Vijay Hazare Trophy: ਆਈਪੀਐਲ ਤੋਂ ਪਹਿਲਾਂ ਹੀ ਸ਼ਾਹਰਦੁਲ ਠਾਕੁਰ ਨੇ ਕੀਤਾ ਇਹ ਕਾਰਨਾਮਾ, ਜਾਣ ਕੇ ਹੋ ਜਾਓਗੇ ਹੈਰਾਨ
ਆਈਪੀਐਲ ਤੋਂ ਪਹਿਲਾਂ ਸ਼ਾਹਰਦੁਲ ਠਾਕੁਰ ਨੇ 57 ਗੇਂਦਾਂ 'ਤੇ ਮਹਿਜ਼ ਛੇ ਚੌਕਿਆਂ ਤੇ ਛੇ ਛੱਕਿਆਂ ਦੀ ਮਦਦ ਨਾਲ 92 ਦੌੜਾਂ ਦੀ ਸ਼ਾਨਦਾਰੀ ਪਾਰੀ ਖੇਡੀ ਇਸ ਦੇ ਨਾਲ ਹੀ ਸੂਰਿਆ ਯਾਦਵ ਨੇ 75 ਗੇਂਦਾਂ 'ਚ 15 ਚੌਕਿਆਂ ਤੇ ਛੇ ਛੱਕਿਆਂ ਦੀ ਮਦਦ ਨਾਲ 91 ਤੇ ਆਦਿਤੀਆ ਨੇ 98 ਗੇਂਦਾਂ 'ਤੇ 83 ਦੌੜਾਂ ਦੀ ਪਾਰੀ ਖੇਡੀ।
ਨਵੀਂ ਦਿੱਲੀ: IPL ਤੋਂ ਠੀਕ ਪਹਿਸਾਂ ਚੇਨਈ ਸੁਪਰਕਿੰਗਸ ਦੇ ਆਲਰਾਊਂਡਰ ਤੇ ਹਾਲ ਹੀ ਦੇ ਵਿਜੇ ਹਜ਼ਾਰੇ ਟਰਾਫੀ (Vijay Hazare Trophy ) 'ਚ ਮੁੰਬਈ ਵੱਲੋਂ ਖੇਜ ਰਹੇ ਸ਼ਾਹਰਦੁਲ ਠਾਕੁਰ (Shardul Thakur) ਨੇ ਧਮਾਕੇਦਾਰ ਪਾਰੀ ਖੇਡ ਲੋਕਾਂ ਦਾ ਦਿਲ ਜਿੱਤ ਲਿਆ ਹੈ। ਦੱਸ ਦਈਏ ਕਿ ਸ਼ਾਹਰਦੁਲ ਨੇ ਮਾਨਸਿੰਘ ਸਟੇਡੀਅਮ 'ਚ ਖੇਡੀ ਜਾ ਰਹੀ ਵਿਜੇ ਹਜ਼ਾਰੇ ਟਰਾਫੀ ਦੇ ਐਲੀਟ ਗਰੁੱਪ ਡੀ ਦੇ ਮੁਕਾਬਲੇ 'ਚ 57 ਗੇਂਦਾਂ 'ਤੇ ਸ਼ਾਨਦਾਰ 92 ਦੌੜਾਂ ਬਣਾ ਆਪਣੀ ਟੀਮ ਨੂੰ ਜਿੱਤਵਾਇਆ।
ਦੱਸ ਦਈਏ ਇਸ ਦੌਰਾਨ ਸ਼ਾਹਰਦੁਲ ਨੇ 57 ਗੇਂਦਾਂ 'ਤੇ ਛੇ ਚੌਕਿਆਂ ਅਤੇ ਛੇ ਛੱਕਿਆਂ ਦੀ ਮਦਦ ਨਾਲ 92 ਦੌੜਾਂ ਬਣਾਇਆਂ। ਇਸ ਦੇ ਨਾਲ ਹੀ ਸੂਰਿਆ ਯਾਦਵ ਨੇ 75 ਗੇਂਦਾਂ 'ਚ 15 ਚੌਕਿਆਂ ਤੇ ਛੇ ਛੱਕਿਆਂ ਦੀ ਮਦਦ ਨਾਲ 91 ਤੇ ਆਦਿਤੀਆ ਨੇ 98 ਗੇਂਦਾਂ 'ਤੇ 83 ਦੌੜਾਂ ਦੀ ਪਾਰੀ ਖੇਡੀ। ਇਨ੍ਹਾਂ ਨੌਜਵਾਨ ਖਿਡਾਰੀਆਂ ਦੀ ਮਦਦ ਨਾਲ ਮੁੰਬਈ ਨੇ 50 ਓਰਵਾਂ 'ਚ ਨੌ ਵਿਕਟਾਂ 'ਤੇ 321 ਦੌੜਾਂ ਬਣਾਇਆਂ। ਮੁੰਬਈ ਨੇ ਟਾਸ ਜਿੱਤ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਕੀਤਾ ਸੀ।
ਟੀਚੇ ਦਾ ਪਿੱਛਾ ਕਰਦਿਆਂ ਹਿਮਾਚਲ ਪ੍ਰਦੇਸ਼ ਦੀ ਪਾਰੀ 24.1 ਓਵਰਾਂ ਵਿੱਚ 121 ਦੌੜਾਂ ‘ਤੇ ਢਹਿ ਗਈ। ਮੁੰਬਈ ਦੀ ਇਹ ਲਗਾਤਾਰ 5ਵੀਂ ਜਿੱਤ ਹੈ ਤੇ 20 ਅੰਕਾਂ ਨਾਲ ਗਰੁੱਪ ਡੀ 'ਚ ਪਹਿਲੇ ਸਥਾਨ 'ਤੇ ਕਾਇਮ ਹੈ। ਦੱਸ ਦਈਏ ਕਿ ਮੁੰਬਈ ਵੱਲੋਂ ਪ੍ਰਸ਼ਾਂਤ ਸੋਲੰਕੀ ਨੇ ਚਾਰ, ਸ਼ਮਸ ਮੁਲਾਨੀ ਨੇ ਤਿੰਨ ਵਿਕਟ, ਧਵਲ ਕੁਲਕਰਨੀ ਨੇ ਦੋ ਤੇ ਮੋਹਿਤ ਅਵਸਥੀ ਨੇ ਇੱਕ ਵਿਕਟ ਹਾਸਲ ਕੀਤੀ। ਹਿਮਾਚਲ ਪ੍ਰਦੇਸ਼ ਤੋਂ ਕਪਤਾਨ ਰਿਸ਼ੀ ਧਵਨ ਨੇ ਚਾਰ, ਪੰਕਜ ਜੈਸਵਾਲ ਨੇ ਤਿੰਨ, ਵੈਭਵ ਅਰੋੜਾ ਨੇ ਇੱਕ ਵਿਕਟ ਤੇ ਮਯੰਕ ਨੇ ਇੱਕ ਵਿਕਟ ਆਪਣੇ ਖਾਤੇ 'ਚ ਪਾਈ।
ਇਹ ਵੀ ਪੜ੍ਹੋ: NTA UGC NET 2021: UGC NET ਲਈ ਅਰਜ਼ੀ ਦੇਣ ਦਾ ਆਖ਼ਰੀ ਦਿਨ ਅੱਜ, ਜਾਣੋ ਪ੍ਰੀਖਿਆ ਦੀ ਤਾਰੀਖ ਤੇ ਹੋਰ ਜ਼ਰੂਰੀ ਗੱਲਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904