Champions Trophy 2025: ਚੈਂਪੀਅਨਜ਼ ਟਰਾਫੀ 'ਤੇ ਵੱਡਾ ਅਪਡੇਟ... ਕਿੱਥੇ ਖੇਡੇਗਾ ਭਾਰਤ ਆਪਣੇ ਮੈਚ ? ICC ਨੇ ਕੀਤਾ ਸਪੱਸ਼ਟ
India vs Pakistan CT 2025: ICC ਨੇ ਚੈਂਪੀਅਨਸ ਟਰਾਫੀ 2025 ਦੇ ਮਾਮਲੇ 'ਤੇ ਵੱਡੀ ਜਾਣਕਾਰੀ ਸਾਂਝੀ ਕੀਤੀ ਹੈ। ਹਾਈਬ੍ਰਿਡ ਮਾਡਲ ਦੇ ਨਾਲ-ਨਾਲ ਉਨ੍ਹਾਂ ਨੇ ਹੋਰ ਅਹਿਮ ਜਾਣਕਾਰੀਆਂ ਵੀ ਸਾਂਝੀਆਂ ਕੀਤੀਆਂ ਹਨ।
India vs Pakistan Champions Trophy 2025: ICC ਨੇ ਚੈਂਪੀਅਨਸ ਟਰਾਫੀ 2025 ਦੇ ਮਾਮਲੇ 'ਤੇ ਵੱਡੀ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਹ ਟੂਰਨਾਮੈਂਟ ਹਾਈਬ੍ਰਿਡ ਮਾਡਲ ਤਹਿਤ ਹੀ ਕਰਵਾਇਆ ਜਾਵੇਗਾ। ਟੀਮ ਇੰਡੀਆ ਆਪਣੇ ਸਾਰੇ ਮੈਚ ਨਿਰਪੱਖ ਥਾਵਾਂ 'ਤੇ ਖੇਡੇਗੀ। ਹਾਲਾਂਕਿ ਆਈਸੀਸੀ ਨੇ ਅਜੇ ਤੱਕ ਚੈਂਪੀਅਨਸ ਟਰਾਫੀ ਦਾ ਸ਼ਡਿਊਲ ਜਾਰੀ ਨਹੀਂ ਕੀਤਾ ਹੈ।
ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਟੂਰਨਾਮੈਂਟ ਲਈ ਟੀਮ ਇੰਡੀਆ ਨੂੰ ਪਾਕਿਸਤਾਨ ਭੇਜਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਲਈ BCCI ਦੀ ਗੱਲ ਨੂੰ ਸਵੀਕਾਰ ਕਰਦੇ ਹੋਏ ICC ਨੇ ਹਾਈਬ੍ਰਿਡ ਮਾਡਲ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਦੇ ਨਾਲ ਹੀ ICC ਨੇ ਪਾਕਿਸਤਾਨ ਨੂੰ ਵੀ ਖ਼ੁਸ਼ਖਬਰੀ ਦਿੱਤੀ ਹੈ।
