ਪੜਚੋਲ ਕਰੋ

ICC Champions Trophy: 'ਹਾਈਬ੍ਰਿਡ ਮਾਡਲ' 'ਤੇ ਹੀ ਹੋਵੇਗੀ ਚੈਂਪੀਅਨਸ ਟਰਾਫੀ, ICC ਨੇ ਲਾਈ ਮੋਹਰ, ਜਾਣੋ ਕਿੱਥੇ ਖੇਡੇ ਜਾਣਗੇ ਭਾਰਤ ਤੇ ਪਾਕਿਸਤਾਨ ਦੇ ਮੈਚ ?

ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਅਤੇ ਪਾਕਿਸਤਾਨ ਕ੍ਰਿਕਟ ਬੋਰਡ (PCB) ਵਿਚਕਾਰ ਵੀ ਸਮਝੌਤਾ ਹੋਇਆ ਹੈ। ਹੁਣ ਭਾਰਤੀ ਟੀਮ ਚੈਂਪੀਅਨਸ ਟਰਾਫੀ 2025 ਵਿੱਚ ਆਪਣੇ ਸਾਰੇ ਮੈਚ ਦੁਬਈ ਵਿੱਚ ਖੇਡੇਗੀ। ਜਦਕਿ ਬਾਕੀ ਟੂਰਨਾਮੈਂਟ ਪਾਕਿਸਤਾਨ ਵੱਲੋਂ ਕਰਵਾਇਆ ਜਾਵੇਗਾ।

ICC Champions Trophy: ਚੈਂਪੀਅਨਸ ਟਰਾਫੀ ਨੂੰ ਲੈ ਕੇ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ICC) ਨੇ 'ਹਾਈਬ੍ਰਿਡ ਮਾਡਲ' 'ਤੇ ਚੈਂਪੀਅਨਜ਼ ਟਰਾਫੀ 2025 ਦੇ ਆਯੋਜਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਹੁਣ ਇਹ ਟੂਰਨਾਮੈਂਟ ਪਾਕਿਸਤਾਨ ਅਤੇ ਦੁਬਈ (ਸੰਯੁਕਤ ਅਰਬ ਅਮੀਰਾਤ) ਵਿੱਚ ਖੇਡਿਆ ਜਾਵੇਗਾ। 

ਇਸ ਸਬੰਧੀ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਅਤੇ ਪਾਕਿਸਤਾਨ ਕ੍ਰਿਕਟ ਬੋਰਡ (PCB) ਵਿਚਕਾਰ ਵੀ ਸਮਝੌਤਾ ਹੋਇਆ ਹੈ। ਹੁਣ ਭਾਰਤੀ ਟੀਮ ਚੈਂਪੀਅਨਸ ਟਰਾਫੀ 2025 ਵਿੱਚ ਆਪਣੇ ਸਾਰੇ ਮੈਚ ਦੁਬਈ ਵਿੱਚ ਖੇਡੇਗੀ। ਜਦਕਿ ਬਾਕੀ ਟੂਰਨਾਮੈਂਟ ਪਾਕਿਸਤਾਨ ਵੱਲੋਂ ਕਰਵਾਇਆ ਜਾਵੇਗਾ।

ਬੀਸੀਸੀਆਈ ਅਤੇ ਪੀਸੀਬੀ ਦੋਵਾਂ ਨੇ ਸਿਧਾਂਤਕ ਤੌਰ 'ਤੇ ਸਹਿਮਤੀ ਜਤਾਈ ਹੈ ਕਿ ਪਾਕਿਸਤਾਨ ਟੀ-20 ਵਿਸ਼ਵ ਕੱਪ 2026 ਵਿੱਚ ਲੀਗ ਮੈਚਾਂ ਲਈ ਭਾਰਤ ਦੀ ਯਾਤਰਾ ਨਹੀਂ ਕਰੇਗਾ। ਪਾਕਿਸਤਾਨ ਇਹ ਮੈਚ ਕੋਲੰਬੋ ਵਿੱਚ ਖੇਡੇਗਾ। ਹਾਈਬ੍ਰਿਡ ਮਾਡਲ 'ਤੇ ਚੈਂਪੀਅਨਜ਼ ਟਰਾਫੀ ਦੇ ਆਯੋਜਨ ਕਾਰਨ ਪੀ.ਸੀ.ਬੀ. ਨੂੰ ਕੋਈ ਮੁਆਵਜ਼ਾ ਨਹੀਂ ਮਿਲੇਗਾ ਪਰ ਉਨ੍ਹਾਂ ਨੂੰ 2027 ਤੋਂ ਬਾਅਦ ਕਿਸੇ ਵੀ ICC ਮਹਿਲਾ ਟੂਰਨਾਮੈਂਟ ਦੀ ਮੇਜ਼ਬਾਨੀ ਮਿਲੇਗੀ।

