![ABP Premium](https://cdn.abplive.com/imagebank/Premium-ad-Icon.png)
'2023 ਵਿਸ਼ਵ ਕੱਪ 'ਚ ਪਾਕਿਸਤਾਨ ਆਪਣੇ ਮੈਚ ਭਾਰਤ 'ਚ ਨਹੀਂ ਖੇਡੇਗਾ, Neutral Ground ਦੀ ਤਲਾਸ਼ 'ਚ...', ICC ਅਧਿਕਾਰੀ ਦਾ ਦਾਅਵਾ
World Cup: ਬੀਸੀਸੀਆਈ ਤੇ ਪੀਸੀਬੀ ਵਿਚਾਲੇ ਵਿਵਾਦ ਰੁਕਣ ਦਾ ਨਾਂ ਨਹੀਂ ਲੈ ਰਿਹੈ। ਹੁਣ ਆਈਸੀਸੀ ਦੇ ਇੱਕ ਅਧਿਕਾਰੀ ਦਾ ਕਹਿਣਾ ਹੈ ਕਿ ਪਾਕਿਸਤਾਨ ਵਿਸ਼ਵ ਕੱਪ 2023 'ਚ ਭਾਰਤ ਵਿੱਚ ਆਪਣੇ ਮੈਚ ਨਹੀਂ ਖੇਡੇਗਾ।
ICC World Cup 2023: ਭਾਰਤੀ ਕ੍ਰਿਕਟ ਕੰਟਰੋਲ ਬੋਰਡ ਤੇ ਪਾਕਿਸਤਾਨ ਕ੍ਰਿਕਟ ਬੋਰਡ ਵਿਚਾਲੇ ਵਿਵਾਦ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਹੁਣ ਇਹ ਇੱਕ ਨਵੇਂ ਪੱਧਰ 'ਤੇ ਪਹੁੰਚ ਗਿਆ ਹੈ। ਸਾਬਕਾ PCB CEO ਅਤੇ ਮੌਜੂਦਾ ICC ਜਨਰਲ ਮੈਨੇਜਰ ਵਸੀਮ ਖਾਨ ਨੇ ਦਾਅਵਾ ਕੀਤਾ ਹੈ ਕਿ ਪਾਕਿਸਤਾਨ ਸ਼ਾਇਦ ICC ਵਿਸ਼ਵ ਕੱਪ 2023 ਵਿੱਚ ਆਪਣੇ ਮੈਚ ਖੇਡਣ ਲਈ ਬੰਗਲਾਦੇਸ਼ ਨੂੰ ਇੱਕ ਨਿਰਪੱਖ ਮੈਦਾਨ (neutral ground) ਵਜੋਂ ਚੁਣੇਗਾ। ਪਾਕਿਸਤਾਨ ਵਿਸ਼ਵ ਕੱਪ ਵਿੱਚ ਭਾਰਤ ਵਿੱਚ ਆਪਣੇ ਮੈਚ ਨਹੀਂ ਖੇਡੇਗਾ।
ਇਹ ਬਿਆਨ ਭਾਰਤ ਦੇ ਏਸ਼ੀਆ ਕੱਪ 'ਚ ਨਿਰਪੱਖ ਮੈਦਾਨ (neutral ground) 'ਤੇ ਖੇਡਣ ਲਈ ਸਹਿਮਤ ਹੋਣ ਤੋਂ ਬਾਅਦ ਆਇਆ ਹੈ। ਇਸ ਤੋਂ ਪਹਿਲਾਂ ਭਾਰਤ ਨੇ ਏਸ਼ੀਆ ਕੱਪ 'ਚ ਪਾਕਿਸਤਾਨ 'ਚ ਖੇਡਣ ਤੋਂ ਇਨਕਾਰ ਕਰ ਦਿੱਤਾ ਸੀ। ਪਾਕਿਸਤਾਨ ਸਾਲ 2023 'ਚ ਹੋਣ ਵਾਲੇ ਏਸ਼ੀਆ ਕੱਪ ਦੀ ਮੇਜ਼ਬਾਨੀ ਕਰੇਗਾ।
ਵਸੀਮ ਖਾਨ ਦਾ ਦਾਅਵਾ
