(Source: ECI/ABP News/ABP Majha)
IND vs AUS: ਐਡਮ ਜ਼ੈਂਪਾ ਨੇ ਇਸ ਵਿਸ਼ਵ ਕੱਪ ਵਿੱਚ 23 ਵਿਕਟਾਂ ਲੈ ਕੇ ਰਚਿਆ ਇਤਿਹਾਸ , ਮੁਰਲੀਧਰਨ ਦੇ ਵੱਡੇ ਰਿਕਾਰਡ ਦੀ ਕੀਤੀ ਬਰਾਬਰੀ
ICC World Cup 2023: ਐਡਮ ਜ਼ੈਂਪਾ ਨੇ ਵਿਸ਼ਵ ਕੱਪ ਫਾਈਨਲ ਵਿੱਚ ਇੱਕ ਵਿਕਟ ਲੈ ਕੇ ਕਈ ਵੱਡੇ ਸਪਿਨਰਾਂ ਨੂੰ ਪਿੱਛੇ ਛੱਡ ਦਿੱਤਾ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਆਸਟਰੇਲੀਆ ਨੂੰ ਮੈਚ ਜਿੱਤਣ ਲਈ 241 ਦੌੜਾਂ ਦਾ ਟੀਚਾ ਦਿੱਤਾ।
World Cup 2023 Final: ਵਿਸ਼ਵ ਕੱਪ 2023 ਦਾ ਫਾਈਨਲ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਇਸ ਮੈਚ 'ਚ ਆਸਟ੍ਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਇਸ ਮੈਚ 'ਚ ਆਸਟ੍ਰੇਲੀਆਈ ਗੇਂਦਬਾਜ਼ ਐਡਮ ਜ਼ੈਂਪਾ ਨੇ ਵਿਸ਼ਵ ਕੱਪ ਟੂਰਨਾਮੈਂਟ 'ਚ ਕਿਸੇ ਸਪਿਨਰ ਵੱਲੋਂ ਸਭ ਤੋਂ ਵੱਧ ਵਿਕਟਾਂ ਲੈਣ ਦੇ ਮੁਥੱਈਆ ਮੁਰਲੀਧਰਨ ਦੇ ਰਿਕਾਰਡ ਦੀ ਬਰਾਬਰੀ ਕੀਤੀ। ਜ਼ੈਂਪਾ ਨੇ ਜਸਪ੍ਰੀਤ ਬੁਮਰਾਹ ਦਾ ਵਿਕਟ ਲੈ ਕੇ ਸ਼੍ਰੀਲੰਕਾ ਦੇ ਸਪਿਨਰ ਮੁਰਲੀਧਰਨ ਦੇ ਰਿਕਾਰਡ ਦੀ ਬਰਾਬਰੀ ਕੀਤੀ।
ਦੋਵਾਂ ਨੇ 23 ਵਿਕਟਾਂ ਲਈਆਂ
ਇਸ ਤੋਂ ਪਹਿਲਾਂ ਸਪਿਨਰ ਦੇ ਤੌਰ 'ਤੇ ਮੁਥੱਈਆ ਮੁਰਲੀਧਰਨ ਨੇ 2007 ਵਿਸ਼ਵ ਕੱਪ 'ਚ ਸਭ ਤੋਂ ਵੱਧ 23 ਵਿਕਟਾਂ ਲਈਆਂ ਸਨ। ਹੁਣ ਐਡਮ ਜ਼ੈਂਪਾ ਨੇ 2023 ਵਿਸ਼ਵ ਕੱਪ ਵਿੱਚ ਵੀ 23 ਵਿਕਟਾਂ ਹਾਸਲ ਕਰ ਲਈਆਂ ਹਨ। ਜਦੋਂ ਕਿ ਬ੍ਰੈਡ ਹੌਗ ਨੇ 2007 ਵਿਸ਼ਵ ਕੱਪ ਵਿੱਚ 21 ਵਿਕਟਾਂ ਲਈਆਂ ਸਨ। ਉਹ ਇਸ ਸੂਚੀ 'ਚ ਤੀਜੇ ਨੰਬਰ 'ਤੇ ਹੈ।
ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਸ਼ਾਹਿਦ ਅਫਰੀਦੀ ਚੌਥੇ ਨੰਬਰ 'ਤੇ ਹਨ। ਉਸ ਨੇ 2011 ਵਿਸ਼ਵ ਕੱਪ ਵਿੱਚ 21 ਵਿਕਟਾਂ ਲਈਆਂ ਸਨ। ਮਰਹੂਮ ਆਸਟਰੇਲੀਆਈ ਦਿੱਗਜ ਸਪਿਨਰ ਸ਼ੇਨ ਵਾਰਨ ਨੇ 1999 ਵਿਸ਼ਵ ਕੱਪ ਵਿੱਚ 20 ਵਿਕਟਾਂ ਲਈਆਂ ਸਨ। ਸਪਿਨਰ ਦੇ ਤੌਰ 'ਤੇ ਵਾਰਨ ਵਿਸ਼ਵ ਕੱਪ ਟੂਰਨਾਮੈਂਟ 'ਚ ਸਭ ਤੋਂ ਵੱਧ ਵਿਕਟਾਂ ਲੈਣ ਦੇ ਮਾਮਲੇ 'ਚ ਪੰਜਵੇਂ ਸਥਾਨ 'ਤੇ ਹੈ।
ਮੁਰਲੀਧਰਨ ਦਾ ਰਿਕਾਰਡ ਤੋੜਨ ਦਾ ਮੌਕਾ
ਹਾਲਾਂਕਿ ਇਸ ਵਿਸ਼ਵ ਕੱਪ ਵਿੱਚ ਐਡਮ ਜ਼ੈਂਪਾ ਕੋਲ ਮੁਥੱਈਆ ਮੁਰਲੀਧਰਨ ਦਾ ਰਿਕਾਰਡ ਤੋੜਨ ਦਾ ਸੁਨਹਿਰੀ ਮੌਕਾ ਸੀ। ਭਾਰਤ ਖ਼ਿਲਾਫ਼ ਫਾਈਨਲ ਮੈਚ ਵਿੱਚ ਐਡਮ ਜ਼ੈਂਪਾ ਨੇ 10 ਓਵਰਾਂ ਵਿੱਚ 44 ਦੌੜਾਂ ਦੇ ਕੇ ਇੱਕ ਵਿਕਟ ਲਈ। ਇਸ ਤਰ੍ਹਾਂ ਮੁਰਲੀਧਰਨ ਅਤੇ ਐਡਮ ਜ਼ਾਂਪਾ ਦੋਵੇਂ 23-23 ਵਿਕਟਾਂ ਨਾਲ ਬਰਾਬਰੀ 'ਤੇ ਹਨ।
ਫਾਈਨਲ ਮੈਚ 'ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ ਆਸਟ੍ਰੇਲੀਆ ਨੂੰ 241 ਦੌੜਾਂ ਦਾ ਟੀਚਾ ਦਿੱਤਾ ਹੈ। ਆਸਟ੍ਰੇਲੀਆ ਲਈ ਮਿਸ਼ੇਲ ਸਟਾਰਕ ਨੇ ਸਭ ਤੋਂ ਵੱਧ 3 ਵਿਕਟਾਂ ਲਈਆਂ। ਜਦਕਿ ਪੈਟ ਕਮਿੰਸ ਅਤੇ ਹੇਜ਼ਲਵੁੱਡ ਨੇ 2-2 ਵਿਕਟਾਂ ਲਈਆਂ। ਗਲੇਨ ਮੈਕਸਵੈੱਲ ਅਤੇ ਐਡਮ ਜ਼ੈਂਪਾ ਨੇ ਇਕ-ਇਕ ਵਿਕਟ ਲਈ। ਭਾਰਤ ਲਈ ਕੇਐਲ ਰਾਹੁਲ ਨੇ ਸਭ ਤੋਂ ਵੱਧ 66 ਦੌੜਾਂ ਦੀ ਪਾਰੀ ਖੇਡੀ। ਉਥੇ ਹੀ ਵਿਰਾਟ ਕੋਹਲੀ ਨੇ 54 ਦੌੜਾਂ ਅਤੇ ਰੋਹਿਤ ਸ਼ਰਮਾ ਨੇ 47 ਦੌੜਾਂ ਦੀ ਪਾਰੀ ਖੇਡੀ।