IND A Vs PAK A: ਭਾਰਤ ਨੇ ਪਾਕਿਸਤਾਨ ਨੂੰ 8 ਵਿਕਟਾਂ ਨਾਲ ਹਰਾਇਆ, ਸਾਈ ਸੁਦਰਸ਼ਨ ਨੇ ਖੇਡੀ 104 ਦੌੜਾਂ ਦੀ ਮੈਚ ਵਿਨਿੰਗ ਪਾਰੀ
India vs Pakistan: ਐਮਰਜਿੰਗ ਏਸ਼ੀਆ ਕੱਪ 'ਚ ਭਾਰਤੀ ਟੀਮ ਨੇ ਪਾਕਿਸਤਾਨ ਨੂੰ 8 ਵਿਕਟਾਂ ਨਾਲ ਹਰਾ ਕੇ ਆਪਣੀ ਜੇਤੂ ਮੁਹਿੰਮ ਜਾਰੀ ਰੱਖੀ ਹੈ। ਭਾਰਤ ਨੇ 206 ਦੌੜਾਂ ਦਾ ਟੀਚਾ 36.4 ਓਵਰਾਂ ਵਿੱਚ ਹਾਸਲ ਕਰ ਲਿਆ।
India A vs Pakistan A, Emerging Teams Asia Cup: ਐਮਰਜਿੰਗ ਏਸ਼ੀਆ ਕੱਪ 2023 'ਚ ਭਾਰਤੀ ਟੀਮ ਨੇ ਆਪਣੀ ਜੇਤੂ ਮੁਹਿੰਮ ਨੂੰ ਜਾਰੀ ਰੱਖਦੇ ਹੋਏ ਪਾਕਿਸਤਾਨ-ਏ ਟੀਮ ਨੂੰ 8 ਵਿਕਟਾਂ ਨਾਲ ਹਰਾ ਕੇ ਇਕਤਰਫਾ ਜਿੱਤ ਦਰਜ ਕੀਤੀ। ਕੋਲੰਬੋ ਦੇ ਆਰ ਪ੍ਰੇਮਦਾਸਾ ਸਟੇਡੀਅਮ 'ਚ ਖੇਡੇ ਗਏ ਇਸ ਮੈਚ 'ਚ ਭਾਰਤ-ਏ ਟੀਮ ਦੇ ਸਾਹਮਣੇ 206 ਦੌੜਾਂ ਦਾ ਟੀਚਾ ਸੀ, ਜਿਸ ਨੂੰ ਟੀਮ ਨੇ ਸਾਈ ਸੁਦਰਸ਼ਨ ਦੀ 104 ਦੌੜਾਂ ਦੀ ਸ਼ਾਨਦਾਰ ਪਾਰੀ ਦੇ ਦਮ 'ਤੇ ਆਸਾਨੀ ਨਾਲ ਹਾਸਲ ਕਰ ਲਿਆ। ਹੁਣ ਭਾਰਤੀ ਟੀਮ 21 ਜੁਲਾਈ ਨੂੰ ਬੰਗਲਾਦੇਸ਼-ਏ ਟੀਮ ਨਾਲ ਸੈਮੀਫਾਈਨਲ ਮੈਚ ਖੇਡੇਗੀ।
ਇਸ ਮੈਚ 'ਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਹੋਇਆਂ ਪਾਕਿਸਤਾਨ-ਏ ਦੀ ਟੀਮ 48 ਓਵਰਾਂ 'ਚ 205 ਦੌੜਾਂ 'ਤੇ ਸਿਮਟ ਗਈ। ਇਸ ਤੋਂ ਬਾਅਦ ਸਾਈ ਸੁਦਰਸ਼ਨ ਅਤੇ ਅਭਿਸ਼ੇਕ ਸ਼ਰਮਾ ਦੀ ਓਪਨਰ ਜੋੜੀ ਨੇ ਪਹਿਲੀ ਵਿਕਟ ਲਈ 58 ਦੌੜਾਂ ਦੀ ਸਾਂਝੇਦਾਰੀ ਕਰਦਿਆਂ ਹੋਇਆਂ ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ-ਏ ਟੀਮ ਨੂੰ ਸ਼ਾਨਦਾਰ ਸ਼ੁਰੂਆਤ ਦਿੱਤੀ। ਅਭਿਸ਼ੇਕ ਇਸ ਮੈਚ 'ਚ 20 ਦੌੜਾਂ ਦੀ ਪਾਰੀ ਖੇਡ ਕੇ ਮੁਬਾਸਿਰ ਖਾਨ ਦਾ ਸ਼ਿਕਾਰ ਬਣੇ।
ਸਾਈ ਸੁਦਰਸ਼ਨ ਅਤੇ ਨਿਕਿਨ ਜੋਸ਼ ਦੀ ਸਾਂਝੇਦਾਰੀ ਨੇ ਮੈਚ ਨੂੰ ਬਣਾਇਆ ਇੱਕ ਤਰਫਾ