ਆਈਸੀਸੀ ਨੇ ਚੈਂਪੀਅਨਸ ਟਰਾਫੀ ਦੀ ਜਾਣਕਾਰੀ ਆਪਣੀ ਵੈੱਬਸਾਈਟ 'ਤੇ ਸਾਂਝੀ ਕੀਤੀ ਹੈ। ICC ਨੇ ਕਿਹਾ ਕਿ ਭਾਰਤ ਤੇ ਪਾਕਿਸਤਾਨ ਵਿਚਾਲੇ 2024 ਤੋਂ 2027 ਤੱਕ ਸਾਰੇ ਮੈਚ ਹਾਈਬ੍ਰਿਡ ਮਾਡਲ 'ਚ ਹੋਣਗੇ। ਇਹ ਦੋਵੇਂ ਟੀਮਾਂ ਆਪਣੇ ਮੈਚ ਨਿਰਪੱਖ ਥਾਵਾਂ 'ਤੇ ਖੇਡਣਗੀਆਂ। ਇਹ ਨਿਯਮ ਆਉਣ ਵਾਲੇ ਆਈਸੀਸੀ ਟੂਰਨਾਮੈਂਟਾਂ 'ਤੇ ਲਾਗੂ ਹੋਵੇਗਾ। ਹੁਣ ICC ਜਲਦ ਹੀ ਚੈਂਪੀਅਨਸ ਟਰਾਫੀ 2025 ਦਾ ਸ਼ਡਿਊਲ ਸਾਂਝਾ ਕਰੇਗਾ। ਇਹ ਟੂਰਨਾਮੈਂਟ ਅਗਲੇ ਸਾਲ ਫਰਵਰੀ ਅਤੇ ਮਾਰਚ ਵਿੱਚ ਕਰਵਾਇਆ ਜਾਣਾ ਹੈ।
ICC ਨੇ ਕਿਹਾ ਹੈ ਕਿ ਚੈਂਪੀਅਨਜ਼ ਟਰਾਫੀ ਦੇ ਨਾਲ-ਨਾਲ ਹੋਰ ਟੂਰਨਾਮੈਂਟ ਵੀ ਹਨ ਜੋ ਹਾਈਬ੍ਰਿਡ ਮਾਡਲ 'ਚ ਹੋਣਗੇ। ਇਸ ਮਾਡਲ 'ਤੇ ਮਹਿਲਾ ਵਿਸ਼ਵ ਕੱਪ 2025 ਦਾ ਆਯੋਜਨ ਵੀ ਹੋਵੇਗਾ। ਇਹ ਭਾਰਤ ਵਿੱਚ ਆਯੋਜਿਤ ਕੀਤਾ ਜਾਣਾ ਹੈ। ਇਸ ਲਈ ਪਾਕਿਸਤਾਨ ਕ੍ਰਿਕਟ ਟੀਮ ਹੁਣ ਭਾਰਤ ਨਾਲ ਖੇਡਣ ਨਹੀਂ ਆਵੇਗੀ। ਪੁਰਸ਼ਾਂ ਦਾ ਟੀ-20 ਵਿਸ਼ਵ ਕੱਪ 2026 ਭਾਰਤ ਤੇ ਸ਼੍ਰੀਲੰਕਾ ਵਿੱਚ ਆਯੋਜਿਤ ਕੀਤਾ ਜਾਣਾ ਹੈ। ਇਹ ਟੂਰਨਾਮੈਂਟ ਵੀ ਹਾਈਬ੍ਰਿਡ ਮਾਡਲ ਵਿੱਚ ਕਰਵਾਇਆ ਜਾਣਾ ਹੈ।
ICC ਨੇ ਪਾਕਿਸਤਾਨ ਕ੍ਰਿਕਟ ਬੋਰਡ (PCB) ਨੂੰ ਇੱਕ ਖੁਸ਼ਖਬਰੀ ਦਿੱਤੀ ਹੈ। ਨੇ ਫੈਸਲਾ ਕੀਤਾ ਹੈ ਕਿ ਮਹਿਲਾ ਟੀ-20 ਵਿਸ਼ਵ ਕੱਪ 2028 ਪਾਕਿਸਤਾਨ ਵਿੱਚ ਕਰਵਾਇਆ ਜਾਵੇਗਾ ਪਰ ਇਹ ਟੂਰਨਾਮੈਂਟ ਵੀ ਹਾਈਬ੍ਰਿਡ ਮਾਡਲ ਨਾਲ ਕਰਵਾਇਆ ਜਾਵੇਗਾ। ਟੀਮ ਇੰਡੀਆ ਪਾਕਿਸਤਾਨ 'ਚ ਆਪਣੇ ਮੈਚ ਨਹੀਂ ਖੇਡੇਗੀ। ਪਾਕਿਸਤਾਨ ਨੂੰ ਮੇਜ਼ਬਾਨੀ ਦੇ ਅਧਿਕਾਰ ਦਿੱਤੇ ਗਏ ਹਨ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।