Jasprit Bumrah: ਜਸਪ੍ਰੀਤ ਬੁਮਰਾਹ ਨੇ ਹਰਭਜਨ ਸਿੰਘ ਨੂੰ ਪਛਾੜ ਇਹ ਰਿਕਾਰਡ ਕੀਤਾ ਆਪਣੇ ਨਾਂਅ, ਹਵਾਂ 'ਚ ਇੰਝ ਉਡਾਏ Stump
Jasprit Bumrah IND vs ENG: ਜਸਪ੍ਰੀਤ ਬੁਮਰਾਹ ਨੇ ਟੀਮ ਇੰਡੀਆ ਲਈ ਹੈਦਰਾਬਾਦ ਟੈਸਟ 'ਚ ਸ਼ਾਨਦਾਰ ਗੇਂਦਬਾਜ਼ੀ ਕੀਤੀ ਹੈ। ਉਨ੍ਹਾਂ ਨੇ ਇਸ ਮੈਚ 'ਚ ਇੱਕ ਖਾਸ ਰਿਕਾਰਡ ਆਪਣੇ ਨਾਂ ਕਰ ਲਿਆ ਹੈ। ਬੁਮਰਾਹ ਨੇ 33 ਟੈਸਟ ਮੈਚਾਂ ਤੋਂ
Jasprit Bumrah IND vs ENG: ਜਸਪ੍ਰੀਤ ਬੁਮਰਾਹ ਨੇ ਟੀਮ ਇੰਡੀਆ ਲਈ ਹੈਦਰਾਬਾਦ ਟੈਸਟ 'ਚ ਸ਼ਾਨਦਾਰ ਗੇਂਦਬਾਜ਼ੀ ਕੀਤੀ ਹੈ। ਉਨ੍ਹਾਂ ਨੇ ਇਸ ਮੈਚ 'ਚ ਇੱਕ ਖਾਸ ਰਿਕਾਰਡ ਆਪਣੇ ਨਾਂ ਕਰ ਲਿਆ ਹੈ। ਬੁਮਰਾਹ ਨੇ 33 ਟੈਸਟ ਮੈਚਾਂ ਤੋਂ ਬਾਅਦ ਭਾਰਤ ਲਈ ਸਭ ਤੋਂ ਵੱਧ ਵਿਕਟਾਂ ਲੈਣ ਦੇ ਮਾਮਲੇ ਵਿੱਚ ਹਰਭਜਨ ਸਿੰਘ ਅਤੇ ਅਨਿਲ ਕੁੰਬਲੇ ਨੂੰ ਪਿੱਛੇ ਛੱਡ ਦਿੱਤਾ ਹੈ। ਭਾਰਤ ਅਤੇ ਇੰਗਲੈਂਡ ਵਿਚਾਲੇ ਟੈਸਟ ਸੀਰੀਜ਼ ਦਾ ਪਹਿਲਾ ਮੈਚ ਹੈਦਰਾਬਾਦ 'ਚ ਖੇਡਿਆ ਜਾ ਰਿਹਾ ਹੈ। ਇੰਗਲੈਂਡ ਨੇ ਇਸ ਮੈਚ 'ਚ 200 ਤੋਂ ਵੱਧ ਦੌੜਾਂ ਦੀ ਲੀਡ ਤੇ ਜਗ੍ਹਾ ਬਣਾ ਲਈ ਹੈ।
ਅਸਲ 'ਚ ਬੁਮਰਾਹ ਨੇ ਟੈਸਟ ਮੈਚਾਂ 'ਚ 146 ਵਿਕਟਾਂ ਲਈਆਂ ਹਨ। ਉਸ ਨੇ 33 ਟੈਸਟ ਮੈਚ ਖੇਡੇ ਹਨ। ਭਾਰਤ ਲਈ 33 ਮੈਚਾਂ ਤੋਂ ਬਾਅਦ ਸਭ ਤੋਂ ਵੱਧ ਟੈਸਟ ਵਿਕਟਾਂ ਲੈਣ ਦਾ ਰਿਕਾਰਡ ਰਵੀਚੰਦਰਨ ਅਸ਼ਵਿਨ ਦੇ ਨਾਂ ਹੈ। ਉਸ ਨੇ 183 ਵਿਕਟਾਂ ਲਈਆਂ ਹਨ। ਦੂਜੇ ਨੰਬਰ 'ਤੇ ਰਵਿੰਦਰ ਜਡੇਜਾ ਹਨ। ਉਸ ਨੇ 155 ਵਿਕਟਾਂ ਲਈਆਂ ਹਨ। ਹੁਣ ਬੁਮਰਾਹ ਤੀਜੇ ਨੰਬਰ 'ਤੇ ਆ ਗਿਆ ਹੈ। ਉਸ ਨੇ 145 ਵਿਕਟਾਂ ਲਈਆਂ ਹਨ।