ਜ਼ਿਕਰ ਕਰ ਦਈਏ ਕਿ 1996 ਵਿਸ਼ਵ ਕੱਪ ਤੋਂ ਬਾਅਦ ਇਹ ਪਾਕਿਸਤਾਨ ਦਾ ਪਹਿਲਾ ਆਈਸੀਸੀ ਈਵੈਂਟ ਹੈ, ਜਦੋਂ ਭਾਰਤ ਤੇ ਪਾਕਿਸਤਾਨ ਵੀ ਇਸ ਈਵੈਂਟ ਦੇ ਸਹਿ-ਮੇਜ਼ਬਾਨ ਸਨ। ਭਾਰਤ ਤੇ ਪਾਕਿਸਤਾਨ ਨੇ 2012 ਤੋਂ ਬਾਅਦ ਕੋਈ ਦੁਵੱਲੀ ਲੜੀ ਨਹੀਂ ਖੇਡੀ ਹੈ, ਪਰ ਉਹ ਪਿਛਲੇ ਸਾਲ ਭਾਰਤ ਵਿੱਚ ਹੋਏ ਵਨਡੇ ਵਿਸ਼ਵ ਕੱਪ ਸਮੇਤ ICC ਟੂਰਨਾਮੈਂਟਾਂ ਵਿੱਚ ਇੱਕ ਦੂਜੇ ਦਾ ਸਾਹਮਣਾ ਕਰ ਚੁੱਕੇ ਹਨ। ਪਿਛਲੇ ਸਾਲ ਭਾਰਤ ਵੱਲੋਂ ਪਾਕਿਸਤਾਨ ਵਿੱਚ ਖੇਡਣ ਤੋਂ ਇਨਕਾਰ ਕਰਨ ਤੋਂ ਬਾਅਦ ਪਾਕਿਸਤਾਨ ਵੱਲੋਂ ਕਰਵਾਏ ਗਏ ਏਸ਼ੀਆ ਕੱਪ ਨੂੰ ਵੀ ‘ਹਾਈਬ੍ਰਿਡ ਮਾਡਲ’ ਵਿੱਚ ਬਦਲ ਦਿੱਤਾ ਗਿਆ ਸੀ। ਭਾਰਤ ਨੇ ਫਿਰ ਆਪਣੇ ਸਾਰੇ ਮੈਚ ਸ਼੍ਰੀਲੰਕਾ ਵਿੱਚ ਖੇਡੇ।

ਚੈਂਪੀਅਨਸ ਟਰਾਫੀ 2017 ਤੋਂ ਬਾਅਦ ICC ਕੈਲੰਡਰ ਵਿੱਚ ਵਾਪਸੀ ਕਰ ਰਹੀ ਹੈ। ਪਾਕਿਸਤਾਨ ਨੇ 2017 ਵਿੱਚ ਇੰਗਲੈਂਡ ਵਿੱਚ ਆਯੋਜਿਤ ਚੈਂਪੀਅਨਜ਼ ਟਰਾਫੀ ਦਾ ਆਖਰੀ ਐਡੀਸ਼ਨ ਜਿੱਤਿਆ ਸੀ। ਭਾਰਤ ਨੇ 2008 ਤੋਂ ਬਾਅਦ ਪਾਕਿਸਤਾਨ ਦਾ ਦੌਰਾ ਨਹੀਂ ਕੀਤਾ ਹੈ। ਭਾਰਤੀ ਟੀਮ ਆਖਰੀ ਵਾਰ 2008 'ਚ ਏਸ਼ੀਆ ਕੱਪ ਲਈ ਪਾਕਿਸਤਾਨ ਗਈ ਸੀ। ਭਾਰਤ ਤੇ ਪਾਕਿਸਤਾਨ ਵਿਚਾਲੇ ਆਖਰੀ ਵਾਰ ਦੋ-ਪੱਖੀ ਸੀਰੀਜ਼ 2012-13 'ਚ ਹੋਈ ਸੀ। ਇਸ ਤੋਂ ਬਾਅਦ ਦੋਵੇਂ ਟੀਮਾਂ ਸਿਰਫ਼ ਏਸ਼ੀਆ ਕੱਪ ਅਤੇ ਆਈਸੀਸੀ ਟੂਰਨਾਮੈਂਟਾਂ ਵਿੱਚ ਹੀ ਆਹਮੋ-ਸਾਹਮਣੇ ਹੋਈਆਂ ਹਨ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

