(Source: ECI/ABP News)
T20 World Cup 2021: ਪਾਕਿਸਤਾਨ ਦੀ ਲਗਾਤਾਰ ਦੂਜੀ ਜਿੱਤ, ਰਾਊਫ਼ ਦੀ ਹਨ੍ਹੇਰੀ 'ਚ ਉੱਡਿਆ ਨਿਊਜ਼ੀਲੈਂਡ, 5 ਵਿਕਟਾਂ ਨਾਲ ਹਰਾਇਆ
ICC T20 WC 2021, PAK vs NZ: ਭਾਰਤ ਖ਼ਿਲਾਫ਼ ਪਹਿਲੇ ਮੈਚ 'ਚ ਅਜੇਤੂ ਅਰਧ ਸੈਂਕੜਾ ਜੜਨ ਵਾਲੇ ਰਿਜ਼ਵਾਨ ਇਕ ਵਾਰ ਫਿਰ ਤੋਂ ਚੰਗੀ ਫ਼ਾਰਮ 'ਚ ਨਜ਼ਰ ਆਏ। ਹਾਲਾਂਕਿ ਫ਼ਖਰ ਜ਼ਮਾਨ (11) ਨੂੰ ਬੱਲੇਬਾਜ਼ੀ ਕਰਨ 'ਚ ਦਿੱਕਤ ਆ ਰਹੀ ਸੀ।
![T20 World Cup 2021: ਪਾਕਿਸਤਾਨ ਦੀ ਲਗਾਤਾਰ ਦੂਜੀ ਜਿੱਤ, ਰਾਊਫ਼ ਦੀ ਹਨ੍ਹੇਰੀ 'ਚ ਉੱਡਿਆ ਨਿਊਜ਼ੀਲੈਂਡ, 5 ਵਿਕਟਾਂ ਨਾਲ ਹਰਾਇਆ ICC T20 WC 2021: Pakistan won the match by 5 wickets against New Zealand match 19 at Sharjah Cricket Stadium T20 World Cup 2021: ਪਾਕਿਸਤਾਨ ਦੀ ਲਗਾਤਾਰ ਦੂਜੀ ਜਿੱਤ, ਰਾਊਫ਼ ਦੀ ਹਨ੍ਹੇਰੀ 'ਚ ਉੱਡਿਆ ਨਿਊਜ਼ੀਲੈਂਡ, 5 ਵਿਕਟਾਂ ਨਾਲ ਹਰਾਇਆ](https://feeds.abplive.com/onecms/images/uploaded-images/2021/10/27/a9aa04404236d7b33b8c575f807fbaee_original.jpg?impolicy=abp_cdn&imwidth=1200&height=675)
Pakistan vs New Zealand Highlights: ਤੇਜ਼ ਗੇਂਦਬਾਜ਼ ਹੈਰਿਸ ਰਾਊਫ਼ (Haris Rauf) ਦੇ ਕਰੀਅਰ ਦੀ ਸਰਬੋਤਮ ਗੇਂਦਬਾਜ਼ੀ ਦੀ ਮਦਦ ਨਾਲ ਪਾਕਿਸਤਾਨ ਨੇ ਮੰਗਲਵਾਰ ਨੂੰ ਆਈਸੀਸੀ ਟੀ-20 ਵਿਸ਼ਵ ਕੱਪ ਦੇ ਸੁਪਰ-12 ਸਟੇਜ਼ ਦੇ ਗਰੁੱਪ-2 'ਚ ਨਿਊਜ਼ੀਲੈਂਡ ਨੂੰ 5 ਵਿਕਟਾਂ ਨਾਲ ਹਰਾ ਕੇ ਲਗਾਤਾਰ ਦੂਜੀ ਜਿੱਤ ਦਰਜ ਕੀਤੀ।
