![ABP Premium](https://cdn.abplive.com/imagebank/Premium-ad-Icon.png)
IND vs AUS Final: ਵਿਸ਼ਵ ਕੱਪ ਫਾਈਨਲ ਤੋਂ ਪਹਿਲਾਂ ਹੋਵੇਗਾ ਏਅਰ ਸ਼ੋਅ, ਏਅਰਫੋਰਸ ਦੀ Surya Kiran ਟੀਮ ਹਵਾ 'ਚ ਕਰੇਗੀ ਸਟੰਟ
Air Show In IND vs AUS WC 2023 Final: ਅਹਿਮਦਾਬਾਦ ਵਿੱਚ ਵੀਰਵਾਰ ਨੂੰ ਨਰਿੰਦਰ ਮੋਦੀ ਸਟੇਡੀਅਮ 'ਤੇ ਹਵਾਈ ਸੈਨਾ ਦੇ ਕਈ ਜਹਾਜ਼ ਉੱਡਦੇ ਦੇਖੇ ਗਏ। ਇਹ ਜਹਾਜ਼ ਹਵਾਈ ਸੈਨਾ ਦੀ ਸੂਰਿਆ ਕਿਰਨ ਟੀਮ ਦੇ ਸਨ
![IND vs AUS Final: ਵਿਸ਼ਵ ਕੱਪ ਫਾਈਨਲ ਤੋਂ ਪਹਿਲਾਂ ਹੋਵੇਗਾ ਏਅਰ ਸ਼ੋਅ, ਏਅਰਫੋਰਸ ਦੀ Surya Kiran ਟੀਮ ਹਵਾ 'ਚ ਕਰੇਗੀ ਸਟੰਟ IND vs AUS WC 2023 Final Indian Air Force Surya Kiran team to put on air show IND vs AUS Final: ਵਿਸ਼ਵ ਕੱਪ ਫਾਈਨਲ ਤੋਂ ਪਹਿਲਾਂ ਹੋਵੇਗਾ ਏਅਰ ਸ਼ੋਅ, ਏਅਰਫੋਰਸ ਦੀ Surya Kiran ਟੀਮ ਹਵਾ 'ਚ ਕਰੇਗੀ ਸਟੰਟ](https://feeds.abplive.com/onecms/images/uploaded-images/2023/11/17/6498858f99f6411e2feb78d4e0143cb71700228543383709_original.jpg?impolicy=abp_cdn&imwidth=1200&height=675)
Air Show In IND vs AUS WC 2023 Final: ਅਹਿਮਦਾਬਾਦ ਵਿੱਚ ਵੀਰਵਾਰ ਨੂੰ ਨਰਿੰਦਰ ਮੋਦੀ ਸਟੇਡੀਅਮ 'ਤੇ ਹਵਾਈ ਸੈਨਾ ਦੇ ਕਈ ਜਹਾਜ਼ ਉੱਡਦੇ ਦੇਖੇ ਗਏ। ਇਹ ਜਹਾਜ਼ ਹਵਾਈ ਸੈਨਾ ਦੀ ਸੂਰਿਆ ਕਿਰਨ ਟੀਮ ਦੇ ਸਨ, ਜੋ ਕਈ ਮਿੰਟਾਂ ਤੱਕ ਹਵਾ ਵਿੱਚ ਤਰ੍ਹਾਂ-ਤਰ੍ਹਾਂ ਦੇ ਫਾਰਮੇਸ਼ਨ ਬਣਾਉਂਦੇ ਰਹੇ। ਕੁਝ ਮਿੰਟਾਂ ਬਾਅਦ ਇਹ ਸਪੱਸ਼ਟ ਹੋ ਗਿਆ ਕਿ ਵਿਸ਼ਵ ਕੱਪ ਫਾਈਨਲ ਤੋਂ ਪਹਿਲਾਂ ਹਵਾਈ ਸੈਨਾ ਦੇ ਜਹਾਜ਼ ਸਟੇਡੀਅਮ ਦੇ ਬਿਲਕੁਲ ਉੱਪਰ ਹਵਾ ਵਿੱਚ ਸਟੰਟ ਕਰਨਗੇ।
ਵਿਸ਼ਵ ਕੱਪ 2023 ਦੇ ਫਾਈਨਲ ਮੈਚ ਨੂੰ ਯਾਦਗਾਰ ਬਣਾਉਣ ਲਈ ਇਸ ਏਅਰ ਸ਼ੋਅ ਦਾ ਆਯੋਜਨ ਕੀਤਾ ਗਿਆ ਹੈ। ਇਹ ਏਅਰ ਸ਼ੋਅ ਮੈਚ ਤੋਂ ਪਹਿਲਾਂ ਆਯੋਜਿਤ ਕੀਤਾ ਜਾਵੇਗਾ। ਸਟੇਡੀਅਮ 'ਚ ਮੌਜੂਦ ਦਰਸ਼ਕ ਇਸ ਏਅਰ ਸ਼ੋਅ ਦੇ ਗਵਾਹ ਹੋਣਗੇ, ਨਾਲ ਹੀ ਅਹਿਮਦਾਬਾਦ ਦੇ ਕਈ ਹਿੱਸਿਆਂ ਤੋਂ ਵੀ ਏਅਰ ਫੋਰਸ ਦੇ ਇਨ੍ਹਾਂ ਜਹਾਜ਼ਾਂ ਨੂੰ ਦੇਖਿਆ ਜਾ ਸਕਦਾ ਹੈ।
Get ready for Air Show on 19th November.....!!!!
