਨੂੰ ਸ਼ੁਰੂ ਹੋਣ 'ਚ ਦੋ ਮਹੀਨੇ ਤੋਂ ਵੀ ਘੱਟ ਸਮਾਂ ਬਾਕੀ ਹੈ, ਪਰ ਇਸ ਦੇ ਸ਼ਡਿਊਲ ਦਾ ਅਜੇ ਐਲਾਨ ਨਹੀਂ ਕੀਤਾ ਗਿਆ ਹੈ। ਇਸ ਦੌਰਾਨ ਚੈਂਪੀਅਨਸ ਟਰਾਫੀ ਦੇ ਸੰਭਾਵਿਤ ਸ਼ਡਿਊਲ ਦਾ ਖੁਲਾਸਾ ਹੋ ਗਿਆ ਹੈ। ਇਸ ਸ਼ਡਿਊਲ ਮੁਤਾਬਕ ਟੂਰਨਾਮੈਂਟ 'ਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚ 23 ਫਰਵਰੀ ਨੂੰ ਖੇਡਿਆ ਜਾਵੇਗਾ।
ਦੱਸ ਦੇਈਏ ਕਿ 2025 ਦੀ ਚੈਂਪੀਅਨਸ ਟਰਾਫੀ ਦੀ ਮੇਜ਼ਬਾਨੀ ਪਾਕਿਸਤਾਨ ਕਰ ਰਿਹਾ ਹੈ। ਆਈਸੀਸੀ ਤੋਂ ਜਦੋਂ ਇਸ ਟੂਰਨਾਮੈਂਟ ਦੀ ਮੇਜ਼ਬਾਨੀ ਪਾਕਿਸਤਾਨ ਨੂੰ ਮਿਲੀ ਸੀ, ਤਾਂ ਇਹ ਸਪੱਸ਼ਟ ਸੀ ਕਿ ਟੀਮ ਇੰਡੀਆ ਕਿਸੇ ਵੀ ਹਾਲਤ ਵਿੱਚ ਪਾਕਿਸਤਾਨ ਨਹੀਂ ਜਾਵੇਗੀ ਅਤੇ ਉਸੇ ਤਰ੍ਹਾਂ ਹੋਇਆ। ਪਾਕਿਸਤਾਨ ਦੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਭਾਰਤ ਨੇ ਸੁਰੱਖਿਆ ਕਾਰਨਾਂ ਕਰਕੇ ਟੀਮ ਇੰਡੀਆ ਨੂੰ ਉੱਥੇ ਭੇਜਣ ਤੋਂ ਇਨਕਾਰ ਕਰ ਦਿੱਤਾ। ਅਜਿਹੇ 'ਚ ਇਹ ਟੂਰਨਾਮੈਂਟ ਹਾਈਬ੍ਰਿਡ ਮਾਡਲ 'ਚ ਖੇਡਿਆ ਜਾਵੇਗਾ। ਹਾਲਾਂਕਿ ਪਾਕਿਸਤਾਨ ਨੇ ਭਾਰਤ ਦੇ ਹਾਈਬ੍ਰਿਡ ਮਾਡਲ ਦੀ ਪੇਸ਼ਕਸ਼ ਨੂੰ ਕੁਝ ਸ਼ਰਤਾਂ ਨਾਲ ਸਵੀਕਾਰ ਕਰ ਲਿਆ ਹੈ।
ਖਬਰਾਂ ਦੀ ਮੰਨੀਏ ਤਾਂ 2025 ਚੈਂਪੀਅਨਸ ਟਰਾਫੀ ਦਾ ਪਹਿਲਾ ਮੈਚ ਪਾਕਿਸਤਾਨ ਅਤੇ ਨਿਊਜ਼ੀਲੈਂਡ ਵਿਚਾਲੇ ਖੇਡਿਆ ਜਾਵੇਗਾ। ਟੀਮ ਇੰਡੀਆ 20 ਫਰਵਰੀ ਨੂੰ ਬੰਗਲਾਦੇਸ਼ ਤੋਂ 23 ਫਰਵਰੀ ਨੂੰ ਪਾਕਿਸਤਾਨ ਅਤੇ 2 ਮਾਰਚ ਨੂੰ ਨਿਊਜ਼ੀਲੈਂਡ ਨਾਲ ਭਿੜੇਗੀ। ਪਾਕਿਸਤਾਨ ਦੀ ਟੀਮ 19 ਫਰਵਰੀ ਨੂੰ ਨਿਊਜ਼ੀਲੈਂਡ, 23 ਫਰਵਰੀ ਨੂੰ ਭਾਰਤ ਅਤੇ 27 ਫਰਵਰੀ ਨੂੰ ਬੰਗਲਾਦੇਸ਼ ਨਾਲ ਭਿੜੇਗੀ।
ਦੁਬਈ 'ਚ ਖੇਡੇਗੀ ਟੀਮ ਇੰਡੀਆ ਆਪਣੇ ਮੈਚ
2025 ਚੈਂਪੀਅਨਜ਼ ਟਰਾਫੀ ਹਾਈਬ੍ਰਿਡ ਮਾਡਲ 'ਚ ਖੇਡੀ ਜਾਵੇਗੀ। ਇਸ ਦਾ ਮਤਲਬ ਹੈ ਕਿ ਟੀਮ ਇੰਡੀਆ ਆਪਣੇ ਮੈਚ ਦੁਬਈ 'ਚ ਖੇਡੇਗੀ, ਜੋ ਮੀਟਿੰਗ ਵਿੱਚ ਤੈਅ ਹੋਇਆ। ਬਾਕੀ ਮੈਚ ਪਾਕਿਸਤਾਨ ਵਿੱਚ ਖੇਡੇ ਜਾਣਗੇ। ਜੇਕਰ ਭਾਰਤੀ ਟੀਮ ਨਾਕਆਊਟ ਦੌਰ 'ਚ ਪਹੁੰਚ ਜਾਂਦੀ ਹੈ ਤਾਂ ਭਾਰਤ ਦਾ ਸੈਮੀਫਾਈਨਲ ਮੈਚ ਦੁਬਈ 'ਚ ਖੇਡਿਆ ਜਾਵੇਗਾ। ਜੇਕਰ ਟੀਮ ਇੰਡੀਆ ਸੈਮੀਫਾਈਨਲ ਤੋਂ ਬਾਅਦ ਫਾਈਨਲ 'ਚ ਪ੍ਰਵੇਸ਼ ਕਰਦੀ ਹੈ ਤਾਂ ਖਿਤਾਬੀ ਮੁਕਾਬਲਾ ਵੀ ਦੁਬਈ 'ਚ ਖੇਡਿਆ ਜਾਵੇਗਾ। ਹਾਲਾਂਕਿ ਟੀਮ ਇੰਡੀਆ ਆਪਣੇ ਮੈਚ ਕਿੱਥੇ ਖੇਡੇਗੀ ਇਸ ਦਾ ਅਧਿਕਾਰਤ ਤੌਰ 'ਤੇ ਐਲਾਨ ਨਹੀਂ ਕੀਤਾ ਗਿਆ ਹੈ। ਫਿਲਹਾਲ, ਸਥਾਨ ਅਤੇ ਸਮਾਂ-ਸਾਰਣੀ ਬਾਰੇ ਜਾਣਕਾਰੀ ਰਿਪੋਰਟਾਂ ਅਤੇ ਸਰੋਤਾਂ ਦੁਆਰਾ ਹੀ ਸਾਹਮਣੇ ਆਈ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