ਨਿਊਜ਼ੀਲੈਂਡ ਦੇ 135 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਪਾਕਿਸਤਾਨ ਨੇ 8 ਗੇਂਦਾਂ ਬਾਕੀ ਰਹਿੰਦਿਆਂ 5 ਵਿਕਟਾਂ ਗੁਆ ਕੇ 135 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ। ਸਲਾਮੀ ਬੱਲੇਬਾਜ਼ ਮੁਹੰਮਦ ਰਿਜ਼ਵਾਨ (33), ਅਨੁਭਵੀ ਸ਼ੋਏਬ ਮਲਿਕ (20 ਗੇਂਦਾਂ 'ਚ ਅਜੇਤੂ 26 ਦੌੜਾਂ) ਅਤੇ ਆਸਿਫ਼ ਅਲੀ (12 ਗੇਂਦਾਂ 'ਚ ਅਜੇਤੂ 27 ਦੌੜਾਂ) ਨੇ ਟੀਮ ਨੂੰ ਟੀਚੇ ਤਕ ਲਿਜਾਣ 'ਚ ਅਹਿਮ ਭੂਮਿਕਾ ਨਿਭਾਈ।
ਮਲਿਕ ਤੇ ਆਸਿਫ਼ ਨੇ ਮੁਸ਼ਕਲ ਹਾਲਾਤਾਂ 'ਚ 3.5 ਓਵਰਾਂ ਵਿੱਚ 48 ਦੌੜਾਂ ਦੀ ਅਜੇਤੂ ਭਾਈਵਾਲੀ ਕੀਤੀ। ਆਸਿਫ਼ ਨੇ ਆਪਣੀ ਪਾਰੀ 'ਚ 1 ਚੌਕਾ ਤੇ 3 ਛੱਕੇ ਜੜੇ, ਜਦਕਿ ਮਲਿਕ ਨੇ 2 ਚੌਕੇ ਤੇ 1 ਛੱਕਾ ਲਾਇਆ। ਰਾਊਫ਼ (22 ਦੌੜਾਂ 'ਤੇ 4 ਵਿਕਟਾਂ) ਦੀ ਤੂਫਾਨੀ ਗੇਂਦਬਾਜ਼ੀ ਦੇ ਸਾਹਮਣੇ ਨਿਊਜ਼ੀਲੈਂਡ ਦੀ ਟੀਮ 8 ਵਿਕਟਾਂ 'ਤੇ 134 ਦੌੜਾਂ ਹੀ ਬਣਾ ਸਕੀ। ਸਪਿੰਨਰ ਇਮਾਦ ਵਸੀਮ (24 ਦੌੜਾਂ ਦੇ ਕੇ 1 ਵਿਕਟ) ਅਤੇ ਮੁਹੰਮਦ ਹਫੀਜ਼ (16 ਦੌੜਾਂ ਦੇ ਕੇ 1 ਵਿਕਟ) ਅਤੇ ਤੇਜ਼ ਗੇਂਦਬਾਜ਼ ਸ਼ਾਹੀਨ ਸ਼ਾਹ ਅਫ਼ਰੀਦੀ (21 ਦੌੜਾਂ ਦੇ ਕੇ 1 ਵਿਕਟ) ਨੇ ਵੀ ਰਾਊਫ਼ ਦਾ ਚੰਗਾ ਸਾਥ ਦਿੱਤਾ।