— Baljeet Singh (@ImTheBaljeet) November 17, 2023
The Suryakaran Display Team is set to steal the thunder at the Cricket World Cup 2023. pic.twitter.com/KGpwu1I8HT
ਇਸ ਏਅਰ ਸ਼ੋਅ ਦਾ ਏਅਰ ਫੋਰਸ ਦੀ ਸੂਰਿਆ ਕਿਰਨ ਟੀਮ ਵੱਲੋਂ ਕੀਤਾ ਜਾਵੇਗਾ। ਸੂਰਿਆ ਕਿਰਨ ਭਾਰਤੀ ਹਵਾਈ ਸੈਨਾ ਦੀ ਇੱਕ ਟੀਮ ਹੈ ਜੋ ਸਿਰਫ਼ ਐਰੋਬੈਟਿਕਸ ਸ਼ੋਅ ਲਈ ਬਣਾਈ ਗਈ ਹੈ। ਇਸ ਟੀਮ ਨੇ ਆਪਣੇ ਨੌਂ ਜਹਾਜ਼ਾਂ ਨਾਲ ਦੇਸ਼ ਭਰ ਵਿੱਚ ਕਈ ਏਅਰ ਸ਼ੋਅ ਕੀਤੇ ਹਨ। ਵਿਸ਼ਵ ਕੱਪ 2023 ਦੇ ਫਾਈਨਲ ਦੌਰਾਨ ਇਸ ਟੀਮ ਦੇ ਚਾਰ ਜੈੱਟਾਂ ਦੇ ਭਾਗ ਲੈਣ ਦੀ ਉਮੀਦ ਹੈ।
19 ਨਵੰਬਰ ਨੂੰ ਹੋਵੇਗਾ ਮੁਕਾਬਲਾ
ਵਿਸ਼ਵ ਕੱਪ 2023 ਦਾ ਫਾਈਨਲ ਮੈਚ 19 ਨਵੰਬਰ ਨੂੰ ਖੇਡਿਆ ਜਾਣਾ ਹੈ। ਦੁਪਹਿਰ 1.30 ਵਜੇ ਅਤੇ ਟਾੱਸ ਹੋਵੇਗਾ ਅਤੇ ਦੁਪਹਿਰ 2.00 ਮੁਕਾਬਲਾ ਸ਼ੁਰੂ ਹੋਵੇਗਾ। ਵਿਸ਼ਵ ਕੱਪ 2023 ਦੇ ਇਸ ਫਾਈਨਲ ਮੈਚ ਵਿੱਚ ਭਾਰਤ ਨੂੰ ਆਸਟਰੇਲੀਆ ਦੀ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ। ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਇਸ ਮੈਚ ਨੂੰ ਦੇਖਣ ਲਈ 1.25 ਲੱਖ ਤੋਂ ਵੱਧ ਦਰਸ਼ਕ ਮੌਜੂਦ ਹੋਣਗੇ। ਮੈਚ ਤੋਂ ਪਹਿਲਾਂ ਬ੍ਰਿਟਿਸ਼ ਗਾਇਕ ਦੁਆ ਲਿਪਾ ਦੀ ਸਟੇਜ ਪਰਫਾਰਮੈਂਸ ਵੀ ਦੇਖਣ ਨੂੰ ਮਿਲੇਗੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)