IND vs SA 2nd Test Weather: ਕੇਪ ਟਾਊਨ 'ਚ ਆਹਮੋ-ਸਾਹਮਣੇ ਹੋਏਗਾ ਭਾਰਤ- ਦੱਖਣੀ ਅਫਰੀਕਾ, ਦੂਜੇ ਟੈਸਟ ਮੁਕਾਬਲੇ 'ਚ ਮੀਂਹ ਬਣੇਗਾ ਅੜਿੱਕਾ
IND vs SA Weather Forecast And Report: ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਦੂਜਾ ਟੈਸਟ 03 ਜਨਵਰੀ ਯਾਨੀ ਕੱਲ੍ਹ ਨਿਊਲੈਂਡਸ, ਕੇਪਟਾਊਨ ਵਿੱਚ ਖੇਡਿਆ ਜਾਵੇਗਾ। ਭਾਰਤੀ ਟੀਮ ਪਹਿਲਾ ਮੈਚ ਹਾਰ ਚੁੱਕੀ ਹੈ। ਹੁਣ ਦੂਜੇ ਟੈਸਟ 'ਚ ਮੀਂਹ
IND vs SA Weather Forecast And Report: ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਦੂਜਾ ਟੈਸਟ 03 ਜਨਵਰੀ ਯਾਨੀ ਕੱਲ੍ਹ ਨਿਊਲੈਂਡਸ, ਕੇਪਟਾਊਨ ਵਿੱਚ ਖੇਡਿਆ ਜਾਵੇਗਾ। ਭਾਰਤੀ ਟੀਮ ਪਹਿਲਾ ਮੈਚ ਹਾਰ ਚੁੱਕੀ ਹੈ। ਹੁਣ ਦੂਜੇ ਟੈਸਟ 'ਚ ਮੀਂਹ ਦਾ ਖਤਰਾ ਮੰਡਰਾ ਰਿਹਾ ਹੈ। ਦੂਜਾ ਟੈਸਟ 03 ਤੋਂ 07 ਜਨਵਰੀ ਤੱਕ ਹੋਵੇਗਾ, ਜਿਸ ਦੇ ਆਖਰੀ ਦੋ ਦਿਨਾਂ 'ਚ ਬਾਰਿਸ਼ ਖੇਡ ਨੂੰ ਖਰਾਬ ਕਰ ਸਕਦੀ ਹੈ। ਟੀਮ ਇੰਡੀਆ ਕਿਸੇ ਵੀ ਕੀਮਤ 'ਤੇ ਦੂਜਾ ਮੈਚ ਜਿੱਤਣਾ ਚਾਹੇਗੀ। ਅਜਿਹੇ 'ਚ ਰੋਹਿਤ ਸ਼ਰਮਾ ਦੀ ਕਪਤਾਨੀ ਵਾਲੀ ਟੀਮ ਇੰਡੀਆ ਲਈ ਮੀਂਹ ਰੁਕਾਵਟ ਬਣ ਸਕਦਾ ਹੈ। ਤਾਂ ਆਓ ਜਾਣਦੇ ਹਾਂ ਟੈਸਟ ਦੇ ਪੰਜ ਦਿਨਾਂ ਲਈ ਕੇਪਟਾਊਨ ਦਾ ਮੌਸਮ ਕਿਹੋ ਜਿਹਾ ਰਹੇਗਾ।
Weather.com ਦੇ ਅਨੁਸਾਰ, ਦੂਜੇ ਟੈਸਟ ਦੇ ਪਹਿਲੇ ਤਿੰਨ ਦਿਨ ਮੀਂਹ ਤੋਂ ਬਿਨਾਂ ਲੰਘ ਸਕਦੇ ਹਨ। ਪਹਿਲੇ ਤਿੰਨ ਦਿਨਾਂ ਯਾਨੀ 03, 04 ਅਤੇ 05 ਜਨਵਰੀ ਵਿੱਚ ਸਿਰਫ਼ 4 ਤੋਂ 6 ਫ਼ੀਸਦੀ ਮੀਂਹ ਪੈਣ ਦੀ ਸੰਭਾਵਨਾ ਹੈ। ਪਰ ਪਿਛਲੇ ਦੋ ਦਿਨਾਂ ਯਾਨੀ 06 ਅਤੇ 7 ਜਨਵਰੀ ਨੂੰ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। 6 ਜਨਵਰੀ ਨੂੰ ਯਾਨੀ ਮੈਚ ਦੇ ਚੌਥੇ ਦਿਨ ਵੱਧ ਤੋਂ ਵੱਧ 50 ਫੀਸਦੀ ਮੀਂਹ ਪੈ ਸਕਦਾ ਹੈ। ਫਿਰ 7 ਜਨਵਰੀ ਯਾਨੀ ਆਖਰੀ ਦਿਨ ਮੀਂਹ ਪੈਣ ਦੀ ਸੰਭਾਵਨਾ ਕਰੀਬ 20 ਫੀਸਦੀ ਤੱਕ ਘੱਟ ਜਾਵੇਗੀ। ਹੁਣ ਦੇਖਣਾ ਇਹ ਹੋਵੇਗਾ ਕਿ ਦੂਜੇ ਮੈਚ 'ਚ ਬਾਰਿਸ਼ ਅੜਿੱਕਾ ਬਣਦੀ ਹੈ ਜਾਂ ਨਹੀਂ।
ਦੱਖਣੀ ਅਫਰੀਕਾ ਸੀਰੀਜ਼ 'ਚ 1-0 ਨਾਲ ਅੱਗੇ
ਦੋ ਮੈਚਾਂ ਦੀ ਟੈਸਟ ਸੀਰੀਜ਼ 'ਚ ਦੱਖਣੀ ਅਫਰੀਕਾ ਦੀ ਟੀਮ 1-0 ਨਾਲ ਅੱਗੇ ਚੱਲ ਰਹੀ ਹੈ। ਅਫਰੀਕਾ ਨੇ ਪਹਿਲਾ ਮੈਚ ਇੱਕ ਪਾਰੀ ਅਤੇ 32 ਦੌੜਾਂ ਨਾਲ ਜਿੱਤਿਆ ਸੀ। ਅਫਰੀਕਾ ਨੂੰ ਮੈਚ ਜਿਤਾਉਣ 'ਚ ਡੀਨ ਐਲਗਰ ਨੇ ਅਹਿਮ ਯੋਗਦਾਨ ਪਾਇਆ, ਜਿਸ ਨੇ 28 ਚੌਕਿਆਂ ਦੀ ਮਦਦ ਨਾਲ 185 ਦੌੜਾਂ ਦੀ ਪਾਰੀ ਖੇਡੀ। ਇਸ ਤੋਂ ਇਲਾਵਾ ਗੇਂਦਬਾਜ਼ੀ ਆਲਰਾਊਂਡਰ ਮਾਰਕੋ ਯੈਨਸਨ ਨੇ 84 ਦੌੜਾਂ ਬਣਾਈਆਂ, ਜਿਸ 'ਚ ਉਸ ਨੇ 11 ਚੌਕੇ ਅਤੇ 1 ਛੱਕਾ ਲਗਾਇਆ। ਇਸ ਤੋਂ ਇਲਾਵਾ ਬੇਡਿੰਘਮ ਨੇ 7 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ 56 ਦੌੜਾਂ ਬਣਾਈਆਂ ਸਨ, ਜਿਸ ਦੀ ਬਦੌਲਤ ਅਫਰੀਕਾ ਨੇ 408 ਦੌੜਾਂ ਦਾ ਟੀਚਾ ਬੋਰਡ 'ਤੇ ਪਾ ਦਿੱਤਾ ਸੀ। ਰੋਹਿਤ ਸ਼ਰਮਾ ਦੀ ਕਪਤਾਨੀ ਵਾਲੀ ਟੀਮ ਇੰਡੀਆ ਦੋ ਪਾਰੀਆਂ 'ਚ ਬੱਲੇਬਾਜ਼ੀ ਕਰਨ ਦੇ ਬਾਵਜੂਦ 408 ਦੌੜਾਂ ਨਹੀਂ ਬਣਾ ਸਕੀ ਸੀ।