ਇਸ ਦੇ ਨਾਲ ਹੀ ਨਿਊਜ਼ੀਲੈਂਡ ਨੇ ਨਿਯਮਿਤ ਅੰਤਰਾਲ 'ਤੇ ਵਿਕਟਾਂ ਗੁਆ ਦਿੱਤੀਆਂ ਅਤੇ ਉਸ ਦਾ ਕੋਈ ਵੀ ਬੱਲੇਬਾਜ਼ ਪਿੱਚ 'ਤੇ ਜ਼ਿਆਦਾ ਤੇਰ ਤਕ ਟਿਕ ਨਾ ਸਕਿਆ। ਟੀਮ ਵੱਲੋਂ ਸਲਾਮੀ ਬੱਲੇਬਾਜ਼ ਡੇਰਿਲ ਮਿਸ਼ੇਲ ਅਤੇ ਡੇਵੋਨ ਕੋਨਵੇ ਨੇ 27-27 ਦੌੜਾਂ ਬਣਾਈਆਂ, ਜਦਕਿ ਕਪਤਾਨ ਕੇਨ ਵਿਲੀਅਮਸਨ ਨੇ 25 ਦੌੜਾਂ ਦਾ ਯੋਗਦਾਨ ਦਿੱਤਾ। ਇਸ ਦੇ ਨਾਲ ਹੀ ਪਾਕਿਸਤਾਨ ਦੀ ਸ਼ੁਰੂਆਤ ਹੌਲੀ ਰਹੀ। ਟੀਮ ਨੇ ਪਾਵਰ ਪਲੇਅ 'ਚ 30 ਦੌੜਾਂ ਬਣਾਈਆਂ ਅਤੇ ਕਪਤਾਨ ਬਾਬਰ ਆਜ਼ਮ (09) ਦੀ ਵਿਕਟ ਗੁਆ ਦਿੱਤੀ, ਜਿਨ੍ਹਾਂ ਨੂੰ ਟਿਮ ਸਾਊਥੀ ਨੇ ਬੋਲਡ ਆਊਟ ਕੀਤਾ।
ਭਾਰਤ ਖ਼ਿਲਾਫ਼ ਪਹਿਲੇ ਮੈਚ 'ਚ ਅਜੇਤੂ ਅਰਧ ਸੈਂਕੜਾ ਜੜਨ ਵਾਲੇ ਰਿਜ਼ਵਾਨ ਇਕ ਵਾਰ ਫਿਰ ਤੋਂ ਚੰਗੀ ਫ਼ਾਰਮ 'ਚ ਨਜ਼ਰ ਆਏ। ਹਾਲਾਂਕਿ ਫ਼ਖਰ ਜ਼ਮਾਨ (11) ਨੂੰ ਬੱਲੇਬਾਜ਼ੀ ਕਰਨ 'ਚ ਦਿੱਕਤ ਆ ਰਹੀ ਸੀ। ਉਨ੍ਹਾਂ ਨੂੰ ਈਸ਼ ਸੋਢੀ (28 ਦੌੜਾਂ ਦੇ ਕੇ 2 ਵਿਕਟਾਂ) 'ਤੇ ਛੱਕਾ ਲਗਾ ਕੇ ਦਬਾਅ ਨੂੰ ਘੱਟ ਕਰਨ ਦੀ ਕੋਸ਼ਿਸ਼ ਕੀਤੀ, ਪਰ ਇਸੇ ਲੈੱਗ ਸਪਿਨਰ ਦੀ ਗੇਂਦ 'ਤੇ ਉਹ ਕੈਚ ਆਊਟ ਹੋ ਗਏ। ਹਫੀਜ਼ (11) ਨੇ 10ਵੇਂ ਓਵਰ 'ਚ ਪਹਿਲੀ ਹੀ ਗੇਂਦ 'ਤੇ ਜੇਮਸ ਨੀਸ਼ਾਮ ਦੀ ਗੇਂਦ 'ਤੇ ਛੱਕਾ ਜੜ ਕੇ ਟੀਮ ਦੇ ਸਕੋਰ ਨੂੰ 50 ਦੌੜਾਂ ਦੇ ਪਾਰ ਪਹੁੰਚਾ ਦਿੱਤਾ, ਪਰ ਖੱਬੇ ਹੱਥ ਦੇ ਸਪਿਨਰ ਮਿਸ਼ੇਲ ਸੈਂਟਨਰ (33 ਦੌੜਾਂ 'ਤੇ 1 ਵਿਕਟ) ਨੇ ਅਗਲੀ ਗੇਂਦ 'ਤੇ ਕੋਨਵੇ ਨੇ ਉਨ੍ਹਾਂ ਦਾ ਸ਼ਾਨਦਾਰ ਕੈਚ ਲੈ ਲਿਆ।
