IND vs AUS: ਦੂਜੇ ਟੀ-20 ਮੈਚ ਲਈ ਟੀਮ ਇੰਡੀਆ 'ਚ ਬਦਲਾਅ ਤੈਅ, ਉਮੇਸ਼ ਯਾਦਵ ਦੀ ਜਗ੍ਹਾ ਲੈਣਗੇ ਬੁਮਰਾਹ
Team India Playing-11: ਆਸਟ੍ਰੇਲੀਆ ਦੇ ਖਿਲਾਫ਼ ਨਾਗਪੁਰ 'ਚ ਹੋਣ ਵਾਲੇ ਟੀ-20 ਮੈਚ 'ਚ ਭਾਰਤੀ ਟੀਮ ਆਪਣੀ ਪਲੇਇੰਗ ਇਲੈਵਨ 'ਚ ਉਮੇਸ਼ ਯਾਦਵ ਦੀ ਜਗ੍ਹਾ ਜਸਪ੍ਰੀਤ ਬੁਮਰਾਹ ਨੂੰ ਸ਼ਾਮਲ ਕਰੇਗੀ।
Jasprit Bumrah: ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦੇ ਦੂਜੇ ਮੈਚ (IND vs AUS) ਲਈ ਟੀਮ ਇੰਡੀਆ 'ਚ ਇਕ ਬਦਲਾਅ ਲਗਭਗ ਤੈਅ ਹੋ ਗਿਆ ਹੈ। ਚੰਗੀ ਗੱਲ ਇਹ ਹੈ ਕਿ ਜਸਪ੍ਰੀਤ ਬੁਮਰਾਹ ਇਸ ਮੈਚ ਲਈ ਪੂਰੀ ਤਰ੍ਹਾਂ ਫਿੱਟ ਹੋ ਗਏ ਹਨ। ਉਸ ਦਾ ਪਲੇਇੰਗ-11 'ਚ ਖੇਡਣਾ ਤੈਅ ਹੈ। ਅਜਿਹੇ 'ਚ ਲੰਬੇ ਸਮੇਂ ਬਾਅਦ ਟੀ-20 ਇੰਟਰਨੈਸ਼ਨਲ 'ਚ ਵਾਪਸੀ ਕਰਨ ਵਾਲੇ ਉਮੇਸ਼ ਯਾਦਵ ਨੂੰ ਇਕ ਵਾਰ ਫਿਰ ਬਾਹਰ ਬੈਠਣਾ ਪਵੇਗਾ।
ਕ੍ਰਿਕਬਜ਼ ਦੀ ਇਕ ਰਿਪੋਰਟ ਮੁਤਾਬਕ ਬੁਮਰਾਹ ਨੂੰ ਭਾਰਤ-ਆਸਟ੍ਰੇਲੀਆ ਦੂਜੇ ਟੀ-20 'ਚ ਉਮੇਸ਼ ਯਾਦਵ ਦੀ ਜਗ੍ਹਾ ਪਲੇਇੰਗ-11 'ਚ ਸ਼ਾਮਲ ਕੀਤਾ ਜਾਵੇਗਾ। ਭੁਵਨੇਸ਼ਵਰ ਅਤੇ ਹਰਸ਼ਲ ਪਟੇਲ ਨੂੰ ਟੀਮ ਵਿੱਚ ਦੋ ਹੋਰ ਤੇਜ਼ ਗੇਂਦਬਾਜ਼ਾਂ ਵਜੋਂ ਬਰਕਰਾਰ ਰੱਖਿਆ ਜਾਵੇਗਾ। ਹਾਲਾਂਕਿ ਆਸਟ੍ਰੇਲੀਆ ਖਿਲਾਫ਼ ਪਹਿਲੇ ਟੀ-20 'ਚ ਉਮੇਸ਼ ਯਾਦਵ ਦੇ ਨਾਲ-ਨਾਲ ਭੁਵਨੇਸ਼ਵਰ ਕੁਮਾਰ ਅਤੇ ਹਰਸ਼ਲ ਪਟੇਲ ਨੇ ਵੀ ਦੌੜਾਂ ਲੁਟਾਈਆਂ।
