IND vs AUS Final: ਫਾਈਨਲ 'ਚ ਇਦਾਂ ਦੀ ਹੋ ਸਕਦੀ ਭਾਰਤ ਅਤੇ ਆਸਟ੍ਰੇਲੀਆ ਦੀ ਪਲੇਇੰਗ ਇਲੈਵਨ, ਜਾਣੋ ਪਿਚ ਰਿਪੋਰਟ ਅਤੇ ਮੈਚ ਦੀ ਭਵਿੱਖਬਾਣੀ
ICC World Cup 2023 Final: ਵਨਡੇ ਵਿਸ਼ਵ ਕੱਪ 2023 ਦਾ ਫਾਈਨਲ ਮੁਕਾਬਲਾ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਖੇਡਿਆ ਜਾਵੇਗਾ।
IND vs AUS World Cup 2023 Final: ਭਾਰਤ ਅਤੇ ਆਸਟ੍ਰੇਲੀਆ ਦੀਆਂ ਟੀਮਾਂ ਵਨਡੇ ਵਿਸ਼ਵ ਕੱਪ 2023 ਦੇ ਫਾਈਨਲ ਮੈਚ ਲਈ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਨਹੀਂ ਕਰਨਾ ਚਾਹੁਣਗੀਆਂ। ਦੋਵੇਂ ਟੀਮਾਂ ਪਿੱਚ ਅਤੇ ਕੰਡੀਸ਼ਨ ਦੇ ਹਿਸਾਬ ਨਾਲ ਆਪਣੀ ਬੈਸਟ ਪਲੇਇੰਗ ਇਲੈਵਨ ਨਾਲ ਮੈਦਾਨ 'ਚ ਉਤਰਨਾ ਚਾਹੁਣਗੀਆਂ। ਟੂਰਨਾਮੈਂਟ ਦਾ ਖ਼ਿਤਾਬੀ ਮੁਕਾਬਲਾ ਭਲਕੇ (19 ਨਵੰਬਰ) ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਇਸ ਤੋਂ ਪਹਿਲਾਂ ਆਓ ਜਾਣਦੇ ਹਾਂ ਕਿ ਫਾਈਨਲ 'ਚ ਦੋਵਾਂ ਟੀਮਾਂ ਦੀ ਪਲੇਇੰਗ ਇਲੈਵਨ, ਪਿੱਚ ਰਿਪੋਰਟ ਅਤੇ ਭਵਿੱਖਬਾਣੀ ਕੀ ਹੋਵੇਗੀ।
ਮੀਡੀਆ ਰਿਪੋਰਟਾਂ ਮੁਤਾਬਕ ਫਾਈਨਲ ਮੈਚ ਨਰਿੰਦਰ ਮੋਦੀ ਸਟੇਡੀਅਮ ਦੀ ਕਾਲੀ ਮਿੱਟੀ ਵਾਲੀ ਪਿੱਚ 'ਤੇ ਖੇਡਿਆ ਜਾਵੇਗਾ। ਇਹ ਉਹੀ ਪਿੱਚ ਹੈ ਜੋ ਭਾਰਤ ਅਤੇ ਪਾਕਿਸਤਾਨ ਵਿਚਾਲੇ ਖੇਡੇ ਗਏ ਲੀਗ ਮੈਚ ਵਿੱਚ ਵਰਤੀ ਗਈ ਸੀ। ਮੈਚ ਵਿੱਚ ਭਾਰਤ ਨੇ ਪਾਕਿਸਤਾਨ ਨੂੰ 7 ਵਿਕਟਾਂ ਨਾਲ ਹਰਾਇਆ ਅਤੇ ਲਗਭਗ 20 (19.3) ਓਵਰ ਬਾਕੀ ਸਨ। ਇਸ ਮੈਦਾਨ 'ਤੇ ਬਾਅਦ ਵਿਚ ਬੱਲੇਬਾਜ਼ੀ ਕਰਨ ਵਾਲੀ ਟੀਮ ਨੂੰ ਕੁਝ ਫਾਇਦਾ ਹੋਇਆ ਹੈ ਕਿਉਂਕਿ ਪਿਛਲੇ 10 ਮੈਚਾਂ ਵਿਚ ਦੌੜਾਂ ਦਾ ਪਿੱਛਾ ਕਰਨ ਵਾਲੀਆਂ ਟੀਮਾਂ ਨੇ 6 ਜਿੱਤਾਂ ਆਪਣੇ ਨਾਂ ਕੀਤੀਆਂ ਹਨ।
