ਪ੍ਰਸ਼ੰਸਕਾਂ ਦੇ ਲਈ ਖੁਸ਼ਖਬਰੀ, ਇੱਥੇ ਦੇਖ ਸਕੋਗੇ IND vs ENG ਦਾ ਲਾਈਵ ਟੈਸਟ ਮੈਚ ਬਿਲਕੁਲ ਫ੍ਰੀ
India vs England Live: ਭਾਰਤੀ ਪ੍ਰਸ਼ੰਸਕਾਂ ਲਈ ਖੁਸ਼ਖਬਰੀ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ਭਾਰਤ ਬਨਾਮ ਇੰਗਲੈਂਡ ਟੈਸਟ ਸੀਰੀਜ਼ ਦੇ ਮੈਚਾਂ ਦਾ ਲਾਈਵ ਪ੍ਰਸਾਰਣ ਤੁਸੀਂ ਫ੍ਰੀ ਵਿੱਚ ਕਿੱਥੇ ਦੇਖ ਸਕਦੇ ਹੋ। ਇੱਥੇ ਦੇਖੋ ਪੂਰੀ ਡਿਟੇਲਸ

IND vs ENG Live: ਸ਼ੁਭਮਨ ਗਿੱਲ ਦੀ ਕਪਤਾਨੀ ਹੇਠ ਭਾਰਤੀ ਟੈਸਟ ਟੀਮ ਦਾ ਇੱਕ ਨਵਾਂ ਅਧਿਆਇ ਸ਼ੁਰੂ ਹੋਣ ਜਾ ਰਿਹਾ ਹੈ, ਪਹਿਲੀ ਸੀਰੀਜ਼ ਹੀ ਇੰਗਲੈਂਡ ਵਿੱਚ ਹੈ। ਟੀਮ ਇੰਡੀਆ ਨੇ ਪਿਛਲੇ 18 ਸਾਲਾਂ ਤੋਂ ਇੱਥੇ ਕੋਈ ਟੈਸਟ ਸੀਰੀਜ਼ ਨਹੀਂ ਜਿੱਤੀ ਹੈ। ਜਦੋਂ ਧੋਨੀ ਅਤੇ ਵਿਰਾਟ ਕਪਤਾਨ ਸਨ, ਉਸ ਵੇਲੇ ਵੀ ਭਾਰਟੀ ਟੀਮ ਕੋਈ ਟੈਸਟ ਸੀਰੀਜ਼ ਨਹੀਂ ਜਿੱਤ ਸਕੀ ਸੀ।
ਤਜਰਬੇਕਾਰ ਅਤੇ ਨੌਜਵਾਨ ਖਿਡਾਰੀਆਂ ਦੇ ਮਿਸ਼ਰਣ ਵਾਲੀ ਇਹ ਟੀਮ ਇੰਨੀ ਵੀ ਕਮਜ਼ੋਰ ਨਹੀਂ ਹੈ ਕਿ ਇੰਗਲੈਂਡ ਇਸਨੂੰ ਆਸਾਨੀ ਨਾਲ ਹਰਾ ਸਕੇ। ਇਹ ਸੀਰੀਜ਼ ਇਸ ਵਾਰ ਦਿਲਚਸਪ ਹੋਣ ਵਾਲੀ ਹੈ। ਇਹ ਮੈਚ ਸੋਨੀ ਸਪੋਰਟਸ ਨੈੱਟਵਰਕ 'ਤੇ ਲਾਈਵ ਟੈਲੀਕਾਸਟ ਅਤੇ ਜੀਓਹੌਟਸਟਾਰ 'ਤੇ ਲਾਈਵ ਸਟ੍ਰੀਮਿੰਗ ਹੋਵੇਗੀ। ਪਰ ਇਸ ਤੋਂ ਇਲਾਵਾ, ਤੁਸੀਂ ਲਾਈਵ ਮੈਚ ਫ੍ਰੀ ਵਿੱਚ ਵੀ ਦੇਖ ਸਕਦੇ ਹੋ, ਆਓ ਜਾਣਦੇ ਹਾਂ ਕਿੱਥੇ।
ਭਾਰਤ ਬਨਾਮ ਇੰਗਲੈਂਡ ਟੈਸਟ ਸੀਰੀਜ਼ 20 ਜੂਨ ਤੋਂ ਸ਼ੁਰੂ ਹੋ ਰਹੀ ਹੈ। ਪਹਿਲਾ ਟੈਸਟ ਲੀਡਜ਼ ਦੇ ਹੈਡਿੰਗਲੇ ਕ੍ਰਿਕਟ ਗਰਾਊਂਡ 'ਚ ਖੇਡਿਆ ਜਾਵੇਗਾ। ਇਹ ਸੀਰੀਜ਼ ਅਗਸਤ ਤੱਕ ਚੱਲੇਗੀ, ਆਖਰੀ ਟੈਸਟ 31 ਜੁਲਾਈ ਤੋਂ 4 ਅਗਸਤ ਤੱਕ ਦ ਓਵਲ 'ਚ ਖੇਡਿਆ ਜਾਵੇਗਾ।
IND vs ENG Live Telecast: ਲਾਈਵ ਟੈਲੀਕਾਸਟ ਕਿੱਥੇ ਹੋਵੇਗਾ?
