ਪੜਚੋਲ ਕਰੋ

IND vs SA 3rd ODI: ਤੀਜੇ ਵਨਡੇ 'ਚ ਕਲੀਨ ਸਵੀਪ ਤੋਂ ਬਚਣਾ ਚਾਹੇਗਾ ਭਾਰਤ, ਟੀਮ 'ਚ ਹੋ ਸਕਦੇ ਕਈ ਵੱਡੇ ਬਦਲਾਅ

ਪਹਿਲੇ 2 ਮੈਚਾਂ 'ਚ ਹਾਰ ਤੋਂ ਬਾਅਦ ਹੁਣ ਕਲੀਨ ਸਵੀਪ ਤੋਂ ਬਚਣ ਦੀ ਕੋਸ਼ਿਸ਼ ਕਰ ਰਹੀ ਭਾਰਤੀ ਟੀਮ ਅੱਜ ਦੱਖਣੀ ਅਫ਼ਰੀਕਾ ਖ਼ਿਲਾਫ਼ ਤੀਜੇ ਤੇ ਆਖ਼ਰੀ ਵਨਡੇ 'ਚ ਕੁਝ ਬਦਲਾਅ ਕਰਕੇ ਮੈਦਾਨ 'ਚ ਉੱਤਰ ਸਕਦੀ ਹੈ।

IND vs SA 3rd ODI Today: ਪਹਿਲੇ 2 ਮੈਚਾਂ 'ਚ ਹਾਰ ਤੋਂ ਬਾਅਦ ਹੁਣ ਕਲੀਨ ਸਵੀਪ ਤੋਂ ਬਚਣ ਦੀ ਕੋਸ਼ਿਸ਼ ਕਰ ਰਹੀ ਭਾਰਤੀ ਟੀਮ ਅੱਜ ਦੱਖਣੀ ਅਫ਼ਰੀਕਾ ਖ਼ਿਲਾਫ਼ ਤੀਜੇ ਤੇ ਆਖ਼ਰੀ ਵਨਡੇ 'ਚ ਕੁਝ ਬਦਲਾਅ ਕਰਕੇ ਮੈਦਾਨ 'ਚ ਉੱਤਰ ਸਕਦੀ ਹੈ। ਪਹਿਲੇ 2 ਮੈਚਾਂ 'ਚ ਭਾਰਤੀ ਟੀਮ ਦੀ ਰਣਨੀਤੀ ਪੂਰੀ ਤਰ੍ਹਾਂ ਅਸਫਲ ਰਹੀ ਸੀ। ਬੱਲੇਬਾਜ਼ ਮੱਧ ਓਵਰਾਂ 'ਚ ਵੱਡੀ ਸਾਂਝੇਦਾਰੀ ਕਰਨ ਵਿੱਚ ਅਸਫਲ ਰਹੇ ਸਨ, ਜਦਕਿ ਜਸਪ੍ਰੀਤ ਬੁਮਰਾਹ ਨੂੰ ਛੱਡ ਕੇ ਬਾਕੀ ਭਾਰਤੀ ਗੇਂਦਬਾਜ਼ਾਂ ਨੇ ਨਿਰਾਸ਼ਾਜਨਕ ਪ੍ਰਦਰਸ਼ਨ ਕੀਤਾ ਤੇ ਉਨ੍ਹਾਂ ਦੀ ਗੇਂਦਬਾਜ਼ੀ ਕਲੱਬ ਪੱਧਰ ਦੀ ਦਿਖਾਈ ਦਿੱਤੀ। ਇਨ੍ਹਾਂ ਦੋਵਾਂ ਮੈਚਾਂ 'ਚ ਭਾਰਤੀ ਗੇਂਦਬਾਜ਼ ਸਿਰਫ਼ 7 ਵਿਕਟਾਂ ਹੀ ਲੈ ਸਕੇ। ਉਨ੍ਹਾਂ ਨੇ ਪਹਿਲੇ ਮੈਚ 'ਚ 4 ਤੇ ਦੂਜੇ ਮੈਚ 'ਚ 3 ਵਿਕਟਾਂ ਲਈਆਂ।