ਬੁਮਰਾਹ ਨੇ 33 ਟੈਸਟ ਮੈਚਾਂ ਤੋਂ ਬਾਅਦ ਸਭ ਤੋਂ ਵੱਧ ਵਿਕਟਾਂ ਲੈਣ ਦੇ ਮਾਮਲੇ 'ਚ ਹਰਭਜਨ ਸਿੰਘ ਅਤੇ ਅਨਿਲ ਕੁੰਬਲੇ ਨੂੰ ਪਿੱਛੇ ਛੱਡ ਦਿੱਤਾ ਹੈ। ਕੁੰਬਲੇ ਨੇ 144 ਵਿਕਟਾਂ ਲਈਆਂ ਸਨ। ਭੱਜੀ ਨੇ ਵੀ 144 ਵਿਕਟਾਂ ਲਈਆਂ।
ਜ਼ਿਕਰਯੋਗ ਹੈ ਕਿ ਖਬਰ ਲਿਖੇ ਜਾਣ ਤੱਕ ਬੁਮਰਾਹ ਨੇ ਭਾਰਤ ਦੀ ਦੂਜੀ ਪਾਰੀ ਦੌਰਾਨ 16.1 ਓਵਰਾਂ 'ਚ 4 ਵਿਕਟਾਂ ਲਈਆਂ ਸਨ। 41 ਦੌੜਾਂ ਦੇਣ ਦੇ ਨਾਲ-ਨਾਲ ਉਸ ਨੇ 4 ਮੇਡਨ ਓਵਰ ਵੀ ਸੁੱਟੇ। ਇਸ ਮੈਚ ਵਿੱਚ ਭਾਰਤ ਨੂੰ ਜਿੱਤ ਲਈ 231 ਦੌੜਾਂ ਦੀ ਲੋੜ ਹੈ। ਇੰਗਲੈਂਡ ਦੀ ਟੀਮ ਦੂਜੀ ਪਾਰੀ ਵਿੱਚ 420 ਦੌੜਾਂ ਬਣਾ ਕੇ ਆਲ ਆਊਟ ਹੋ ਗਈ। ਇਸ ਦੌਰਾਨ ਓਲੀ ਪੋਪ ਨੇ 196 ਦੌੜਾਂ ਬਣਾਈਆਂ।
ਤੁਹਾਨੂੰ ਦੱਸ ਦੇਈਏ ਕਿ ਬੁਮਰਾਹ ਦਾ ਹੁਣ ਤੱਕ ਦਾ ਕਰੀਅਰ ਸ਼ਾਨਦਾਰ ਰਿਹਾ ਹੈ। ਉਨ੍ਹਾਂ ਨੇ 63 ਟੈਸਟ ਪਾਰੀਆਂ 'ਚ 146 ਵਿਕਟਾਂ ਲਈਆਂ ਹਨ। ਇਸ ਦੌਰਾਨ ਇੱਕ ਪਾਰੀ ਵਿੱਚ 27 ਦੌੜਾਂ ਦੇ ਕੇ 6 ਵਿਕਟਾਂ ਲੈਣਾ ਸਭ ਤੋਂ ਵਧੀਆ ਪ੍ਰਦਰਸ਼ਨ ਰਿਹਾ ਹੈ। ਬੁਮਰਾਹ ਨੇ 89 ਵਨਡੇ ਮੈਚਾਂ 'ਚ 149 ਵਿਕਟਾਂ ਲਈਆਂ ਹਨ। ਉਹ ਟੀਮ ਇੰਡੀਆ ਲਈ 62 ਟੀ-20 ਮੈਚ ਵੀ ਖੇਡ ਚੁੱਕੇ ਹਨ। ਇਸ 'ਚ 74 ਵਿਕਟਾਂ ਲਈਆਂ।