ਪਾਕਿਸਤਾਨ ਨੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ
ਇਸ ਤੋਂ ਪਹਿਲਾਂ ਪਾਕਿਸਤਾਨ ਨੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ, ਜਿਸ ਤੋਂ ਬਾਅਦ ਮਾਰਟਿਨ ਗੁਪਟਿਲ (17) ਅਤੇ ਮਿਸ਼ੇਲ (27) ਨੇ ਪਹਿਲੀ ਵਾਰ ਕਿਸੇ ਵੀ ਫਾਰਮੈਟ 'ਚ ਪਾਰੀ ਦੀ ਸ਼ੁਰੂਆਤ ਕਰਦਿਆਂ ਨਿਊਜ਼ੀਲੈਂਡ ਨੂੰ ਵਧੀਆ ਸ਼ੁਰੂਆਤ ਦਿੱਤੀ। ਗੁਪਟਿਲ ਨੇ ਖੱਬੇ ਹੱਥ ਦੇ ਸਪਿਨਰ ਇਮਾਦ ਵਸੀਮ 'ਤੇ ਲਗਾਤਾਰ ਓਵਰਾਂ 'ਚ ਚੌਕੇ ਲਗਾਏ। ਮਿਸ਼ੇਲ ਨੇ ਹਸਨ ਅਲੀ ਦਾ ਛੱਕਾ ਲਗਾ ਕੇ ਸਵਾਗਤ ਕੀਤਾ ਪਰ ਰਾਊਫ਼ ਨੇ ਗੁਪਟਿਲ ਨੂੰ ਬੋਲਡ ਕੀਤਾ।
ਪਾਵਰ ਪਲੇਅ 'ਚ ਨਿਊਜ਼ੀਲੈਂਡ ਨੇ 1 ਵਿਕਟ 'ਤੇ 42 ਦੌੜਾਂ ਬਣਾਈਆਂ। ਮਿਸ਼ੇਲ ਨੇ ਵਸੀਮ ਦੀ ਗੇਂਦ 'ਤੇ ਆਪਣਾ ਦੂਜਾ ਛੱਕਾ ਜੜਦੇ ਹੋਏ 9ਵੇਂ ਓਵਰ 'ਚ ਟੀਮ ਦੀਆਂ ਦੌੜਾਂ ਨੂੰ 50 ਤੋਂ ਪਾਰ ਪਹੁੰਚਾਇਆ, ਪਰ ਅਗਲੀ ਗੇਂਦ 'ਤੇ ਉਹੀ ਸ਼ਾਟ ਦੁਹਰਾਉਣ ਦੀ ਕੋਸ਼ਿਸ਼ 'ਚ ਉਹ ਲੌਂਗ ਆਨ 'ਤੇ ਫ਼ਖਰ ਜ਼ਮਾਨ ਦੇ ਹੱਥੋਂ ਕੈਚ ਹੋ ਗਿਆ। ਉਸ ਨੇ 20 ਗੇਂਦਾਂ ਦਾ ਸਾਹਮਣਾ ਕਰਦੇ ਹੋਏ 2 ਛੱਕੇ ਅਤੇ 1 ਚੌਕਾ ਲਗਾਇਆ।
ਇਹ ਵੀ ਪੜ੍ਹੋ: Woman Weight Loss: ਫੇਸਬੁੱਕ ਇੰਸਟਾਗ੍ਰਾਮ ਅਕਾਊਂਟ ਡਿਲੀਟ ਕਰ ਔਰਤ ਨੇ ਘਟਾਇਆ 31 ਕਿਲੋ ਭਾਰ, ਜਾਣੋ ਕਿਵੇਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)