ਮੋਹਾਲੀ 'ਚ ਹੋਏ ਟੀ-20 'ਚ ਉਮੇਸ਼ ਯਾਦਵ ਨੇ ਦੋ ਓਵਰਾਂ 'ਚ 27 ਦੌੜਾਂ ਦਿੱਤੀਆਂ। ਹਾਲਾਂਕਿ ਉਨ੍ਹਾਂ ਨੇ ਆਪਣੇ ਦੂਜੇ ਹੀ ਓਵਰ ਵਿੱਚ ਸਟੀਵ ਸਮਿਥ ਅਤੇ ਗਲੇਨ ਮੈਕਸਵੈੱਲ ਦੀਆਂ ਵਿਕਟਾਂ ਲੈ ਕੇ ਭਾਰਤੀ ਟੀਮ ਨੂੰ ਵਾਪਸੀ ਦਿਵਾਈ। ਇਸ ਦੇ ਉਲਟ ਹਰਸ਼ਲ ਪਟੇਲ ਨੇ 4 ਓਵਰਾਂ 'ਚ 49 ਦੌੜਾਂ ਅਤੇ ਭੁਵਨੇਸ਼ਵਰ ਕੁਮਾਰ ਨੇ 4 ਓਵਰਾਂ 'ਚ 52 ਦੌੜਾਂ ਖਰਚ ਕੀਤੀਆਂ। ਇਨ੍ਹਾਂ ਦੋਵਾਂ ਤੇਜ਼ ਗੇਂਦਬਾਜ਼ਾਂ ਨੂੰ ਕੋਈ ਸਫਲਤਾ ਨਹੀਂ ਮਿਲੀ।
ਭਾਰਤ ਲਈ 'ਕਰੋ ਜਾਂ ਮਰੋ' ਮੁਕਾਬਲਾ
ਤਿੰਨ ਮੈਚਾਂ ਦੀ ਸੀਰੀਜ਼ 'ਚ ਭਾਰਤ ਪਹਿਲਾ ਮੈਚ 4 ਵਿਕਟਾਂ ਨਾਲ ਹਾਰ ਗਿਆ ਸੀ। ਟੀਮ ਇੰਡੀਆ 208 ਦੌੜਾਂ ਦੇ ਵੱਡੇ ਸਕੋਰ ਦਾ ਵੀ ਬਚਾਅ ਨਹੀਂ ਕਰ ਸਕੀ। ਹੁਣ ਇਸ ਸੀਰੀਜ਼ ਦਾ ਅਗਲਾ ਮੈਚ ਨਾਗਪੁਰ 'ਚ ਖੇਡਿਆ ਜਾਵੇਗਾ। ਟੀਮ ਇੰਡੀਆ ਲਈ ਇਹ ਮੈਚ 'ਕਰੋ ਜਾਂ ਮਰੋ' ਦਾ ਹੋਵੇਗਾ। ਮੈਚ ਹਾਰਨ ਦੇ ਨਾਲ ਹੀ ਟੀਮ ਇੰਡੀਆ ਸੀਰੀਜ਼ ਵੀ ਹਾਰ ਜਾਵੇਗੀ। ਅਜਿਹੇ 'ਚ ਟੀਮ ਇੰਡੀਆ ਦੀ ਕੋਸ਼ਿਸ਼ ਇਸ ਮੈਚ 'ਚ ਜਿੱਤ ਦਰਜ ਕਰਨ 'ਤੇ ਹੋਵੇਗੀ।
ਪਲੇਇੰਗ-11 ਇਸ ਤਰ੍ਹਾਂ ਹੋ ਸਕਦਾ ਹੈ: ਰੋਹਿਤ ਸ਼ਰਮਾ (ਕਪਤਾਨ), ਕੇਐਲ ਰਾਹੁਲ, ਵਿਰਾਟ ਕੋਹਲੀ, ਸੂਰਿਆਕੁਮਾਰ ਯਾਦਵ, ਹਾਰਦਿਕ ਪੰਡਯਾ, ਦਿਨੇਸ਼ ਕਾਰਤਿਕ, ਅਕਸ਼ਰ ਪਟੇਲ, ਭੁਵਨੇਸ਼ਵਰ ਕੁਮਾਰ, ਹਰਸ਼ਲ ਪਟੇਲ, ਯੁਜਵੇਂਦਰ ਚਾਹਲ, ਜਸਪ੍ਰੀਤ ਬੁਮਰਾਹ।