ਜੇਕਰ ਤੁਸੀਂ ਭਾਰਤ ਬਨਾਮ ਇੰਗਲੈਂਡ ਟੈਸਟ ਸੀਰੀਜ਼ ਦੇ ਸਾਰੇ ਪੰਜ ਮੈਚ ਟੀਵੀ 'ਤੇ ਲਾਈਵ ਦੇਖਣਾ ਚਾਹੁੰਦੇ ਹੋ, ਤਾਂ ਅਸੀਂ ਤੁਹਾਨੂੰ ਦੱਸ ਦੇਈਏ ਕਿ ਲਾਈਵ ਟੈਲੀਕਾਸਟ ਸੋਨੀ ਸਪੋਰਟਸ ਨੈੱਟਵਰਕ 'ਤੇ ਹੋਵੇਗਾ।
IND vs ENG Live Streaming: ਲਾਈਵ ਸਟ੍ਰੀਮਿੰਗ ਕਿੱਥੇ ਦੇਖ ਸਕਦੇ ਹੋ?
ਲਾਈਵ ਟੈਲੀਕਾਸਟ ਦੇ ਅਧਿਕਾਰ ਸੋਨੀ ਸਪੋਰਟਸ ਨੈੱਟਵਰਕ ਕੋਲ ਹਨ ਪਰ ਭਾਰਤ ਬਨਾਮ ਇੰਗਲੈਂਡ ਟੈਸਟ ਮੈਚਾਂ ਦੀ ਲਾਈਵ ਸਟ੍ਰੀਮਿੰਗ JioHotstar 'ਤੇ ਹੋਵੇਗੀ। ਸੀਰੀਜ਼ ਲਈ ਦੋਵਾਂ ਵਿਚਕਾਰ ਸਮਝੌਤੇ ਬਾਰੇ ਪਹਿਲਾਂ ਖ਼ਬਰਾਂ ਆਈਆਂ ਸਨ।
ਭਾਰਤ ਬਨਾਮ ਇੰਗਲੈਂਡ ਟੈਸਟ ਮੈਚਾਂ ਦਾ ਸਿੱਧਾ ਪ੍ਰਸਾਰਣ ਡੀਡੀ ਸਪੋਰਟਸ 'ਤੇ ਮੁਫ਼ਤ ਹੋਵੇਗਾ। ਇਸ ਲਈ ਕਿਸੇ ਖਾਸ ਪਲਾਨ ਦੀ ਲੋੜ ਨਹੀਂ ਪਵੇਗੀ।
ਭਾਰਤ ਬਨਾਮ ਇੰਗਲੈਂਡ ਦੇ ਟੈਸਟ ਮੈਚਾਂ ਦਾ ਸ਼ਡਿਊਲ
20 ਤੋਂ 24 ਜੂਨ (ਹੈਡਿੰਗਲੇ ਕ੍ਰਿਕਟ ਗਰਾਊਂਡ)
2 ਤੋਂ 6 ਜੁਲਾਈ (ਐਜਬੈਸਟਨ ਸਟੇਡੀਅਮ)
10 ਤੋਂ 14 ਜੁਲਾਈ (ਲਾਰਡਜ਼ ਕ੍ਰਿਕਟ ਗਰਾਊਂਡ)
23 ਤੋਂ 27 ਜੁਲਾਈ (ਓਲਡ ਟ੍ਰੈਫਰਡ ਕ੍ਰਿਕਟ ਗਰਾਊਂਡ)
31 ਜੁਲਾਈ ਤੋਂ 4 ਅਗਸਤ (ਦ ਓਵਲ)
ਸਾਰੇ ਮੈਚ ਭਾਰਤੀ ਸਮੇਂ ਅਨੁਸਾਰ ਦੁਪਹਿਰ 3:30 ਵਜੇ ਸ਼ੁਰੂ ਹੋਣਗੇ। ਟਾਸ ਦਾ ਸਮਾਂ ਅੱਧਾ ਘੰਟਾ ਪਹਿਲਾਂ ਦੁਪਹਿਰ 3 ਵਜੇ ਹੈ।
ਭਾਰਤ ਦੀ ਟੈਸਟ ਟੀਮ
ਸ਼ੁਭਮਨ ਗਿੱਲ (ਕਪਤਾਨ), ਰਿਸ਼ਭ ਪੰਤ (ਉਪ-ਕਪਤਾਨ ਅਤੇ ਵਿਕਟਕੀਪਰ), ਯਸ਼ਸਵੀ ਜੈਸਵਾਲ, ਕੇਐਲ ਰਾਹੁਲ, ਸਾਈ ਸੁਦਰਸ਼ਨ, ਅਭਿਮਨਿਊ ਈਸ਼ਵਰਨ, ਕਰੁਣ ਨਾਇਰ, ਨਿਤੀਸ਼ ਰੈਡੀ, ਰਵਿੰਦਰ ਜਡੇਜਾ, ਧਰੁਵ ਜੁਰੇਲ (ਵਿਕਟਕੀਪਰ), ਵਾਸ਼ਿੰਗਟਨ ਸੁੰਦਰ, ਸ਼ਾਰਦੁਲ ਠਾਕੁਰ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ, ਪ੍ਰਸਿੱਧ ਕ੍ਰਿਸ਼ਣਾ, ਅਕਾਸ਼ਦੀਪ, ਅਰਸ਼ਦੀਪ ਸਿੰਘ, ਕੁਲਦੀਪ ਯਾਦਵ, ਹਰਸ਼ਿਤ ਰਾਣਾ।




