ਉੱਥੇ ਹੀ ਮੈਦਾਨ ਗੇਂਦਬਾਜ਼ਾਂ ਲਈ ਵੀ ਮਦਦਗਾਰ ਸਾਬਤ ਹੁੰਦਾ ਹੈ। ਵਿਸ਼ਵ ਕੱਪ ਦੇ ਲੀਗ ਪੜਾਅ 'ਚ ਇਸ ਮੈਦਾਨ 'ਤੇ ਕੁੱਲ 4 ਮੈਚ ਖੇਡੇ ਗਏ, ਜਿਸ 'ਚ ਤੇਜ਼ ਗੇਂਦਬਾਜ਼ਾਂ ਨੇ 35 ਵਿਕਟਾਂ ਲਈਆਂ, ਜਦਕਿ ਸਪਿਨਰਾਂ ਨੇ 22 ਵਿਕਟਾਂ ਲਈਆਂ। ਹਾਲਾਂਕਿ ਸਪਿਨਰ ਵਿਕਟਾਂ ਲੈਣ ਵਿੱਚ ਪਛੜ ਰਹੇ ਹਨ, ਪਰ ਇੱਥੇ ਸਪਿਨਰਾਂ ਦੀ ਮਦਦ ਦੇਖਣ ਨੂੰ ਮਿਲੀ ਹੈ। ਆਸਟ੍ਰੇਲੀਆ ਦੇ ਐਡਮ ਜੰਪਾ ਨੇ ਇੰਗਲੈਂਡ ਖਿਲਾਫ 3 ਵਿਕਟਾਂ ਅਤੇ ਭਾਰਤੀ ਸਪਿਨਰ ਕੁਲਦੀਪ ਯਾਦਵ ਨੇ ਪਾਕਿਸਤਾਨ ਖਿਲਾਫ 2 ਵਿਕਟਾਂ ਲਈਆਂ।
ਇਹ ਵੀ ਪੜ੍ਹੋ: World Cup: ਭਾਰਤ-ਆਸਟਰੇਲੀਆ ਫਾਈਨਲ 'ਚ ਬੱਲੇਬਾਜ਼ਾਂ ਦੀ ਹੋਵੇਗੀ ਮੌਜ ਜਾਂ ਗੇਂਦਬਾਜ਼ਾਂ ਨੂੰ ਮਿਲੇਗੀ ਮਦਦ? ਇੱਥੇ ਜਾਣੋ ਪਿੱਚ ਰਿਪੋਰਟ
ਫਾਈਨਲ ਲਈ ਭਾਰਤ ਦੀ ਸੰਭਾਵਿਤ ਪਲੇਇੰਗ ਇਲੈਵਨ
ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਕੇਐਲ ਰਾਹੁਲ (ਵਿਕਟਕੀਪਰ), ਸੂਰਿਆਕੁਮਾਰ ਯਾਦਵ, ਰਵਿੰਦਰ ਜਡੇਜਾ, ਮੁਹੰਮਦ ਸ਼ਮੀ, ਜਸਪ੍ਰੀਤ ਬੁਮਰਾਹ, ਕੁਲਦੀਪ ਯਾਦਵ, ਮੁਹੰਮਦ ਸਿਰਾਜ।
ਫਾਈਨਲ ਲਈ ਆਸਟ੍ਰੇਲੀਆ ਦੀ ਸੰਭਾਵਿਤ ਪਲੇਇੰਗ ਇਲੈਵਨ
ਟ੍ਰੈਵਿਸ ਹੈੱਡ, ਡੇਵਿਡ ਵਾਰਨਰ, ਮਿਸ਼ੇਲ ਮਾਰਸ਼, ਸਟੀਵ ਸਮਿਥ, ਮਾਰਨਸ ਲਾਬੂਸ਼ੇਨ, ਗਲੇਨ ਮੈਕਸਵੈੱਲ, ਜੋਸ਼ ਇੰਗਲਿਸ (ਵਿਕਟਕੀਪਰ), ਪੈਟ ਕਮਿੰਸ (ਕਪਤਾਨ), ਮਿਸ਼ੇਲ ਸਟਾਰਕ, ਐਡਮ ਜ਼ੰਪਾ, ਜੋਸ਼ ਹੇਜ਼ਲਵੁੱਡ।