ਭਾਰਤੀ ਗੇਂਦਬਾਜ਼ ਨਹੀਂ ਪੇਸ਼ ਕਰ ਸਕੇ ਚੁਣੌਤੀ
ਰਵੀਚੰਦਰਨ ਅਸ਼ਵਿਨ ਤੇ ਖਾਸ ਤੌਰ 'ਤੇ ਭੁਵਨੇਸ਼ਵਰ ਕੁਮਾਰ ਵਰਗੇ ਤਜ਼ਰਬੇਕਾਰ ਗੇਂਦਬਾਜ਼ ਰਾਸੀ ਵੈਨ ਡੇਰ ਡੁਸੈਨ, ਜਾਨੇਮਨ ਮਲਾਨ ਅਤੇ ਕੁਇੰਟਨ ਡੀ ਕਾਕ ਵਰਗੇ ਦੱਖਣੀ ਅਫ਼ਰੀਕੀ ਬੱਲੇਬਾਜ਼ਾਂ ਨੂੰ ਚੁਣੌਤੀ ਨਹੀਂ ਦੇ ਸਕੇ। ਪਹਿਲੇ 2 ਮੈਚਾਂ ਦੀ ਅਸਫ਼ਲਤਾ ਤੋਂ ਬਾਅਦ ਸਾਰੀਆਂ ਰਣਨੀਤਕ ਚਾਲਾਂ ਚੱਲਣ ਲਈ ਬੇਤਾਬ ਮੁੱਖ ਕੋਚ ਰਾਹੁਲ ਦ੍ਰਾਵਿੜ ਅਗਲੇ ਮੈਚ 'ਚ ਜਯੰਤ ਯਾਦਵ ਤੇ ਦੀਪਕ ਚਾਹਰ ਨੂੰ ਟੀਮ 'ਚ ਸ਼ਾਮਲ ਕਰ ਸਕਦੇ ਹਨ।


ਪਹਿਲੇ 2 ਮੈਚ ਬੋਲੈਂਡ ਪਾਰਕ 'ਚ ਖੇਡੇ ਗਏ, ਜਿੱਥੇ ਘੱਟ ਰਫ਼ਤਾਰ ਤੇ ਉਛਾਲ ਹੈ ਅਤੇ ਇੱਥੋਂ ਤੱਕ ਕਿ ਕਪਤਾਨ ਕੇਐਲ ਰਾਹੁਲ ਨੇ ਮੰਨਿਆ ਕਿ ਇੱਥੇ ਹਾਲਾਤ ਘਰ ਵਰਗੇ ਹਨ। ਇਸ ਦੇ ਬਾਵਜੂਦ ਭਾਰਤੀ ਖਿਡਾਰੀਆਂ ਦੀ ਨਾਕਾਮੀ ਚਿੰਤਾ ਦਾ ਵਿਸ਼ਾ ਹੈ। ਹਾਲਾਂਕਿ ਨਿਊਲੈਂਡਸ ਦੀ ਪਿੱਚ 'ਤੇ ਤੇਜ਼ ਰਫ਼ਤਾਰ ਅਤੇ ਉਛਾਲ ਦੀ ਸੰਭਾਵਨਾ ਹੈ। ਭਾਰਤ 0-3 ਨਾਲ ਸੀਰੀਜ਼ ਗੁਆਉਣ ਤੋਂ ਬਚਣ ਲਈ ਕੋਈ ਕਸਰ ਬਾਕੀ ਨਹੀਂ ਛੱਡਣਾ ਚਾਹੇਗਾ।

