IND vs IRE 1st T20I Score Live: ਆਇਰਲੈਂਡ ਨੇ ਭਾਰਤ ਸਾਹਮਣੇ ਰੱਖਿਆ 140 ਦੌੜਾਂ ਦਾ ਟੀਚਾ, ਮੈਕਕਾਰਥੀ ਦਾ ਸ਼ਾਨਦਾਰ ਅਰਧ ਸੈਂਕੜਾ
IND vs IRE T20I Score Live: ਇੱਥੇ ਤੁਹਾਨੂੰ ਭਾਰਤ ਅਤੇ ਆਇਰਲੈਂਡ ਦੇ ਪਹਿਲੇ ਟੀ-20 ਦਾ ਲਾਈਵ ਸਕੋਰ ਅਤੇ ਮੈਚ ਨਾਲ ਸਬੰਧਤ ਸਾਰੇ ਅਪਡੇਟਸ ਮਿਲਣਗੇ।
LIVE
Background
IND vs IRE 1st T20 Live : ਮੀਂਹ ਕਾਰਨ ਮੈਚ ਰੁਕਿਆ
IND vs IRE 1st T20 Live : ਮੀਂਹ ਕਾਰਨ ਮੈਚ ਨੂੰ ਰੋਕ ਦਿੱਤਾ ਗਿਆ ਹੈ। 140 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਭਾਰਤ ਨੇ 6.5 ਓਵਰਾਂ ਵਿੱਚ ਦੋ ਵਿਕਟਾਂ ਗੁਆ ਕੇ 47 ਦੌੜਾਂ ਬਣਾਈਆਂ। ਡਕਵਰਥ ਲੁਈਸ ਨਿਯਮ ਦੇ ਤਹਿਤ ਭਾਰਤ ਨਿਰਧਾਰਤ ਸਕੋਰ ਤੋਂ ਦੋ ਦੌੜਾਂ ਅੱਗੇ ਹੈ ਅਤੇ ਹੁਣ ਜੇਕਰ ਮੀਂਹ ਕਾਰਨ ਮੈਚ ਰੱਦ ਹੋ ਜਾਂਦਾ ਹੈ ਤਾਂ ਟੀਮ ਇੰਡੀਆ ਜਿੱਤ ਜਾਵੇਗੀ। ਭਾਰਤ ਦੇ ਯਸ਼ਸਵੀ ਜੈਸਵਾਲ 24 ਦੌੜਾਂ ਬਣਾ ਕੇ ਅਤੇ ਤਿਲਕ ਵਰਮਾ ਬਿਨਾਂ ਖਾਤਾ ਖੋਲ੍ਹੇ ਆਊਟ ਹੋ ਗਏ। ਰਿਤੂਰਾਜ ਗਾਇਕਵਾੜ 16 ਗੇਂਦਾਂ ਵਿੱਚ 19 ਅਤੇ ਸੈਮਸਨ ਇੱਕ ਗੇਂਦ ਵਿੱਚ ਇੱਕ ਦੌੜਾਂ ਬਣਾ ਕੇ ਖੇਡ ਰਹੇ ਹਨ। ਆਇਰਲੈਂਡ ਲਈ ਕ੍ਰੇਗ ਯੰਗ ਨੇ ਦੋਵੇਂ ਵਿਕਟਾਂ ਲਈਆਂ।
IND vs IRE 1st T20 Live : ਭਾਰਤ ਨੇ ਪਾਵਰਪਲੇ 'ਚ ਬਣਾਈਆਂ 45 ਦੌੜਾਂ
IND vs IRE 1st T20 Live : 140 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤ ਦੀ ਸ਼ੁਰੂਆਤ ਸ਼ਾਨਦਾਰ ਰਹੀ। ਪਾਵਰਪਲੇ 'ਚ ਟੀਮ ਇੰਡੀਆ ਨੇ ਬਿਨਾਂ ਕੋਈ ਵਿਕਟ ਗੁਆਏ 45 ਦੌੜਾਂ ਬਣਾ ਲਈਆਂ ਹਨ। ਯਸ਼ਸਵੀ ਅਤੇ ਰਿਤੂਰਾਜ ਗਾਇਕਵਾੜ ਸ਼ਾਨਦਾਰ ਬੱਲੇਬਾਜ਼ੀ ਕਰ ਰਹੇ ਹਨ ਅਤੇ ਭਾਰਤ ਨੂੰ ਜਿੱਤ ਵੱਲ ਲੈ ਜਾ ਰਹੇ ਹਨ।
IND vs IRE 1st T20 Live : ਆਇਰਲੈਂਡ ਨੇ ਭਾਰਤ ਸਾਹਮਣੇ ਰੱਖਿਆ 140 ਦੌੜਾਂ ਦਾ ਟੀਚਾ, ਮੈਕਕਾਰਥੀ ਦਾ ਸ਼ਾਨਦਾਰ ਅਰਧ ਸੈਂਕੜਾ
IND vs IRE 1st T20 Live : ਆਇਰਲੈਂਡ ਨੇ ਭਾਰਤ ਸਾਹਮਣੇ ਰੱਖਿਆ 140 ਦੌੜਾਂ ਦਾ ਟੀਚਾ, ਮੈਕਕਾਰਥੀ ਦਾ ਸ਼ਾਨਦਾਰ ਅਰਧ ਸੈਂਕੜਾ
IND vs IRE 1st T20 Live : ਆਇਰਲੈਂਡ ਨੇ 139 ਦੌੜਾਂ ਬਣਾਈਆਂ
IND vs IRE 1st T20 Live : ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਆਇਰਲੈਂਡ ਨੇ ਸੱਤ ਵਿਕਟਾਂ ਗੁਆ ਕੇ 139 ਦੌੜਾਂ ਬਣਾਈਆਂ।
IND vs IRE 1st T20 Live : ਆਇਰਲੈਂਡ ਦੀਆਂ ਸੱਤ ਵਿਕਟਾਂ ਡਿੱਗੀਆਂ
IND vs IRE 1st T20 Live : 116 ਦੌੜਾਂ ਦੇ ਸਕੋਰ 'ਤੇ ਆਇਰਲੈਂਡ ਦੀਆਂ ਸੱਤ ਵਿਕਟਾਂ ਡਿੱਗ ਚੁੱਕੀਆਂ ਹਨ। ਕਰਟਿਸ ਕੈਂਪਰ 33 ਗੇਂਦਾਂ ਵਿੱਚ 39 ਦੌੜਾਂ ਬਣਾ ਕੇ ਆਊਟ ਹੋ ਗਏ। ਉਸ ਨੇ ਆਪਣੀ ਪਾਰੀ ਵਿੱਚ ਤਿੰਨ ਚੌਕੇ ਅਤੇ ਇੱਕ ਛੱਕਾ ਲਗਾਇਆ। ਅਰਸ਼ਦੀਪ ਨੇ ਉਸ ਨੂੰ ਸਟੀਕ ਯਾਰਕਰ 'ਤੇ ਕਲੀਨ ਬੋਲਡ ਕੀਤਾ। ਮੈਕਕਾਰਥੀ ਅਤੇ ਯੰਗ ਹੁਣ ਕ੍ਰੀਜ਼ 'ਤੇ ਹਨ। ਆਇਰਲੈਂਡ ਦਾ ਸਕੋਰ 19 ਓਵਰਾਂ ਤੋਂ ਬਾਅਦ ਸੱਤ ਵਿਕਟਾਂ 'ਤੇ 117 ਦੌੜਾਂ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