PAN ਤੋਂ ਬਾਅਦ VOTER ID ਨੂੰ ਵੀ ਕਰਨਾ ਹੋਵੇਗਾ AADHAR ਨਾਲ ਲਿੰਕ? ਜਾਣ ਲਓ ਨਵਾਂ ਨਿਯਮ

ਰਾਤ ਨੂੰ ਸੌਣ ਤੋਂ ਪਹਿਲਾਂ ਨਹੀਂ ਕਰਦੇ ਬੁਰਸ਼, ਤਾਂ ਬਿਮਾਰ ਹੋ ਸਕਦਾ ਤੁਹਾਡਾ ਦਿਲ, ਹੋ ਸਕਦੀ ਆਹ ਪਰੇਸ਼ਾਨੀ

Punjab News: ਕੇਜਰੀਵਾਲ ਨੇ ਨਸ਼ਿਆਂ ਵਿਰੁੱਧ ਆਰ-ਪਾਰ ਦੀ ਲੜਾਈ ਦਾ ਕੀਤਾ ਐਲਾਨ, ਜਾਰੀ ਕੀਤਾ ਹੈਲਪਲਾਈਨ ਨੰਬਰ, ਕਿਹਾ-ਪੰਜਾਬ ਛੱਡਕੇ ਭੱਜ ਰਹੇ ਨੇ ਅਪਰਾਧੀ

Akali Dal Recruitment: ਗਿਆਨੀ ਹਰਪ੍ਰੀਤ ਸਿੰਘ ਬਣੇ ਸ਼੍ਰੋਮਣੀ ਅਕਾਲੀ ਦਲ ਦੇ ਪਹਿਲੇ ਮੈਂਬਰ, ਹੁਣ ਜਾਣ ਲਵੋ ਅਗਲੀ ਪਲਾਨਿੰਗ