ਪਹਿਲੇ ਦੋ ਮੈਚਾਂ 'ਚ ਕਪਤਾਨੀ ਤੋਂ ਇਲਾਵਾ ਰਾਹੁਲ ਨੇ ਬੱਲੇਬਾਜ਼ੀ 'ਚ ਵੀ ਨਿਰਾਸ਼ ਕੀਤਾ

ਕਪਤਾਨ ਰਾਹੁਲ ਲਈ ਪਹਿਲੇ ਟੈਸਟ 'ਚ ਸੈਂਕੜੇ ਨੂੰ ਛੱਡ ਕੇ ਇਹ ਦੌਰਾ ਹੁਣ ਤੱਕ ਯਾਦਗਾਰ ਨਹੀਂ ਰਿਹਾ। ਉਨ੍ਹਾਂ ਨੂੰ ਭਵਿੱਖ ਦਾ ਕਪਤਾਨ ਮੰਨਿਆ ਜਾ ਸਕਦਾ ਹੈ, ਪਰ ਹੁਣ ਤੱਕ ਉਹ ਆਪਣੇ ਲੀਡਰਸ਼ਿਪ ਹੁਨਰ ਨਾਲ ਲੋਕਾਂ ਨੂੰ ਪ੍ਰਭਾਵਿਤ ਨਹੀਂ ਕਰ ਸਕੇ ਹਨ। ਪਹਿਲੇ 2 ਮੈਚਾਂ 'ਚ ਕਪਤਾਨੀ ਤੋਂ ਇਲਾਵਾ ਰਾਹੁਲ ਨੇ ਬੱਲੇਬਾਜ਼ੀ 'ਚ ਵੀ ਨਿਰਾਸ਼ ਕੀਤਾ। ਉਹ ਸਟ੍ਰਾਈਕ ਨੂੰ ਰੋਟੇਟ ਕਰਨ 'ਚ ਅਸਫਲ ਰਹੇ, ਜਿਸ ਨੂੰ ਵਨਡੇ 'ਚ ਜ਼ਰੂਰੀ ਮੰਨਿਆ ਜਾਂਦਾ ਹੈ। ਇਸ ਨਾਲ ਬਾਅਦ ਦੇ ਬੱਲੇਬਾਜ਼ਾਂ 'ਤੇ ਵੀ ਦਬਾਅ ਵਧਿਆ।

ਰੋਹਿਤ ਸ਼ਰਮਾ ਦੀ ਵਾਪਸੀ ਨਾਲ ਰਾਹੁਲ ਨੂੰ ਸਿਖਰਲੇ ਕ੍ਰਮ 'ਚ ਆਪਣੀ ਜਗ੍ਹਾ ਗੁਆਉਣੀ ਪੈ ਸਕਦੀ ਹੈ, ਕਿਉਂਕਿ ਸ਼ਿਖਰ ਧਵਨ ਨੇ ਵਾਪਸੀ ਲਈ ਚੰਗੀ ਫ਼ਾਰਮ ਦਿਖਾਈ ਹੈ। ਵਿਰਾਟ ਕੋਹਲੀ ਨੇ ਪਹਿਲੇ ਮੈਚ 'ਚ 51 ਦੌੜਾਂ ਬਣਾਈਆਂ ਸਨ, ਪਰ ਉਨ੍ਹਾਂ ਨੂੰ ਵਨਡੇ ਟੀਮ ਦੀ ਕਪਤਾਨੀ ਤੋਂ ਹਟਾ ਦਿੱਤਾ ਗਿਆ ਅਤੇ ਮੈਦਾਨ 'ਤੇ ਉਨ੍ਹਾਂ ਦੀ ਊਰਜਾ ਦਿਖਾਈ ਨਹੀਂ ਦੇ ਰਹੀ ਸੀ। ਇਸ ਤੋਂ ਇਲਾਵਾ ਅਈਅਰ ਸ਼੍ਰੇਅਸ ਤੇ ਵੈਂਕਟੇਸ਼ ਦੋਨੋਂ ਹੀ ਹੁਣ ਤੱਕ ਪ੍ਰਭਾਵਿਤ ਨਹੀਂ ਕਰ ਸਕੇ ਹਨ, ਜੋ ਭਾਰਤ ਲਈ ਚਿੰਤਾ ਦਾ ਵਿਸ਼ਾ ਹੈ।