ਅਭਿਸ਼ੇਕ ਸ਼ਰਮਾ ਦੇ ਪੈਵੇਲੀਅਨ ਪਰਤਣ ਤੋਂ ਬਾਅਦ ਸਾਈ ਸੁਦਰਸ਼ਨ ਨੂੰ ਨਿਕਿਨ ਜੋਸ਼ ਦਾ ਸਾਥ ਮਿਲਿਆ ਅਤੇ ਦੋਵਾਂ ਨੇ ਪਾਰੀ ਨੂੰ ਅੱਗੇ ਲਿਜਾਣ ਦਾ ਸਿਲਸਿਲਾ ਜਾਰੀ ਰੱਖਿਆ। ਦੋਵਾਂ ਵਿਚਾਲੇ ਦੂਜੀ ਵਿਕਟ ਲਈ 99 ਦੌੜਾਂ ਦੀ ਸ਼ਾਨਦਾਰ ਸਾਂਝੇਦਾਰੀ ਹੋਈ। ਨਿਕਿਨ ਇਸ ਮੈਚ ਵਿੱਚ 53 ਦੌੜਾਂ ਦੀ ਸ਼ਾਨਦਾਰ ਪਾਰੀ ਖੇਡ ਕੇ ਮਹਿਰਾਨ ਮੁਮਤਾਜ਼ ਦਾ ਸ਼ਿਕਾਰ ਬਣੇ।
ਇਹ ਵੀ ਪੜ੍ਹੋ: Rahul Dravid: ਵਰਲਡ ਕੱਪ ਤੋਂ ਬਾਅਦ ਟੀਮ ਇੰਡੀਆ ਨੂੰ ਮਿਲੇਗਾ ਨਵਾਂ ਕੋਚ, ਰਾਹੁਲ ਦਰਾਵਿੜ ਇਸ ਵਜ੍ਹਾ ਨਾਲ ਛੱਡਾਂਗੇ ਅਹੁਦਾ
ਇੱਥੋਂ ਸਾਈ ਸੁਦਰਸ਼ਨ ਨੇ ਕਪਤਾਨ ਯਸ਼ ਢੁਲ ਦੇ ਨਾਲ ਮਿਲ ਕੇ ਟੀਮ ਨੂੰ ਕੋਈ ਹੋਰ ਝਟਕਾ ਨਹੀਂ ਲੱਗਣ ਦਿੱਤਾ ਅਤੇ 8 ਵਿਕਟਾਂ ਨਾਲ ਜਿੱਤ ਦਰਜ ਕਰਕੇ ਵਾਪਸੀ ਕੀਤੀ। ਸਾਈ ਸੁਦਰਸ਼ਨ ਨੇ 110 ਗੇਂਦਾਂ 'ਤੇ 104 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਪਾਕਿਸਤਾਨ ਲਈ ਇਸ ਮੈਚ 'ਚ ਮੁਬਾਸਿਰ ਖਾਨ ਅਤੇ ਮਹਿਰਾਨ ਮੁਮਤਾਜ਼ ਨੂੰ 1-1 ਵਿਕਟ ਮਿਲੀ।
ਰਾਜਵਰਧਨ ਹੰਗਰਗੇਕਰ ਦੀ ਗੇਂਦਬਾਜ਼ੀ ਸਾਹਮਣੇ ਪਾਕਿਸਤਾਨੀ ਬੱਲੇਬਾਜ਼ ਹੋਏ ਢੇਰ
ਇਸ ਮੈਚ 'ਚ ਪਾਕਿਸਤਾਨੀ ਪਾਰੀ ਦੀ ਗੱਲ ਕਰੀਏ ਤਾਂ ਉਹ ਭਾਰਤੀ ਗੇਂਦਬਾਜ਼ੀ ਹਮਲੇ ਦੇ ਸਾਹਮਣੇ ਪੂਰੀ ਤਰ੍ਹਾਂ ਜੂਝਦੇ ਨਜ਼ਰ ਆਏ। ਪਾਕਿਸਤਾਨੀ ਟੀਮ ਇਸ ਮੈਚ ਵਿੱਚ 78 ਦੇ ਸਕੋਰ ਤੱਕ ਆਪਣੀ ਅੱਧੀ ਟੀਮ ਗੁਆ ਚੁੱਕੀ ਸੀ। ਇਸ ਤੋਂ ਬਾਅਦ ਕਾਸਿਮ ਅਕਰਮ ਦੇ 48, ਮੁਬਾਸਿਰ ਖਾਨ ਦੇ 28 ਅਤੇ ਮਹਿਰਾਨ ਮੁਮਤਾਜ਼ ਦੇ 25 ਦੌੜਾਂ ਦੀ ਬਦੌਲਤ ਟੀਮ 205 ਦੇ ਸਕੋਰ ਤੱਕ ਪਹੁੰਚ ਸਕੀ। ਭਾਰਤ ਦੀ ਗੇਂਦਬਾਜ਼ੀ 'ਚ ਰਾਜਵਰਧਨ ਹੰਗਰਗੇਕਰ ਨੇ 5 ਵਿਕਟਾਂ, ਮਾਨਵ ਸੁਥਾਰ ਨੇ 3 ਵਿਕਟਾਂ ਲਈਆਂ, ਜਦਕਿ ਰਿਆਨ ਪਰਾਗ ਅਤੇ ਨਿਸ਼ਾਂਤ ਸਿੰਧੂ ਨੇ 1-1 ਵਿਕਟ ਲਈ।
ਇਹ ਵੀ ਪੜ੍ਹੋ: Asia cup 2023 Schedule: 30 ਅਗਸਤ ਤੋਂ ਸ਼ੁਰੂ ਹੋਵੇਗਾ ਏਸ਼ੀਆ ਕੱਪ, 17 ਸਤੰਬਰ ਨੂੰ ਖੇਡਿਆ ਜਾਵੇਗਾ ਫਾਈਨਲ, ਜਾਣੋ ਸ਼ਡਿਊਲ