IND vs PAK: ਪਹਿਲੇ ਓਵਰ ਦੀ ਕੋਸ਼ਿਸ਼ ਪੰਜਵੇਂ 'ਚ ਹੋਈ ਸਫਲ, ਸ਼ਾਹਿਨ ਅਫਰੀਦੀ ਨੇ ਰੋਹਿਤ ਤੇ ਕਿੰਗ ਕੋਹਲੀ ਨੂੰ ਕੀਤਾ ਆਊਟ, ਵੇਖੋ ਵੀਡੀਓ
Rohit Sharma Out: ਭਾਰਤੀ ਕਪਤਾਨ ਰੋਹਿਤ ਸ਼ਰਮਾ 11 ਦੌੜਾਂ ਬਣਾ ਕੇ ਆਊਟ ਹੋ ਗਏ। ਰੋਹਿਤ ਨੂੰ ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਸ਼ਾਹੀਨ ਅਫਰੀਦੀ ਨੇ ਆਊਟ ਕੀਤਾ।
Rohit Sharma India vs Pakistan: ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚ ਪੱਲੇਕੇਲੇ 'ਚ ਖੇਡਿਆ ਜਾ ਰਿਹਾ ਹੈ। ਭਾਰਤ ਦੀ ਸ਼ੁਰੂਆਤ ਖਰਾਬ ਰਹੀ। ਟੀਮ ਇੰਡੀਆ ਨੇ 27 ਦੌੜਾਂ ਦੇ ਸਕੋਰ 'ਤੇ ਦੋ ਵੱਡੀਆਂ ਵਿਕਟਾਂ ਗੁਆ ਦਿੱਤੀਆਂ। ਕਪਤਾਨ ਰੋਹਿਤ ਸ਼ਰਮਾ ਸਿਰਫ਼ 11 ਦੌੜਾਂ ਬਣਾ ਕੇ ਆਊਟ ਹੋ ਗਏ। ਜਦਕਿ ਵਿਰਾਟ ਕੋਹਲੀ 4 ਦੌੜਾਂ ਬਣਾ ਕੇ ਆਊਟ ਹੋ ਗਏ।
ਦੋਵਾਂ ਨੂੰ ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਸ਼ਾਹੀਨ ਅਫਰੀਦੀ ਨੇ ਪੈਵੇਲੀਅਨ ਦਾ ਰਸਤਾ ਦਿਖਾਇਆ। ਮੀਂਹ ਕਾਰਨ ਇਹ ਮੈਚ ਕੁਝ ਸਮੇਂ ਲਈ ਰੋਕ ਦਿੱਤਾ ਗਿਆ ਸੀ।
ਪਰ ਸ਼ੁਰੂ ਹੁੰਦੇ ਹੀ ਭਾਰਤ ਦੀਆਂ ਦੋ ਵਿਕਟਾਂ ਡਿੱਗ ਗਈਆਂ। ਦਰਅਸਲ ਰੋਹਿਤ ਅਤੇ ਸ਼ੁਭਮਨ ਗਿੱਲ ਟੀਮ ਇੰਡੀਆ ਲਈ ਓਪਨਿੰਗ ਕਰਨ ਆਏ ਸਨ। ਰੋਹਿਤ ਜ਼ਿਆਦਾ ਦੇਰ ਮੈਦਾਨ 'ਚ ਟਿਕ ਨਹੀਂ ਸਕੇ। ਉਹ 22 ਗੇਂਦਾਂ 'ਚ 2 ਚੌਕਿਆਂ ਦੀ ਮਦਦ ਨਾਲ 11 ਦੌੜਾਂ ਬਣਾ ਕੇ ਆਊਟ ਹੋ ਗਏ। ਰੋਹਿਤ ਨੂੰ ਸ਼ਾਹੀਨ ਅਫਰੀਦੀ ਨੇ ਬੋਲਡ ਕੀਤਾ।
Just one good knock and everyone forgot how biggest chokli Virat Kohli is :)
— ᴍʀ.ᴠɪʟʟᴀ ™ (@LuccyDevil) September 2, 2023
Truly a insane bowling Shaheen Shah Afridi .#INDvsPAK #PAKvIND pic.twitter.com/nSkvpPkCuB
ਇਹ ਵੀ ਪੜ੍ਹੋ: IND vs PAK Toss: ਭਾਰਤ ਨੇ ਟਾਸ ਜਿੱਤ ਕੇ ਪਾਕਿਸਤਾਨ ਖਿਲਾਫ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ, ਦੇਖੋ ਪਲੇਇੰਗ ਇਲੈਵਨ
ਸ਼ਾਹੀਨ ਪਹਿਲੇ ਹੀ ਓਵਰ ਵਿੱਚ ਰੋਹਿਤ ਦਾ ਵਿਕਟ ਲੈ ਲੈਂਦੇ ਪਰ ਕੈਚ ਖੁੰਝ ਜਾਣ ਕਾਰਨ ਰੋਹਿਤ ਸ਼ਰਮਾ ਦਾ ਬਚਾਅ ਹੋ ਗਿਆ। ਸ਼ਾਹੀਨ ਦੇ ਓਵਰ ਦੀ ਪਹਿਲੀ ਹੀ ਗੇਂਦ ਖ਼ਤਰਨਾਕ ਸੀ। ਉਸ ਨੇ ਰੋਹਿਤ ਖਿਲਾਫ ਯਾਰਕਰ ਸੁੱਟਿਆ। ਪਰ ਇਸ ਤੋਂ ਬਚ ਗਏ। ਹਾਲਾਂਕਿ ਉਹ ਪੰਜਵੇਂ ਓਵਰ ਵਿੱਚ ਆਪਣਾ ਵਿਕਟ ਨਹੀਂ ਬਚਾ ਸਕੇ।
ਟੀਮ ਇੰਡੀਆ ਦੇ ਦਿੱਗਜ ਖਿਡਾਰੀ ਵਿਰਾਟ ਕੋਹਲੀ ਵੀ ਕੁਝ ਖਾਸ ਨਹੀਂ ਕਰ ਸਕੇ। ਕੋਹਲੀ 7 ਗੇਂਦਾਂ 'ਚ ਇਕ ਚੌਕੇ ਦੀ ਮਦਦ ਨਾਲ 4 ਦੌੜਾਂ ਬਣਾ ਕੇ ਆਊਟ ਹੋ ਗਏ। ਕੋਹਲੀ ਨੂੰ ਵੀ ਸ਼ਾਹੀਨ ਨੇ ਆਊਟ ਕੀਤਾ। ਖ਼ਬਰ ਲਿਖੇ ਜਾਣ ਤੱਕ ਭਾਰਤ ਲਈ ਸ਼ੁਭਮਨ ਗਿੱਲ ਅਤੇ ਸ਼੍ਰੇਅਸ ਅਈਅਰ ਬੱਲੇਬਾਜ਼ੀ ਕਰ ਰਹੇ ਸਨ।
ਇਹ ਵੀ ਪੜ੍ਹੋ: Virat Kohli: ਭਾਰਤ ਖਿਲਾਫ ਮੈਚ ਤੋਂ ਪਹਿਲਾਂ ਪਾਕਿਸਤਾਨੀ ਕਪਤਾਨ ਬਾਬਰ ਆਜ਼ਮ ਦੀ ਪ੍ਰੈੱਸ ਕਾਨਫਰੰਸ, ਬੋਲੇ- 'ਮੈਂ ਵਿਰਾਟ ਕੋਹਲੀ ਨੂੰ...'
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।