ਇਹ ਵੀ ਪੜ੍ਹੋ :Punjab Election 2022: ਕਾਂਗਰਸ ਦੇ ਉਮੀਦਵਾਰਾਂ ਦੀ ਦੂਜੀ ਲਿਸਟ ਨੂੰ ਮੁੜ ਬ੍ਰੇਕ, ਚੰਨੀ, ਸਿੱਧੂ ਤੇ ਜਾਖੜ ਵਿਚਾਲੇ ਫਸਿਆ ਪੇਚ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :

https://play.google.com/store/apps/details?id=com.winit.starnews.hin
https://apps.apple.com/in/app/abp-live-news/id81111490

 

ਟਾਪ ਹੈਡਲਾਈਨ

ਖੇਡ ਜਗਤ ਤੋਂ ਵੱਡ਼ੀ ਖ਼ਬਰ! ਮਸ਼ਹੂਰ ਖਿਡਾਰੀ ਨੇ ਕ੍ਰਿਕਟ ਤੋਂ ਲਿਆ ਸੰਨਿਆਸ, 14 ਸਾਲ ਦੇ ਕਰੀਅਰ 'ਤੇ ਲੱਗਿਆ ਸਟਾਪ; ਮੱਚੀ ਤਰਥੱਲੀ
ਖੇਡ ਜਗਤ ਤੋਂ ਵੱਡ਼ੀ ਖ਼ਬਰ! ਮਸ਼ਹੂਰ ਖਿਡਾਰੀ ਨੇ ਕ੍ਰਿਕਟ ਤੋਂ ਲਿਆ ਸੰਨਿਆਸ, 14 ਸਾਲ ਦੇ ਕਰੀਅਰ 'ਤੇ ਲੱਗਿਆ ਸਟਾਪ; ਮੱਚੀ ਤਰਥੱਲੀ
Sports News: ਕ੍ਰਿਕਟ ਜਗਤ 'ਚ ਆਇਆ ਭੂਚਾਲ, 3 ਸਟਾਰ ਆਲਰਾਊਂਡਰ ਖਿਡਾਰੀ ਟੀਮ ਇੰਡੀਆ ਛੱਡ ਵਿਦੇਸ਼ੀ Team ਲਈ ਖੇਡਣਗੇ ਮੈਚ?
ਕ੍ਰਿਕਟ ਜਗਤ 'ਚ ਆਇਆ ਭੂਚਾਲ, 3 ਸਟਾਰ ਆਲਰਾਊਂਡਰ ਖਿਡਾਰੀ ਟੀਮ ਇੰਡੀਆ ਛੱਡ ਵਿਦੇਸ਼ੀ Team ਲਈ ਖੇਡਣਗੇ ਮੈਚ?
ਭਾਰਤੀ ਟੀਮ ਨੂੰ ਲੱਗਿਆ ਵੱਡਾ ਝਟਕਾ, ODI ਸੀਰੀਜ਼ ਤੋਂ ਬਾਹਰ ਹੋ ਸਕਦੇ ਭਾਰਤੀ ਤੇਜ਼ ਗੇਂਦਬਾਜ਼
ਭਾਰਤੀ ਟੀਮ ਨੂੰ ਲੱਗਿਆ ਵੱਡਾ ਝਟਕਾ, ODI ਸੀਰੀਜ਼ ਤੋਂ ਬਾਹਰ ਹੋ ਸਕਦੇ ਭਾਰਤੀ ਤੇਜ਼ ਗੇਂਦਬਾਜ਼
WPL Auction Live Streaming:ਕਦੋਂ, ਕਿੱਥੇ ਅਤੇ ਕਿਵੇਂ ਦੇਖ ਸਕਦੇ ਲਾਈਵ ਆਕਸ਼ਨ? 146 ਖਿਡਾਰੀਆਂ 'ਤੇ ਹੋਵੇਗੀ ਪੈਸਿਆਂ ਦੀ ਬਰਸਾਤ
