ICC T20 World Cup 2021: ਸਕਾਟਲੈਂਡ 'ਤੇ ਭਾਰਤ ਦੀ ਵੱਡੀ ਜਿੱਤ ਤੋਂ ਬਾਅਦ ਕੀ ਹੈ ਸੈਮੀਫਾਈਨਲ ਦਾ ਗਣਿਤ, ਜਾਣੋ ਕੀ ਹੋਇਆ ਬਦਲਾਅ
India qualify for Semi-Final: ਭਾਰਤੀ ਟੀਮ ਨੇ ਸ਼ੁੱਕਰਵਾਰ ਰਾਤ ਸਕਾਟਲੈਂਡ ਵਿਰੁੱਧ ਸ਼ਾਨਦਾਰ ਜਿੱਤ ਨਾਲ ਟੀ-20 ਵਿਸ਼ਵ ਕੱਪ 2021 ਦੇ ਸੈਮੀਫਾਈਨਲ 'ਚ ਪਹੁੰਚਣ ਦੀਆਂ ਆਪਣੀਆਂ ਉਮੀਦਾਂ ਨੂੰ ਕਾਇਮ ਰੱਖਿਆ। ਜਾਣੋ ਇਸ ਦੀ ਤਾਜ਼ਾ ਸਥਿਤੀ ਕੀ ਹੈ।
T20 World Cup 2021 Semi-Finals: ਭਾਰਤੀ ਕ੍ਰਿਕਟ ਟੀਮ ਨੇ ਸ਼ੁੱਕਰਵਾਰ ਨੂੰ ਉਹੀ ਕੀਤਾ ਜਿਸਦੀ ਉਨ੍ਹਾਂ ਤੋਂ ਉਮੀਦ ਸੀ। ਭਾਰਤ ਦਾ ਮੁਕਾਬਲਾ ਸਕਾਟਲੈਂਡ ਨਾਲ ਸੀ ਅਤੇ ਹਰ ਪੱਖੋਂ ਭਾਰਤੀ ਟੀਮ ਦਾ ਹੱਥ ਸੀ, ਪਰ ਇੱਥੇ ਮਹੱਤਵਪੂਰਨ ਗੱਲ ਇਹ ਸੀ ਕਿ ਟੀਮ ਇੰਡੀਆ ਜਿੱਤ ਦਰਜ ਕਰੇ ਅਤੇ ਉਹ ਵੀ ਸ਼ਾਨਦਾਰ ਅੰਦਾਜ਼ ਨਾਲ। ਬਰਥਡੇਅ ਬੁਆਏ ਦੇ ਕਪਤਾਨ ਵਿਰਾਟ ਕੋਹਲੀ ਦੀ ਅਗਵਾਈ ਵਿੱਚ ਭਾਰਤ ਨੇ ਉਸ ਰਫ਼ਤਾਰ ਨਾਲ ਮੈਚ ਜਿੱਤਿਆ ਜਿਸ ਦੀ ਲੋੜ ਸੀ। ਭਾਰਤ ਨੇ ਪਹਿਲਾਂ ਸਕਾਟਲੈਂਡ ਨੂੰ 85 ਦੌੜਾਂ 'ਤੇ ਆਊਟ ਕੀਤਾ ਅਤੇ ਫਿਰ 8 ਵਿਕਟਾਂ ਨਾਲ ਜਿੱਤ ਦਰਜ ਕਰਕੇ ਆਪਣੀ ਨੈੱਟ ਰਨ ਰੇਟ (NRR) 'ਚ ਨਵੀਂ ਪੁਲਾੰਘ ਮਾਰੀ। ਹੁਣ ਜਾਣੋ ਸੈਮੀਫਾਈਨਲ 'ਚ ਜਾਣ ਲਈ ਗਣਿਤ ਕੀ ਕਹਿੰਦਾ ਹੈ।
ਦੁਬਈ 'ਚ ਖੇਡੇ ਗਏ ਟੀ-20 ਵਿਸ਼ਵ ਕੱਪ ਦੇ ਸੁਪਰ-12 ਦੌਰ ਦੇ ਮੈਚ 'ਚ ਟੀਮ ਇੰਡੀਆ ਨੇ ਸਕਾਟਲੈਂਡ ਨੂੰ ਹਰਾਇਆ। ਸਕਾਟਲੈਂਡ ਦੇ 85 ਦੌੜਾਂ 'ਤੇ ਆਊਟ ਹੋਣ ਤੋਂ ਬਾਅਦ ਭਾਰਤ ਦੇ ਸਾਹਮਣੇ ਇੱਕ ਅੰਕੜਾ ਖੜ੍ਹਾ ਹੋ ਗਿਆ। ਜੇਕਰ ਭਾਰਤ ਦੀ ਰਨ ਰੇਟ ਅਫਗਾਨਿਸਤਾਨ ਨਾਲੋਂ ਬਿਹਤਰ ਹੁੰਦੀ ਤਾਂ ਉਸ ਨੂੰ ਇਹ ਟੀਚਾ 43 ਗੇਂਦਾਂ ਦੇ ਅੰਦਰ ਹੀ ਹਾਸਲ ਕਰ ਲੈਣਾ ਸੀ। ਟੀਮ ਇੰਡੀਆ ਨੇ ਉਸ ਤੋਂ ਵੀ ਵਧੀਆ ਪ੍ਰਦਰਸ਼ਨ ਕੀਤਾ। ਭਾਰਤ ਨੇ ਸਿਰਫ਼ 6.3 ਓਵਰਾਂ ਯਾਨੀ 39 ਗੇਂਦਾਂ ਵਿੱਚ ਟੀਚਾ ਹਾਸਲ ਕਰ ਲਿਆ। ਇਸ ਦੌਰਾਨ ਭਾਰਤ ਨੇ ਸਿਰਫ਼ ਦੋ ਵਿਕਟਾਂ ਗੁਆਈਆਂ। ਰੋਹਿਤ ਸ਼ਰਮਾ 30 ਦੌੜਾਂ ਬਣਾ ਕੇ ਆਊਟ ਹੋ ਗਏ ਜਦਕਿ ਲੋਕੇਸ਼ ਰਾਹੁਲ 18 ਗੇਂਦਾਂ 'ਚ ਅਰਧ ਸੈਂਕੜਾ ਬਣਾ ਕੇ ਆਊਟ ਹੋ ਗਏ।
ਇਹ ਵੀ ਪੜ੍ਹੋ: Sukhbir Badal: ਟਾਈਟਲਰ ਦੀ ਨਿਯੁਕਤੀ 'ਤੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਨੇ ਚੰਨੀ 'ਤੇ ਫਿਰ ਚੁੱਕੇ ਸਵਾਲ, ਕਾਂਗਰਸ ਤੋਂ ਮੰਗਿਆ ਸਪੱਸ਼ਟੀਕਰਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: