Woman Weight Loss: ਫੇਸਬੁੱਕ ਇੰਸਟਾਗ੍ਰਾਮ ਅਕਾਊਂਟ ਡਿਲੀਟ ਕਰ ਔਰਤ ਨੇ ਘਟਾਇਆ 31 ਕਿਲੋ ਭਾਰ, ਜਾਣੋ ਕਿਵੇਂ
Brenda ਪਿਛਲੇ ਕਈ ਸਾਲਾਂ ਤੋਂ ਆਪਣਾ ਭਾਰ ਘਟਾਉਣਾ ਚਾਹੁੰਦੀ ਸੀ। ਹਰ ਤਰ੍ਹਾਂ ਦੀ ਡਾਈਟ ਅਤੇ ਕਈ ਤਕਨੀਕਾਂ ਅਪਣਾਉਣ ਤੋਂ ਬਾਅਦ ਵੀ ਉਹ ਅਜਿਹਾ ਨਹੀਂ ਕਰ ਪਾ ਰਹੀ ਸੀ।
![Woman Weight Loss: ਫੇਸਬੁੱਕ ਇੰਸਟਾਗ੍ਰਾਮ ਅਕਾਊਂਟ ਡਿਲੀਟ ਕਰ ਔਰਤ ਨੇ ਘਟਾਇਆ 31 ਕਿਲੋ ਭਾਰ, ਜਾਣੋ ਕਿਵੇਂ Woman lost 31 kg just by deleting facebook instagram account know how sankri Woman Weight Loss: ਫੇਸਬੁੱਕ ਇੰਸਟਾਗ੍ਰਾਮ ਅਕਾਊਂਟ ਡਿਲੀਟ ਕਰ ਔਰਤ ਨੇ ਘਟਾਇਆ 31 ਕਿਲੋ ਭਾਰ, ਜਾਣੋ ਕਿਵੇਂ](https://feeds.abplive.com/onecms/images/uploaded-images/2021/10/27/a2efe3a80cd1af1cd659b9189408b4bb_original.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਅੱਜ ਦੇ ਸਮੇਂ ਵਿੱਚ ਲੋਕ ਬਹੁਤ ਸਮਾਜਿਕ ਹੋ ਗਏ ਹਨ। ਇੱਥੇ ਸਮਾਜਿਕ ਦਾ ਮਤਲਬ ਇਹ ਨਹੀਂ ਕਿ ਲੋਕ ਬਾਹਰ ਜਾ ਕੇ ਦੂਜਿਆਂ ਨੂੰ ਮਿਲਦੇ ਹਨ। ਅੱਜ ਦੇ ਸਮੇਂ ਵਿੱਚ ਸਮਾਜਿਕ ਦਾ ਮਤਲਬ ਹੈ ਆਪਣੇ ਮੋਬਾਈਲ ਤੋਂ ਸੋਸ਼ਲ ਮੀਡੀਆ 'ਤੇ ਐਕਟਿਵ ਰਹਿਣਾ। ਲੋਕ ਆਪਣਾ ਜ਼ਿਆਦਾਤਰ ਸਮਾਂ ਇਨ੍ਹਾਂ ਪਲੇਟਫਾਰਮਾਂ 'ਤੇ ਬਿਤਾਉਂਦੇ ਹਨ। ਜਿੱਥੇ ਇਨ੍ਹਾਂ ਨੂੰ ਬਣਾਉਣ ਦਾ ਮਕਸਦ ਮਨੋਰੰਜਨ ਅਤੇ ਸਮਾਂ ਪਾਸ ਕਰਨਾ ਸੀ, ਉੱਥੇ ਅੱਜ ਦੇ ਸਮੇਂ ਵਿੱਚ ਇਨ੍ਹਾਂ ਥਾਵਾਂ 'ਤੇ ਸਮੇਂ ਦੀ ਬਰਬਾਦੀ ਜ਼ਿਆਦਾ ਹੁੰਦੀ ਹੈ।