WPL Auction Live Streaming:ਕਦੋਂ, ਕਿੱਥੇ ਅਤੇ ਕਿਵੇਂ ਦੇਖ ਸਕਦੇ ਲਾਈਵ ਆਕਸ਼ਨ? 146 ਖਿਡਾਰੀਆਂ 'ਤੇ ਹੋਵੇਗੀ ਪੈਸਿਆਂ ਦੀ ਬਰਸਾਤ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਅਕਾਲੀ+ਭਾਜਪਾ ਗੱਠਜੋੜ 'ਚ CM ਚਿਹਰਾ 'SAD' ਦਾ ਹੋਵੇਗਾ, ਦੀਵਾਲੀ ਤੋਂ ਬਾਅਦ ਗੱਠਜੋੜ ਦਾ ਐਲਾਨ, PM ਬਠਿੰਡਾ ਆਉਣਗੇ ਬਠਿੰਡਾ; ਜਾਣੋ ਵੱਡੀ ਅਪਡੇਟ...
ਅਕਾਲੀ+ਭਾਜਪਾ ਗੱਠਜੋੜ 'ਚ CM ਚਿਹਰਾ 'SAD' ਦਾ ਹੋਵੇਗਾ, ਦੀਵਾਲੀ ਤੋਂ ਬਾਅਦ ਗੱਠਜੋੜ ਦਾ ਐਲਾਨ, PM ਬਠਿੰਡਾ ਆਉਣਗੇ ਬਠਿੰਡਾ; ਜਾਣੋ ਵੱਡੀ ਅਪਡੇਟ...
ED Raid: ਵੱਡੀ ਖਬਰ, ਨਾਮੀ ਕਾਰੋਬਾਰੀ ਦੇ ਟਿਕਾਣਿਆਂ 'ਤੇ ED ਨੇ ਮਾਰਿਆ ਛਾਪਾ, ਪਹਿਲਾਂ ਘਰ ਪਹੁੰਚੀਆਂ ਜਾਂਚ ਏਜੰਸੀਆਂ, ਇਸ ਗੈਂਗਸਟਰ ਨਾਲ ਸਬੰਧ...
ਵੱਡੀ ਖਬਰ, ਨਾਮੀ ਕਾਰੋਬਾਰੀ ਦੇ ਟਿਕਾਣਿਆਂ 'ਤੇ ED ਨੇ ਮਾਰਿਆ ਛਾਪਾ, ਪਹਿਲਾਂ ਘਰ ਪਹੁੰਚੀਆਂ ਜਾਂਚ ਏਜੰਸੀਆਂ, ਇਸ ਗੈਂਗਸਟਰ ਨਾਲ ਸਬੰਧ...
Cyclone Murasu: ਚੱਕਰਵਾਤੀ ਤੂਫਾਨ ਦਾ ਕਹਿਰ! ਸਕੂਲਾਂ-ਕਾਲਜਾਂ 'ਚ ਛੁੱਟੀ ਦਾ ਐਲਾਨ, ਦਰਜਨਾਂ ਫਲਾਈਟਾਂ ਰੱਦ, ਲੋਕ ਘਰ ਛੱਡਣ ਲਈ ਹੋਏ ਮਜ਼ਬੂਰ; ਜਾਣੋ ਕਿਵੇਂ ਵੱਧਦਾ ਆ ਰਿਹਾ ਖ਼ਤਰਾ...
ਚੱਕਰਵਾਤੀ ਤੂਫਾਨ ਦਾ ਕਹਿਰ! ਸਕੂਲਾਂ-ਕਾਲਜਾਂ 'ਚ ਛੁੱਟੀ ਦਾ ਐਲਾਨ, ਦਰਜਨਾਂ ਫਲਾਈਟਾਂ ਰੱਦ, ਲੋਕ ਘਰ ਛੱਡਣ ਲਈ ਹੋਏ ਮਜ਼ਬੂਰ; ਜਾਣੋ ਕਿਵੇਂ ਵੱਧਦਾ ਆ ਰਿਹਾ ਖ਼ਤਰਾ...