ABP Premium

ਵੀਡੀਓਜ਼

ਖੂਨ ਖੌਲੇਗਾ ਫ਼ਿਲਮ ਅਕਾਲ ਦਾ ਟ੍ਰੇਲਰ ਵੇਖ , ਆ ਗਿਆ ਪੰਜਾਬੀ ਫ਼ਿਲਮਾਂ ਦਾ  ਸੁਨਿਹਰਾ ਦੌਰਅਸੀਂ ਕੌਮ ਨੂੰ ਜਵਾਬ ਦਿਆਂਗੇ, ਅਕਾਲ ਤਖ਼ਤ ਸਾਹਿਬ ਦੇ ਹੁਕਮ ਦੀ ਇੰਨਬਿੰਨ ਪਾਲਨਾ ਕਰਾਂਗੇਤਖ਼ਤ ਸ੍ਰੀ ਦਮਦਮਾ ਸਾਹਿਬ ਨੂੰ ਬਾਕੀ ਤਖ਼ਤ ਸਾਹਿਬਾਨ ਨਾਲ ਜੋੜਨ ਦੀ ਮੰਗਜੇ ਹਿਮਾਚਲ ਵਾਲਿਆਂ ਪੰਜਾਬ ਵੜਨਾ ਤਾਂ ਵਾਹਨਾਂ 'ਤੇ ਸੰਤ ਭਿੰਡਰਾਵਾਲਾ ਦੇ ਪੋਸਟਰ ਲਾ ਕੇ ਆਓ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
PAN ਤੋਂ ਬਾਅਦ VOTER ID ਨੂੰ ਵੀ ਕਰਨਾ ਹੋਵੇਗਾ AADHAR ਨਾਲ ਲਿੰਕ? ਜਾਣ ਲਓ ਨਵਾਂ ਨਿਯਮ
PAN ਤੋਂ ਬਾਅਦ VOTER ID ਨੂੰ ਵੀ ਕਰਨਾ ਹੋਵੇਗਾ AADHAR ਨਾਲ ਲਿੰਕ? ਜਾਣ ਲਓ ਨਵਾਂ ਨਿਯਮ
ਰਾਤ ਨੂੰ ਸੌਣ ਤੋਂ ਪਹਿਲਾਂ ਨਹੀਂ ਕਰਦੇ ਬੁਰਸ਼, ਤਾਂ ਬਿਮਾਰ ਹੋ ਸਕਦਾ ਤੁਹਾਡਾ ਦਿਲ, ਹੋ ਸਕਦੀ ਆਹ ਪਰੇਸ਼ਾਨੀ
ਰਾਤ ਨੂੰ ਸੌਣ ਤੋਂ ਪਹਿਲਾਂ ਨਹੀਂ ਕਰਦੇ ਬੁਰਸ਼, ਤਾਂ ਬਿਮਾਰ ਹੋ ਸਕਦਾ ਤੁਹਾਡਾ ਦਿਲ, ਹੋ ਸਕਦੀ ਆਹ ਪਰੇਸ਼ਾਨੀ
Punjab News: ਕੇਜਰੀਵਾਲ ਨੇ ਨਸ਼ਿਆਂ ਵਿਰੁੱਧ ਆਰ-ਪਾਰ ਦੀ ਲੜਾਈ ਦਾ ਕੀਤਾ ਐਲਾਨ, ਜਾਰੀ ਕੀਤਾ ਹੈਲਪਲਾਈਨ ਨੰਬਰ, ਕਿਹਾ-ਪੰਜਾਬ ਛੱਡਕੇ ਭੱਜ ਰਹੇ ਨੇ ਅਪਰਾਧੀ
Punjab News: ਕੇਜਰੀਵਾਲ ਨੇ ਨਸ਼ਿਆਂ ਵਿਰੁੱਧ ਆਰ-ਪਾਰ ਦੀ ਲੜਾਈ ਦਾ ਕੀਤਾ ਐਲਾਨ, ਜਾਰੀ ਕੀਤਾ ਹੈਲਪਲਾਈਨ ਨੰਬਰ, ਕਿਹਾ-ਪੰਜਾਬ ਛੱਡਕੇ ਭੱਜ ਰਹੇ ਨੇ ਅਪਰਾਧੀ
Akali Dal Recruitment: ਗਿਆਨੀ ਹਰਪ੍ਰੀਤ ਸਿੰਘ ਬਣੇ ਸ਼੍ਰੋਮਣੀ ਅਕਾਲੀ ਦਲ ਦੇ ਪਹਿਲੇ ਮੈਂਬਰ, ਹੁਣ ਜਾਣ ਲਵੋ ਅਗਲੀ ਪਲਾਨਿੰਗ
Akali Dal Recruitment: ਗਿਆਨੀ ਹਰਪ੍ਰੀਤ ਸਿੰਘ ਬਣੇ ਸ਼੍ਰੋਮਣੀ ਅਕਾਲੀ ਦਲ ਦੇ ਪਹਿਲੇ ਮੈਂਬਰ, ਹੁਣ ਜਾਣ ਲਵੋ ਅਗਲੀ ਪਲਾਨਿੰਗ
ਪਤੀ ਰੋਟੀ ਖਾਣ ਆਇਆ ਘਰ ਤਾਂ ਉੱਡ ਗਏ ਹੋਸ਼, ਮੰਜ਼ਰ ਵੇਖ ਮੱਚ ਗਿਆ ਚੀਕ ਚੀਹਾੜਾ

ਪੰਜਾਬ ਵਾਲਿਆਂ ਨੂੰ ਸਰਕਾਰ ਦਾ ਤੋਹਫ਼ਾ, ਮਿਲ ਗਈ ਆਹ ਵੱਡੀ ਸਹੂਲਤ

ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਕਰਨ ਤੋਂ ਬਾਅਦ ਅਕਾਲੀ ਦਲ ਦੀ ਭਰਤੀ ਮੁਹਿੰਮ ਹੋਈ ਸ਼ੁਰੂ, ਦੇਖੋ ਤਸਵੀਰਾਂ

ਛੇਤੀ-ਛੇਤੀ ਨਿਪਟਾ ਲਓ ਸਾਰੇ ਕੰਮ, ਚਾਰ ਦਿਨ ਬੈਂਕ ਰਹਿਣਗੇ ਬੰਦ

Embed widget