ਅਜਿਹੇ 'ਚ ਉੱਤਰੀ ਲੰਡਨ ਦੀ ਰਹਿਣ ਵਾਲੀ ਬ੍ਰੈਂਡਾ ਨੇ ਆਪਣਾ ਸੋਸ਼ਲ ਮੀਡੀਆ ਅਕਾਊਂਟ (Loose Weight Deleting Social Media Account) ਡਿਲੀਟ ਕਰ ਦਿੱਤਾ ਅਤੇ ਬਾਕੀ ਬਚਿਆ ਸਮਾਂ ਆਪਣੀ ਫਿਟਨੈੱਸ ਰੁਟੀਨ 'ਚ ਲਗਾ ਦਿੱਤਾ। ਨਤੀਜੇ ਵਜੋਂ ਉਸਨੇ ਸਿਰਫ ਇੱਕ ਸਾਲ ਵਿੱਚ 31 ਕਿਲੋ ਤੋਂ ਵੱਧ ਭਾਰ ਘਟਾਇਆ।
ਦੱਸ ਦਈਏ ਕਿ Brenda ਪਿਛਲੇ ਕਈ ਸਾਲਾਂ ਤੋਂ ਆਪਣਾ ਭਾਰ ਘਟਾਉਣਾ ਚਾਹੁੰਦੀ ਸੀ। ਹਰ ਤਰ੍ਹਾਂ ਦੀ ਡਾਈਟ ਅਤੇ ਕਈ ਤਕਨੀਕਾਂ ਅਪਣਾਉਣ ਤੋਂ ਬਾਅਦ ਵੀ ਉਹ ਅਜਿਹਾ ਨਹੀਂ ਕਰ ਪਾ ਰਹੀ ਸੀ। ਪਰ ਹੁਣ ਬ੍ਰੈਂਡਾ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਆਪਣੇ ਮੋਬਾਈਲ ਤੋਂ ਦੋ ਐਪਸ, ਫੇਸਬੁੱਕ ਅਤੇ ਇੰਸਟਾਗ੍ਰਾਮ ਨੂੰ ਡਿਲੀਟ ਕਰਨ ਤੋਂ ਬਾਅਦ ਹੀ ਇੱਕ ਸਾਲ ਵਿੱਚ 31 ਕਿੱਲੋ ਤੋਂ ਵੱਧ ਭਾਰ ਘਟਾਇਆ ਹੈ।
ਬ੍ਰੈਂਡਾ ਦੇ ਮੁਤਾਬਕ, ਉਹ ਹਮੇਸ਼ਾ ਮੋਟੀ ਸੀ। ਪਰ 2016 ਤੋਂ 2019 ਦਰਮਿਆਨ ਖਾਣ-ਪੀਣ 'ਚ ਲਾਪਰਵਾਹੀ ਕਾਰਨ ਉਸ ਨੇ ਆਪਣਾ ਭਾਰ ਕਾਫੀ ਵਧਾ ਲਿਆ ਸੀ। ਪਿਛਲੇ ਸਾਲ ਲੌਕਡਾਊਨ ਦੌਰਾਨ ਉਸ ਦਾ ਭਾਰ ਕਈ ਕਿੱਲੋ ਵਧ ਗਿਆ। ਬ੍ਰੈਂਡਾ ਨੇ ਇਸ ਸਭ ਲਈ ਸੋਸ਼ਲ ਮੀਡੀਆ ਨੂੰ ਜ਼ਿੰਮੇਵਾਰ ਠਹਿਰਾਇਆ। ਉਸ ਨੇ ਕਿਹਾ ਕਿ ਉਹ ਆਨਲਾਈਨ ਪੋਸਟਾਂ ਅਤੇ ਸਿਹਤਮੰਦ ਰਹਿਣ ਦੇ ਤਰੀਕੇ ਦੇਖਦੀ ਸੀ। ਉਨ੍ਹਾਂ ਨੂੰ ਦੇਖ ਕੇ ਉਹ ਹੋਰ ਉਦਾਸ ਹੋ ਰਹੀ ਸੀ। ਇਸ ਤੋਂ ਪਰੇਸ਼ਾਨ ਹੋ ਕੇ Brenda ਨੇ ਆਪਣਾ ਅਕਾਊਂਟ ਡਿਲੀਟ ਕਰ ਦਿੱਤਾ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)