Punjab News: ਪੰਜਾਬ 'ਆਪ' ਵੱਲੋਂ ਉਮੀਦਵਾਰਾਂ ਦੀ ਅਗਲੀ ਸੂਚੀ ਨੂੰ ਲੈ ਕੇ ਵੱਡਾ ਅਪਡੇਟ, ਹਰਪਾਲ ਚੀਮਾ ਖੁਲਾਸਾ ਕਰਦੇ ਹੋਏ ਬੋਲੇ...
ਪੰਜਾਬ 'ਆਪ' ਵੱਲੋਂ ਉਮੀਦਵਾਰਾਂ ਦੀ ਅਗਲੀ ਸੂਚੀ ਨੂੰ ਲੈ ਕੇ ਵੱਡਾ ਅਪਡੇਟ, ਹਰਪਾਲ ਚੀਮਾ ਖੁਲਾਸਾ ਕਰਦੇ ਹੋਏ ਬੋਲੇ...
ਪੰਜਾਬ ਸਰਕਾਰ 'ਚ ਅੱਜ 801 ਨੌਜਵਾਨਾਂ ਦੀ ਲੱਗੇਗੀ ਨੌਕਰੀ, CM ਮਾਨ ਸੌਂਪਣੇਗੇ ਨਿਯੁਕਤੀ ਪੱਤਰ
ਪੰਜਾਬ ਸਰਕਾਰ 'ਚ ਅੱਜ 801 ਨੌਜਵਾਨਾਂ ਦੀ ਲੱਗੇਗੀ ਨੌਕਰੀ, CM ਮਾਨ ਸੌਂਪਣੇਗੇ ਨਿਯੁਕਤੀ ਪੱਤਰ
ਪੁਲਿਸ ਵਿਭਾਗ ਦੀ ਵੱਡੀ ਕਾਰਵਾਈ, ACP ਨੂੰ ਕੀਤਾ ਸਸਪੈਂਡ; ਜਾਣੋ ਕਿਉਂ ਲਿਆ ਐਕਸ਼ਨ
ਪੁਲਿਸ ਵਿਭਾਗ ਦੀ ਵੱਡੀ ਕਾਰਵਾਈ, ACP ਨੂੰ ਕੀਤਾ ਸਸਪੈਂਡ; ਜਾਣੋ ਕਿਉਂ ਲਿਆ ਐਕਸ਼ਨ
ABP Sanjha Top 10, 3 November 2026: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ - Afternoon
ABP Sanjha Top 10, 3 November 2026: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ - Afternoon
Police Transfer: ਪੁਲਿਸ ਵਿਭਾਗ 'ਚ ਵੱਡਾ ਫੇਰਬਦਲ, DSP ਸਣੇ ਇਨ੍ਹਾਂ 45 ਸੀਨੀਅਰ ਅਫ਼ਸਰਾਂ ਦਾ ਤਬਾਦਲਾ, ਜਾਣੋ ਕੌਣ ਕਿੱਥੇ ਹੋਇਆ ਤਾਇਨਾਤ? ਵੇਖੋ ਲਿਸਟ...
ਪੁਲਿਸ ਵਿਭਾਗ 'ਚ ਵੱਡਾ ਫੇਰਬਦਲ, DSP ਸਣੇ ਇਨ੍ਹਾਂ 45 ਸੀਨੀਅਰ ਅਫ਼ਸਰਾਂ ਦਾ ਤਬਾਦਲਾ, ਜਾਣੋ ਕੌਣ ਕਿੱਥੇ ਹੋਇਆ ਤਾਇਨਾਤ? ਵੇਖੋ ਲਿਸਟ...
Embed widget