(Source: ECI/ABP News/ABP Majha)
IND vs PAK: ਭਾਰਤ-ਪਾਕਿ ਮੈਚ ਤੋਂ ਪਹਿਲਾਂ ਵਿਰਾਟ ਕੋਹਲੀ ਨੇ ਟੀਮ ਇੰਡੀਆ ਨੂੰ ਚੀਅਰ ਕਰਨ ਦੀ ਕੀਤੀ ਅਪੀਲ, 6 ਮਾਰਚ ਨੂੰ ਹੋਵੇਗਾ ਮਹਾਮੁਕਾਬਲਾ
6 ਮਾਰਚ ਨੂੰ ਵਿਸ਼ਵ ਕੱਪ 'ਚ ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। ਵਿਰਾਟ ਕੋਹਲੀ ਨੇ ਇਸ ਮੈਚ ਤੋਂ ਪਹਿਲਾਂ ਸਾਰਿਆਂ ਨੂੰ ਟੀਮ ਇੰਡੀਆ ਲਈ ਚੀਅਰ ਕਰਨ ਲਈ ਕਿਹਾ ਹੈ।
IND vs PAK: india vs pakistan women world cup match Virat Kohli appealed to cheer Team India, ind vs pak match 6 March
ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਨੇ ਬੁੱਧਵਾਰ ਨੂੰ ਆਗਾਮੀ ਮਹਿਲਾ ਵਨ ਡੇ ਵਿਸ਼ਵ ਕੱਪ 'ਚ ਭਾਰਤ ਅਤੇ ਪਾਕਿਸਤਾਨ ਦੇ ਮੈਚ ਤੋਂ ਪਹਿਲਾਂ 'ਵੂਮੈਨ ਇਨ ਬਲੂ' ਲਈ ਸਾਰਿਆਂ ਨੂੰ ਚੀਅਰ ਕਰਨ ਲਈ ਕਿਹਾ ਹੈ। ਦੱਸ ਦੇਈਏ ਕਿ ਮਹਿਲਾ ਵਨਡੇ ਵਿਸ਼ਵ ਕੱਪ ਸ਼ੁੱਕਰਵਾਰ 4 ਮਾਰਚ ਤੋਂ ਸ਼ੁਰੂ ਹੋ ਰਿਹਾ ਹੈ। ਇਸ ਦੇ ਨਾਲ ਹੀ ਭਾਰਤ ਅਤੇ ਪਾਕਿਸਤਾਨ ਐਤਵਾਰ 6 ਮਾਰਚ ਨੂੰ ਟੂਰਨਾਮੈਂਟ ਵਿੱਚ ਆਹਮੋ-ਸਾਹਮਣੇ ਹੋਣਗੇ।
No better time to cheer for the #WomenInBlue and show the strength of #HamaraBlueBandhan than this, ‘cause it’s time for the ICC Women’s World Cup 2022!
— Virat Kohli (@imVkohli) March 2, 2022
So set your alarms for 6.30 AM on Mar 6, 2022 & watch #PAKvIND on @StarSportsIndia & Disney+Hotstar | ICC #CWC22 #ad https://t.co/OSAvQTmKAm
ਵਿਰਾਟ ਕੋਹਲੀ, (ਜੋ ਮੋਹਾਲੀ ਵਿੱਚ ਆਪਣਾ 100ਵਾਂ ਟੈਸਟ ਖੇਡਣ ਲਈ ਤਿਆਰ ਹੈ) ਨੇ ਭਾਰਤ ਦੀਆਂ ਮਹਿਲਾ ਕ੍ਰਿਕਟਰਾਂ ਲਈ ਇੱਕ ਵੀਡੀਓ ਪੋਸਟ ਕੀਤਾ ਹੈ। ਇਸ 'ਚ ਉਨ੍ਹਾਂ ਕਿਹਾ, "ਵੂਮੈਨ ਇਨ ਬਲੂ ਲਈ ਚੀਅਰ ਕਰਨ ਅਤੇ ਬਲੂ ਬੈਂਡ ਦੀ ਤਾਕਤ ਦਿਖਾਉਣ ਦਾ ਇਸ ਤੋਂ ਵਧੀਆ ਸਮਾਂ ਹੋਰ ਕੋਈ ਨਹੀਂ ਹੈ, ਕਿਉਂਕਿ ਇਹ ਆਈਸੀਸੀ ਮਹਿਲਾ ਵਿਸ਼ਵ ਕੱਪ 2022 ਦਾ ਸਮਾਂ ਹੈ।"
ਇਸ ਦੇ ਨਾਲ ਹੀ ਦੂਜੇ ਪਾਸੇ ਵਿਰਾਟ ਕੋਹਲੀ ਨੇ ਕੂ 'ਤੇ ਲਿਖਿਆ, "ਇਸ ਲਈ 6 ਮਾਰਚ, 2022 ਨੂੰ ਸਵੇਰੇ 6.30 ਵਜੇ ਦਾ ਅਲਾਰਮ ਸੈੱਟ ਕਰੋ।" ਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਾਲਾਂ 'ਚ ਭਾਰਤ 'ਚ ਮਹਿਲਾ ਕ੍ਰਿਕਟ 'ਚ ਦਿਲਚਸਪੀ ਕਾਫੀ ਵਧੀ ਹੈ। ਸਮ੍ਰਿਤੀ ਮੰਧਾਨਾ, ਮਿਤਾਲੀ ਰਾਜ ਅਤੇ ਝੂਲਨ ਗੋਸਵਾਮੀ ਵਰਗੀਆਂ ਮਹਿਲਾ ਕ੍ਰਿਕੇਟਰਾਂ ਘਰੇਲੂ ਨਾਂਅ ਬਣ ਗਈਆਂ ਹਨ।
ਟੀ-20 ਵਿਸ਼ਵ ਕੱਪ 'ਚ ਭਾਰਤ ਦੀ ਹੋਈ ਸੀ ਹਾਰ
ਦੱਸ ਦੇਈਏ ਕਿ ਪਿਛਲੇ ਸਾਲ 2021 ਟੀ-20 ਵਿਸ਼ਵ ਕੱਪ ਦੌਰਾਨ ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਆਹਮੋ-ਸਾਹਮਣੇ ਹੋਈਆਂ ਸੀ। ਪਾਕਿਸਤਾਨ ਨੇ ਇਹ ਮੈਚ 10 ਵਿਕਟਾਂ ਨਾਲ ਜਿੱਤ ਲਿਆ। ਪੁਰਸ਼ ਵਿਸ਼ਵ ਕੱਪ ਦੇ ਇਤਿਹਾਸ ਵਿੱਚ ਪਹਿਲੀ ਵਾਰ ਭਾਰਤੀ ਟੀਮ ਪਾਕਿਸਤਾਨ ਤੋਂ ਹਾਰੀ ਹੈ।
ਇਹ ਵੀ ਪੜ੍ਹੋ: ICC T20 Ranking: ਸ਼੍ਰੇਅਸ ਅਈਅਰ ਨੇ ਇਸ ਮਾਮਲੇ 'ਚ ਰੋਹਿਤ ਤੇ ਕੋਹਲੀ ਨੂੰ ਦਿੱਤੀ ਮਾਤ, ਟੌਪ 10 ਚੋਂ ਕੋਹਲੀ ਹੋਏ ਬਾਹਰ
=