ਸਥਾਨਕ ਪਾਕਿਸਤਾਨ ਟੀਵੀ ਚੈਨਲ 'ਤੇ ਬੋਲਦਿਆਂ, ਆਈਸੀਸੀ ਕ੍ਰਿਕਟ ਦੇ ਜਨਰਲ ਮੈਨੇਜਰ ਵਸੀਮ ਖਾਨ ਨੇ ਕਿਹਾ, 'ਮੈਨੂੰ ਨਹੀਂ ਲੱਗਦਾ ਕਿ ਇਹ ਕਿਸੇ ਹੋਰ ਦੇਸ਼ ਵਿੱਚ ਹੋਵੇਗਾ ਜਾਂ ਨਹੀਂ। ਪਰ ਨਿਰਪੱਖ ਮੈਦਾਨ 'ਤੇ ਖੇਡੇ ਜਾਣ ਦੀ ਵੱਡੀ ਸੰਭਾਵਨਾ ਹੈ। ਮੈਨੂੰ ਨਹੀਂ ਲੱਗਦਾ ਕਿ ਵਿਸ਼ਵ ਕੱਪ 'ਚ ਪਾਕਿਸਤਾਨ ਆਪਣੇ ਮੈਚ ਭਾਰਤ 'ਚ ਖੇਡੇਗਾ। ਮੈਨੂੰ ਲੱਗਦਾ ਹੈ ਕਿ ਪਾਕਿਸਤਾਨ ਦੇ ਮੈਚ ਵੀ ਏਸ਼ੀਆ ਕੱਪ 'ਚ ਭਾਰਤ ਦੇ ਮੈਚਾਂ ਵਾਂਗ ਨਿਰਪੱਖ ਮੈਦਾਨ 'ਤੇ ਹੋਣਗੇ। ਇਸ ਦੌਰਾਨ ਆਈਸੀਸੀ ਦੇ ਇੱਕ ਅਧਿਕਾਰੀ ਨੇ ਕ੍ਰਿਕਬਜ਼ ਨਾਲ ਗੱਲਬਾਤ ਕਰਦਿਆਂ ਕਿਹਾ, "ਬੋਰਡ ਦੀ ਮੀਟਿੰਗ ਵਿੱਚ ਬੰਗਲਾਦੇਸ਼ ਬਾਰੇ ਬਿਲਕੁਲ ਵੀ ਚਰਚਾ ਨਹੀਂ ਕੀਤੀ ਗਈ ਅਤੇ ਵਿਸ਼ਵ ਕੱਪ ਦੇ ਸਾਰੇ ਮੈਚ ਭਾਰਤ ਵਿੱਚ ਕਰਵਾਉਣ 'ਤੇ ਜ਼ੋਰ ਦਿੱਤਾ ਗਿਆ ਸੀ।"
ਕਿਥੋਂ ਸ਼ੁਰੂ ਹੋਇਆ ਵਿਵਾਦ
ਦਰਅਸਲ, ਸਾਲ 2023 ਵਿੱਚ ਪਾਕਿਸਤਾਨ ਏਸ਼ੀਆ ਕੱਪ ਦੀ ਮੇਜ਼ਬਾਨੀ ਕਰੇਗਾ। ਭਾਰਤ ਪਹਿਲਾਂ ਹੀ ਸਪੱਸ਼ਟ ਕਰ ਚੁੱਕਾ ਹੈ ਕਿ ਉਹ ਖਿਡਾਰੀਆਂ ਦੀ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਆਪਣੀ ਟੀਮ ਪਾਕਿਸਤਾਨ ਨਹੀਂ ਭੇਜੇਗਾ। ਇਸ ਦੇ ਨਾਲ ਹੀ ਪੀਸੀਬੀ ਨੇ ਜਵਾਬੀ ਕਾਰਵਾਈ ਕਰਦਿਆਂ ਦਾਅਵਾ ਕੀਤਾ ਕਿ ਪਾਕਿਸਤਾਨ ਅਕਤੂਬਰ-ਨਵੰਬਰ ਵਿੱਚ ਭਾਰਤ ਵਿੱਚ ਹੋਣ ਵਾਲੇ ਵਿਸ਼ਵ ਕੱਪ ਦਾ ਬਾਈਕਾਟ ਕਰੇਗਾ। ਉਹ ਭਾਰਤ ਵਿੱਚ ਵੀ ਆਪਣੇ ਮੈਚ ਨਹੀਂ ਖੇਡੇਗਾ। ਹਾਲ ਹੀ 'ਚ ਆਈਸੀਸੀ ਦੀ ਬੈਠਕ 'ਚ ਇਹ ਤੈਅ ਹੋਇਆ ਸੀ ਕਿ ਭਾਰਤ ਏਸ਼ੀਆ ਕੱਪ ਖੇਡੇਗਾ ਪਰ ਪਾਕਿਸਤਾਨ ਨਹੀਂ ਜਾਵੇਗਾ। ਭਾਰਤ ਆਪਣੇ ਸਾਰੇ ਮੈਚ ਨਿਰਪੱਖ ਮੈਦਾਨ 'ਤੇ ਖੇਡੇਗਾ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)